ਵੈਸਾਖੀ ਦਾ ਤਿਉਹਾਰ ਤੇ ਕਰਜ਼ੇ 'ਚ ਡੁੱਬਿਆ ਜੱਟ : ਹੁਣ ਕੌਣ ਮਾਰਦੈ ਦਮਾਮੇ ਤੇ ਕਿਸਨੂੰ ਸੁਝਦੇ ਐ ਮੇਲੇ?

ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
ਮਾਲ ਧੰਦਾ ਸਾਂਭਣੇ ਨੂੰ ਚੂੜਾ ਛੱਡ ਕੇ,
ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਪੰਜਾਬੀ ਕਵਿਤਾਵਾਂ ਦੇ ਜਨਮਦਾਤਾ ਮੰਨੇ ਜਾਂਦੇ ਧਨੀ ਰਾਮ ਚਾਤ੍ਰਿਕ ਨੇ ਜਿਨ੍ਹਾਂ ਦਿਨਾਂ ਵਿੱਚ ਵਿਸਾਖੀ ਨੂੰ ਲੈ ਕੇ ਇਹ ਪੰਕਤੀਆਂ ਲਿਖੀਆਂ ਹੋਣਗੀਆਂ ਸ਼ਾਇਦ ਉਹਨਾਂ ਦਿਨਾਂ ਵਿੱਚ ਪੰਜਾਬ ਦਾ ਕਿਸਾਨ ਤੇ ਇੱਥੋ ਕਿਸਾਨੀ ਬੇਹੱਦ ਖ਼ੁਸ਼ਹਾਲ ਮਹੌਲ ਵਿੱਚ ਗੁਜਰ ਰਹੀ ਹੋਣੀ ਐ, ਸ਼ਾਇਦ ਇਹੀ ਉਹ ਦਿਨ ਹੋਣਗੇ ਜਦੋਂ ਕਿਸਾਨਾਂ ਨੂੰ ਦੇਸ਼ ਦੇ ਅੰਨਦਾਤਾ ਦਾ ਖ਼ਿਤਾਬ ਮਿਲਿਆ ਹੋਵੇਗਾ। ਸ਼ਾਇਦ ਇਹੀ ਉਹ ਦਿਨ ਹੋਣਗੇ ਜਦੋਂ ਕਿਸਾਨਾਂ ਨੇ ਆਤਮਹੱਤਿਆ ਦਾ ਨਾਮ ਵੀ ਨਹੀਂ ਸੁਣਿਆ ਹੋਣਾ।

ਦੋਸਤੋ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਂ ਪਾਣੀਆਂ ਦੀ ਇਸ ਧਰਤੀ ਨੂੰ ਕੁਦਰਤ ਨੇ ਮੇਲਿਆਂ ਤਿਓਹਾਰਾਂ ਦੀ ਅਮੀਰ ਵਿਰਾਸਤ ਦੇ ਨਾਲ-ਨਾਲ ਇੰਨਾ ਕੁਝ ਬਖ਼ਸ਼ਿਆ, ਜਿਹੜਾ ਸ਼ਾਇਦ ਇਸ ਧਰਤੀ ਦੇ ਕਿਸੇ ਹੋਰ ਦੇਸ਼ ਅਤੇ ਸੂਬੇ ਨੂੰ ਨਸੀਬ ਨਹੀਂ ਹੋਇਆ। ਕੋਈ ਵੇਲਾ ਸੀ ਜਦੋਂ ਇਸ ਧਰਤੀ 'ਤੇ ਨਿਰਮਲ ਤੇ ਸ਼ੁੱਧ ਪਾਣੀਆਂ ਦੇ ਕਲ-ਕਲ ਵਗਦੇ ਦਰਿਆ ਇਸ ਦਾ ਸ਼ਿੰਗਾਰ ਹੋਇਆ ਕਰਦੇ ਸਨ। ਪੰਜਾਂ ਦਰਿਆਵਾਂ ਦੀ ਇਸ ਧਰਤੀ ਤੇ ਲਹਿਰਾਉਂਦੀਆਂ ਫਸਲਾਂ ਕੁਦਰਤ ਦੇ ਵੱਖਰੇ ਹੀ ਨਜ਼ਾਰੇ ਪੇਸ਼ ਕਰਿਆ ਕਰਦੀਆਂ ਸਨ। ਸ਼ਾਇਦ ਇਹੀ ਉਹ ਵੇਲਾ ਸੀ ਜਦੋਂ ਪੰਜਾਬ ਦਾ ਕਿਸਾਨ ਆਪਣੇ ਹੱਥੀਂ ਪੰਜਾਬ ਧਰਤੀ ਨੂੰ ਵਾਹੁੰਦਾ-ਬੀਜਦਾ, ਗੁੱਡਦਾ, ਸਿੰਜਦਾ ਤੇ ਪੁੱਤਾਂ ਵਾਂਗ ਫਸਲਾਂ ਨੂੰ ਪਾਲਦਾ ਸੀ। ਗੁਰੂ ਸਾਹਿਬਾਨਾਂ ਅਤੇ ਸਿੱਖ ਇਤਿਹਾਸ ਨਾਲ ਜੁੜੇ ਅਜਿਹੇ ਅਨੇਕਾਂ ਹੀ ਛੋਟੇ ਵੱਡੇ ਤਿਓਹਾਰ ਸਨ ਜਿਹਨਾਂ ਦੀ ਕਿ ਪੰਜਾਬ ਦੇ ਲੋਕ ਬੜੀ ਹੀ ਬੇਸਬਰੀ ਨਾਲ ਉਡੀਕ ਕਰਿਆ ਕਰਦੇ ਸਨ। ਇਹਨਾਂ ਤਿਓਹਾਰਾਂ ਵਿੱਚੋਂ ਵਿਸਾਖੀ ਵੀ ਇੱਕ ਵੱਡਾ ਤਿਓਹਾਰ ਹੈ ਜਿਹੜਾ ਕਿ ਆਪਣੇ ਅੰਦਰ ਬੇਹੱਦ ਵੱਡਮੁੱਲਾ ਇਤਿਹਾਸ ਛੁਪਾਈ ਬੈਠਾ ਹੈ। ਇਹ ਤਿਉਹਾਰ ਸਦੀਆਂ ਤੋਂ ਮੇਲੇ ਦੇ ਰੂਪ ਵਿੱਚ ਪੰਜਾਬੀਆਂ ਦੀ ਜਿੰਦ-ਜਾਨ ਬਣਿਆ ਹੋਇਆ ਹੈ ਤੇ ਇਹ ਕਣਕ ਦੀ ਵਾਢੀ ਨਾਲ ਜੁੜਿਆ ਹੋਇਆ ਹੈ।

