"ਅੰਮੀ ਇਹ ਅਬੀਹਾ ਏ, ਮੇਰੇ ਨਾਲ ਪੜਦੀ ਏ, ਧੀ ਨੇ ਮਾਂ ਨੂੰ ਇੱਕ ਪੰਦਰਾਂ ਕੁ ਵਰ੍ਹਿਆਂ ਦੀ ਨਾਲ ਆਈ ਕੁੜੀ ਬਾਰੇ ਦੱਸਦਿਆਂ ਆਖਿਆ।"

ਜਵਾਨੀ ਪਹਿਰੇ ਉਹਦਾ ਤੁਰ ਜਾਣਾ ਮੇਰੇ ਅੰਦਰੋਂ ਬੜੀਆਂ ਰੀਝਾਂ ਨੂੰ ਮਾਰ ਗਿਆ ਸੀ, ਜਦੋਂ ਪੰਜਾਂ ਕੁ ਵਰ੍ਹਿਆਂ ਦੀ ਧੀ ਉਹਦੀ ਫ਼ੋਟੋ ਵੇਖ ਕੇ ਮਾਂ ਕਿਹਾ ਕਰਦੀ ਸੀ

ਉਹਨੂੰ ਹੁਣ ਵੀ ਚੀਲਾਂ ਦੀ ਅਵਾਜ਼ ਸੁਣ ਰਹੀ ਸੀ

ਉਹਦੀ ਮਾੜੀ ਕਿਸਮਤ ਨੂੰ ਦੋ-ਤਿੰਨ ਕੁੱਤੇ ਉਹਦੇ ਨੇੜੇ ਆਣ ਭੌਂਕਣ ਲੱਗ ਪਏ, ਪਰ ਮੋਟਰਸਾਈਕਲ ਵਾਲਾ ਰੁਕਿਆ ਹੀ ਨਹੀਂ, ਸ਼ਾਇਦ ਉਹ ਸਮਝਿਆ ਹੋਣਾ ਕਿ ਅੱਧ ਰਾਤ ਉਹਦੇ ਮੋਟਰਸਾਈਕਲ ਦੀ ਅਵਾਜ਼ ਸੁਣਕੇ ਭੌਂਕ ਰਹੇ ਨੇ।

ਉਹਨੇਂ ਹਲੇ ਚਾਰੇ ਪਾਸੇ ਵੇਖ ਕਮਾਦ ਚੋਂ ਨਿੱਕਲਣ ਦਾ ਮਨ ਬਣਾਇਆ ਹੀ ਸੀ, ਕਿ ਉਹਨੂੰ ਮੁੜ ਬੂਹਾ ਖੋਲ੍ਹਣ ਦਾ ਖੜਕਾ ਸੁਣਿਆਂ।

ਕਦੀ-ਕਦੀ ਉਹਨੂੰ ਵਿਹੜੇ 'ਚ ਬੈਠੀ ਨੂੰ ਅਸਮਾਨੀਂ ਉੱਡਦੀ ਚੀਲ ਦੀ ਖੌਫਨਾਕ ਅਵਾਜ਼ ਸੁਣਦੀ ਹੁੰਦੀ ਸੀ।

ਝੁਰੜੀਆਂ ਵਾਲੇ ਚਿਹਰੇ ਤੇ ਉਹਦਾ ਨਾਂ ਲੈਂਦਿਆਂ ਹੀ ਚਮਕ ਆ ਗਈ, ਲਿਖਣ ਵਾਲੀ ਸੋਚ ਰਹੀ ਸੀ, "ਖੌਰੇ ਉਹਦਾ ਨਾਮ ਲਵਾਂ ਤਾਂ ਕਿੱਧਰੇ ਉਦਾਸ ਹੀ ਨਾਂ ਹੋ ਜਾਵੇ।

ਨੱਬੇ ਵਿਆਂ ਕੁ ਵੇਲਿਆਂ ਦੀ ਗੱਲ ਏ, ਕਿਸੇ ਪਿੰਡ ਦਾ ਕੋਈ ਮੁੰਡਾ ਅਮਰੀਕਾ ਤੋਂ ਇੱਕ ਗੋਰੀ ਵਿਆਹ ਲਿਆਇਆ, ਉਹਦੇ ਤਾਏ ਦੇ ਪੁੱਤਰ ਦਾ ਵਿਆਹ ਸੀ ਤਾਂ ਉਹ ਗੋਰੀ ਨੂੰ ਵੀ ਨਾਲ ਹੀ ਪੰਜਾਬ ਲੈ ਆਇਆ।

