ਵੈਸੇ ਤਾਂ ਕੋਰੋਨਾ ਮਹਾਂਮਾਰੀ ਨੇ ਵੱਡੇ-ਵੱਡੇ ਦੇਸ਼ਾਂ ਨੂੰ ਗੋਡਿਆਂ ਭਾਰ ਲਿਆਉਣ ਦੇ ਨਾਲ-ਨਾਲ ਉਨ੍ਹਾਂ ਸਭਨਾਂ ਦੀਆਂ ਚੀਕਾਂ ਕਢਵਾ ਕੇ ਰੱਖ ਦਿੱਤੀਆਂ ਹਨ, ਪਰ ਬਾਵਜੂਦ ਇਸਦੇ, ਉਹ ਸਾਰੇ ਦੇਸ਼ ਕੋਰੋਨਾ ਦੇ ਖ਼ਿਲਾਫ਼ ਲੜੀ ਜਾ ਰਹੀ ਜੰਗ ਨੂੰ ਹਰ ਹਾਲਤ ਵਿੱਚ ਫ਼ਤਿਹ ਕਰਨ ਦੇ ਦਾਅਵੇ ਕਰਦੇ ਨਹੀਂ ਥੱਕ ਰਹੇ ਜਿਵੇਂ ਕਿ, ਅਸੀਂ ਤੇ ਸਾਡੀਆਂ ਸਰਕਾਰਾਂ।

ਕੋਰੋਨਾ ਨੇ ਨਾ ਕੇਵਲ ਸਮੇਂ ਦੀਆਂ ਸਰਕਾਰਾਂ ਬਲਕਿ ਆਮ ਜਨਤਾ ਦੇ ਨਾਲ-ਨਾਲ ਵਪਾਰੀ ਵਰਗ ਦੀਆਂ ਵੀ ਚੀਕਾਂ ਕਢਵਾ ਕੇ ਰੱਖ਼ ਦਿੱਤੀਆਂ ਹਨ।

ਦੋਸਤੋ, ਜਦੋਂ ਵੀ ਤੁਸੀਂ ਕਿਸੇ ਨਾਲ ਗੱਲਬਾਤ ਕਰਨ ਲਈ ਫ਼ੋਨ ਕਰਦੇ ਹੋ ਤਾਂ ਅੱਗੋਂ ਕੋਰੋਨਾ ਨੂੰ ਲੈ ਕੇ ਜਿਹੜੀ ਕੁਮੈਂਟਰੀ ਚੱਲਦੀ ਹੈ, ਉਸ ਨੂੰ ਸੁਣ ਕੇ ਸ਼ਾਇਦ, ਬਹੁਤੇ ਲੋਕ ਤਾਂ ਇਹ ਵੀ ਭੁੱਲ ਜਾਂਦੇ ਹੋਣਗੇ ਕਿ, ਉਨ੍ਹਾਂ ਨੇ ਫ਼ੋਨ ਕਿਸ ਨੂੰ ਅਤੇ ਕਿਸ ਲਈ ਕਰਨਾ ਸੀ।

ਭਾਵੇਂਕਿ ਸਮੇਂ ਦੀਆਂ ਸਰਕਾਰਾਂ ਦੇਸ਼ ਵਿੱਚ ਵਧੀਆ ਸਿਹਤ ਸੇਵਾਵਾਂ ਦਾ ਦਮ ਭਰਦੀਆਂ ਨਹੀਂ ਥੱਕਦੀਆਂ, ਪਰ ਬਾਵਜੂਦ ਇਸਦੇ ਜਦੋਂ ਕਦੇ ਵੀ ਸੰਤਰੀਆਂ, ਮੰਤਰੀਆਂ ਤੇ ਹੋਰ ਵੀ.ਆਈ.ਪੀਜ਼ ਨੇ ਆਪਣਾ ਜਾਂ ਆਪਣੇ ਕਿਸੇ ਪਰਿਵਾਰਕ ਮੈਂਬਰ ਦਾ ਇਲਾਜ ਕਰਵਾਉਣਾ ਹੁੰਦਾ ਹੈ ਤਾਂ ਉਹ, ਵਿਦੇਸ਼ਾਂ ਵੱਲ ਨੂੰ ਭੱਜ ਤੁਰਦੇ ਹਨ।

