ਪਟਿਆਲਾ ਦੇ ਤੀਰਅੰਦਾਜ਼ਾਂ ਨੇ ਫ਼ੁੰਡਿਆ ਸੋਨੇ ਦਾ ਤਗਮਾ

ਖੇਡ ਭਾਵੇਂ ਕੋਈ ਵੀ ਹੋਏ ਪਟਿਆਲਵੀ ਸ਼ੁਰੂ ਤੋਂ ਹੀ ਆਪਣੀ ਧਾਕ ਜਮਾਉਂਦੇ ਰਹੇ ਹਨ। ਇਸ ਨੂੰ ਖੇਡਾਂ ਵਿੱਚ ਪਟਿਆਲਾਵੀਆਂ ਦੀ ਨਿਪੁਣਤਾ ਹੀ ਕਿਹਾ ਜਾ ਸਕਦਾ ਹੈ ਕਿ ਉਹ ਜਿੱਥੇ ਵੀ ਖੇਡਣ ਲਈ ਜਾਂਦੇ ਹਨ ਸੋਨੇ ਦਾ ਤਗਮਾ ਵੱਟ ਤੇ ਪਿਆ ਹੁੰਦਾ ਹੈ। ਆਪਣੀ ਅਜਿਹੀ ਹੀ ਨਿਪੁਣਤਾ ਦਾ ਸਬੂਤ ਦਿੰਦਿਆਂ ਪਟਿਆਲਾਵੀਆਂ ਨੇ ਪੁਣੇ ਵਿੱਚ ਚੱਲ ਰਹੀ ਸੀਨੀਅਰ ਕੌਮੀ ਤੀਰ-ਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਵੀ ਸੋਨੇ ਦਾ ਤਗਮਾ ਫ਼ੁੰਡ ਕੇ ਸਾਬਤ ਕਰ ਦਿੱਤਾ ਹੈ ਕਿ ਖੇਡਾਂ ਵਿੱਚ ਪਟਿਆਲਾਵੀਆਂ ਦਾ ਕੋਈ ਸਾਨੀ ਨਹੀਂ।

ਪੁਣੇ ਵਿਖੇ ਚੱਲ ਰਹੀ ਸੀਨੀਅਰ ਕੌਮੀ ਤੀਰ-ਅੰਦਾਜ਼ੀ ਚੈਂਪੀਅਨਸ਼ਿਪ 'ਚ ਪੰਜਾਬ ਦੀ ਮਿਕਸ ਟੀਮ ਨੇ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਖ਼ਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀ ਸੰਗਮਪ੍ਰੀਤ ਸਿੰਘ ਅਤੇ ਪ੍ਰੀਤਇੰਦਰ ਕੌਰ ਨੇ ਕੰਪਾਉਂਡ ਮਿਕਸ ਟੀਮ ਵਰਗ 'ਚ ਸੋਨ ਤਗਮਾ ਜਿੱਤ ਕੇ ਦੇਸ਼ ਭਰ ਵਿੱਚ ਆਪਣੇ ਖ਼ਾਲਸਾ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਚੈਂਪੀਅਨਸ਼ਿਪ ਵਿੱਚ ਹਰਿਆਣਾ ਦੀ ਟੀਮ ਦੂਸਰੇ ਜਦਕਿ ਮਹਾਰਾਸ਼ਟਰ ਦੀ ਟੀਮ ਤੀਸਰੇ ਸਥਾਨ 'ਤੇ ਰਹੀ। ਇਹ ਦੋਨੋਂ ਤੀਰ-ਅੰਦਾਜ਼ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਤ ਸਿਖਲਾਈ ਕੇਂਦਰ 'ਚ ਕੋਚ ਜੀਵਨਜੋਤ ਸਿੰਘ ਤੇਜਾ ਅਤੇ ਗੌਰਵ ਸ਼ਰਮਾ ਕੋਲੋਂ ਸਿਖਲਾਈ ਲੈ ਰਹੇ ਹਨ। ਲੰਘੀ ਦੇਰ ਰਾਤ ਪਟਿਆਲਾ ਪੁੱਜੇ ਕੋਚ ਜੀਵਨਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋਹਾਂ ਸ਼ਗਿਰਦਾਂ ਨੇ ਪੂਣੇ ਵਿੱਚ ਬਾ-ਕਮਾਲ ਪ੍ਰਦਰਸ਼ਨ ਕਰਕੇ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਵੀ ਨਮਾਣਾ ਖ਼ੱਟਣਗੇ।

ਪਟਿਆਲਾ ਪੁੱਜਾ ਕੋਰੋਨਾ ਪੀੜਤ ਵਿਵਾਦਿਤ ਸ਼ਿਵ ਸੈਨਿਕ ਸੁਧੀਰ ਸੋਨੀ, ਹਸਪਤਾਲ ਹੋਇਆ ਪੁਲਿਸ ਛਾਉਣੀ 'ਚ ਤਬਦੀਲ !!!