ਵਿਹੜੇ 'ਚ ਲੱਗੀ ਨਿੰਮ ਨੂੰ ਮੈਂ ਅਕਸਰ ਜੱਫੀ ਪਾ ਲਿਆ ਕਰਦੀ ਸੀ , ਮੇਰੀ ਨਾਨੀ ਕਹਿੰਦੀ ਹੁੰਦੀ ਸੀ    "ਇਹਦੀ  ਛਾਂ 'ਚ ਬੈਠ ਤੇਰੀ ਮਾਂ ਰੋਟੀਆਂ ਪਕਾਇਆ ਕਰਦੀ ਸੀ।

ਕੁੱਝ ਕੁ ਦਿਨ ਪਹਿਲਾਂ ਇੱਕ ਔਰਤ ਨੇਂ ਆਪਣੇ ਹੀ ਕਈ ਵਰਿਆਂ ਬਾਅਦ ਪੈਦਾ ਹੋਏ ਪੁੱਤਰ ਨੂੰ ਕਤਲ ਕਰ ਦਿੱਤਾ, ਕਤਲ ਬੜੀ ਬੇਰਹਿਮੀ ਨਾਲ ਕੀਤਾ ਗਿਆ।

ਗੋਲੀ ਚਾਹੇ ਇੱਕ ਗੈਂਗਸਟਰ ਦੇ ਹਿੱਕ 'ਚ ਵੱਜੇ ਭਾਵੇਂ ਕਿਸੇ ਪੁਲਿਸ ਵਾਲੇ ਦੀ ਹਿੱਕ ਤੇ ਜਾਂ ਫਿਰ ਕਿਸੇ ਫੌਜੀ ਦੇ ਸੀਨੇ ਨੂੰ ਚੀਰੇ, ਸਭ ਤੋਂ ਪਹਿਲਾਂ ਮੌਤ ਇੱਕ ਮਾਂ ਦੇ ਪੁੱਤਰ ਦੀ ਹੁੰਦੀ ਏ।

ਹਲਕੇ ਜਿਹੇ ਹਨੇਰੇ ਦੇ ਵੇਲੇ ਉਹ ਦੂਰੋਂ ਕਿਸੇ ਰਿਸ਼ਤੇਦਾਰੀ ਚੋਂ ਪਰਤ ਰਿਹਾ ਸੀ, ਹੌਲੀ ਰਫਤਾਰ ਤੇ ਜਾ ਰਹੀ ਕਾਰ ਦਾ ਸ਼ੀਸ਼ਾ ਖੋਲ ਰੱਖਿਆ ਸੀ, ਅਚਾਨਕ ਕਾਰ ਦੀ ਰੌਸ਼ਨੀ 'ਚ ਕੁੱਝ-ਕੁੱਝ ਧੁੰਧਲਾ ਜਿਹਾ ਦਿਸਿਆ।

ਨਵਾਂ ਵਿਆਹਿਆ ਭਤੀਜਾ ਆਪਣੀ ਘਰ ਵਾਲੀ ਨਾਲ ਸ਼ਹਿਰੋਂ ਪਿੰਡ ਰਹਿੰਦੇ ਤਾਏ ਨੂੰ ਮਿਲਣ ਆਇਆ ਸੀ,

ਨਿੱਕੀਆਂ-ਨਿੱਕੀਆਂ ਸੈਣ ਦੋਵੇਂ ਜਦੋਂ ਬਾਪੂ ਦੇ ਵਿਹੜੇ ਗੁੱਡੀਆਂ ਪਟੋਲੇ ਖੇਡਦੀਆਂ ਹੁੰਦੀਆਂ ਸੈਣ, ਉਹ ਵੱਡੀ ਸੀ ਨਿੱਕੀ ਤੋਂ ਪੰਜ ਕੁ ਸਾਲ ਤਾਂ ਕਰਕੇ ਸਦਾ ਹੀ ਆਪਣਾ ਗੁੱਡਾ ਜ਼ਿਆਦਾ ਸੋਹਣਾ ਸ਼ਿੰਗਾਰ ਲੈਂਦੀ ਸੀ, ਤੇ ਨਿੱਕੀ ਨੇ ਰੋਣ ਲੱਗ ਪੈਣਾ ਕਿ "ਭੈਣ ਆਹ ਗੁੱਡਾ ਮੈਨੂੰ ਜ਼ਿਆਦਾ ਪਸੰਦ ਏ, ਤਾਂ ਉਹਨੇ ਝੱਟ ਦੇ ਦੇਣਾ ਤੇ ਆਖਣਾ "ਨਾ ਨਿੱਕੀਏ ਰੋ ਨਾ, ਇਹ ਚੁੱਕ ਗੁੱਡਾ, ਮੈਂ ਤੇਰੇ ਵਾਲੇ ਨਾਲ ਖੇਡ ਲਵਾਂਗੀ ਤੇ ਫਿਰ ਦੋਵੇਂ ਭੈਣਾਂ ਨੇ ਗੁੱਡੇ ਗੁੱਡੀਆਂ ਦਾ ਵਿਆਹ ਕਰਨਾ।