ਪੰਜਾਬ ਵਿੱਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਫ਼ੈਸਲਾ ਕੀਤਾ ਹੈ ਕਿ ਆਉਂਦੇ ਦਿਨਾਂ ਵਿੱਚ ਪਾਰਟੀ ਵੱਲੋਂ ਕੋਈ ਵੀ ਸਿਆਸੀ ਗਤੀਵਿਧੀ ਜਨਤਕ ਤੌਰ ਤੇ ਨਹੀਂ ਕੀਤੀ ਜਾਵੇਗੀ।

ਕਾਂਗਰਸ ਤੋਂ ਬਾਗੀ ਹੋਏ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਵੱਲੋਂ ਆਪਣੀ ਪਾਰਟੀ ਬਣਾਉਣ ਦੀਆਂ ਚਰਚਾਵਾਂ ਹੋਰ ਤੇਜ਼ ਹੋ ਗਈਆਂ ਹਨ।

ਕੇਂਦਰ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੇ ਵੱਲੋਂ ਕੋਰੋਨਾ ਦੀ ਆੜ ਵਿੱਚ ਪਿਛਲੇ 4/5 ਮਹੀਨਿਆਂ ਦੇ ਦੌਰਾਨ ਅਜਿਹੇ ਫ਼ੈਸਲੇ ਗਏ ਗਏ ਹਨ, ਜਿਸਦੇ ਨਾਲ ਦੇਸ਼ ਬਹੁਤ ਜ਼ਿਆਦਾ ਥੱਲੇ ਜਾ ਚੁੱਕਿਆ ਹੈ।

ਬੇਰੁਜ਼ਗਾਰੀ ਪੰਜਾਬ ਤੋਂ ਇਲਾਵਾ ਦੇਸ਼ ਭਰ ਵਿੱਚ ਏਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਕੋਈ ਆਖਣ ਦੀ ਗੱਲ ਨਹੀਂ।

ਸਾਡੇ ਦੇਸ਼ ਦਾ ਮੀਡੀਆ ਦਲਾਲ ਹੈ, ਵਿਕਾਊ ਹੈ, ਸਿਆਸੀ ਲੋਕਾਂ ਦੇ ਹੱਥਾਂ ਦੀ ਕਠਪੁਤਲੀ ਹੈ, ਝੋਲੀ ਚੁੱਕ ਹੈ, ਚਰਨ ਚੱਟੂ ਹੈ, ਇਹੋ ਜਿਹੇ ਹੋਰ ਪਤਾ ਨਹੀਂ ਕਿੰਨੇ ਹੀ ਇਲਜ਼ਾਮਾਤ ਹਨ, ਜਿਹੜੇ ਭਾਰਤੀ ਮੀਡੀਆ ਤੇ ਪਿਛਲੇ ਲੰਬੇ ਸਮੇਂ ਤੋਂ ਲੱਗਦੇ ਆ ਰਹੇ ਹਨ।

ਜਿਵੇਂ-ਜਿਵੇਂ ਵਕਤ ਦੀਆਂ ਸੂਈਆਂ ਅੱਗੇ ਵੱਧ ਰਹੀਆਂ ਹਨ, ਦੁਨੀਆ ਭਰ ਵਿੱਚ ਕੋਰੋਨਾ ਦਾ ਕਹਿਰ ਵੀ ਉਸੇ ਸਪੀਡ ਨਾਲ ਵਧਦਾ ਜਾ ਰਿਹਾ ਹੈ।

ਦੇਸ਼ ਦੁਨੀਆ ਵਿੱਚ ਕੋਰੋਨੇ ਨੇ ਜਿਹੜੀ ਤਬਾਹੀ ਮਚਾਈ ਹੋਈ ਹੈ, ਅੱਜ ਉਹ ਕਿਸੇ ਤੋਂ ਵੀ ਛਿਪੀ ਨਹੀਂ ਰਹੀ।

ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗੀ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੇਂ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਗਠਨ ਨੂੰ ਲੈ ਕੇ ਬਾਦਲ ਦਲੀਆਂ ਨੇ ਖੂਬ ਹਾਏ ਤੌਬਾ ਕੀਤੀ ਸੀ ਤੇ ਨਾਲ ਹੀ ਬ੍ਰਹਮਪੁਰਾ ਦੇ ਟਕਸਾਲੀ ਦਲ ਨੂੰ ਧੋਖਾ ਦੇਣ ਦੀਆਂ ਗੱਲਾਂ ਵੀ ਕੀਤੀਆਂ ਸਨ।

