26 ਜਨਵਰੀ ਦੇ ਸਮਾਗਮਾਂ ਦਾ ਕਾਊਂਟ ਡਾਊਨ ਸ਼ੁਰੂ ਹੋ ਚੁੱਕਾ ਹੈ। ਇਸ ਵਾਰ ਪਟਿਆਲਾ ਚ ਤਿਰੰਗਾ ਕੌਣ ਲਹਿਰਾਏਗਾ?

8 ਜਨਵਰੀ ਦੀ ਦੇਸ਼ ਵਿਆਪੀ ਹੜਤਾਲ ਦਾ ਸਮਰਥਨ ਕਰਨ ਵਾਲੀਆਂ ਜੱਥੇਬੰਦੀਆਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਯੋਗਰਾਜ ਨੇ ਐਡੀਸ਼ਨਲ ਡੀਨ ਕਾਲਜ ਵਿਕਾਸ ਕੌਂਸਲ ਦੇ ਪਦ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ।

ਮਹਿੰਗਾਈ ਅਤੇ ਬੇਰੋਜ਼ਗਾਰੀ ਨੇ ਜਨਤਾ ਦਾ ਲੱਕ ਤੋੜ ਕੇ ਰੱਖ਼ ਦਿੱਤਾ ਹੈ।

ਕੇਂਦਰ ਸਰਕਾਰ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਲਿਆਉਣ ਦੇ ਬਾਅਦ ਦੇਸ਼ ਦੀ ਅਵਾਮ ਦੇ ਇੱਕ ਵੱਡੇ ਹਿੱਸੇ, ਖ਼ਾਸ ਕਰਕੇ ਮੁਸਲਮਾਨ ਭਾਈਚਾਰੇ ਵੱਲੋਂ ਇਸ ਦਾ ਸਖ਼ਤ ਤੇ ਵੱਡਾ ਵਿਰੋਧ ਕੀਤਾ ਜਾ ਰਿਹਾ ਹੈ।

ਪਟਿਆਲਾ ਵਿੱਚ ਇੱਕ ਸ਼ਖ਼ਸ਼ ਨੇ ਆਪਣੇ ਖ਼ਿਲਾਫ਼ ਹੋਏ ਅਦਾਲਤੀ ਫ਼ੈਸਲੇ ਦੇ ਬਾਅਦ ਅਦਾਲਤ ਦੇ ਬਾਹਰ ਖ਼ੜੇ ਹੋਕੇ ਆਤਮ ਹੱਤਿਆ ਕਰਨ ਦੇ ਇਰਾਦੇ ਨਾਲ, ਕੋਈ ਜਹਿਰੀਲੀ ਦਵਾਈ ਨਿਗਲ ਲਈ।

ਦੋਸਤੋ, ਸਿਆਣਿਆਂ ਦਾ ਕਥਨ ਹੈ ਕਿ, ਪਿੰਡ ਦੀ ਹਾਲਤ ਤਾਂ ਉਸਦੇ ਗੁਹਾਰਿਆਂ ਤੋਂ ਲੱਗ ਜਾਂਦੀ ਹੈ।

ਭਾਵੇਂਕਿ ਸੂਰਜ ਦੀਆਂ ਕਿਰਨਾਂ ਨੇ ਲੋਕਾਂ ਨੂੰ ਠੰਡ ਤੋਂ ਕੁਝ ਰਾਹਤ ਪਹੁੰਚਾਈ ਹੈ ਪਰ, ਇੰਨੀ ਵੀ ਰਾਹਤ ਨਹੀਂ ਕਿ, ਬਾਹਰ ਸੜਕਾਂ ਤੇ ਪਏ ਬੰਦੇ ਇਸਦੀ ਮਾਰ ਤੋਂ ਬਚ ਪਾਉਣ।

ਬਿਜਲੀ ਮੁਲਾਜ਼ਮਾਂ ਦੀ ਪ੍ਰਮੁੱਖ ਜੱਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਨੇ 8 ਜਨਵਰੀ ਨੂੰ ਹੋਰ ਰਹੀ ਦੇਸ਼ ਵਿਆਪੀ ਹੜਤਾਲ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਹੈ।

ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਯੂਨੀਅਨ ਵਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਪਟਿਆਲਾ ਵਿੱਚ ਲਗਾਇਆ ਗਿਆ ਧਰਨਾ ਅੱਜ ਪੰਜਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ ਪਰ, ਬਾਵਜੂਦ ਇਸਦੇ ਕੜਾਕੇ ਦਾਰ ਠੰਡ ਵਿੱਚ ਧਰਨੇ ਤੇ ਬੈਠੇ ਯੂਨੀਅਨ ਵਾਲਿਆਂ ਦੀ ਕਿਸੇ ਨੇ ਵੀ ਸਾਰ ਨਹੀਂ ਲਈ। ਕੋਈ ਵੀ ਸਰਕਾਰੀ ਨੁਮਾਇੰਦਾ ਪ੍ਰਦਰਸ਼ਨਕਾਰੀਆਂ ਦੀ ਸਾਰ ਲੈਣ ਨਹੀਂ ਪੁੱਜਿਆ, ਕਿ ਉਹ ਜਿਊਂਦੇ ਹਨ ਜਾਂ ਨਹੀਂ।

ਵਿਜੀਲੈਂਸ ਬਿਊਰੋ ਪਟਿਆਲਾ ਨੇ ਜ਼ਿਲ੍ਹਾ ਪੁਲਿਸ ਵਿੱਚ ਫ਼ੈਲੇ ਭ੍ਰਿਸ਼ਟਾਚਾਰ ਦਾ ਪਰਦਾਫ਼ਾਸ਼ ਕਰਦਿਆਂ, ਇੱਥੋਂ ਦੀ ਪੁਲਿਸ ਚੌਂਕੀ ਮਾਡਲ ਟਾਊਨ ਦੇ ਇੰਚਾਰਜ ਸਬ-ਇੰਸਪੈਕਟਰ ਮੇਵਾ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਸ੍ਰੋਮਣੀ ਅਕਾਲੀ ਦਲ ਦੇ ਪਟਿਆਲਾ ਤੋਂ ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਰੱਖ਼ੜਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਵਾਅਦਾ ਖ਼ਿਲਾਫ਼ੀ ਦਾ ਇਲ਼ਜਾਮ ਲਗਾਉਂਦਿਆਂ ਉਨ੍ਹਾਂ ਤੇ ਤਿੱਖ਼ਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ, ਕੈਪਟਨ ਸਿਰੇ ਦਾ ਗੱਪੀ ਹੈ ਤੇ ਉਸਨੇ ਗੱਪਾਂ ਮਾਰਨ ਦੇ ਚੱਕਰ ਵਿੱਚ ਪਵਿੱਤਰ ਗੁਟਕਾ ਸਾਹਿਬ ਨੂੰ ਵੀ ਨਹੀਂ ਬਖ਼ਸ਼ਿਆ।

ਪੰਜਾਬ ਸਰਕਾਰ ਵੱਲੋਂ ਮਿਲੀ ਹਰੀ ਝੰਡੀ ਦੇ ਬਾਅਦ ਪਾਵਰਕੌਮ ਪਿਛਲੇ ਸਮੇਂ ਤੋਂ ਬਿਲਜੀ ਦਰਾਂ 'ਚ ਲਗਾਤਾਰ ਵਾਧੇ ਤੇ ਵਾਧਾ ਕਰ ਰਿਹਾ ਹੈ। ਇਸ ਵਾਧੇ ਨੂੰ ਰੋਕਣ ਲਈ ਹਰ ਆਮ ਆਦਮੀ ਸੜਕਾਂ ਤੇ ਉਤਰ ਆਇਆ ਹੈ।

ਸਿਹਤ ਵਿਭਾਗ ਚ ਪੱਕੀਆਂ ਨੌਕਰੀਆਂ ਹਾਸਲ ਕਰਨ ਦੀ ਮੰਗ ਨੂੰ ਲੈ ਕੇ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਲਗਾਇਆ ਪੱਕਾ ਮੋਰਚਾ ਜਬਰਦਸਤ ਠੰਡ ਦੇ ਬਾਵਜੂਦ ਲਗਾਤਾਰ ਜਾਰੀ ਹੈ।

ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਸਿਸਟਮ ਤੋਂ ਅੱਕੇ ਤੇ ਖ਼ਿਝੇ ਹੋਏ ਮਰੀਜ ਨੇ ਡਾਕਟਰ ਨੂੰ ਹੀ ਕੁਟਾਪਾ ਚਾੜ ਦਿੱਤਾ।

ਪਟਿਆਲਾ ਪੁਲਿਸ  ਸਾਲ 2019 ਦੇ ਦੌਰਾਨ ਲੋਕਾਂ ਨਾਲ ਸਾਂਝ ਪਾਉਣ ਚ ਪੂਰੀ ਤਰਾਂ ਨਾਲ ਕਾਮਯਾਬ ਰਹੀ ਹੈ।

ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਬੇਅਦਬੀ ਕਰਨ ਦਾ ਇਲਜ਼ਾਮ ਲਗਾਉਂਦਿਆਂ ਉਹਨਾਂ ਨੂੰ ਫੌਰੀ ਤੌਰ ਤੇ ਅਕਾਲ ਤਖ਼ਤ ਤੋਂ ਸਜ਼ਾ ਸੁਣਾਏ ਜਾਣ ਦੀ ਮੰਗ ਕੀਤੀ ਹੈ।

ਇਸ ਵੇਲੇ ਸਾਰਾ ਉੱਤਰੀ ਭਾਰਤ ਜ਼ਬਰਦਸਤ ਠੰਡ ਦੀ ਜਕੜ ਚ ਹੈ। ਠੰਡ ਨੇ ਆਮ ਆਦਮੀ ਤੇ ਗਰੀਬ ਬੰਦੇ ਦੀ ਜ਼ਿੰਦਗੀ ਦੁਸ਼ਵਾਰ ਬਣਾ ਦਿੱਤੀ ਹੈ।

ਚਿੱਟੇ ਦਿਨ ਪਟਿਆਲਾ ਗੇਟ ਕੋਲ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਇੱਕ ਵਪਾਰੀ ਨੂੰ ਲੁੱਟ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।

31 ਦਸੰਬਰ, ਜਦੋਂ ਦੇਸ਼ ਦੁਨੀਆਂ ਦੀ ਅਵਾਮ ਨਵੇਂ ਸਾਲ ਦੇ ਸੁਆਗਤ ਵਿੱਚ ਰੁੱਝੀ ਹੋਵੇਗੀ, ਉੱਥੇ ਹੀ ਪਟਿਆਲਾ ਵਿੱਚ ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ. ਅਤੇ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੈਂਕੜੇ ਹੀ ਮੈਂਬਰ, ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਹੋਰਨਾਂ ਮੁਲਾਜ਼ਮ ਜੱਥੇਬੰਦੀਆਂ ਦੇ ਸਹਿਯੋਗ ਨਾਲ ਕੈਪਟਨ ਸਰਕਾਰ ਦੇ ਪਿੱਟ ਸਿਆਪੇ ਵਿੱਚ ਮਸ਼ਰੂਖ਼ ਹੋਣਗੀਆਂ।

ਭਾਵੇਂਕਿ ਕੜਾਕੇ ਦੀ ਠੰਡ ਅਤੇ ਹੱਡ ਚੀਰਵੀਆਂ ਸੀਤ ਹਵਾਵਾਂ ਨੇ ਆਮ ਲੋਕਾਂ ਨੂੰ ਘਰਾਂ ਵਿੱਚ ਹੀ ਕੈਦ ਕਰਕੇ ਰੱਖ ਦਿੱਤਾ ਹੈ, ਬਾਵਜੂਦ ਇਸਦੇ ਚੋਰਾਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਲੱਗੇ ਗੈਰ ਸਮਾਜੀ ਅਨਸਰਾਂ ਦੇ ਹੌਂਸਲੇ ਬੁਲੰਦ ਹਨ।

ਸੂਬੇ 'ਚ ਤੇਜੀ ਨਾਲ ਡਿੱਗ ਰਹੇ ਪਾਰੇ ਨੇ ਬਿਜਲੀ ਦੀ ਮੰਗ ਵਧਾ ਦਿੱਤੀ ਹੈ।

ਨਵਾਂ ਸਾਲ ਸੂਬਾ ਅਵਾਮ ਲਈ ਚੰਗੇ ਹੋਵੇਗਾ ਜਾਂ ਮਾੜਾ, ਇਹ ਸਵਾਲ ਤਾਂ ਹਾਲ ਦੀ ਘੜੀ ਭਵਿੱਖ਼ ਦੇ ਗਰਭ ਵਿੱਚ ਪਲ ਰਿਹਾ ਹੈ ਪਰ, ਇੱਕ ਗੱਲ ਤਾਂ ਤੈਅ ਹੈ ਕਿ, ਨਵਾਂ ਸਾਲ ਸਰਕਾਰ ਲਈ ਜਰੂਰ ਮਾੜਾ ਹੀ ਚੜੇਗਾ, ਕਿਉਂਕਿ ਚੜਦੇ ਸਾਲ ਹੀ ਸੂਬੇ ਦੇ ਤਮਾਮ ਹੈਲਥ ਵਰਕਰਾਂ ਨੇ ਪੰਜਾਬ ਸਰਕਾਰ ਨੂੰ ਘੇਰਨ ਦਾ ਅਗਾਊਂ ਐਲਾਨ ਕਰ ਦਿੱਤਾ ਹੈ।

