ਟੈਕਸੀ ਗੱਡੀ ਦੇ ਕਾਗਜ਼ਾਤ ਪੂਰੇ ਹੋਣ 'ਤੇ ਵੀ ਪੁਲਿਸ ਨੂੰ ਦੇਣੀ ਪੈਂਦੀ ਰਿਸ਼ਵਤ: ਬੈਨੀਪਾਲ

ਟੈਕਸੀ ਕਾਰੋਬਾਰ 'ਚ ਮੰਦੀ ਹੋਣ ਦੇ ਚੱਲਦੇ ਪੈ ਰਹੇ ਘਾਟੇ ਅਤੇ ਟੈਕਸੀ ਕਾਰੋਬਾਰ ਨਾਲ ਜੁੜੇ ਟੈਕਸੀ ਡਰਾਈਵਰਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਸਬੰਧੀ ਅਜ਼ਾਦ ਟੈਕਸੀ ਯੂਨੀਅਨ, ਪੰਜਾਬ ਵੱਲੋਂ ਸਥਾਨਕ ਜੀ.ਟੀ ਰੋਡ ਸਥਿਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਟੈਕਸੀ ਯੂਨੀਅਨ ਦੇ ਪ੍ਰਧਾਨ ਹਰਨਰਾਇਣ ਸਿੰਘ ਮਾਨ ਦੀ ਪ੍ਰਧਾਨਗੀ 'ਚ ਮੀਟਿੰਗ ਦੌਰਾਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸ਼ਾਮਲ ਹੋਏ ਕਮੇਟੀ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਵੱਲੋਂ ਟੈਕਸੀ ਯੂਨੀਅਨ ਨੂੰ ਦਰਪੇਸ਼ ਆਉਦੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੇ ਬਾਅਦ ਯੂਨੀਅਨ ਅਹੁੱਦੇਦਾਰਾਂ ਵੱਲੋਂ ਬਿਨਾ ਪਰਮਿਟ 'ਤੇ ਚਲਦਿਆਂ ਟੈਕਸੀਆਂ, ਗੈਰਕਾਨੂੰਨੀ ਢੰਗ ਨਾਲ ਸਵਾਰੀਆਂ ਢੋਣ ਵਾਲੀਆਂ ਪ੍ਰਾਈਵੇਟ ਟੈਕਸੀਆਂ ਅਤੇ ਟ੍ਰੈਫਿਕ ਪੁਲਿਸ ਵੱਲੋਂ ਐਂਟਰੀ ਦੇ ਨਾਂ 'ਤੇ ਲਈ ਜਾਣ ਵਾਲੀ ਰਿਸ਼ਵਤ ਆਦਿ ਦੇ ਸਬੰਧ 'ਚ ਐਸਐਸਪੀ ਨਵਜੋਤ ਸਿੰਘ ਮਾਹਲ ਨੂੰ ਮੰਗ ਪੱਤਰ ਸੌਂਪਿਆ ਗਿਆ। ਟੈਕਸੀ ਯੂਨੀਅਨ ਦੇ ਸਰਪ੍ਰਸਤ ਮੁਰਲੀਧਰ ਯਾਦਵ ਅਤੇ ਜਰਨਲ ਸਕੱਤਰ ਸੁਖਜੀਤ ਸਿੰਘ ਬੈਨੀਪਾਲ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟੈਕਸੀ ਕਾਰੋਬਾਰ ਦੀ ਕਦੇ ਸਾਰ ਨਾ ਲਏ ਜਾਣ ਦੇ ਚੱਲਦੇ ਸੂਬੇ ਦੇ ਟੈਕਸੀ ਡਰਾਈਵਰਾਂ ਦਾ ਧੰਦਾ ਬੜੇ ਨਾਜੁਕ ਮੋੜ 'ਤੇ ਖੜਾ ਹੈ। ਟੈਕਸੀ ਕਾਰੋਬਾਰ 'ਚ ਆਈ ਮੰਦੀ ਕਾਰਨ ਟੈਕਸੀ ਡਰਾਈਵਰਾਂ ਲਈ ਆਪਣੇ ਘਰ ਪਰਿਵਾਰ ਦਾ ਖਰਚਾ ਚਲਾਉਣਾ ਮੁਸ਼ਕਿਲ ਬਣਿਆ ਹੋਇਆ ਹੈ। ਸੂਬੇ 'ਚ 30 ਪ੍ਰਤੀਸ਼ਤ ਲੋਕ ਟੈਕਸੀ ਦਾ ਕਾਰੋਬਾਰ ਕਰਦੇ ਹੋਏ ਸਰਕਾਰ ਨੂੰ ਟੈਕਸ ਦਿੰਦੇ ਹਨ, ਪਰ ਫਿਰ ਵੀ ਪੁਲਿਸ ਵਾਲਿਆਂ ਦੀ ਪੀਲੀ ਨੰਬਰ ਪਲੇਟਾਂ ਵਾਲੀਆਂ ਗੱਡੀਆਂ 'ਤੇ ਖਾਸ ਨਜ਼ਰ ਰਹਿੰਦੀ ਹੈ। ਗੱਡੀ ਦੀ ਐਂਟਰੀ ਕਰਵਾਉਣ ਦੇ ਨਾਂ 'ਤੇ ਸ਼ਹਿਰ 'ਚ ਦਾਖਲ ਹੋਣ ਲਈ ਰਿਸ਼ਵਤ ਦੇਣੀ ਪੈਂਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਬਿਨਾ ਪਰਮਿਟ ਅਤੇ ਬਗੈਰ ਟੈਕਸ ਅਦਾ ਕੀਤੇ, ਗੈਰਕਾਨੂੰਨੀ ਢੰਗ ਨਾਲ ਸਵਾਰੀਆਂ ਢੋਣ ਰਹੀਆਂ ਪਾਈਵੇਟ ਟੈਕਸੀਆਂ, ਛੋਟਾ ਹਾਥੀ, ਸਕੂਲ ਬੱਸਾਂ ਆਦਿ ਚਲਾਉਣ ਵਾਲੇ ਵਿਅਕਤੀਆਂ ਵੱਲੋਂ ਟੈਕਸੀ ਡਰਾਈਵਰਾਂ ਦਾ ਕੰਮ ਠੱਪ ਕਰਕੇ ਰੱਖ ਦਿੱਤਾ ਗਿਆ ਹੈ। ਗੈਰ ਕਾਨੂਨੀ ਢੰਗ ਨਾਲ ਚੱਲ ਰਹੀਆਂ ਗੱਡੀਆਂ ਨੂੰ ਸਰਕਾਰ ਪੱਕੇ ਤੌਰ 'ਤੇ ਬੰਦ ਕਰੇ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਪੱਧਰ 'ਤੇ ਟੈਕਸੀ ਗੱਡੀਆਂ ਖੜਾਉਣ ਲਈ ਵੱਖ-ਵੱਖ ਸ਼ਹਿਰਾਂ 'ਚ ਟੈਕਸੀ ਸਟੈਂਡ ਬਣਾਏ ਜਾਣ, ਟੈਕਸੀ ਗੱਡੀਆਂ ਦਾ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ ਟੈਕਸ 750 ਤੋਂ ਘਟਾ ਕੇ 300 ਰੁਪਏ ਪ੍ਰਤੀ ਸੀਟ ਕੀਤਾ ਜਾਵੇ, ਪੁਰਾਣੀ ਪ੍ਰਾਈਵੇਟ ਗੱਡੀਆਂ 'ਤੇ ਨੈਸ਼ਨਲ ਪਰਮਿਟ ਪਾਉਣ ਦਾ ਸਮਾਂ 18 ਮਹੀਨੇ ਤੋਂ ਵਧਾ ਕੇ 5 ਸਾਲ ਕੀਤਾ ਜਾਵੇ, ਪਰਮਿਟ ਵਾਲੀਆਂ ਗੱਡੀਆਂ ਦੀ ਪਾਸਿੰਗ ਚੰਡੀਗੜ੍ਹ ਦੀ ਥਾਂ ਪੰਜਾਬ 'ਚ 4 ਜੋਨ ਵੰਡ ਕੇ ਕੀਤੀ ਜਾਵੇ। ਇਸ ਤੋਂ ਇਲਾਵਾ ਪੰਜਾਬ ਪਰਮਿਟ ਗੱਡੀਆਂ ਦੀ ਫੀਸ ਅਤੇ ਪੰਜਾਬ ਟੈਕਸ ਘਟਾਉਣ ਦੀ ਵੀ ਮੰਗ ਕੀਤੀ ਗਈ।

एक चुटकी सिंदूर की कीमत सुनते ही जो चेहरा याद आता है उसका नाम है राजेश खन्ना। भारतीय सिनेमा का पहला सुपर स्टार।

भारतीय सिनेमा का युग वैसे तो दादा साहब फाल्के और सोहराब मोदी से लेकर पृथ्वीराज कपूर और दिलीप कुमार से होता हुआ यहां तक पहुंचा है लेकिन अभी को जनता द्वारा व्यापक समर्थन मिलने के बावजूद किसी को सुपर स्टार नहीं कहा गया । फिर 1942 में जन्मा एक ऐसा कलाकार मुंबई पहुंचा जिसकी हेयर स्टाइल और पैंट्स के उपर कुर्ता पहनना एक ट्रेंड बन गया। उस कलाकार को दुनिया राजेश खन्ना के नाम से जानती है। ...

ਚਿੱਕੜ ਭਰੇ ਟੋਏ ਅਤੇ ਖਸਤਾਹਾਲ ਸੜਕਾਂ ਸ਼ਹਿਰ ਆਉਣ ਵਾਲਿਆਂ ਦਾ ਕਰ ਰਹੀਆਂ ਵੈਲਕਮ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਦਸ਼ਮ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਅਤੇ ਇਤਿਹਾਸਕ ਮਹੱਤਤਾ ਵਾਲੇ ਸ਼ਹਿਰ ਸ੍ਰੀ ਮਾਛੀਵਾੜਾ ਸਾਹਿਬ 'ਚ ਬੁਰੀ ਤਰ੍ਹਾਂ ਟੁੱਟੀ ਖਸਤਾਹਾਲ ਅਤੇ ਚਿੱਕੜ ਭਰੇ ਟੋਇਆਂ ਵਾਲੀਆਂ ਸੜਕਾਂ ਬਾਹਰੀ ਸ਼ਹਿਰਾਂ ਤੋਂ ਮਾਛੀਵਾੜਾ ਸ਼ਹਿਰ ਅੰਦਰ ਆਉਣ ਵਾਲੇ ਲੋਕਾਂ ਦਾ ਵੈਲਕਮ ਕਰ ਰਹੀਆਂ ਹਨ। ...

ਬਰਸਾਤੀ ਪਾਣੀ ਦੀ ਨਿਕਾਸੀ ਸਬੰਧੀ ਚੱਲ ਰਹੇ ਵਿਕਾਸ ਕਾਰਜਾਂ ਦਾ ਵਿਧਾਇਕ ਨਾਗਰਾ ਦੀ ਪਤਨੀ ਨੇ ਲਿਆ ਜਾਇਜ਼ਾ

ਬਾਰਸ਼ ਦੇ ਮੌਸਮ ਦੌਰਾਨ ਸੜਕਾਂ ਤੇ ਜਮਾਂ ਹੋਣ ਵਾਲੇ ਬਰਸਾਤੀ ਪਾਣੀ ਦੇ ਕਾਰਨ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਸਬੰਧੀ ਪਾਣੀ ਦੀ ਉਚਿੱਤ ਨਿਕਾਸੀ ਕਰਵਾਉਣ ਦੀ ਦਿਸ਼ਾ 'ਚ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਨਿਗਰਾਨੀ 'ਚ ਸਫਾਈ ਪ੍ਰਬੰਧ ਕਰਵਾਏ ਜਾ ਰਹੇ ਹਨ। ...

ਦਸ਼ਨਾਮੀ ਅਖਾੜਾ ਰੋਡ ਤੇ ਬਰਸਾਤੀ ਪਾਣੀ ਦੀ ਨਿਕਾਸੀ ਸਬੰਧੀ ਵਿਧਾਇਕ ਨਾਗਰਾ ਨੇ ਕਰਵਾਈ ਸਾਫ-ਸਫਾਈ

ਸਰਹਿੰਦ ਸ਼ਹਿਰ ਦੇ ਦਸ਼ਨਾਮੀ ਅਖਾੜਾ ਰੋਡ ਦੇ ਕੋਲ ਬਾਰਸ਼ ਦੇ ਮੌਸਮ ਦੌਰਾਨ ਪਾਣੀ ਦੀ ਉਚਿੱਤ ਨਿਕਾਸੀ ਨਾ ਹੋਣ ਦੇ ਚੱਲਦੇ ਸੜਕ ਤੇ ਜਮਾਂ ਹੋਣ ਵਾਲੇ ਬਰਸਾਤੀ ਪਾਣੀ ਦੇ ਚੱਲਦੇ ਇਲਾਕਾ ਵਾਸੀਆਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਸਬੰਧੀ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਜੇਸੀਬੀ ਮਸ਼ੀਨ ਨਾਲ ਇਲਾਕੇ 'ਚ ਸਫਾਈ ਕਰਵਾਈ ਗਈ। ...

ਖੇਤੀ ਆਰਡੀਨੈਂਸਾਂ ਖ਼ਿਲਾਫ਼ ਮੰਜੀ ਸਾਹਿਬ ਕੋਟਾਂ ਤੋਂ 100 ਟਰੈਕਟਰਾਂ ਦਾ ਰੋਸ ਕਾਫਲਾ ਖੰਨਾ ਨੂੰ ਹੋਵੇਗਾ ਰਵਾਨਾ

ਖੇਤੀ ਸੁਧਾਰ ਦੇ ਨਾਂਅ ਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਫਾਰਮਰ ਪ੍ਰੋਡਿਊਸਰ ਅਤੇ ਕਾਮਰਸ ਆਰਡੀਨੈਂਸ-2020 ਦੇ ਖ਼ਿਲਾਫ਼ 20 ਜੁਲਾਈ ਨੂੰ ਕਿਸਾਨਾਂ ਵੱਲੋਂ ਸੜਕਾਂ ਤੇ ਟਰੈਕਟਰ ਖੜੇ ਕੀਤੇ ਜਾਣ ਵਾਲਾ ਅੰਦੋਲਨ ਆਪਣੀ ਮਿਸਾਲ ਆਪ ਹੋਵੇਗਾ। ...

ਫਾਰਮਰ ਪ੍ਰਡਿਊਸਰ ਐਂਡ ਕਾਮਰਸ ਆਰਡੀਨੈਂਸ-2020 ਦੇ ਖ਼ਿਲਾਫ਼ ਮੈਦਾਨ 'ਚ ਨਿੱਤਰੇ ਆੜ੍ਹਤੀ

ਦੇਸ਼ 'ਚ ਕੋਰੋਨਾ ਸੰਕਟ ਦੌਰਾਨ ਖੇਤੀ ਸੁਧਾਰ ਦੇ ਨਾਂਅ ਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਫਾਰਮਰ ਪ੍ਰਡਿਊਸਰ ਐਂਡ ਕਾਮਰਸ ਆਰਡੀਨੈਂਸ-2020 ਦੇ ਖ਼ਿਲਾਫ਼ ਸੂਬੇ ਅੰਦਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਦਿਨੋਂ ਦਿਨ ਗੁੱਸਾ ਵਧਦਾ ਹੀ ਜਾ ਰਿਹਾ ਹੈ। ...