ਹਾਕਮ ਧਿਰ ਦੇ ਖ਼ਿਲਾਫ਼ ਬੋਲਣਾ, ਜਾਂ ਫਿਰ ਉਨ੍ਹਾਂ ਦੀ ਆਲੋਚਨਾ ਕਰਨਾ ਹੁਣ ਗੁਨਾਹ ਹੋ ਗਿਆ ਹੈ।

ਕਾਨਪੁਰ ਵਾਲੇ ਵਿਕਾਸ ਦੂਬੇ ਨਾਮ ਦਾ ਆਤੰਕ ਬੀਤੇ ਦਿਨਾਂ ਦੀ ਕਹਾਣੀ ਬਣ ਚੁੱਕਾ ਹੈ, ਉਹ ਵਿਕਾਸ ਦੂਬੇ ਜਿਸਦੇ ਨਾਮ ਦਾ ਕਦੇ ਸਿੱਕਾ ਚੱਲਿਆ ਕਰਦਾ ਸੀ ਉਸਦੇ ਇਲਾਕੇ ਵਿੱਚ।

ਇਸ ਗੱਲ ਵਿੱਚ ਇੱਕ ਪ੍ਰਤੀਸ਼ਤ ਵੀ ਝੂਠ ਨਹੀਂ ਕਿ ਸਾਡੇ ਦੇਸ਼ ਦੇ ਅੰਦਰ ਗ਼ਰੀਬਾਂ ਨੂੰ ਲਤਾੜਿਆ ਜਾਂਦਾ ਹੈ ਅਤੇ ਅਮੀਰਾਂ ਨੂੰ ਸਿਰੇ ਚਾੜ੍ਹਿਆ ਜਾਂਦਾ ਹੈ।

ਪੂਰੇ ਭਾਰਤ ਦੇ ਅੰਦਰ ਇਸ ਵੇਲੇ ਏਨੀ ਕੁ ਜ਼ਿਆਦਾ ਬੇਰੁਜ਼ਗਾਰੀ ਵੱਧ ਚੁੱਕੀ ਹੈ ਕਿ ਕੋਈ ਕਹਿਣ ਦੀ ਗੱਲ ਨਹੀਂ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਵਿੱਚ ਫ਼ੈਲਿਆ ਕੋਰੋਨਾ ਵੀ, ਹੁਣ ਵੀ. ਆਈ. ਪੀ. ਬਣਦਾ ਹੋਇਆ ਨਜ਼ਰ ਆ ਰਿਹਾ ਹੈ।

ਏ. ਕੇ. ਸੰਤਾਲੀ, ਫ਼ਾਇਰਿੰਗ ਰੇਂਜ, ਸਰਕਾਰੀ ਤੰਤਰ ਦੀ ਛਤਰਛਾਇਆ ਹੇਠ ਗੋਲੀਆਂ ਚਲਾਉਣਾ, ਰੌਲਾ ਪੈਣ ਤੇ ਅੱਥਰੂ ਪੂੰਝੂ ਪਰਚੇ ਦਰਜ ਹੋਣਾ, ਬੰਬੀਹਾ ਗਾ ਕੇ ਪੁਲਿਸ ਤੇ ਕਲਮਾਂ ਵਾਲਿਆਂ ਦੇ ਮੂੰਹ ਤੇ ਚਪੇੜਾਂ ਮਾਰਨ ਦੀ ਕੋਸ਼ਿਸ਼ ਕਰਨ ਵਾਲਾ ਕੌਣ ਹੈ?

ਮੋਦੀ ਸਰਕਾਰ ਜਦੋਂ ਤੋਂ ਸੱਤਾ ਵਿੱਚ ਆਈ ਹੈ, ਉਦੋਂ ਤੋਂ ਲੈ ਕੇ ਹੀ ਇੱਕ ਨਹੀਂ, ਦੋ ਨਹੀਂ, ਬਲਕਿ ਅਨੇਕਾਂ ਹੀ ਫ਼ੈਸਲੇ ਕਿਸਾਨਾਂ ਦੇ ਖ਼ਿਲਾਫ਼ ਕੀਤੇ ਗਏ ਹਨ।

ਕੋਰੋਨਾ ਹਰ ਨਿੱਕੇ ਵੱਡੇ ਬੰਦੇ ਨੂੰ ਹੋ ਸਕਦਾ ਹੈ, ਪਰ ਕੀ ਕਦੇ ਤੁਸੀਂ ਸੁਣਿਆ ਕਿ ਕੋਰੋਨਾ ਵਾਇਰਸ ਇੱਕ "ਮੰਗ ਪੱਤਰ" ਵਿੱਚ ਵੀ ਲੁਕਿਆ ਹੋ ਸਕਦਾ ਹੈ।