ਇਹ ਵਿਸਾਖੀ ਦਾ ਉਹੀ ਦਿਹਾੜਾ ਹੈ ਜਦੋਂ ਸਨ 1699 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਖ਼ੁਦ ਉਹਨਾਂ ਦੇ ਹੱਥੋਂ ਅੰਮ੍ਰਿਤ ਛੱਕ ਕੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਇਹੀ ਉਹ ਵੱਡਾ ਕਾਰਨ ਹੈ ਕਿ ਵਿਸਾਖੀ ਦਾ ਇਹ ਦਿਹਾੜਾ ਧਾਰਮਿਕ ਪੱਖ਼ੋਂ ਵੀ ਵੱਡੀ ਅਹਿਮੀਅਤ ਰੱਖਦਾ ਹੈ, ਅੱਜ ਵੀ ਦੇਸ਼ ਦੁਨੀਆਂ ਵਿੱਚ ਬੈਠੇ ਪੰਜਾਬੀ ਲੋਕ ਇਸ ਪਵਿੱਤਰ ਦਿਹਾੜੇ ਤੇ ਗੁਰਦੁਆਰਿਆਂ ਵਿੱਚ ਹੁੰਮ ਹੁੰਮਾ ਕੇ ਜਾਂਦੇ ਹਨ। ਦੋਸਤੋ, ਕਣਕ ਹੀ ਇਕਲੌਤਾ ਉਹ ਅਨਾਜ ਹੈ ਜਿਸਨੂੰ ਕਿ ਸਾਡੇ ਦੇਸ਼ ਦੀ ਬਹੁ ਗਿਣਤੀ ਅਵਾਮ ਰੋਜ਼ ਮਰਰਾ ਦੀ ਜ਼ਿੰਦਗੀ ਵਿੱਚ ਭੋਜਨ ਦੇ ਰੂਪ ਵਿੱਚ ਇਸਤੇਮਾਲ ਕਰਦੀ ਹੈ। ਇਸੇ ਕਾਰਨ ਪੰਜਾਬ ਵਿੱਚ ਕਣਕ ਦੀ ਖੇਤੀ ਵਿਸ਼ਾਲ ਪੱਧਰ 'ਤੇ ਕੀਤੀ ਜਾਂਦੀ ਹੈ। ਪੰਜਾਬੀ ਲੋਕ ਸਾਹਿਤ ਵਿੱਚ ਵੀ ਕਣਕ ਦੀ ਫਸਲ ਨਾਲ ਜੁੜੇ ਅਨੇਕਾਂ ਹੀ ਅਜਿਹੇ ਲੋਕ-ਗੀਤ ਵੀ ਪ੍ਰਚਲਿਤ ਹਨ ਜਿਹੜੇ ਕਿ ਸਾਡੀ ਜ਼ਿੰਦਗੀ ਦੇ ਵੀ ਬੇਹੱਦ ਨੇੜੇ ਹੋ ਕੇ ਢੁੱਕਦੇ ਹਨ।