...ਪੰਜ ਕਲੋਨੀਆਂ ਦੇ ਬਾਸ਼ਿੰਦਿਆਂ ਨੂੰ ਜਲਦੀ ਮਿਲੇਗਾ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਛੁਟਕਾਰਾ

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਚੱਲਦੇ ਮੰਡੀ ਗੋਬਿੰਦਗੜ੍ਹ ਸ਼ਹਿਰ ਦੀਆਂ ਪੰਜ ਕਲੋਨੀਆਂ 'ਚ ਵੱਸਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਬਿਮਾਰੀਆਂ ਫੈਲਣ ਦੇ ਡਰ ਤੋਂ ਜਲਦੀ ਛੁਟਕਾਰਾ ਮਿਲਣ ਦੀ ਆਸ ਬੱਝੀ ਹੈ। ...

ਬੇਰੋਜ਼ਗਾਰ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਸ਼ੁਰੂ ਕਰਨ ਸਬੰਧੀ ਵਿਧਾਇਕ ਨਾਗਰਾ ਨੇ ਵੰਡੀਆਂ ਟੂਲ ਕਿੱਟਾਂ

ਪੜੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਟ੍ਰੇਨਿੰਗ ਮੁਹੱਈਆ ਕਰਵਾ ਕੇ ਸਵੈ ਰੋਜ਼ਗਾਰ ਸ਼ੁਰੂ ਕਰਵਾਉਣ ਸਬੰਧੀ ਸੂਬਾ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਸਕੀਮ ਤਹਿਤ ਉਪਰਾਲੇ ਕੀਤੇ ਜਾ ਰਹੇ ਹਨ। ...

ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਤਹਿਤ ਮੱਛੀ ਪਾਲਣ ਧੰਦਾ ਸ਼ੁਰੂ ਕਰਨ ਲਈ ਦਿੱਤੀ ਜਾਵੇਗੀ ਸਬਸਿਡੀ- ਡਾ. ਮਦਨ ਮੋਹਨ

ਰਵਾਇਤੀ ਖੇਤੀਬਾੜੀ ਦੇ ਨਾਲ ਮੱਛੀ ਪਾਲਣ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਸਬੰਧੀ ਕਿਸਾਨਾਂ ਤੇ ਹੋਰ ਵਰਗਾਂ ਦੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਮੱਛੀ ਪਾਲਣ ਵਿਭਾਗ ਵੱਲੋਂ ਰਾਸ਼ਟਰੀ ਮੱਛੀ ਪਾਲਕ ਦਿਵਸ ਮੌਕੇ ਨਜ਼ਦੀਕੀ ਪਿੰਡ ਭੜੀ 'ਚ ਸਫਲ ਮੱਛੀ ਪਾਲਕ ਅਵਤਾਰ ਸਿੰਘ ਦੇ ਮੱਛੀ ਤਾਲਾਬ ਤੇ ਜਾਗਰੂਕਤਾ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ। ...

ਸੀ.ਐਸ.ਡੀ ਕੰਟੀਨ ਬੰਦ ਹੋਣ ਕਾਰਨ ਰਾਸ਼ਨ ਖਰੀਦਣ ਸਬੰਧੀ ਸਾਬਕਾ ਸੈਨਿਕਾਂ ਤੇ ਵਿਧਵਾਵਾਂ ਨੂੰ ਹੋਣਾ ਪੈ ਰਿਹਾ ਖੱਜਲ-ਖੁਆਰ

ਸੂਬੇ 'ਚ ਕੋਰੋਨਾ ਵਾਇਰਸ ਬਿਮਾਰੀ ਦੇ ਚੱਲਦੇ ਸਮਾਜ ਦੇ ਹਰੇਕ ਵਰਗ ਨਾਲ ਸਬੰਧਿਤ ਲੋਕਾਂ ਤੇ ਗਹਿਰਾ ਬੁਰਾ ਪ੍ਰਭਾਵ ਪਿਆ ਹੈ। ...