ਇੱਕ ਧਰਮ ਵਿਸ਼ੇਸ਼ ਦੇ ਖ਼ਿਲਾਫ਼, ਨਫ਼ਰਤੀ ਬਿਆਨ ਦਾਗ ਕੇ ਖ਼ੁਦ ਨੂੰ ਸੁਰਖ਼ੀਆਂ ਵਿੱਚ ਰੱਖ਼ਣ ਦੇ ਆਦੀ ਸ਼ਿਵ ਸੈਨਾ ਟਕਸਾਲੀ ਸੁਧੀਰ ਸੋਨੀ ਨੂੰ ਕੋਰੋਨਾ ਪੀੜਤ ਹੋਣ ਤੇ ਜ਼ਿਲ੍ਹਾ ਪਟਿਆਲਾ ਦੇ ਨਿੱਜੀ ਹਸਪਤਾਲ ਗਿਆਨ ਸਾਗਰ ਵਿੱਚ ਭਰਤੀ ਕਰਵਾਇਆ ਗਿਆ। ...

ਜਸਬੀਰ ਸਿੰਘ ਨੇ ਮਿਸ਼ਨ ਫ਼ਤਿਹ ਤਹਿਤ ਜਿੱਤਿਆ ਸੋਨ ਤਗਮਾ, 1100 ਤੋਂ ਵੱਧ ਵਿਅਕਤੀਆਂ ਨੂੰ ਕੋਵਾ ਐਪ ਡਾਊਨਲੋਡ ਕਰਾ ਕੇ ਮਿਸ਼ਨ ਫ਼ਤਿਹ ਨਾਲ ਜੋੜਿਆ

ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਚਲਾਏ ਜਾ ਰਹੇ ਮਿਸ਼ਨ ਫ਼ਤਿਹ ਵਿੱਚ ਆਪਣਾ ਅਹਿਮ ਯੋਗਦਾਨ ਪਾ ਕੇ ਸਰਕਾਰੀ ਬਹੁਤਕਨੀਕੀ ਕਾਲਜ ਦੇ ਲੈਕਚਰਾਰ ਜਸਬੀਰ ਸਿੰਘ ਨੇ ਸੋਨ ਤਗਮਾ ਜਿੱਤਿਆ ਹੈ। ...

ਕੋਈ ਮਰਦਾ ਹੋਇਆ ਵੀ ਫ਼ਰਜ਼ ਨਿਭਾ ਜਾਂਦੈ ਤੇ ਕੋਈ ਜਿਉਂਦੇ ਜੀਅ ਜ਼ਮੀਰ ਵੇਚੀ ਜਾਂਦੈ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਦੋਸਤੋ, ਆਪਾਂ ਵਲਾਂ ਛਲਾਂ ਵਾਲੀਆਂ ਸਾਰੀਆਂ ਗੱਲਾਂ ਬਾਤਾਂ ਤੇ ਮਿਸਾਲਾਂ ਨੂੰ ਇੱਕ ਵਾਸੇ ਰੱਖ ਕੇ ਸਿੱਧਾ ਮੁੱਦੇ ਦੀ ਗੱਲ ਤੇ ਆਉਂਦੇ ਹਾਂ ਤੇ ਮੁੱਦਾ ਹੈ, ਪਿਛਲੇ ਹਫ਼ਤੇ ਹਰਿਆਣਾ ਦੇ ਜ਼ਿਲ੍ਹਾ ਸੋਨੀਪਤ ਵਿੱਚ ਗਸ਼ਤ ਦੇ ਦੌਰਾਨ ਦੋ ਪੁਲਿਸ ਕਰਮਚਾਰੀਆਂ ਦੇ ਹੋਏ ਕਤਲ ਦਾ ਮਾਮਲਾ। ...