ਸਾਥੀਓ, ਪੁਰਾਣੇ ਸਮਿਆਂ ਵਿੱਚ ਕਣਕ ਦੀ ਫ਼ਸਲ ਵਪਾਰਕ ਮੰਤਵ ਲਈ ਨਹੀਂ, ਸਗੋਂ ਘਰੇਲੂ ਵਰਤੋਂ ਜਾਂ ਅਗਲੀ ਫਸਲ ਦੇ ਬੀਜ ਲਈ ਹੀ ਬੀਜੀ ਜਾਂਦੀ ਸੀ। ਇਹ ਵੀ ਇੱਕ ਤ੍ਰਾਸਦੀ ਰਹੀ ਹੈ ਕਿ ਸੀਤ ਠੰਡੀਆਂ ਰਾਤਾਂ ਤੇ ਖੂਨ ਸਾੜਦੀਆਂ ਤਪਦੀਆਂ ਦੁਪਹਿਰਾਂ ਵਿੱਚ ਖੂਨ-ਪਸੀਨਾ ਇੱਕ ਕਰਨ ਦੇ ਬਾਵਜੂਦ ਇਹ ਖੇਤੀ ਦੇਸ਼ ਦਾ ਅੰਨਦਾਤਾ ਕਹੇ ਜਾਣ ਵਾਲੇ ਕਿਸਾਨ ਦੀਆਂ ਆਸਾਂ-ਉਮੰਗਾਂ ਤੇ ਕਦੇ ਪੂਰੀ ਨਹੀਂ ਉਤਰੀ। ਇਹ ਉਦੋਂ ਵੀ ਰੁੱਖੀ-ਸੁੱਖੀ ਖਾ ਕੇ ਗੁਜ਼ਾਰਾ ਕਰ ਲਿਆ ਕਰਦੇ ਸਨ ਅਤੇ ਹਾਲਾਤ ਅੱਜ ਵੀ ਇਨ੍ਹਾਂ ਦੇ ਕੋਈ ਬਹੁਤੇ ਨਹੀਂ ਸੁਧਰੇ, ਹਾਂ !!! ਇਹ ਗੱਲ ਵੱਖਰੀ ਹੈ ਕਿ ਇਹ ਹਾਲਾਤ ਵੀ ਪੰਜਾਬ ਦੇ ਕਿਸਾਨਾਂ ਦੇ ਆਪ ਹੀ ਪੈਦਾ ਕੀਤੇ ਹੋਏ ਹਨ।

ਦੋਸਤੋ, ਵਿਸਾਖੀ ਤਾਂ ਅੱਜ ਵੀ ਆਉਂਦੀ ਹੈ ਪਰ ਗਾਇਬ ਹੋ ਚੁੱਕੇ ਹਨ ਉਹ ਮੇਲੇ, ਜਿਹਨਾਂ ਕਰਕੇ ਕਦੇ ਵਿਸਾਖੀ ਨੂੰ ਮੇਲੇ ਦਾ ਨਾਮ ਦਿੱਤਾ ਗਿਆ ਸੀ। ਜੀਵਨ ਦੀਆਂ ਜ਼ਰੂਰਤਾਂ, ਕਮੀਆਂ ਅਤੇ ਤੰਗੀਆਂ ਤਰੁਸ਼ੀਆਂ 'ਚ ਗਲੇ ਤੱਕ ਡੁੱਬ ਚੁੱਕਾ ਅੰਨਦਾਤਾ ਹੁਣ ''ਦਮਾਮੇ ਮਾਰਦਾ'' ਮੇਲੇ ਨਹੀਂ ਆਉਂਦਾ। ਜੇ ਆਉਂਦਾ ਵੀ ਹੈ ਤਾਂ ਉਸ ਦੇ ਮਨ ਵਿੱਚ ਮੇਲੇ ਦਾ ਪਹਿਲਾਂ ਜਿਹਾ ਚਾਅ ਨਹੀਂ ਰਿਹਾ। ਸਾਰੇ ਦੇਸ਼ ਦੇ ਅੰਨ ਭੰਡਾਰਾਂ ਨੂੰ ਨੱਕੋ ਨੱਕ ਭਰਦਾ-ਭਰਦਾ ਦੇਸ਼ ਦਾ ਅੰਨਦਾਤਾ ਅੱਜ ਖੁੱਦ ਨੱਕੋ ਨੱਕ ਕਰਜ਼ੇ ਵਿੱਚ ਡੁੱਬ ਚੁੱਕਾ ਹੈ। ਉਸ ਦੇ ਮਨ ਵਿੱਚੋਂ ਮੇਲੇ ਜਾਣ ਦਾ ਚਾਅ ਜਿਵੇਂ ਗੁਆਚ ਈ ਗਿਆ ਹੈ। ਸਖਤ ਮਿਹਨਤ ਨਾਲ ਕਿਸਾਨ ਨੇ ਅਨਾਜ ਦੀ ਵਾਧੂ ਪੈਦਾਵਾਰ ਕਰਕੇ ਨਾ ਕੇਵਲ ਆਪਣੇ ਦੇਸ਼ ਦੀ ਸਗੋਂ ਸਮੁੱਚੀ ਦੁਨੀਆ ਦੀ ਭੁੱਖਮਰੀ ਦੀ ਸਮੱਸਿਆ ਨੂੰ ਹੱਲ ਕੀਤਾ।

ਮਿੱਤਰੋ, ਇਸ ਸਭ ਦੇ ਬਾਵਜੂਦ ਵੀ ਔਖੇ ਵੇਲੇ ਸਮੇਂ ਦੀਆਂ ਸਰਕਾਰ ਨੇ ਕਿਸਾਨ ਦੀ ਬਾਂਹ ਨਹੀਂ ਫੜੀ ਸਿਵਾਏ ਉਹਨਾਂ ਦੀਆਂ ਵੋਟਾਂ ਹਾਸਲ ਕਰਨ ਵੇਲੇ। ਲੰਘੇ ਕਈ ਸਾਲਾਂ ਤੋਂ ਹੀ ਕਿਸਾਨ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ। ਮਹਿੰਗੇ ਭਾਅ ਦੇ ਬੀਜਾਂ, ਰਸਾਇਣਕ ਖਾਦਾਂ, ਕੀੜੇਮਾਰ ਦਵਾਈਆਂ ਤੇ ਹੋਰ ਅਨੇਕਾਂ ਖਰਚੇ ਕਰਕੇ ਪਾਲੀਆਂ ਫਸਲਾਂ ਨੂੰ ਵੇਚਣ ਸਮੇਂ ਵੀ ਜੇਕਰ ਅੰਨਦਾਤੇ ਨੂੰ ਲਾਹੇਵੰਦ ਭਾਅ ਨਾ ਮਿਲਣ ਤੇ ਉਹ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹੋਵੇ ਤਾਂ ਇਸ ਤੋਂ ਮਾੜੀ ਸਥਿਤੀ ਹੋਰ ਕਿਹੜੀ ਹੋ ਸਕਦੀ ਹੈ?

ਦੋਸਤੋ, ਉੱਘੇ ਖੇਤੀ ਵਿਗਿਆਨੀ ਡਾ. ਸਵਾਮੀਨਾਥਨ ਨੇ ਕਈ ਸਾਲ ਪਹਿਲਾਂ ਫ਼ਸਲਾਂ ਦੇ ਭਾਅ ਵਿੱਚ ਕਿਸਾਨ ਦਾ ਮੁਨਾਫਾ ਜੋੜ ਕੇ ਨਿਸਚਤ ਕਰਨ ਦੀ ਸਿਫਾਰਸ਼ ਕੀਤੀ ਸੀ। ਮੌਜੂਦਾ ਸਰਕਾਰ ਸਮੇਤ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਉਹ ਸਭ ਵਾਅਦੇ ਕੁਰਕੇ ਮੁਕਰ ਜਾਂਦੀਆਂ ਰਹੀਆਂ। ਨਕਲੀ ਬੀਜਾਂ, ਨਕਲੀ ਖਾਦਾਂ ਤੇ ਨਕਲੀ ਕੀੜੇਮਾਰ ਜ਼ਹਿਰਾਂ ਦੀ ਬਦੌਲਤ ਖੇਤ ਵਿੱਚ ਬੀਜੀ ਫਸਲ ਵੀ ਜਦੋਂ ਬਰਬਾਦ ਹੋ ਜਾਵੇ ਤਾਂ ਭਲਾ ਦੱਸੋ ਕਿ ਕਿਸਾਨ ਦੇ ਪੱਲੇ ਕੀ ਰਹਿੰਦਾ ਹੈ।

ਦੇਸ਼ ਦੇ ਅੰਨਦਾਤਾ ਦੇ ਸਿਰ ਲਗਾਤਰ ਭਾਰੀ ਹੁੰਦੀ ਜਾ ਰਹੀ ਕਰਜਿਆਂ ਦੀ ਪੰਡ, ਕਿਸੇ ਨੂੰ ਧੀ-ਧਿਆਣੀ ਦੇ ਹੱਥ ਪੀਲੇ ਕਰਨ ਦਾ ਝੋਰਾ ਅਤੇ ਅਨੇਕਾਂ ਹੀ ਹੋਰ ਪਰਿਵਾਰਕ ਦੁੱਖ ਦਰਦਾਂ ਅਤੇ ਤੰਗੀਆਂ ਤਰੁਸ਼ੀਆਂ ਦਾ ਸਤਾਇਆ ਕਿਸਾਨ ਆਪਣੇ ਦੁੱਖਾਂ ਤੋਂ ਨਿਜਾਤ ਪਾਉਣ ਲਈ ਦੱਸੋ ਕਿਸ ਦੇ ਦਰ ਤੇ ਜਾਵੇ? ਅੱਜ ਕੌਣ ਹੈ ਜੋ ਉਸਦੀ ਹਾਲ ਦੁਹਾਈ ਸੁਣਨ ਵਾਲਾ ਹੈ? ਕਦੇ ਗੜਿਆਂ ਅਤੇ ਮੀਂਹ ਝੱਖ਼ੜਾਂ ਦੇ ਰੂਪ ਵਿੱਚ ਕੁਦਰਤ ਦਾ ਕਹਿਰ ਉਸਦਾ ਲੱਕ ਤੋੜ ਦਿੰਦਾ ਹੈ ਅਤੇ ਕਿਤੇ ਤੇਲਾ, ਕਿਤੇ ਚਿੱਟੀ ਮੱਖੀ ਤੇ ਮੱਛਰ ਉਸਦੀਆਂ ਆਸਾਂ ਤੇ ਪਾਣੀ ਫੇਰ ਜਾਂਦਾ ਹੈ, ਕਦੇ ਨਕਲੀ ਕੀੜੇਮਾਰ ਦਵਾਈਆਂ ਉਨ੍ਹਾਂ ਦੀ ਮਿਹਨਤ ਨੂੰ ਰੋਲ ਦਿੰਦੀਆਂ ਹਨ।