...ਜਦੋਂ ਰਜਵਾਹੇ 'ਚ ਪਈ ਦਰਾੜ ਨੇ ਕਿਸਾਨ ਇਨਕਲੇਵ ਵਾਸੀਆਂ ਦੇ ਸੁਕਾਏ ਸਾਹ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਖੰਨਾ ਸ਼ਹਿਰ ਅਤੇ ਆਸਪਾਸ ਲੱਗਦੇ ਇਲਾਕਿਆਂ 'ਚ ਹੋਈ ਤੇਜ਼ ਅਤੇ ਮੂਸਲਾਧਾਰ ਬਾਰਸ਼ ਦੇ ਕਾਰਨ ਗਲੀ-ਮੁਹੱਲਿਆਂ 'ਚ ਜਮਾਂ ਹੋਏ ਬਰਸਾਤੀ ਪਾਣੀ ਨੇ ਨਗਰ ਕੌਂਸਲ ਦੇ ਪਾਣੀ ਨਿਕਾਸੀ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ...

...ਪਸ਼ੂਆਂ ਦੇ ਵਾੜੇ 'ਚ ਸੌਂ ਰਹੇ ਪਸ਼ੂ ਵਪਾਰੀ ਦਾ ਅਣਪਛਾਤੇ ਵਿਅਕਤੀਆਂ ਨੇ ਕੀਤਾ ਬੇਰਹਿਮੀ ਨਾਲ ਕਤਲ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਪਸ਼ੂਆਂ ਦੇ ਖਰੀਦਣ-ਵੇਚਣ ਦਾ ਕਾਰੋਬਾਰ ਕਰਨ ਵਾਲੇ ਪਸ਼ੂ ਵਪਾਰੀ ਦਾ ਬੀਤੀ ਰਾਤ ਨਜ਼ਦੀਕੀ ਪਿੰਡ ਕਲਾਲ ਮਾਜਰਾ 'ਚ ਪਸ਼ੂਆਂ ਵਾਲੇ ਵਾੜੇ 'ਚ ਸੁੱਤੇ ਸਮੇਂ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ...

...ਹੁਣ ਖੰਨਾ 'ਚ ਹੋਇਆ ਕੋਰੋਨਾ ਬਲਾਸਟ, ਇੱਕੋ ਪਰਿਵਾਰ ਦੇ ਸੱਤ ਜੀਆਂ ਨੂੰ ਹੋਇਆ ਕੋਰੋਨਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਸੂਬੇ 'ਚ ਫੈਲੀ ਕੋਰੋਨਾ ਵਾਇਰਸ ਬਿਮਾਰੀ ਦੇ ਕਾਰਨ ਆਏ ਦਿਨ ਖੰਨਾ ਅਤੇ ਆਸਪਾਸ ਲੱਗਦੇ ਇਲਾਕਿਆਂ 'ਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ 'ਚ ਵਾਧਾ ਹੁੰਦਾ ਜਾ ਰਿਹਾ ਹੈ। ...

...ਜਦੋਂ ਕੈਮਿਸਟ ਸਟੋਰਾਂ ਅਤੇ ਰਿਹਾਇਸ਼ੀ ਕਲੋਨੀ 'ਚ ਐਸਡੀਐਮ ਨੇ ਮਾਰਿਆ ਛਾਪਾ, ਮਚੀ ਹਫ਼ੜਾ-ਦਫੜੀ

ਸੂਬੇ ਅੰਦਰ ਦਵਾਈਆਂ ਵੇਚਣ ਵਾਲੇ ਕੈਮਿਸਟ ਸਟੋਰ ਸੰਚਾਲਕਾਂ ਵੱਲੋਂ ਵੇਚੀਆਂ ਜਾਣ ਵਾਲੀਆਂ ਦਵਾਈਆਂ ਦੇ ਰੇਟ 'ਚ ਕਾਫੀ ਅੰਤਰ ਹੋਣ ਸਬੰਧੀ ਸਮਾਜ ਸੇਵੀ ਬਲਜਿੰਦਰ ਸਿੰਘ ਜਿੰਦੂ ਵੱਲੋਂ ਕੀਤੇ ਗਏ ਖੁਲਾਸੇ ਦੇ ਬਾਅਦ ਸੂਬੇ 'ਚ ਬਵਾਲ ਮਚਿਆ ਹੋਇਆ ਹੈ। ...

