ਕਿਸੇ ਨੇ ਠੀਕ ਹੀ ਕਿਹਾ ਹੈ ਕਿ, ਕਿਸੇ ਵੀ ਵਿਅਕਤੀ ਦੀ ਪਹਿਚਾਣ, ਉਸਦਾ ਸੁਭਾਅ ਉਸਦੀ ਬੋਲੀ ਤੋਂ ਹੀ ਝਲਕ ਜਾਂਦਾ ਹੈ। ਜਦੋਂ ਵੀ ਕੋਈ ਬੱਚਾ ਜੰਮਦਾ ਹੈ, ਉਹ ਬੱਚਾ ਆਪਣੀ ਮਾਂ ਦੇ ਦੁੱਧ ਦੇ ਨਾਲ ਹੀ ਆਪਣੀ ਮਾਂ ਬੋਲੀ ਵੀ ਗ੍ਰਹਿਣ ਕਰ ਲੈਂਦਾ ਹੈ। ਪੰਜਾਬੀਆਂ ਦੀ ਗੱਲ ਕਰੀਏ ਤਾਂ ਬੱਚੇ ਦੇ ਜਨਮ ਤੋਂ ਲੈ ਕੇ ਉਸਦੇ ਮਰਨ ਤੱਕ ਪੰਜਾਬੀ ਭਾਸ਼ਾ ਉਸਦੇ ਨਾਲ-ਨਾਲ ਅਤੇ ਇਰਦ ਗਿਰਦ ਹੀ ਰਹਿੰਦੀ ਹੈ। ਅਸੀਂ ਆਪਣੀਆਂ ਸਾਰੀਆਂ ਖੁਸ਼ੀਆਂ ਅਤੇ ਗਮੀਆਂ ਇਸੇ ਪੰਜਾਬੀ ਭਾਸ਼ਾ ਦੀ ਵਰਤੋਂ ਨਾਲ ਹੀ ਸਾਂਝੀਆਂ ਕਰਦੇ ਹਾਂ। ਲੇਕਿਨ ਬੜੇ ਅਫ਼ਸੋਸ ਦੀ ਗੱਲ ਹੈ ਕਿ, ਅੱਜ ਅਸੀਂ ਆਪਣੀ ਇਸ ਮਾਂ ਬੋਲੀ ਨੂੰ ਵਿਸਾਰਦੇ ਜਾ ਰਹੇ ਹਾਂ, ਇਸਨੂੰ ਬੋਲਣ ਲੱਗੇ ਸੰਗਦੇ ਹਾਂ। ਲੋਕਾਂ ਦੀ ਇੱਕ ਧਾਰਨਾਂ ਹੀ ਬਣਦੀ ਜਾ ਰਹੀ ਹੈ ਕਿ ਪੰਜਾਬੀ ਬੋਲਣ ਵਾਲੇ ਗੰਵਾਰ ਹੁੰਦੇ ਹਨ।
ਇਸ ਨੂੰ ਵੀਹਵੀਂ ਸਦੀ ਦਾ ਨਸ਼ਾ ਹੀ ਸਮਝ ਲਈਏ ਜਾਂ ਕੁਝ ਹੋਰ, ਕਿ ਅੱਜ ਪੰਜਾਬੀ ਨੂੰ ਅਸੀਂ ਪੇਂਡੂ ਅਤੇ ਗੰਵਾਰਾਂ ਵਾਲੀ ਭਾਸ਼ਾ ਕਹਿਣ ਲੱਗ ਪਏ ਹਾਂ। ਸ਼ਾਇਦ ਇਸੇ ਲਈ ਹੀ ਟੁੱਟੀ ਭੱਜੀ ਹੀ ਸੀ, ਪਰ ਅੰਗਰੇਜ਼ੀ ਨੂੰ ਮੂੰਹ ਜ਼ਰੂਰ ਮਾਰਨ ਲੱਗ ਪਏ ਹਾਂ। ਅੱਜ ਸਾਡੇ ਆਲੇ-ਦੁਆਲੇ ਅੰਗਰੇਜ਼ੀ ਲਗਾਤਾਰ ਹਾਵੀ ਹੁੰਦੀ ਜਾ ਰਹੀ ਹੈ। ਸਕੂਲਾਂ, ਕਾਲਜਾਂ ਵਿੱਚ ਵੀ ਅੰਗਰੇਜ਼ੀ ਦੀ ਵਰਤੋਂ ਹੁੰਦੀ ਹੈ। ਇੰਟਰਵਿਊ ਆਦਿ ਅੰਗਰੇਜ਼ੀ ਭਾਸ਼ਾ ਵਿੱਚ ਲਈ ਜਾਂਦੀ ਹੈ। ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਪੜ੍ਹਨ ਵਾਲਿਆਂ ਨੂੰ ਨਿਰ-ਉਤਸਾਹਿਤ ਕੀਤਾ ਜਾਂਦਾ ਹੈ। ਸਾਰਾ ਕੰਮ ਅਤੇ ਗੱਲਬਾਤ ਹਿੰਦੀ ਅਤੇ ਅੰਗਰੇਜ਼ੀ ਵਿੱਚ ਕਰਨ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ।