ਦੋਸਤੋ, ਕਿਸਾਨ ਦੀਆਂ ਸਾਰੀਆਂ ਆਸਾਂ ਉਮੀਦਾਂ ਉਸਦੀ ਫ਼ਸਲਾਂ ਤੇ ਹੀ ਟਿਕੀਆਂ ਹੁੰਦੀਆਂ ਹਨ। ਜਿਹੜੀ ਕਿ ਖ਼ੁਦ ਕੁਦਰਤ ਦੇ ਰਹਿਮੋ ਕਰਮ ਤੇ ਪਲ ਰਹੀ ਹੁੰਦੀ ਹੈ। ਅਗਰ ਕਿਸੇ ਕਿਸਾਨ ਦੀ ਫ਼ਸਲ ਹੀ ਮਾਰੀ ਜਾਵੇ ਤਾਂ ਫ਼ਸਲਾਂ ਤੇ ਕੀਤਾ ਹੋਇਆ ਖ਼ਰਚਾ, ਕਰਜ਼ੇ ਦੀਆਂ ਕਿਸ਼ਤਾਂ ਤੇ ਜ਼ਿੰਦਗੀ ਦੀਆਂ ਹੋਰ ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ? ਇਹੀ ਉਹ ਹਾਲਾਤ ਹਨ ਜਿਹੜੇ ਕਿ ਅੱਜ ਦੇ ਅੰਨਦਾਤਾ ਨੂੰ ਆਤਮਹੱਤਿਆਵਾਂ ਦੇ ਰਸਤੇ ਤੇ ਧੂਈ ਲਿਜਾ ਰਹੇ ਹਨ। ਦੋਸਤੋ, ਬੜੀ ਕੌੜੀ ਗੱਲ ਹੈ ਕਿ ਅਗਰ ਕੋਈ ਬਾਪ ਧੀ ਦੇ ਵਿਆਹ ਵਾਲੇ ਦਿਨ ਵੀ ਖ਼ੁਦਕੁਸ਼ੀ ਜਿਹਾ ਕਦਮ ਚੁੱਕਣ ਲਈ ਮਜਬੂਰ ਹੁੰਦਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਭਵਿੱਖ ਵਿੱਚ ਖੇਤਾਂ ਵਿੱਚ ਫ਼ਸਲਾਂ ਨਾਲੋਂ ਲਾਸ਼ਾਂ ਵੱਧ ਨਜ਼ਰ ਆਉਣਗੀਆਂ। ਇਹਨਾਂ ਹਾਲਾਤਾਂ ਵਿੱਚ ਦੱਸੋ ਕੌਣ ਮਾਰੇਗਾ ਦਮਾਮੇ ਤੇ ਕਿਸਨੂੰ ਸੁੱਝਣਗੇ ਵਿਸਾਖੀ ਦੇ ਮੇਲੇ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

ਕਿਸਾਨਾਂ ਦੀ ਸੰਸਦ ਸਾਹਮਣੇ ਸੰਸਦ ਨੇ ਹਿਲਾਈ ਸਰਕਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਜੰਤਰ-ਮੰਤਰ ਵਿਖੇ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੇ 200 ਕਿਸਾਨਾਂ ਨੇ ਤੀਜੇ ਦਿਨ ਕਿਸਾਨ-ਸੰਸਦ ਵਿੱਚ ਸ਼ਮੂਲੀਅਤ ਕੀਤੀ। ਜਿਵੇਂ ਕਿ ਪਹਿਲਾਂ ਐਲਾਨ ਕੀਤਾ ਗਿਆ ਹੈ, ਹਰ ਚੀਜ਼ ਵਿਵਸਥਿਤ, ਅਨੁਸ਼ਾਸਿਤ ਅਤੇ ...

