• ਮਿਡ ਡੇ ਮੀਲ ਦਾ ਲਾਹਾ ਸੂਬਾ ਪੰਜਾਬ ਦੇ ਲੱਖਾਂ ਵਿਦਿਆਰਥੀ ਲੈ ਰਹੇ ਹਨ ਅਤੇ ਇਸਦੇ ਨਾਲ ਸਰਕਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ 'ਚ ਵੀ ਕਾਫੀ ਇਜ਼ਾਫਾ ਹੋਇਆ ਹੈ।

 • ਕਿਸਾਨ ਮਜ਼ਦੂਰ ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਵੱਲੋਂ ਅਤੇ ਹੋਰ ਜੱਥੇਬੰਦੀਆਂ ਨੇ ਪਿੰਡ ਭੰਗਾਲਾ ਦੇ ਕਿਸਾਨ ਨੂੰ ਠੱਗਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਅਬੋਹਰ ਦੇ ਡੀ.ਐਸ.ਪੀ ਦਿਹਾਤੀ ਦਫ਼ਤਰ ਅੱਗੇ ਧਰਨਾ ਦਿੱਤਾ ਸੀ, ਪਰ ਪੁਲੀਸ ਪ੍ਰਸ਼ਾਸਨ ਨੇ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਜੱਥੇਬੰਦੀਆਂ ਦੇ ਆਗੂਆਂ 'ਚ ਪੁਲਿਸ ਖਿਲਾਫ਼ ਰੋਸ ਹੈ।

 • ਨੌਜਵਾਨਾਂ ਵੱਲੋਂ ਬਣਾਏ ਗਏ ਯੂਥ ਕਲੱਬਾਂ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

 • ਠੰਡ ਨਾਲ ਜਿਲ੍ਹਾ ਫਾਜ਼ਿਲਕਾ ਦੇ ਅਬੋਹਰ ਸ਼ਹਿਰ 'ਚ ਇੱਕ ਵਿਅਕਤੀ ਦੀ ਮੌਤ ਹੋਈ, ਜਿਸਦੀ ਪਹਿਚਾਨ ਨਾ ਹੋਣ 'ਤੇ ਅੱਜ ਨਰ ਸੇਵਾ ਨਾਰਾਇਣ ਸੇਵਾ ਨੇ ਉਸਦਾ ਅੰਤਿਮ ਸੰਸਕਾਰ ਹਿੰਦੂ ਰੀਤੀ ਰਿਵਾਜਾ ਅਨੁਸਾਰ ਕਰ ਦਿਤਾ।

 • ਕੱਲ੍ਹ ਹੋਈ ਹਲਕੀ ਕਿਣ-ਮਿਣ ਤੋਂ ਬਾਅਦ ਮੀਂਹ ਅੱਜ ਸਵੇਰ ਤੋਂ ਜਾਰੀ ਹੈ।

 • ਦੇਸ਼ 'ਚ ਹੋਏ ਕਈ ਤੇਜ਼ਾਬੀ ਹਮਲਿਆਂ ਤੋਂ ਬਾਅਦ ਅਜਿਹਾ ਕਾਰਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਅਜਿਹਾ ਮੁੜ ਨਾ ਹੋਵੇ ਜਾਂ ਫਿਰ ਇਸਦੀ ਸ਼ਿਕਾਰ ਕੋਈ ਲੜਕੀ/ਮਹਿਲਾ ਨਾ ਹੋਵੇ ਇਸਦੇ ਲਈ ਲੋਕ ਸੜਕਾਂ 'ਤੇ ਉੱਤਰੇ ਅਤੇ ਸਰਕਾਰ ਨੇ ਲੋਕਾਂ ਦੇ ਇਸ ਰੋਸ ਅਤੇ ਦਬਾਅ ਤੋਂ ਬਾਅਦ ਸਖ਼ਤੀ ਕਰਕੇ ਤੇਜ਼ਾਬ ਦੀ ਵਿਕਰੀ 'ਤੇ ਸਖ਼ਤ ਪਾਬੰਦੀ ਲਾ ਦਿੱਤੀ

 • ਸੂਬਾ ਪੰਜਾਬ ਸਰਕਾਰ ਖ਼ਿਲਾਫ਼ ਧਰਨੇ, ਹੜਤਾਲ, ਰੋਸ ਪ੍ਰਦਰਸ਼ਨ ਦਾ ਦੌਰ ਜਾਰੀ ਹੈ ਅਤੇ ਇਸ ਵਿੱਚ ਜਿੱਥੇ ਕਾਂਗਰਸ ਦੀਆਂ ਵਿਰੋਧੀ ਸਿਆਸੀ ਪਾਰਟੀਆਂ ਅਕਾਲੀ ਦਲ, ਆਪ ਸ਼ਾਮਲ ਹੈ, ਉੱਥੇ ਹੀ ਸੂਬਾ ਸਰਕਾਰ ਦੇ ਆਪਣੇ ਕਰਮਚਾਰੀ ਵੀ ਸਰਕਾਰ ਤੋਂ ਖਫਾ ਹਨ ਜਿਸ ਕਰਕੇ ਉਹ ਸੜਕਾਂ 'ਤੇ ਉਤਰ ਆਉਂਦੇ ਹਨ।