ਇੱਕ ਵੱਡਾ ਸਵਾਲ ਇਹ ਹੈ ਕਿ, ਆਖ਼ਰ ਅਜਿਹਾ ਹੋ ਕਿਉਂ ਰਿਹਾ ਹੈ? ਸਾਡੀ ਇਹ ਧਾਰਨਾਂ ਕਿਉਂ ਬਣ ਚੁੱਕੀ ਹੈ ਕਿ, ਪੰਜਾਬੀ ਬੋਲਣ ਵਾਲੇ ਗੰਵਾਰ ਹੁੰਦੇ ਹਨ? ਕੀ ਅਸੀਂ ਪੰਜਾਬ ਵਿੱਚ ਰਹਿ ਕੇ ਆਪਣੇ ਹੀ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਕਰ ਰਹੇ ਹਾਂ? ਪੰਜਾਬੀ ਨੂੰ ਬੋਲਣ ਅਤੇ ਪੜ੍ਹਨ ਵਿੱਚ ਅਸੀਂ ਸ਼ਰਮ ਕਿਉਂ ਮਹਿਸੂਸ ਕਰਦੇ ਹਾਂ? ਆਖ਼ਰ ਕਿਉਂ ਅਸੀਂ ਆਪਣੇ ਸਕੂਲਾਂ, ਕਾਲਜਾਂ ਵਿੱਚ ਬੱਚਿਆਂ ਨਾਲ ਅੰਗਰੇਜ਼ੀ-ਹਿੰਦੀ ਵਿੱਚ ਗੱਲਬਾਤ ਕਰਨ ਨੂੰ ਹੀ ਤਰਜ਼ੀਹ ਦੇਣ ਲੱਗ ਪਏ ਹਾਂ? ਸਿਰਫ਼ ਇਸ ਲਈ ਕਿ ਸਾਨੂੰ ਇਹ ਵਹਿਮ ਹੈ ਕਿ ਸਾਡਾ ਸਟੇਟਸ ਸਿਰਫ ਅੰਗਰੇਜ਼ੀ ਬੋਲਣ ਨਾਲ ਹੀ ਬਣਦਾ ਹੈ?
ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ, ਅੱਜ ਪੰਜਾਬੀ ਦੀ ਓਨੀ ਕਦਰ ਸਾਡੇ ਆਪਣੇ ਸੂਬਾ ਪੰਜਾਬ ਵਿੱਚ ਨਹੀਂ ਰਹੀ ਜਿੰਨੀ ਕਿ ਵਿਦੇਸ਼ਾਂ ਵਿੱਚ ਹੋ ਰਹੀ ਹੈ। ਜਿੱਥੇ ਕਿਤੇ ਵੀ ਪੰਜਾਬੀ ਗਏ ਹਨ, ਉਹਨਾਂ ਨੇ ਉੱਥੇ ਪੰਜਾਬੀ ਦੇ ਰੁਤਬੇ ਨੂੰ ਵਧਾਇਆ ਹੈ। ਅੱਜ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਰਗੇ ਕਈ ਹੋਰ ਵੀ ਅਤਿ-ਵਿਕਸਤ ਦੇਸ਼ ਹਨ, ਜਿੱਥੇ ਕਿ ਪੰਜਾਬੀ ਨੂੰ ਕੇਵਲ ਪੰਜਾਬੀਆਂ ਨੇ ਹੀ ਨਹੀਂ ਬਲਕਿ ਗੋਰਿਆਂ ਨੇ ਆਪਣੀਆਂ ਪਲਕਾਂ ਤੇ ਬਿਠਾ ਰੱਖ਼ਿਆ ਹੈ।
ਉਹਨਾਂ ਦੇਸ਼ਾਂ ਵਿੱਚ ਸਾਈਨ ਬੋਰਡ ਤੱਕ ਵੀ ਪੰਜਾਬੀ ਵਿੱਚ ਲਿਖੇ ਹੋਏ ਅਕਸਰ ਹੀ ਮਿਲ ਜਾਂਦੇ ਹਨ। ਸਕੂਲਾਂ ਵਿੱਚ ਵੀ ਪੰਜਾਬੀ ਪੜ੍ਹਾਈ ਜਾਂਦੀ ਹੈ। ਪਿਛਲੇ ਸਾਲ ਵਿਸਾਖੀ 'ਤੇ ਕੈਨੇਡਾ, ਜਿੱਥੇ ਕਿ ਪੰਜਾਬੀ ਨੂੰ ਤੀਜੇ ਦਰਜੇ ਦੀ ਭਾਸ਼ਾ ਦੇ ਤੌਰ ਤੇ ਮਾਨਤਾ ਹੈ, ਦੀ ਸੰਸਦ ਮੈਂਬਰ ਰੂਬੀ ਢੱਲਾ ਅਤੇ ਹੋਰ ਪ੍ਰਸਿੱਧ ਸ਼ਖ਼ਸੀਅਤਾਂ ਦੀ ਮਦਦ ਨਾਲ ਸੰਸਦ ਵਿੱਚ ਸਾਰਾ ਭਾਸ਼ਣ ਪੰਜਾਬੀ ਬੋਲੀ ਵਿੱਚ ਦਿੱਤਾ ਗਿਆ। ਬਰਤਾਨਵੀ ਸੰਸਦ ਦੇ ਸਪੀਕਰ ਹਾਊਸ ਵਿੱਚ ਵੀ ਬ੍ਰਿਟਿਸ਼ ਸਿੱਖ ਕੰਸਲਟੇਟਿਵ ਫੋਰਮ ਦੇ ਸਹਿਯੋਗ ਨਾਲ ਵਿਸਾਖ਼ੀ ਮਨਾਈ ਗਈ। ਸਮਾਗਮ ਦੀ ਸ਼ੁਰੂਆਤ ਇੱਕ ਬ੍ਰਿਟਿਸ਼ ਸਿੱਖ ਸਕੂਲ ਦੇ ਬੱਚਿਆਂ ਨੇ ਸ਼ਬਦ ਅਤੇ ਧਾਰਮਿਕ ਗੀਤਾਂ ਨਾਲ ਕੀਤੀ।
ਪੰਜਾਬ ਵਿੱਚ ਵੀ ਅਜਿਹੇ ਕਈ ਵਿਦਵਾਨ, ਗਾਇਕ, ਲੇਖਕ ਹਨ ਜੋਕਿ, ਪੰਜਾਬੀ ਬੋਲੀ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। ਪ੍ਰੋ. ਪੰਡਿਤ ਰਾਉ ਧਰੇਨਸਵਰ ਜੋ ਕਿ, ਕਰਨਾਟਕਾ ਤੋਂ ਹਨ ਅਤੇ ਮੌਜੂਦਾ ਸਮੇਂ ਚੰਡੀਗੜ੍ਹ ਦੇ ਪੀ.ਜੀ. ਸਰਕਾਰੀ ਕਾਲਜ, ਸੈਕਟਰ 46 ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ, ਪੰਜਾਬੀ ਨੂੰ ਪੂਰੀ ਤਰ੍ਹਾਂ ਨਾਲ ਸਮਰਪਿਤ ਹਨ। ਪ੍ਰੋ. ਪੰਡਿਤ ਰਾਉ ਪੀ.ਜੀ.ਆਈ. ਦੇ ਡਾਕਟਰਾਂ ਨੂੰ ਹਫ਼ਤੇ ਵਿੱਚ ਦੋ ਦਿਨ ਪੰਜਾਬੀ ਦੀ ਪੜ੍ਹਾਈ ਅੱਜ ਵੀ ਕਰਾਉਂਦੇ ਹਨ।
ਚਾਹੀਦਾ ਤਾਂ ਇਹ ਹੈ ਕਿ, ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਨੂੰ ਸਾਰੇ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਨੂੰ ਲਾਜ਼ਮੀ ਬਣਾਇਆ ਜਾਣਾ ਚਾਹੀਦਾ ਸੀ। ਚਾਹੀਦਾ ਤਾਂ ਇਹ ਵੀ ਹੈ ਕਿ, ਜਿਹੜੇ ਸਕੂਲਾਂ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਉਹਨਾਂ ਸਕੂਲਾਂ ਦੀ ਮਾਨਤਾ ਹੀ ਰੱਦ ਕਰ ਦਿੱਤੀ ਜਾਵੇ, ਪਰ ਅਜਿਹਾ ਹੋਣਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਵੀ ਹੈ। ਇਸ ਦਾ ਕਾਰਨ ਕੁਝ ਹੋਰ ਨਹੀਂ ਬਲਕਿ ਸਾਡੇ ਆਪਣੇ ਮੁੱਖ਼ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਹਨ, ਜਿਹਨਾਂ ਨੂੰ ਪੰਜਾਬੀ ਨਾਲ ਉਨਾਂ ਮੋਹ ਨਹੀਂ ਹੈ, ਜਿੰਨਾ ਕਿ ਹੋਣਾ ਚਾਹੀਦਾ ਹੈ। ਉਹ ਖੁਦ ਅੰਗਰੇਜ਼ੀ ਨੂੰ ਹੀ ਤਰਜ਼ੀਹ ਦਿੰਦੇ ਹਨ।
ਇੱਕ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ, ਜੇਕਰ ਵਿਦੇਸ਼ਾਂ ਵਿੱਚ ਪੰਜਾਬੀ ਨੂੰ ਏਨਾ ਮਾਣ-ਸਤਿਕਾਰ ਦਿੱਤਾ ਜਾ ਰਿਹਾ ਹੈ ਤਾਂ ਅਸੀਂ ਪੰਜਾਬ ਵਿੱਚ ਰਹਿ ਕੇ ਕਿਉਂ ਨਹੀਂ ਦੇ ਸਕਦੇ? ਅੱਜ ਤਕਰੀਬਨ ਹਰੇਕ ਘਰ ਵਿੱਚ ਹੀ ਮਾਂ ਪਿਓ ਆਪਣੇ ਬੱਚਿਆਂ ਦੇ ਨਾਲ ਪੰਜਾਬੀ ਬੋਲਣ ਦੀ ਬਜਾਏ ਹਿੰਦੀ ਜਾਂ ਅੰਗਰੇਜ਼ੀ ਵਿੱਚ ਗੱਲ ਕਰਨ ਨੂੰ ਤਰਜ਼ੀਹ ਦਿੰਦੇ ਹਨ। ਇਸ ਵਿੱਚ ਉਨਾਂ ਕਸੂਰ ਬੱਚੇ ਜਾਂ ਉਸਦੇ ਅਧਿਆਪਕਾਂ ਦਾ ਨਹੀਂ ਹੁੰਦਾ ਜਿੰਨਾ ਕਿ ਉਸਦੇ ਮਾਤਾ-ਪਿਤਾ ਦਾ ਹੁੰਦਾ ਹੈ। ਜੇਕਰ ਮਾਤਾ-ਪਿਤਾ ਘਰ ਵਿੱਚ ਬੱਚੇ ਨਾਲ ਪੰਜਾਬੀ ਵਿੱਚ ਗੱਲ ਕਰਨਗੇ ਤਾਂ ਬੱਚਾ ਵੀ ਪੰਜਾਬੀ ਹੀ ਬੋਲੇਗਾ।
ਇਸਦਾ ਇਹ ਮਤਲਬ ਹਰਗਿਜ਼ ਨਹੀਂ ਸਮਝ ਲੈਣਾ ਚਾਹੀਦਾ ਕਿ, ਹਿੰਦੀ-ਇੰਗਲਿਸ਼ ਬਿਲਕੁਲ ਵੀ ਨਾ ਬੋਲੋ, ਕਿਉਂਕਿ ਹਿੰਦੀ ਸਾਡੀ ਸੰਪਰਕ ਭਾਸ਼ਾ ਹੈ ਅਤੇ ਅੰਗਰੇਜ਼ੀ ਅੰਤਰਰਾਸ਼ਟਰੀ ਭਾਸ਼ਾ। ਪਰ ਧਿਆਨ ਰੱਖੋ ਪੰਜਾਬੀਓ ਇਹਨਾਂ ਭਾਸ਼ਾਵਾਂ ਵਿੱਚ ਇੰਨਾ ਵੀ ਨਾ ਖੁੱਭ ਜਾਇਓ ਕਿ, ਤੁਹਾਨੂੰ ਆਪਣੀ ਮਾਤਰ ਭਾਸ਼ਾ ਨੂੰ ਬੋਲਣ ਲੱਗਿਆਂ ਈ ਸ਼ਰਮ ਆਉਣ ਲੱਗ ਪਏ, ਤੁਸੀਂ ਆਪਣੇ ਆਪ ਨੂੰ ਗੰਵਾਰ ਸਮਝਣ ਲੱਗ ਪਓ ਤੇ ਤੁਹਾਡੇ ਨਾਲ ਵੀ ਉਸ ਕਊਏ (ਕਾਂ) ਵਾਲੀ ਹੋ ਜਾਵੇ ਜੋ ਹੰਸ ਨੂੰ ਦੇਖ ਕੇ ਉਸਦੀ ਚਾਲ ਚੱਲਣ ਲੱਗ ਪਿਆ ਸੀ ਤੇ ਖੁਦ ਆਪਣੀ ਚਾਲ ਵੀ ਭੁੱਲ ਬੈਠਾ ਸੀ !!!
ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।
अभी कुछ दिन पहले भारत के कर्नाटक प्रॉविंस में कुछ बच्चियों द्वारा हिजाब ओढ़ने के विरोध में एक प्रायोजित नाटक हुआ बेशक उसके पीछे का मकसद अब सामने आ रहा है लेकिन उसके साथ ही दबे पांव सिख समुदाय और अन्य अल्पसंख्यकों को भी निशाना बनाने की आहत सुनाई देने लगी। ...
रूहें जमीन पर दक्षिण एशिया और भारतीय उपमहाद्वीप का एक हिस्सा जिसे पंजाब के नाम से जाना जाता है निसंदेह सबसे खूबसूरत और प्राकृतिक संसाधनों से भरपूर है। ...
The demand of the Punjabi community for Direct flights is being raised in the Canadian House of Commons. FlyAmritsar Initiative urges Canadians to sign this Petition with fervor. ...
ਭਾਸ਼ਾ ਦਾ ਰਾਜਨੀਤਿਕ, ਸਿਆਸੀ, ਰਾਜਨੀਤਕ, ਸਿਆਸਤੀ ਪਹਿਲੁ ...
यद्धपि विश्व में घोड़े की पीठ पर बैठकर खेले जाने वाले खेलों में पोलो अधिक प्रसिद्ध हैं लेकिन आज भी पंजाब विशेषकर पश्चिमी पंजाब ( पाकिस्तान ) में नेजेबंदी अपनी लोकप्रियता कायम रखे हुए है। ...
All political parties need to put in their manifesto for helping increase connectivity with existing airports by providing special incentives, lower taxes especially on fuel, promoting tourism, starting bus services to Amritsar Airport- the only international airport devoid of bus connectivity. ...
ਹੁਣ ਪੱਤਰਕਾਰ ਕਮਲੇ ਕੀਤੇ ਪਏ ਨੇ ...
बगावत से है पुराना नाता || Navjot Singh Sidhu || NewsNumber.Com ...
ਪਹਿਲਾਂ ਨੈਸ਼ਨਲ ਮੀਡੀਆ ਗ਼ਰੀਬਾਂ ਤੇ ਅਜਿਹੇ ਇਲਜ਼ਾਮ ਲਗਾਉਂਦਾ ਸੀ ਕਿ, ਪੁਲਿਸ ਉਨ੍ਹਾਂ ਨੂੰ ਅੱਤਵਾਦੀ ਅਤੇ ਟੁਕੜੇ ਟੁਕੜੇ ਗੈਗ ਕਹਿ ਕੇ ਸਲਾਖ਼ਾਂ ਪਿੱਛੇ ਸੁੱਟ ਦਿੰਦੀ ਸੀ, ਹੁਣ ਤਾਂ ਪੰਜਾਬ ਦਾ ਮੀਡੀਆ, ਜਿਸ ਤੇ ਸਾਨੂੰ ਵਿਸਵਾਸ਼ ...
ਦੇਸ਼ ਵਿਚ ਕੋਰੋਨਾ ਦੇ ਚਲਦੇ ਲੋਕਾਂ ਨੂੰਅਨੇਕਾਂ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਕਿਉਂਕਿ ਇਹ ਖਰਤਨਾਕ ਵਾਇਰਸ ਕਈ ਮੌਤਾਂ ਦਾ ਕਾਰਨ ਬਣਿਆ ਹੈ। ਪਰ ਹੁਣ ਇਕ ਹੋਰ ਖਤਰਾ ਪੰਜਾਬ ਵਿਚ ਡੇਂਗੂ, ਸਵਾਈਨ ਫ਼ਲੂ ...