ਹਕੂਮਤ ਦਾ ਤਖ਼ਤ ਹਿਲਾਉਣਗੇ ਦਿੱਲੀ ਵੱਲ ਨੂੰ ਜਾਂਦੇ ਕਿਸਾਨਾਂ ਦੇ ਜਥੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਬਰੂੰਹਾਂ ਤੇ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਖੇਤੀ ਕਾਨੂੰਨਾਂ ਦੇ ਵਿਰੁੱਧ ਲਗਾਤਾਰ ਜਾਰੀ ਹੈ। ਕਿਸਾਨਾਂ ਦੇ ਜਥੇ ਲਗਾਤਾਰ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ। ਲੰਘੇ ਕੱਲ੍ਹ ਅੰਮ੍ਰਿਤਸਰ ਜਿਲੇ ਦੀਆਂ ਵੱਖ ਵੱਖ ਜ਼ੋਨਾਂ ਤੋਂ ...

ਸਰਕਾਰਾਂ ਤੋਂ ਅੱਕੇ ਕਿਸਾਨ ਕਰਨ ਵੀ ਕੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੀ ਅਕਾਲੀ ਭਾਜਪਾ ਸਰਕਾਰ ਵਲੋਂ ਪੰਜਾਬ ਮਾਰੂ ਬਿਜਲੀ ਸਮਝੌਤੇ ਰੱਦ ਕਰਨ ਤੇ ਮੌਜੂਦਾ ਕੈਪਟਨ ਸਰਕਾਰ ਵੱਲੋਂ ਚੋਣ ਵਾਅਦੇ ਵਿਚ ਰੱਦ ਕਰਨ ਦੇ ਬਾਵਜੂਦ ਲਾਗੂ ਰੱੱਖਣ, ਨਾਕਸ ਬਿਜਲੀ ਸਪਲਾਈ ਤੇ ਬਿਜਲੀ ਸੋਧ ...

ਆਖ਼ਰ ਕਦੋਂ ਤੱਕ ਕਿਸਾਨ ਮੋਰਚੇ 'ਚ ਸ਼ਹੀਦ ਹੁੰਦੇ ਰਹਿਣਗੇ ਕਿਸਾਨ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ‘ਚ ਸ਼ਾਮਲ ਕਿਸਾਨ ਲਗਾਤਾਰ ਕਿਸੇ ਨਾ ਕਿਸੇ ਕਾਰਨਾਂ ਕਰਕੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਹਨ, ਪਰ ਕੇਂਦਰ ਸਰਕਾਰ ਨੂੰ ਇਹਦੀ ਕੋਈ ਪ੍ਰਵਾਹ ਨਹੀਂ। ਕਿਸਾਨ ਮਰ ਰਹੇ ...

ਕੀ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਯੂਐੱਨ ਜਾਣਗੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਵਿਰੁੱਧ ਲੰਘੇ 7 ਮਹੀਨਿਆਂ ਤੋਂ ਕਿਸਾਨਾਂ, ਮਜ਼ਦੂਰਾਂ ਦਾ ਰੋਹ ਧਰਨਾ ਦਿੱਲੀ ਦੀਆਂ ਸਰਹੱਦਾਂ ਤੇ ਲਗਾਤਾਰ ਜਾਰੀ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ, ਪਰ ਦੂਜੇ ਪਾਸੇ ਸਰਕਾਰ ਦਾ ...

ਕਿਸਾਨ ਅੰਦੋਲਨ: ਕੀ ਕਿਸਾਨੀ ਮੰਗਾਂ ਹੋਣਗੀਆਂ ਪੂਰੀਆਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਵਿਰੁੱਧ ਪਿਛਲੇ ਕਰੀਬ ਸਾਢੇ 7 ਮਹੀਨਿਆਂ ਤੋਂ ਕਿਸਾਨਾਂ ਦਾ ਅੰਦੋਲਨ ਦਿੱਲੀ ਦੀਆਂ ਸਰਹੱਦਾਂ ਤੇ ਲਗਾਤਾਰ ਜਾਰੀ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਖੇਤੀ ਕਾਨੂੰਨਾਂ ਨੂੰ ਸਰਕਾਰ ਰੱਦ ਕਰੇ, ਪਰ ਸਰਕਾਰ ਦਾ ...

ਕੇਂਦਰ ਨੂੰ ਡੇਗਣ ਲਈ ਕਿਸਾਨ ਹੋਏ ਤੱਤੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਲ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਕਿ, ਉਹ 22 ਜੁਲਾਈ ਨੂੰ ਸੰਸਦ ਭਵਨ ਦਾ ਘੇਰਾਓ ਕਰਦਿਆਂ ਹੋਇਆ ਮੰਗ ਕਰਨਗੇ ਕਿ, ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਕਰੇ। ਬੇਸ਼ੱਕ ਕਿਸਾਨਾਂ ਨੇ ਇਹ ਐਲਾਨ ਕੁੱਝ ਦਿਨ ...