ਪਟਿਆਲਾ ਦੇ ਇੱਕ ਹੋਰ ਫੌਜੀ ਦੇ ਨਾਮ ਮੂਹਰੇ ਲਿਖ਼ਿਆ ਗਿਆ ਸ਼ਹੀਦ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਈ ਭਾਵੇਂ ਇਸ ਨੂੰ ਦੇਸ਼ ਦੀ ਗੰਦੀ ਰਾਜਨੀਤੀ ਦਾ ਇੱਕ ਵੱਡਾ ਹਿੱਸਾ ਮੰਨੀ ਜਾਵੇ ਜਾਂ ਫ਼ਿਰ ਸਾਡੇ ਆਪਣੇ ਹੀ ਖੁਫ਼ੀਆ ਤੇ ਸੁਰੱਖਿਆ ਤੰਤਰ ਦੀ ਨਲਾਇਕੀ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ, ਅਸੀਂ ਤਾਂ ਸਿਰਫ਼ ਇੰਨਾ ਜਾਣਦੇ ਹਾਂ ਕਿ, ਦੇਸ਼ ਦੀ ਸਰਹੱਦਾਂ ਤੇ ਫ਼ੌਜੀ ਜਵਾਨ ਆਪਣੀਆਂ ਜਾਨਾਂ ਗੰਵਾ ਰਹੇ ਹਨ। ...

ਸਮੇਂ ਤੇ ਕਾਰਵਾਈ ਹੋਈ ਹੁੰਦੀ ਤਾਂ ਸ਼ਾਇਦ ਅੱਜ ਜਿਊਂਦਾ ਹੁੰਦਾ ਫਾਹਾ ਲੈਣ ਵਾਲਾ ਨੌਜਵਾਨ (ਨਿਊਜ਼ਨੰਬਰ ਖ਼ਾਸ ਖ਼ਬਰ)

ਪਿੰਡ ਨੰਗਲ ਛਾਂਗਾਂ ਦੇ ਰਹਿਣ ਵਾਲੇ ਮਹਿਜ਼ 25 ਸਾਲਾਂ ਦੇ ਇੱਕ ਨੌਜਵਾਨ ਵਰਿੰਦਰ ਸਿੰਘ ਵੱਲੋਂ ਫਾਹਾ ਲੈ ਕੇ ਆਤਮ ਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ...

ਕਿਤੇ ਗਾਇਕਾਂ ਦੀ ਗੰਦੀ ਗਾਇਕੀ ਦੀ ਹੀ ਤਾਂ ਦੇਣ ਨਹੀਂ ਹਨ, ਗੈਂਗਸਟਰ? (ਕੱਲ੍ਹ ਤੋਂ ਅੱਗੇ)

ਦੋਸਤੋ, ਪਿਛਲੇ ਅੰਕ 'ਚ ਤੁਸੀਂ ਪੜ੍ਹਿਆ ਕਿ, ਹੁਣ ਤੱਕ ਲੱਗਦੇ ਆਏ ਇਲਜ਼ਾਮਾਂ ਅਨੁਸਾਰ, ਪੰਜਾਬ ਪੁਲਿਸ ਵੱਲੋਂ ਕਾਲੇ ਦੌਰ ਦੇ ਦੌਰਾਨ ਪਾਲੀਆਂ ਗਈਆਂ ਕਾਲੀਆਂ ਬਿੱਲੀਆਂ ਯਾਨੀ ਕਿ, ਕੈਟਸ ਨੇ ਕਿੰਝ ਪੰਜਾਬ ਦੀ ਜਵਾਨੀ ਨੂੰ ਪਹਿਲਾਂ ਅੱਤਵਾਦ ਦਾ ਰਸਤਾ ਵਿਖ਼ਾਇਆ ਅਤੇ ਬਾਅਦ ਵਿੱਚ ਉਨ੍ਹਾਂ ਨੌਜਵਾਨਾਂ ਨੂੰ ਹੀ ਪੁਲਿਸ ਦੇ ਨਾਲ ਮਿਲਕੇ ਖ਼ਤਮ ਕਰ ਦਿੱਤਾ। ...