ਅੰਮੀ ਕਹਿੰਦੀ "ਜਿੰਦ ਹੁਣੀਂ ਮਹੀਨਾ ਭਗੌੜੇ ਹੋਏ ਰਹੇ ਤੇ ਇੱਧਰ ਸਾਰੇ ਪਿੰਡ ਦੀ ਜਾਨ ਪੁਲਿਸ ਨੇ ਸੂਲੀ ਟੰਗੀ ਰੱਖੀ,

(ਇੱਕ ਮਾਂ ਦਾ ਦੱਸਿਆ ਆਪਣੀ ਧੀ ਨੂੰ ਇੱਕ ਲੋਹ ਪੁਰਸ਼ ਦਾ ਜੀਵੜਾ) ਉਹ ਨੇ ਆਪਣੀਆਂ ਤਮਾਮ ਉਮਰ ਦੀਆਂ ਉਡਾਣਾਂ ਦੇ ਬਦਲੇ ਮਿਲਿਆ ਸੋਨੇ ਦਾ ਤਗਮਾ ਧੀ ਦੀਆਂ ਤਲੀਆਂ ਤੇ ਚੁੱਪਚਾਪ ਧਰ ਦਿੱਤਾ,ਉਹ ਪੁੱਛ ਰਹੀ ਸੀ ,"ਇਹ ਮੈਨੂੰ ਕਿਓਂ ?

ਮੈਨੂੰ ਉਹ ਦੁਨੀਆ ਦੀ ਸਭ ਤੋਂ ਖੂਬਸੂਰਤ ਸੁਆਣੀ ਲੱਗਦੀ ਏ, ਮੈਂ ਸੁਣਿਆਂ ਏ "ਜਦੋਂ ਉਹ ਬੋਲਦੀ ਏ ਤਾਂ ਮੂੰਹੋਂ ਫੁੱਲ ਕਿਰਦੇ ਨੇਂ।"

ਇਲਾਕੇ 'ਚ ਨਾਂਅ ਸੀ ਉਹਦਾ, ਸਾਰੇ ਜਾਣਦੇ ਸੀ, ਡਾਢੇ ਦਲੇਰ ਪਿਓ ਦਾ ਦਲੇਰ ਪੁੱਤਰ ਸੀ ਉਹ, ਜਿਹੜੀ ਗੱਲ ਤੇ ਖਲੋਂਦਾ ਉਸ ਤੋਂ ਅਗਾਂਹ ਨਾ ਕਰਦਾ ਤੇ ਨਾ ਸੁਣਦਾ, ਰਿਸ਼ਤੇਦਾਰੀ ਚ ਵਿਆਹ ਗਿਆ ਤਾਂ ਸਾਂਢੂ ਨੇ ਆਪਣੀ ਦੁਖਦੀ ਰਗ ਛੇੜ ਲਈ, ਕਹਿੰਦਾ "ਗੁਰਭੇਜ ਸਿਆਂ ਆਹ ਆਪਣੇ ਬੰਤ ਸਿਓਂ (ਸਾਂਢੂ ਦਾ ਵੱਡਾ ਭਰਾ) ਦਾ ਔਖਾ ਹੁਣ, ਹੁਣ ਤੇਰੇ ਤੇ ਸੁੱਟਣਾ ਪੈਣਾ ਸਭ।

ਅਸੀਂ ਕੁੜੀਆਂ ਬੜੇ ਹੌਲੇ ਦਿਲਾਂ ਦੀ ਹੁੰਦੀਆਂ, ਖਾਸਕਰ ਜਦੋਂ ਵਿਆਹੀਆਂ ਜਾਂਦੀਆਂ, ਆਪਣੇ ਘਰੋਂ ਜਦੋਂ ਤੁਰਦੀਆਂ ਹਾਂ ਬਹੁਤੇ ਸਾਰੇ ਚਾਅ ਤੇ ਰੀਝਾਂ ਗੰਢ ਮਾਰ ਲੈਂਦੀਆਂ ਹਾਂ ਦੁਪੱਟੀਆਂ ਨਾਲ।