ਖੇਤੀ ਕਾਨੂੰਨ: ਕਿਸਾਨਾਂ ਦੀ ਜਿੱਤ ਹੋਵੇਗੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਸਾਲ 5 ਜੂਨ ਨੂੰ ਖੇਤੀ ਕਾਨੂੰਨ ਬਣਾਉਣ ਦੇ ਵਾਸਤੇ ਪਹਿਲੋਂ ਬਿੱਲ ਲਿਆਂਦੇ ਅਤੇ ਕੁੱਝ ਸਮੇਂ ਬਾਅਦ ਇਨ੍ਹਾਂ ਬਿੱਲਾਂ ਨੂੰ ਬਗ਼ੈਰ ਕਿਸੇ ਬਹਿਸ ਤੋਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਹਾਕਮ ਧੜੇ ਵੱਲੋਂ ਪਾਸ ਕਰਵਾ ਲਿਆ ਗਿਆ। ...

ਕਿਸਾਨਾਂ ਨੂੰ ਇੱਕ ਤਾਂ ਸਰਕਾਰ ਨੇ ਮਾਰਿਆ ਅਤੇ ਦੂਜਾ ਬੈਂਕਾਂ ਦੀ ਦਾਦਾਗਿਰੀ ਨੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਪਾਸੇ ਤਾਂ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਦਿਨ ਰਾਤ ਅਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਸੰਘਰਸ਼ ਕਰਦੇ ਹੋਏ ਸਰਕਾਰ ਕੋਲੋਂ ਮੰਗ ਕਰ ਰਹੇ ਹਨ ਕਿ, ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ...

ਕਾਲੇ ਕਾਨੂੰਨਾਂ ਖਿਲਾਫ਼ ਮੋਰਚਾ: ਕੀ ਕਿਸਾਨਾਂ-ਮਜ਼ਦੂਰਾਂ ਦੀ ਹੋਵੇਗੀ ਜਿੱਤ? (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਸਰਹੱਦਾਂ ਤੇ ਪਿਛਲੇ ਕਰੀਬ ਸਾਢੇ 6 ਮਹੀਨਿਆਂ ਤੋਂ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਖੇਤੀ ਸਬੰਧੀ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਦੇ ਖਿਲਾਫ਼ ਜਾਰੀ ਹੈ। ਜਿੱਥੇ ਕੇਂਦਰ ਸਰਕਾਰ ਤਿੰਨ ...

ਕੀ ਕਿਸਾਨਾਂ-ਕੇਂਦਰ ਵਿਚਾਲੇ ਹੋਵੇਗੀ ਮੀਟਿੰਗ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਇਕ ਵਾਰ ਫਿਰ ਰਟੀ ਰਟਾਈ ਬੋਲੀ ਵਿੱਚ ਬੋਲਿਆ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ| ਜੇਕਰ ਉਹ ਕਿਸੇ ਸੁਝਾਅ ਨਾਲ ਅੱਗੇ ...

ਕੇਂਦਰ ਤੋਂ ਬਾਅਦ ਕੈਪਟਨ ਨੇ ਕੀਤਾ ਕਿਸਾਨਾਂ ਨਾਲ ਧੋਖਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਤਿੰਨ ਦਿਨਾਂ ਤੋਂ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਹੋਣ ਤੋਂ ਬਾਅਦ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪਿੰਡ ਦੇ ਬੱਸ ਅੱਡੇ ਨਜ਼ਦੀਕ ...

ਕਿਸਾਨ ਅੰਦੋਲਨ: ਆਖ਼ਰ ਕਿਸਾਨਾਂ ਦੀਆਂ ਮੰਗਾਂ ਦਾ ਕਦੋਂ ਹੋਵੇਗਾ ਹੱਲ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਢੇ 6 ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ, ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਮੋਰਚਾ ਲੱਗਿਆ ਹੋਇਆ ਨੂੰ, ਪਰ ਹਾਲੇ ਤੱਕ ਕਿਸਾਨਾਂ ਦੀਆਂ ਮੰਗਾਂ ਨੂੰ ਬੂਰ ਪੈਂਦਾ ਹੋਇਆ ਨਜ਼ਰੀ ਨਹੀਂ ...

ਕਿਸਾਨਾਂ ਦੇ ਮਸਲੇ 'ਤੇ ਕੀ ਹੁਣ ਭਾਜਪਾ ਲੀਡਰਾਂ ਦੀ ਵੀ ਸਰਕਾਰ ਨਹੀਂ ਮੰਨਦੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨਾਂ ਦਾ ਅੰਦੋਲਨ ਪਿਛਲੇ ਕਰੀਬ ਸਵਾ 6 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ 'ਤੇ ਜਾਰੀ ਹੈ ਅਤੇ ਕਿਸਾਨ ਮੰਗ ਕਰ ਰਹੇ ਹਨ ਕਿ ਖੇਤੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਰੱਦ ਕਰੇ, ਪਰ ਸਰਕਾਰ ਦਾ ...