ਕੋਰੋਨਾ ਵਾਇਰਸ ਨੇ ਭਾਰਤ ਦੇ ਅੰਦਰ ਕਹਿਰ ਮਚਾਇਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਸਾਲਾਨਾ ਭਾਰਤ ਦੇ ਅੰਦਰ ਦਸਤਕ ਦੇਣ ਵਾਲੇ ਡੇਂਗੂ ਨੇ ਵੀ ਆਪਣਾ ਜਲਵਾ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ।

ਜੇਕਰ, ਇਸ ਮੁਲਕ ਵਿੱਚ ਤਾਲੀ ਵਜਾ ਕੇ, ਥਾਲ਼ੀ ਖੜਕਾ ਕੇ ਅਤੇ ਮੋਮਬੱਤੀ ਜਗਾ ਕੇ ਵੀ ਕੋਰੋਨਾ ਵਾਇਰਸ ਨੂੰ ਨਹੀਂ ਭਜਾਇਆ ਜਾ ਸਕਿਆ ਤਾਂ, ਫਿਰ ਪਾਖੰਡ ਬਾਜ਼ੀ ਕਿਉਂ ਕੀਤੀ ਗਈ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਖੇ ਲੱਗ ਕੇ, ਕਮਲੀ ਹੋਈ ਭਾਰਤ ਦੀ ਜਨਤਾ ਨੇ ਕੋਰੋਨਾ ਤੋਂ ਬਚਨ ਲਈ ਕੋਈ ਹੀਲਾ ਛੱਡਿਆ ਹੀ ਨਹੀਂ।

ਬੀਤੇ ਦਿਨ ਗੈਂਗਸਟਰ ਵਿਕਾਸ ਦੂਬੇ ਦਾ ਪੁਲਿਸ ਦੁਆਰਾ ਐਨਕਾਊਂਟਰ ਕਰ ਦਿੱਤਾ ਗਿਆ ਸੀ। ਵਿਕਾਸ ਦੇ ਐਨਕਾਊਂਟਰ ਤੋਂ ਮਗਰੋਂ ਬੇਸ਼ੱਕ ਪੁਲਿਸ ਵਾਲਿਆਂ ਦਾ ਹਾਰ ਪਾ ਕੇ ਕੁੱਝ ਲੋਕਾਂ ਦੁਆਰਾ ਸਵਾਗਤ ਕੀਤਾ ਗਿਆ ਸੀ, ਪਰ ਵਿਕਾਸ ਦਾ ਐਨਕਾਊਂਟਰ ਕਈ ਸਬੂਤ ਮਿਟਾ ਗਿਆ।

ਬੇਸ਼ੱਕ ਦੇਸ਼ ਦੀ ਜਨਤਾ ਨੂੰ ਕੋਰੋਨਾ ਵਾਇਰਸ ਨੇ ਉਜਾੜ ਕੇ ਰੱਖ ਦਿੱਤਾ ਹੈ, ਪਰ ਇਹ ਕੋਰੋਨਾ ਹਾਕਮਾਂ ਨੂੰ ਬੜਾ ਰਾਸ ਆਇਆ ਹੈ।

ਇੱਕ ਪਾਸੇ ਤਾਂ ਸਾਡੇ ਦੇਸ਼ ਦੇ ਹਾਕਮਾਂ ਵੱਲੋਂ ਬੱਚਿਆਂ ਨੂੰ ਚੰਗੀ ਅਤੇ ਮਿਆਰੀ ਵਿੱਦਿਆ ਪ੍ਰਦਾਨ ਕਰਨ ਦੇ ਸਮੇਂ-ਸਮੇਂ 'ਤੇ ਦਾਅਵੇ ਕੀਤੇ ਜਾਂਦੇ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇੰਨਾ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ੍ਹਦੀ ਨਜ਼ਰੀ ਆ ਰਹੀ ਹੈ, ਜਦੋਂ ਫ਼ੀਸਾਂ ਦੇ ਵਿੱਚ ਅਥਾਹ ਵਾਧਾ ਕਰਕੇ, ਬੱਚਿਆਂ ਕੋਲੋਂ ਸਿੱਖਿਆ ਹੀ ਹਾਕਮ ਖੋਹ ਰਹੇ ਹਨ।