ਮੇਰਾ ਇਹ ਇੱਕ ਖ਼ਤ ਏ, ਪਤਾ ਨਹੀਂ ਕਿਸਦੇ ਨਾਂਅ? ਸ਼ਾਇਦ ਸਿਆਸਤ ਦਾਨਾਂ ਦੇ ਨਾਂਅ ਜਾਂ ਉਨ੍ਹਾਂ ਨੂੰ ਚੁਣਨ ਵਾਲੇ ਸੌ ਕਰੋੜ ਭਾਰਤੀਆਂ ਦੇ ਨਾਂਅ।

ਮੈਂ ਕਈ ਵਾਰ ਸੋਚਿਆ ਕਿ ਇਹ ਗੱਲਾਂ ਲਿਖਾਂ, ਪਰ ਘਟਨਾਵਾਂ ਪੁਰਾਣੀਆਂ ਹੋ ਜਾਂਦੀਆਂ ਤਾਂ ਫਿਰ ਆਖ ਦਿੰਦੀ ਹਾਂ ਕਦੀ ਫਿਰ ਸਹੀ।

ਇੱਕ ਲੇਖਕ ਇੱਕ ਥਾਂ ਲਿਖਦਾ, ਕਿ ਕਾਇਨਾਤ ਦੀ ਸਭ ਤੋਂ ਸੋਹਣੀ ਸਿਰਜਣਾ ਔਰਤ ਏ ਪਰ ਜਦ ਉਹ ਮਰਦ ਦੀ ਬਰਾਬਰੀ ਲਈ ਬਜ਼ਿੱਦ ਹੋ ਜਾਂਦੀ ਏ ਤਾਂ ਉਹ ਕਰੂਪ ਹੋ ਜਾਂਦੀ ਏ।

ਮੈਂ ਉਹਨੂੰ ਜਾਣਦੀ ਨਹੀਂ ਸਾਂ, ਨਾਂ ਕਦੀ ਮਿਲੀ ਸਾਂ, ਉਹ ਮੇਰੇ ਲਈ ਉਨ੍ਹਾਂ ਸਾਰੀਆਂ ਬੀਬੀਆਂ 'ਚੋਂ ਹੀ ਇੱਕ ਸੀ ਬਸ ਜਿਨ੍ਹਾਂ ਦੀਆਂ ਕਹਾਣੀਆਂ ਮੈਂ ਲਿਖੀਆਂ। 

"ਅੰਮੀ ਮੈਂ ਸ਼ਕਲੋਂ ਸੋਹਣੀ ਨਹੀਂ ਸਾਂ, ਉਹ ਤਮਾਮ ਦਿਨ ਇਹੋ ਸ਼ਿਕਵੇ ਕਰਦਾ ਰਿਹਾ, ਮੇਰੀਆਂ ਅੱਖਾਂ ਤੋਂ ਲੈ ਕੇ ਹਰ ਨਕਸ਼ 'ਚ ਕਮੀਆਂ ਲੱਭੀਆਂ ਉਹਨੇ, ਉੱਚੀ ਹੱਸਦੀ, ਤਾਂ ਜ਼ਹਿਰ ਵਰਗੀ ਲੱਗਦੀ ਸਾਂ ਉਹਨੂੰ, ਕਦੀ-ਕਦੀ ਕੋਈ ਪੁਰਾਣੀ ਕਿਤਾਬ ਕੱਢ ਪੜਨ ਬੈਠਦੀ ਤਾਂ ਕਹਿੰਦਾ ਕੁੜੀਆਂ ਨੂੰ ਪੜਾ ਕੇ ਸਿਰੇ ਚੜ੍ਹਾ ਲੈਂਦੈ ਨੇ ਲੋਕੀ।"

ਇੱਕ ਖੇਡ ਅਧਿਕਾਰੀ ਨੇ ਕਿਸੇ ਮੁਕਾਬਲੇ 'ਚ ਖੇਡ ਰਹੇ ਆਪਣੇ ਬੱਚੇ ਨੂੰ ਮਹਿਜ਼ ਇੱਕ ਪੁਆਇੰਟ ਤੇ ਹਾਰਦਿਆਂ ਵੇਖ ਕੇ ਵੀ ਜਿਤਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਹ ਆਪਣੇ ਬੱਚੇ ਦੇ ਅੱਗੇ ਇੱਕ ਚੰਗੀ ਉਦਾਹਰਨ ਬਣਨਾ ਚਾਹੁੰਦਾ ਸੀ।