 • ਮੌਸਮ ਨੇ ਇੱਕ ਵਾਰੀ ਫਿਰ ਕਰਵਟ ਲੈ ਲਈ ਹੈ ਅਤੇ ਮੌਸਮ 'ਚ ਬੂੰਦਾਂਬਾਂਦੀ ਤੋਂ ਬਾਅਦ ਮੌਸਮ ਠੰਡਾ ਹੋ ਗਿਆ ਹੈ ਜਦ ਕਿ ਬੀਤੇ ਦੋ-ਤਿੰਨ ਦਿਨਾਂ ਦੌਰਾਨ ਨਿਕਲੀ ਧੁੱਪ ਕਰਕੇ ਪਾਰਾ ਚੜ੍ਹਿਆ ਸੀ ਅਤੇ ਲੋਕਾਂ ਸਮੇਤ ਪਸ਼ੂ-ਪੰਛੀਆਂ ਨੇ ਵੀ ਰਾਹਤ ਮਹਿਸੂਸ ਕੀਤੀ ਸੀ।

 • ਬੇਸ਼ਕ ਉਹ ਕ੍ਰਿਕੇਟ ਦਾ ਮੈਦਾਨ ਹੋਵੇ ਜਾਂ ਫਿਰ ਫਿਲਮੀ ਪਰਦਾ ਤੇ ਜਾਂ ਸਿਆਸੀ ਅਖਾੜਾ, ਨਵਜੋਤ ਸਿੰਘ ਸਿੱਧੂ ਆਪਣੀ ਬੇਬਾਕੀ ਅਤੇ ਸ਼ਾਇਰਾਨਾ ਅੰਦਾਜ਼ ਕਰਕੇ ਹਮੇਸ਼ਾ ਹੀ ਚਰਚਾ 'ਚ ਰਹੇ ਹਨ ਪ੍ਰੰਤੂ ਪਿਛਲੇ ਕਾਫੀ ਸਮੇਂ ਤੋਂ ਸਿੱਧੂ ਦੇ ਪਾਕਿਸਤਾਨ ਦੌਰੇ, ਉੱਥੇ ਦੇ ਵਜੀਰ-ਏ-ਅਜਾਮ ਇਮਰਾਨ ਖਾਨ ਨਾਲ ਦੋਸਤੀ, ਜਨਰਲ ਬਾਜਵਾ ਨਾਲ ਗਲਵਕੜੀ, ਕਰਤਾਰਪੁਰ ਕੋਰੀਡੋਰ ਮਾਮਲੇ 'ਚ ਉਹ ਸੁਰਖੀਆਂ 'ਚ ਰਹੇ ਹਨ ਅਤੇ ਉਸ ਤੋ ਬਾਅਦ ਸੂਬਾ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੱਟੇ ਹੋਏ ਰਿਸ਼ਤਿਆਂ ਤੋਂ ਬਾਅਦ ਉਨ੍ਹਾਂ ਦੀ ਚੁੱਪੀ ਵੀ ਚਰਚਾ 'ਚ ਰਹੀ ਹੈ।

 • ਮੱਧ ਪ੍ਰਦੇਸ਼ 'ਚ ਰਹਿੰਦੇ ਸਿੱਖਾਂ ਲਈ ਪਰੇਸ਼ਾਨੀ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਇਲਜ਼ਾਮ ਹੈ ਕਿ ਸਰਕਾਰ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਨਾਮ 'ਤੇ ਜਾਇਜ਼ ਥਾਵਾਂ ਨੂੰ ਵੀ ਢਾਅ ਰਹੇ ਹਨ ਜਿਸ ਨੂੰ ਲੈ ਕੇ ਸੂਬਾ ਪੰਜਾਬ ਤੋ ਉੱਥੇ ਜਾ ਕੇ ਵਸੇ ਪੰਜਾਬੀਆਂ ਨੂੰ ਖਤਰਾ ਲੱਗ ਰਿਹਾ ਹੈ ਅਤੇ ਆਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਅਜਿਹਾ ਕਰਕੇ ਸਿੱਖਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ।

 • ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰਮੋਹਨ ਕਟਾਰੀਆ ਦੀਆਂ ਹਦਾਇਤਾਂ 'ਤੇ ਪਿੰਡ ਵਾਹਬਵਾਲਾ ਵਿਖੇ ਸਵਾਈਨ ਫਲੂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

 • ਰੇਲਵੇ ਵਿਭਾਗ ਨੇ ਰੇਲਵੇ ਯਾਤਰੀਆਂ ਦੀ ਸੁਵਿਧਾ ਲਈ ਸ਼੍ਰੀ ਗੰਗਾਨਗਰ ਅਤੇ ਆਗਰਾ ਵਿਚਕਾਰ ਇੱਕ ਸਪੈਸ਼ਲ ਟਰੇਨ ਚਲਾਉਣ ਦਾ ਫ਼ੈਸਲਾ ਕੀਤਾ ਹੈ ਜੋ ਅੱਜ 4 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ।

 • Load More