ਹੋਰ ਲਓ ਨਿਜ਼ਾਮ ਨਾਲ ਪੰਗਾ !!! (ਵਿਅੰਗ)

ਇਸ ਨੂੰ ਸੋਸ਼ਲ ਡਿਸਟੈਂਸਿੰਗ ਦੇ ਉਲੰਘਣ ਦਾ ਨਾਮ ਦੇ ਦਿਓ ਜਾਂ ਫ਼ਿਰ ਡਿਜ਼ਾਸਟਰ ਐਕਟ ਦੇ ਉਲੰਘਣ ਦਾ, ਪਰ ਪਟਿਆਲਾ ਪੁਲਿਸ ਵੱਲੋਂ ਦੋ ਦਰਜਨ ਤੋਂ ਵੱਧ, ਉਨ੍ਹਾਂ ਸ਼ਹਿਰੀਆਂ ਨੂੰ ਫ਼ੜ ਕੇ ਸਲਾਖ਼ਾਂ ਪਿੱਛੇ ਤੁੰਨ ਦੇਣ ਦੀ ਖ਼ਬਰ ਮਿਲੀ ਹੈ, ਜਿਹੜੇ ਕਿ ਰਾਜਪੁਰਾ ਕੋਲ ਸਥਿਤ ਸ਼ਰਾਬ ਦੀ ਚੱਲ ਰਹੀ ਇੱਕ ਨਜਾਇਜ਼ ਫ਼ੈਕਟਰੀ ਦੇ ਬਰ-ਖ਼ਿਲਾਫ਼ ਕਸਬਾ ਭੁਨਰਹੇੜੀ ਵਿੱਚ ਧਰਨਾ ਪ੍ਰਦਰਸ਼ਨ ਕਰਨ ਲਈ ਇਕੱਤਰ ਹੋਏ ਸਨ। ...

ਪਟਿਆਲਾ ਪੁਲਿਸ ਨੇ ਮਿਸ਼ਨ ਫ਼ਤਿਹ ਦੇ ਤਹਿਤ ਕੱਢੀ ਸਾਈਕਲ ਰੈਲੀ !!!

ਮਿਸ਼ਨ ਫ਼ਤਿਹ ਦੇ ਤਹਿਤ ਸੂਬਾ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਕੋਰੋਨਾ ਤੋਂ ਬਚਾਅ ਲਈ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕਰਦਿਆਂ ਪਟਿਆਲਾ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਅੱਜ ਤੜਕਸਾਰ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ। ...

ਕੁੱਤੇ ਦੇ ਵੱਢਿਆਂ ਦੀ ਘਾਟ ਨਹੀਂ ਹੈ, ਪਟਿਆਲਾ 'ਚ !!! (ਵਿਅੰਗ)

ਪਟਿਆਲਾ ਸਿਰਫ਼ ਪਰਾਂਦਿਆਂ, ਨਾਲਿਆਂ, ਜੁੱਤੀਆਂ, ਪੱਗਾਂ ਤੇ ਪੈੱਗਾਂ ਨਾਲ ਹੀ ਮਸ਼ਹੂਰ ਨਹੀਂ ਹੈ ਬਲਕਿ, ਇਹ ਕੁੱਤੇ ਦੇ ਵੱਢੇ ਲੋਕਾਂ ਦੀ ਵੱਧ ਰਹੀ ਗਿਣਤੀ ਕਾਰਨ ਵੀ ਮਸ਼ਹੂਰ ਹੁੰਦਾ ਜਾ ਰਿਹਾ ਹੈ। ...

ਫ਼ੈਸਲਾ ਹੱਕ 'ਚ ਨਾਂ ਹੋਇਆ ਤਾਂ, ਬੰਦੇ ਨੇ ਅਦਾਲਤ ਦੇ ਬਾਹਰ ਖ਼ੜੇ ਹੋਕੇ ਪੀ ਲਈ ਜ਼ਹਿਰ!!

ਪਟਿਆਲਾ ਵਿੱਚ ਇੱਕ ਸ਼ਖ਼ਸ਼ ਨੇ ਆਪਣੇ ਖ਼ਿਲਾਫ਼ ਹੋਏ ਅਦਾਲਤੀ ਫ਼ੈਸਲੇ ਦੇ ਬਾਅਦ ਅਦਾਲਤ ਦੇ ਬਾਹਰ ਖ਼ੜੇ ਹੋਕੇ ਆਤਮ ਹੱਤਿਆ ਕਰਨ ਦੇ ਇਰਾਦੇ ਨਾਲ, ਕੋਈ ਜਹਿਰੀਲੀ ਦਵਾਈ ਨਿਗਲ ਲਈ। ...