ਨਿੱਕੀ ਸਾਂ ਤਾਂ ਕਦੀ ਮਾਂ ਨੇ ਬਸਤਾ ਖੋਲ੍ਹ ਕੇ ਨਹੀਂ ਸੀ ਵੇਖਿਆ ਕਿ ਮੈਂ ਕੀ ਪੜ੍ਹਦੀ ਹਾਂ?

22 ਕੁ ਵਰ੍ਹੇ ਪਹਿਲਾਂ ਦੀ ਗੱਲ ਏ, ਜਦੋਂ ਮੇਰਾ ਭਰਾ ਪਹਿਲੀ ਵਾਰ ਵਤਨੋਂ ਦੂਰ ਗਿਆ ਸੀ, ਭੋਰਾ ਵੀ ਰੋਣਾ ਨੀ ਸੀ ਆਇਆ, ਵੀਰਾ ਬਹੁਤੇ ਸਮੇਂ ਸਾਡੇ ਕੋਲ ਪਿੰਡ ਹੀ ਰਹਿੰਦਾ ਸੀ, ਮੇਰੀ ਭੈਣ (ਮਾਸੀ ਦੀ ਧੀ) ਲੁਧਿਆਣੇ ਹੋਸਟਲ ਚ ਰਹਿੰਦੀ ਸੀ, ਤਾਂ ਮਾਸੀ ਨੇ ਵੀਰੇ ਨੂੰ ਚਿੱਠੀ ਮੇਰੇ ਤੋਂ ਹੀ ਲਿਖਵਾਇਆ ਕਰਨੀ।

5 ਕੁ ਵਰਿਆਂ ਦੀ ਬਾਲੜੀ ਦੀ ਮਾਂ ਦੀ ਗੋਦ ਦੁਬਾਰਾ ਭਰਨ ਵਾਲੀ ਸੀ l

ਅੱਜ ਸ਼ਾਇਦ ਬਹੁਤੀਆਂ ਕੁੜੀਆਂ ਮੇਰੀ ਇਸ ਗੱਲ ਨਾਲ ਸਹਿਮਤੀ ਨਾ ਰੱਖਣ, ਪਰ ਇਹ ਇੱਕ ਬਹੁਤ ਗੰਭੀਰ ਜਿਹਾ ਮੁੱਦਾ ਲੱਗਿਆ, ਸੋਚਿਆ ਇਹ ਗੱਲ ਵੀ ਕਰ ਲਵਾਂ।

ਜਦੋਂ ਮਹਿਤਾਬ ਹੋਇਆ ਗੁਰਨੂਰ ਪੰਜ ਸਾਲ ਦੀ ਸੀ, ਦੋ ਬੱਚਿਆਂ ਦੀ ਜ਼ਿੰਮੇਵਾਰੀ ਉਪਰੋਂ ਘਰ ਦਾ ਸਾਰਾ ਕੰਮ ਇੱਕ ਤਰਾਂ ਨਾਲ ਜ਼ਿੰਦਗੀ 'ਚ ਤੂਫਾਨ ਜਿਹਾ ਆ ਗਿਆ। ਮੇਰੇ ਤੋਂ ਇਲਾਵਾ ਘਰ ਦਾ ਕੰਮ ਕਰਨ ਵਾਲਾ ਕੋਈ ਵੀ ਨਹੀਂ ਸੀ।  

ਕੁੱਝ ਸਮਾਂ ਪਹਿਲਾਂ ਮੈਂ ਇੱਕ ਕੁੜੀ ਬਾਰੇ ਸੁਣਿਆ ਸੀ ਜਿਹਨੂੰ ਉਹਦੀ ਧੀ ਦੇ ਜਨਮ ਤੋਂ ਸਾਲ ਕੁ ਬਾਅਦ ਹੀ ਪਤਾ ਲੱਗਿਆ ਕਿ ਉਹਨੂੰ ਕੈਂਸਰ ਏ, ਉਹ ਜਾਣ ਗਈ ਕਿ ਹੁਣ ਉਹਦੇ ਕੋਲ ਸਿਰਫ ਚਾਰ ਪੰਜ ਕੁ ਮਹੀਨਿਆਂ ਦੀ ਜ਼ਿੰਦਗੀ ਏ।