ਕਿਸਾਨੀ ਸੰਘਰਸ਼: ਕੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਪਾਉਣਗੇ ਕਿਸਾਨ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਸਬੰਧੀ ਕਾਨੂੰਨਾਂ ਦੇ ਵਿਰੋਧ ਵਿੱਚ ਲੰਘੇ 6 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਪੱਕੇ ਮੋਰਚੇ ਲੱਗੇ ਹੋਏ ਹਨ। ਦਿੱਲੀ ਮੋਰਚੇ ਦੇ ਨਾਲ ਹੀ ਪੰਜਾਬ ਸਮੇਤ ਦੇਸ਼ ਦੇ ...

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਇੱਕ ਹੋਰ ਹੀਲਾ (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਸਰਹੱਦਾਂ ਉੱਤੇ ਲੱਗਿਆ ਕਿਸਾਨ ਮੋਰਚਾ ਜਿੱਥੇ ਸਰਕਾਰ ਦੇ ਨੱਕ ਵਿਚ ਦੱਮ ਕਰ ਰਿਹਾ ਹੈ, ਉੱਥੇ ਹੀ ਇਸ ਵੇਲੇ ਮੋਰਚਾ ਜਿੱਤ ਵੱਲ ਵੀ ਵਧਦਾ ਵਿਖਾਈ ਦੇ ਰਿਹਾ ਹੈ। ਪ੍ਰੈਸ ਬਿਆਨ ਰਾਹੀਂ ਭਾਰਤੀ ਕਿਸਾਨ ਯੂਨੀਅਨ ...

ਕਿਸਾਨ ਮੋਰਚਾ: ਖੇਤੀ ਕਾਨੂੰਨਾਂ ਨੂੰ ਜਬਰਦਸਤੀ ਕਿਸਾਨਾਂ 'ਤੇ ਲਾਗੂ ਕੀਤਾ ਜਾ ਰਿਹੈ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਕਰੀਬ 6 ਮਹੀਨੇ ਤੋਂ ਕਿਸਾਨਾਂ ਦਾ ਅੰਦੋਲਨ ਦਿੱਲੀ ਦੀਆਂ ਸਰਹੱਦਾਂ 'ਤੇ ਲਗਾਤਾਰ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੁੱਧ ਜਾਰੀ ਹੈ। ਪਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਦੀ ...

ਕੀ ਕਾਂਗਰਸ ਵੀ ਕਿਸਾਨਾਂ-ਮਜ਼ਦੂਰਾਂ ਦੇ ਮੋਰਚੇ ਦੀ ਵਿਰੋਧ ਵਿੱਚ ਖੜੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਸੰਘਰਸ਼ ਦੇ ਨਾਲ-ਨਾਲ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕੋਰੋਨਾ ਕਾਲ ਵਿੱਚ ਸਰਕਾਰ ਦੀਆਂ ਨਾਕਾਮੀਆਂ ਖਿਲਾਫ ਕਿਰਤੀ ਲੋਕਾਂ ਦੀ ਜਾਨ ਮਾਲ ...

ਆਖ਼ਰ ਅਕਾਲੀ ਦਲ ਨੂੰ ਵੀ ਕਿਸਾਨਾਂ ਦਾ ਚੇਤਾ ਆਇਆ! (ਨਿਊਜ਼ਨੰਬਰ ਖ਼ਾਸ ਖ਼ਬਰ)

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਭਾਰਤ ਵਿੱਚ ਕਿਸਾਨਾਂ ਨੇ ਅੱਜ ਕਾਲਾ ਦਿਵਸ ਮਨਾਇਆ। ਭਾਜਪਾ ਨੂੰ ਛੱਡ ਕੇ ਤਕਰੀਬਨ ਹੀ ਸਾਰੀਆਂ ਪਾਰਟੀਆਂ ਨੇ ਵੋਟ ਬੈਂਕ ਖ਼ਾਤਰ ਕਿਸਾਨਾਂ ਦੇ ਨਾਲ ਖੜ੍ਹਨ ਦਾ ਦਾਅਵਾ ਕੀਤਾ ਅਤੇ ...

ਕੀ ਕਿਸਾਨਾਂ ਅੱਗੇ ਝੁਕੇਗੀ ਮੋਦੀ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ 26 ਮਈ ਨੂੰ ਰਾਜਧਾਨੀ ਦਿੱਲੀ ਨੂੰ ਕਿਸਾਨਾਂ ਮਜ਼ਦੂਰਾਂ ਵੱਲੋਂ ਘੇਰੇ ਹੋਏ 6 ਮਹੀਨੇ ਹੋ ਗਏ ਹਨ। ਇਹ ਦਿਨ ਕਿਸਾਨ ਅੰਦੋਲਨ ਲਈ ਇਸ ਕਰਕੇ ਵੀ ਮਹੱਤਵਪੂਰਨ ਹੈ ਕਿਉਂਕਿ ਅਜਾਦੀ ਤੋ ਬਾਅਦ ਇਹ ਪਹਿਲਾ ਅੰਦੋਲਨ ਹੈ ...