ਪਟਿਆਲਾ ਪੁਲਿਸ ਨੇ ਪਿਛਲੇ ਦਿਨੀਂ ਹੀ ਜਿਸ ਲੁਟੇਰਾ ਗਿਰੋਹ ਦੇ ਅੱਠ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਉਨ੍ਹਾਂ ਦੇ ਰਹਿੰਦੇ ਦੋ ਸਾਥੀਆਂ ਨੂੰ ਵੀ ਅੱਜ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਪਟਿਆਲਾ ਪੁਲਿਸ ਨੇ ਸੇਵਾਮੁਕਤ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕਰਨ ਦੇ ਮਕਸਦ ਨਾਲ ਹਰ ਸਾਲ ਦੀ ਤਰ੍ਹਾਂ ਬਜ਼ੁਰਗ ਦਿਵਸ ਮਨਾਇਆ।

ਪੰਜਾਬ ਦੇ ਸਾਬਕਾ ਮੰਤਰੀ ਜਸਬੀਰ ਸਿੰਘ, ਜਿਨ੍ਹਾਂ ਦਾ ਕਿ ਲੰਘੀ ਰਾਤ ਦੇਹਾਂਤ ਹੋ ਗਿਆ ਸੀ, ਨੂੰ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।

ਪਟਿਆਲਾ ਪੁਲਿਸ ਨੇ ਇੱਕ ਇਹੋ ਜਿਹੇ ਸ਼ਖਸ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਿਸਨੇ ਕਿ ਆਪਣੇ ਘਰ 'ਚ ਹੀ ਨੋਟ ਛਾਪਣ ਵਾਲੀ ਮਸ਼ੀਨ ਲਗਾ ਰੱਖੀ ਸੀ ਤੇ ਉਹ ਧੜਾ ਧੜ ਨੋਟਾਂ ਦੀ ਛਪਾਈ ਕਰਕੇ ਉਨ੍ਹਾਂ ਨੂੰ ਸਪਲਾਈ ਕਰਨ ਦੇ ਗੋਰਖ ਧੰਦੇ 'ਚ ਲੱਗਾ ਹੋਇਆ ਸੀ।

ਸ਼ਰਾਬ ਤਸਕਰਾਂ ਦੀ ਇੱਕ ਗੱਡੀ ਨੂੰ ਪੁਲਿਸ ਨਾਕਾ ਤੋੜ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰਨਾ ਉਸ ਵੇਲੇ ਬੜਾ ਮਹਿੰਗਾ ਪੈ ਗਿਆ ਜਦੋਂ, ਉਹਨਾਂ ਦੀ ਗੱਡੀ ਪੁਲਿਸ ਵੱਲੋਂ ਸੜਕ ਤੇ ਲਗਾਏ ਬੈਰੀਕੇਡ ਨਾਲ ਟਕਰਾ ਕੇ ਖ਼ਤਾਨਾਂ ਵਿੱਚ ਪਲਟ ਗਈ।

ਜ਼ਿਲ੍ਹਾ ਪਟਿਆਲਾ ਨੇ ਸਾਬਕਾ ਏ ਡੀ ਜੀ ਪੀ ਪੰਜਾਬ ਈਸ਼ਵਰ ਚੰਦਰ ਆਈ ਪੀ ਐੱਸ ਦੇ ਅਚਾਨਕ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।

ਲੰਘੀ ਰਾਤ ਪਟਿਆਲਾ-ਸਮਾਣਾ ਮਾਰਗ ਤੇ ਹੋਏ ਸੜਕ ਹਾਦਸੇ ਦੇ ਦੌਰਾਨ ਕਾਰ ਸਵਾਰ ਦੋ ਨੌਜਵਾਨਾਂ ਦੀ ਜਾਨ ਚਲੀ ਗਈ, ਸ਼ਾਇਦ ਨਹੀਂ ਸੀ ਜਾਣੀ ਜੇਕਰ ਤੂੜੀ ਦਾ ਭਰਿਆ ਹੋਇਆ ਉਕਤ ਟਰੱਕ ਓਵਰਲੋਡ ਨਾ ਹੁੰਦਾ ਤਾਂ।

ਕਨੂੰਨ ਅਤੇ ਅਦਾਲਤਾਂ ਵਿੱਚ ਸਖ਼ਤ ਸਜ਼ਾਵਾਂ ਦਾ ਪ੍ਰਾਵਧਾਨ ਹੋਣ ਦੇ ਬਾਵਜੂਦ ਵੀ ਦਾਜ ਦਾ ਦੈਂਤ ਵਿਆਹੁਤਾ ਮੁਟਿਆਰਾਂ ਨੂੰ ਨਿਗਲਦਾ ਜਾ ਰਿਹਾ ਹੈ।