ਅੱਜ ਵਰ੍ਹਿਆਂ ਬਾਅਦ ਉਹਦਾ ਉਹ ਪਹਿਲਾ ਅਲਫਾਜ਼ ਚੇਤੇ ਆਇਆ ਸੀ, "ਤੂੰ ਆਏਂਗੀ ਤਾਂ ਮੇਰਾ ਘਰ ਮਹਿਕ ਉੱਠਣਾ, ਤੂੰ ਘਰਦੀ ਮਾਲਕਣ ਬਣਕੇ ਸੂਹੇ ਰੰਗਾਂ ਦੇ ਸੂਟਾਂ 'ਚ ਫਿਰਦੀ ਡਾਢੀ ਫੱਬਿਆ ਕਰੇਂਗੀ।

ਮੈਂ ਖੁਸ਼ ਸਾਂ ਕਿ ਪੰਜਾਬ ਦੀ ਇੱਕ ਮਸ਼ਹੂਰ ਹਸਤੀ ਦੀ ਅੰਮੀਂ ਦਾ ਸੁਨੇਹਾ ਆਇਆ ਸੀ ਮੇਰੇ ਲਈ

ਪੰਜ ਸਾਲ ਤੋਂ ਮੰਜੇ ਤੇ ਪਿਆ ਨਿੱਕੀ ਜਿਹੀ ਕੁੜੀ ਦਾ ਪਿਓ ਦੁਨੀਆ ਤੋਂ ਰੁਖਸਤ ਹੋਇਆ ਸੀ। ਉਹਦੀ ਅੰਤਿਮ ਅਰਦਾਸ 'ਚ ਤਮਾਮ ਲੋਕਾਂ ਨਾਲ ਮੈਂ ਵੀ ਬੈਠੀ ਸਾਂ।

ਮੇਰੇ ਪਾਪਾ ਦੀ ਇੱਕ ਮਾਸੀ ਹੁੰਦੀ ਸੀ, ਕਮਾਲ ਦੀ ਜ਼ਿੰਦਾਦਿਲ ਔਰਤ, ਘਰੋਂ ਬਹੁਤੀ ਸੌਖੀ ਸੀ।

84 ਤੋਂ ਬਾਅਦ ਹਵਾਵਾਂ ਦੇ ਰੁਖ ਗਰਮ ਜਿਹੀਆਂ ਰਵਾਨਗੀਆਂ ਲੈਕੇ ਢੁੱਕੇ ਸੈਣ ਬਹੁਤਿਆਂ ਘਰਾਂ 'ਚ, ਰੱਤ ਰੰਗਾ ਪਾਣੀ ਵਗਦਾ ਆਮ ਤੱਕਿਆ ਲੋਕਾਂ, ਉਹਦੇ ਮੁਕਲਾਵੇ ਤੋਂ ਚੌਂਹ ਕੁ ਮਹੀਨੇ ਬਾਅਦ ਉਹ ਵੀ ਖੌਰੇ ਕਿੱਧਰ ਹਵਾ ਨਾਲ ਰੁਖਸਤ ਹੋ ਗਿਆ ਸੀ।

ਜਦ ਛੋਟੀ ਸਾਂ ਤਾਂ ਸਾਡੇ ਘਰ ਇੱਕ ਸੀਰੀ ਹੁੰਦਾ ਸੀ, ਮੇਲਾ ਉਹਦਾ ਨਾਂਅ ਸੀ, ਮੇਰੀ ਮਾਂ, ਤਾਈ ਤੇ ਤਾਇਆ, ਪਾਪਾ ਸਭ ਉਹਨੂੰ ਮੇਲਾ ਕਹਿੰਦੇ ਸੀ ਪਰ ਅਸੀਂ ਸਾਰੇ ਨਿਆਣੇ ਬਾਬਾ ਮੇਲਾ।

ਚੜ੍ਹਦੇ ਵਾਲੇ ਪਾਸਿਓਂ ਪਿੰਡ ਦੀ ਫਿਰਨੀਂ ਤੇ ਚੌਥਾ ਘਰ ਮੇਰਾ ਹੀ ਏ, ਜੇ ਨਾ ਪਤਾ ਚੱਲੇ ਤਾਂ ਪੁੱਛ ਲਿਓ ਵੀ "ਪੰਜਾਬ ਸਿਆਂ ਦਾ ਘਰ ਕਿਹੜਾ ਏ?

Load More