ਜਿਸ ਦਿਨ ਦੀ ਪੀ.ਆਰ.ਟੀ.ਸੀ. ਹੋਂਦ ਵਿੱਚ ਆਈ ਹੈ, ਉਸੇ ਦਿਨ ਤੋਂ ਹੀ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਚਰਚਾ ਵਿੱਚ ਘਿਰੀ ਰਹਿੰਦੀ ਹੈ।

ਸਿਆਸੀ ਪੰਡਤਾਂ ਅਨੁਸਾਰ, ਇਸ ਵੇਲੇ ਪੰਜਾਬ ਵਿੱਚ ਜਿਹੜਾ ਮਹੌਲ ਬਣਿਆ ਹੋਇਆ ਹੈ, ਉਸ ਮਹੌਲ ਨੂੰ ਵੇਖ ਤਾਂ ਇਹ ਗੱਲ ਪੂਰੇ ਯਕੀਨ ਨਾਲ ਨਹੀਂ ਕਹੀ ਜਾ ਸਕਦੀ ਕਿ, ਇਸ ਵੇਲੇ ਸੂਬੇ ਵਿੱਚ ਬਾਦਲ ਦਲੀਆਂ ਦੀ ਗ੍ਰਹਿ ਦਸ਼ਾ ਠੀਕ ਹੈ।

ਵਿਕਾਸ ਦੂਬੇ ਨੂੰ ਅੱਤਵਾਦੀ ਆਖ਼ ਲਓ, ਉਸ ਨੂੰ ਬਦਮਾਸ਼ ਆਖ਼ ਲਓ, ਉਸ ਨੂੰ ਗੈਂਗਸਟਰ ਆਖ਼ ਲਓ ਜਾਂ ਫ਼ਿਰ ਸਿਆਸੀ ਲੋਕਾਂ ਦਾ ਹੱਥਠੋਕਾ ਅਤੇ ਟੁੱਕੜਬੋਚ, ਹੁਣ ਕੋਈ ਫ਼ਰਕ ਨਹੀਂ ਪੈਣ ਵਾਲਾ।

ਖ਼ਬਰਾਂ ਆ ਰਹੀਆਂ ਹਨ ਕਿ, ਹਾਈਕੋਰਟ ਤੋਂ ਹਾਰੇ ਮਾਪਿਆਂ ਦੀ ਬਾਂਹ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਫ਼ੜਨ ਲਈ ਹੰਭਲਾ ਮਾਰਿਆ ਹੈ।

ਇਸ ਗੱਲ ਵਿੱਚ ਕੋਈ ਸ਼ੱਕ ਜਾਂ ਫਿਰ ਦੋ ਰਾਏ ਨਹੀਂ, ਕਿ ਸਰਕਾਰੀ ਪੈਸੇ ਦੀ ਦੁਰਵਰਤੋਂ ਨਹੀਂ ਹੁੰਦੀ।

ਅਸੀਂ ਕੱਲ੍ਹ ਲਿਖ ਹੀ ਦਿੱਤਾ ਸੀ ਕਿ ਪੁਲਿਸ ਵੱਲੋਂ ਐਨਕਾਊਂਟਰ ਕੀਤੇ ਗਏ ਗੈਂਗਸਟਰ ਵਿਕਾਸ ਦੂਬੇ ਦੇ ਸੰਬੰਧ ਕਿਸੇ ਸਿਆਸੀ ਲੀਡਰ ਦੇ ਨਾਲ ਹੋ ਸਕਦੇ ਹਨ। ਇਹ ਸਿਆਸੀ ਲੀਡਰ ਕੌਣ ਹੈ, ਇਸ ਦੇ ਬਾਰੇ ਵਿੱਚ ਹਾਲੇ ਖ਼ੁਲਾਸਾ ਹੋਣਾ ਬਾਕੀ ਹੈ, ਪਰ ਇੰਨਾ ਦਾਅਵਾ ਜ਼ਰੂਰ ਮੀਡੀਆ ਰਿਪੋਰਟਾਂ ਦੇ ਵਿੱਚ ਹੋ ਚੁੱਕਿਆ ਹੈ ਕਿ ਵਿਕਾਸ ਦੂਬੇ ਦੇ ਇੱਕ ਮੰਤਰੀ ਜੀ ਦੇ ਨਾਲ ਚੰਗੇ ਸੰਬੰਧ ਸਨ ਅਤੇ ਇਸ ਤੋਂ ਇਲਾਵਾ ਕਈ ਵੱਡੇ ਕਾਰੋਬਾਰੀ ਵੀ ਵਿਕਾਸ ਦੂਬੇ ਦੀ ਮੁੱਠੀ ਵਿੱਚ ਸਨ।