ਪਟਿਆਲਾ ਵਿੱਚ ਯਾਰ ਮਾਰ ਦਾ ਇੱਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ, ਇੱਕ ਨੌਸਰਬਾਜ਼ ਸ਼ਖ਼ਸ ਨੇ ਆਪਣੇ ਹੀ ਦੋਸਤ ਅਤੇ ਉਸਦੀ ਪਤਨੀ ਦਰਮਿਆਨ ਚੱਲ ਰਹੇ ਝਗੜੇ ਦਾ ਫ਼ਾਇਦਾ ਉਠਾ ਕੇ ਉਸ ਨਾਲ 70 ਲੱਖ ਦੀ ਠੱਗੀ ਮਾਰ ਲਈ।

ਆਈ. ਡੀ. ਪੀ. ਯਾਨੀ ਕਿ, ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਲੇਟਫ਼ਾਰਮ ਨੇ ਮਨਰੇਗਾ ਨੂੰ ਸਰਕਾਰ ਦਾ ਫ਼ੇਲ੍ਹ ਪ੍ਰੋਜੈਕਟ ਕਰਾਰ ਦਿੱਤਾ ਹੈ।

ਜਿੱਥੇ ਇੱਕ ਪਾਸੇ ਅੱਧੇ ਨਾਲੋਂ ਵੱਧ ਦੇਸ਼ ਦੀ ਅਵਾਮ ਨਾਗਰਿਕਤਾ ਸੋਧ ਬਿੱਲ ਦੇ ਪਾਸ ਹੋਣ ਦੇ ਬਰ-ਖ਼ਿਲਾਫ਼ ਸੜਕਾਂ ਤੇ ਉਤਰ ਕੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕਰ ਰਹੀ ਹੈ।

ਪਟਿਆਲਾ ਪੁਲਿਸ ਨੇ ਲੁੱਟਾਂ ਖ਼ੋਹਾਂ ਦੀਆਂ ਵਾਰਦਾਤਾਂ ਵਿੱਚ ਲੱਗੇ ਇੱਕ ਇਹੋ ਜਿਹੇ ਗਿਰੋਹ ਨੂੰ ਬੇਪਰਦਾ ਕਰਨ ਦਾ ਦਾਅਵਾ ਕੀਤਾ ਹੈ, ਜਿਸਦੇ ਸਰਗਨਾਂ ਸਣੇ ਸਾਰੇ ਮੈਂਬਰਾਂ ਦੇ ਮੂੰਹ ਤੇ ਅਜੇ ਮੁੱਛਾਂ ਤੱਕ ਵੀ ਨਹੀਂ ਸਨ ਫ਼ੁੱਟੀਆਂ।

ਪਿਛਲੇ ਤਿੰਨ ਮਹੀਨਿਆਂ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਮਸਲਾ ਹੱਲ ਹੋਣ ਦੇ ਸਾਰੇ ਰਸਤੇ ਬੰਦ ਹੁੰਦੇ ਵੇਖ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਵੱਡੇ ਪੱਧਰ ਤੇ ਸੰਘਰਸ਼ ਛੇੜਨ ਦਾ ਅਗਾਊਂ ਐਲਾਨ ਕਰ ਦਿੱਤਾ ਹੈ।

ਲਾਲਚ ਬੁਰੀ ਬਲਾ ਹੈ। ਇਹ ਚੰਦ ਸ਼ਬਦ ਇਨਸਾਨ ਦੀ ਜ਼ਿੰਦਗੀ ਸੰਵਾਰ ਵੀ ਦਿੰਦੇ ਹਨ ਤੇ, ਉਸਨੂੰ ਨਰਕ ਵੀ ਬਣਾ ਦਿੰਦੇ ਹਨ।

ਪਟਿਆਲਾ ਵਿੱਚ ਦੋ ਨੌਸਰਬਾਜ਼ ਵਿਅਕਤੀਆਂ ਵੱਲੋਂ ਖ਼ਰੀਦਦਾਰ ਬਣ ਕੇ ਕਾਰ ਭਜਾ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਲੰਬੇ ਸਮੇਂ ਤੋਂ ਤਨਖ਼ਾਹਾਂ ਨਾ ਮਿਲਣ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਪੰਜਾਬ ਨੇ ਆਪਣੇ ਅਗਾਊਂ ਉਲੀਕੇ ਸੰਘਰਸ਼ ਦੇ ਤਹਿਤ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ।

Load More