Resignation के बाद अब क्या करेंगे || Captain Amarinder Singh || NewsNumber.Com ...
ਸ੍ਰੀ ਕੇਸਗੜ੍ਹ ਸਾਹਿਬ 'ਚ ਹੋਈ ਬੇਅਦਬੀ ਦੀ ਘਟਨਾ 'ਚ ਗਿ੍ਰਫ਼ਤਾਰ ਮੁਲਜ਼ਮ ਦਾ ਡੇਰਾ ਸੱਚਾ ਸੌਦਾ ਨਾਲ ਕੋਈ ਲਿੰਕ ਸਾਹਮਣੇ ਨਹੀਂ ਆਇਆ ਹੈ ਇਸ ਮਾਮਲੇ 'ਚ ਅੱਗੇ ਦੀ ਜਾਂਚ ਪੁਲਿਸ ਕਰ ਰਹੀ ਹੈ, ਇਹ ਜਾਣਕਾਰੀ ਰੋਪੜ ਪੁਲਿਸ ਐਸਪੀ ਅਜਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ...
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ...
मैं अपमानित महसूस कर रहा हूँ || Captain Amarinder Singh || NewsNumber.Com ...
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ਼ ਸੂਬਾ ਭਰ ਵਿਚ ਰੋਸ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕੀਤੀ। ...
ਡਿਪਟੀ ਕਮਿਸ਼ਨਰ, ਐਸਡੀਐਮ ਅਤੇ ਤਹਿਸੀਲ ਦਫਤਰਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਅਤੇ ਸਰਕਾਰ ਦੇ ਵਿੱਚ ਮੰਗਾਂ ਦੀ ਪੂਰਤੀ ਲਈ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਸਰਕਾਰ ਦੇ ਭਰੋਸੇ ‘ਤੇ ਜੁਲਾਈ ਮਹੀਨੇ’ ਚ ...
ਕੱਲ੍ਹ ਕਿਸਾਨਾਂ ਮੂਹਰੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਗੋਡੇ ਟੇਕ ਗਈਆਂ। ਜਿਹੜੇ ਵੱਡੇ ਵੱਡੇ ਲੀਡਰਾਂ ਨੂੰ ਮਿਲਣ ਲਈ ਪੰਜਾਬ ਵਾਸੀ ਸਾਲਾਂ ਤੱਕ ਤਰਸਦੇ ਰਹੇ, ਉਹ ਕਿਸਾਨਾਂ ਮੂਹਰੇ ਝੁਕਦੇ ਹੋਏ, ਕਿਸਾਨਾਂ ਦੀ ਹਰ ਗੱਲ ਮੰਨਣ ...
ਬੀਤੇ 9 ਮਹੀਨਿਆਂ ਤੋਂ ਵੀ ਜਿਆਦਾ ਸਮੇ ਤੋਂ ਕਿਸਾਨ ਦਿੱਲੀ ਦੀਆ ਸਰਹੱਦਾਂ 'ਤੇ ਡਟੇ ਹੋਏ ਹਨ। ਕਿਸਾਨ ਕੇਂਦਰ ਸਰਕਾਰ ਵੱਲੋ ਪਾਸ ਕੀਤੇ ਗਏ 3 ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP 'ਤੇ ਪੱਕਾ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਅੱਜ ਚੰਡੀਗੜ੍ਹ ਵਿੱਚ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਇੱਕ ਕਚਹਿਰੀ ਲੱਗੀ। ...
ਮੋਦੀ ਸਰਕਾਰ ਦਾ ਫਸਲਾਂ ਦੇ ਭਾਅ ਵਿਚ ਨਿਗੂਣਾ ਵਾਧਾ ਨਮੋਸ਼ੀਜਨਕ : ਚੀਮਾ ...
ਬਟਾਲਾ ਜਿੱਲ੍ਹਾ ਬਣਾਉਣ ਦੀ ਮੰਗ ਚੁੱਕਣ ਲਈ ਹਰ ਕਿਸੇ ਸਾਥੀ ਦਾ ਸਹਿਯੋਗ ਦੇਣ ਲਈ ਧੰਨਵਾਦ : ਚੀਮਾ ...
Appointment of Central Ministers for Punjab Assembly Elections will end up only Politicisation with no practical delivery : Cheema. ...