ਭਾਰਤ ਦੇ ਅੰਦਰ ਜਦੋਂ ਤੋਂ ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਤਾਲਾਬੰਦੀ ਅਤੇ ਕਰਫ਼ਿਊ ਲੱਗਿਆ ਹੈ, ਉਦੋਂ ਤੋਂ ਲੈ ਕੇ ਹੀ ਤਕਰੀਬਨ ਸਾਰੇ ਕੰਮਕਾਰ ਠੱਪ ਪਏ ਹਨ।

ਪੰਜਾਬ ਦੇ ਅੰਦਰ ਹੁਣ ਸਿਹਤ ਵਿਭਾਗ ਦੇ ਵੱਲੋਂ ਆਪਣੇ ਦਮ 'ਤੇ ਨਸ਼ਾ ਖ਼ਤਮ ਕਰਨ ਦਾ ਪ੍ਰਣ ਲੈ ਲਿਆ ਗਿਆ ਹੈ।

ਚੰਗੇ ਕੰਮ ਦੀ ਪ੍ਰਸ਼ੰਸਾ ਬਦਲੇ ਪੁਰਸਕਾਰ ਤਾਂ ਤੁਸੀਂ ਬੜੇ ਮਿਲਦੇ ਵੇਖੇ ਹੋਣਗੇ, ਪਰ ਕੀ ਕਦੇ ਕਿਸੇ ਧੱਕਾ ਕਰਨ ਵਾਲੇ ਨੂੰ ਧੱਕੇਸ਼ਾਹੀ ਦਾ ਪੁਰਸਕਾਰ ਮਿਲਦਾ ਸੁਣਿਆ? ਨਹੀਂ ਸੁਣਿਆ, ਆਓ ਦੱਸੀਏ ਤੁਹਾਨੂੰ ਧੱਕੇਸ਼ਾਹੀ ਪੁਰਸਕਾਰ ਦੀ ਸਾਰੀ ਗਾਥਾ।

ਯੂਜ਼ ਐਂਡ ਥ੍ਰੋਅ, ਯਾਨੀ ਕਿ ਵਰਤੋ ਤੇ ਸੁੱਟੋ। ਕੋਈ ਵਿਰਲਾ ਹੀ ਬੰਦਾ ਹੋਵੇਗਾ, ਜਿਹੜਾ ਸ਼ਾਇਦ ਇਸ ਕਥਨ ਤੋਂ ਨਾ ਵਾਕਿਫ਼ ਹੋਵੇਗਾ।

ਦੁਨੀਆ 'ਤੇ ਲੰਘੇ ਸਾਲ 2019 ਦੇ ਆਖ਼ਰੀ ਮਹੀਨੇ ਅਜਿਹੀ ਮੁਸੀਬਤ ਪਈ, ਜਿਸਦਾ ਕਹਿਰ ਹੁਣ ਤੱਕ ਵੀ ਜਾਰੀ ਹੈ।

ਖੇਤੀ ਆਰਡੀਨੈਂਸਾਂ ਤਹਿਤ ਮੋਦੀ ਸਰਕਾਰ ਦੇ ਵੱਲੋਂ ਜੋ ਤਿੰਨ ਬਿੱਲ ਕਿਸਾਨ ਵਿਰੋਧੀ ਪਾਸ ਕੀਤੇ ਗਏ ਹਨ, ਉਸ 'ਤੇ ਪਿਛਲੇ ਕਈ ਦਿਨਾਂ ਤੋਂ ਸਿਆਸਤ ਹੋ ਰਹੀ ਹੈ।

ਅੱਠ ਪੁਲਿਸ ਵਾਲਿਆਂ ਦਾ ਕਤਲ ਕਰਨ ਵਾਲਾ ਗੈਂਗਸਟਰ ਵਿਕਾਸ ਦੂਬੇ, ਲੰਘੇ ਦਿਨ ਤਾਂ ਪੁਲਿਸ ਸਾਹਮਣੇ ਗੋਡੇ ਟੇਕ ਗਿਆ, ਪਰ ਅੱਜ ਸਵੇਰੇ ਖ਼ਬਰ ਆਈ ਕਿ ਗੈਂਗਸਟਰ ਵਿਕਾਸ ਦੂਬੇ ਦਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ।

Load More