ਸਫਾਈ ਕਾਰਜਾਂ ਦੇ ਨਾਲ ਕੋਰੋਨਾ ਤੋਂ ਬਚਾਅ ਰੱਖਣ ਦਾ ਸੁਨੇਹਾ ਦੇ ਰਹੇ ਸਫਾਈ ਸੇਵਕ

ਕੋਰੋਨਾ ਵਾਇਰਸ ਸੂਬੇ ਅੰਦਰ ਨਿੱਤ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਦੇ ਦੌਰਾਨ ਸੂਬੇ ਅੰਦਰ ਆਏ ਦਿਨ ਪਾਜ਼ੀਟਿਵ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ...

ਬੇਗੋਵਾਲ ਪਿੰਡ ਦੇ ਚੌਕਾਂ 'ਚ ਦੁਰਘਟਨਾਵਾਂ ਰੋਕਣ ਲਈ ਐਨ.ਆਰ.ਆਈ ਸਰਪੰਚ ਨੇ ਲਗਵਾਏ ਸ਼ੀਸ਼ੇ

ਆਧੁਨਿਕ ਯੁੱਗ ਦੇ ਵਧਦੇ ਕਦਮਾਂ ਨਾਲ ਕਦਮ ਮਿਲਾਉਣ ਲਈ ਸਮੇਂ ਦੇ ਅਨੁਕੂਲ ਚੱਲਣ ਵਾਲਾ ਵਿਅਕਤੀ, ਸਮਾਜ ਅਤੇ ਦੇਸ਼ ਲਈ ਰਾਹ ਦਸੇਰਾ ਬਣ ਜਾਂਦਾ ਹੈ, ਬਸ਼ਰਤੇ ਨੀਤ ਅਤੇ ਨੀਅਤ ਸਾਫ ਹੋਵੇ। ...

...ਕਿਤੇ ਖੰਨਾ 'ਚ ਵੀ ਤਾਂ ਪੈਰ ਨਹੀਂ ਪਸਾਰ ਰਿਹੈ ਕੋਰੋਨਾ, ਮਿਲੇ ਕਈ ਕੋਰੋਨਾ ਪਾਜ਼ੀਟਿਵ ਮਰੀਜ਼ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਸੂਬੇ 'ਚ ਫੈਲੀ ਕੋਰੋਨਾ ਵਾਇਰਸ ਬਿਮਾਰੀ ਦੇ ਕਾਰਣ ਆਏ ਦਿਨ ਖੰਨਾ ਅਤੇ ਆਸਪਾਸ ਲੱਗਦੇ ਇਲਾਕਿਆਂ 'ਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ 'ਚ ਵਾਧਾ ਹੁੰਦਾ ਜਾ ਰਿਹਾ ਹੈ। ...

ਜੀ.ਪੀ.ਆਰ.ਐਸ ਲੈਸ ਮੋਬਾਈਲ ਮੈਡੀਕਲ ਯੂਨਿਟ ਪੇਂਡੂ ਲੋਕਾਂ ਲਈ ਬਣੀ ਵਰਦਾਨ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ...

ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਮਾਧੋਪੁਰ ਚੌਕ ਨੂੰ ਜਾਂਦੀ ਸੜਕ ਦਾ ਕਰਵਾਇਆ ਨਵਨਿਰਮਾਣ

ਸੂਬੇ ਅੰਦਰ ਪ੍ਰਦੇਸ਼ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਨੇੜੇ ਤੋਂ ਮਾਧੋਪੁਰ ਚੌਂਕ ਤੱਕ ਸੀਵਰੇਜ ਲਾਈਨ ਵਿਛਾਉਣ ਦੇ ਬਾਅਦ ਪ੍ਰੀਮਿਕਸ ਪਾਉਣ ਦਾ ਕਾਰਜ ਕਰਵਾਇਆ ਜਾ ਰਿਹਾ ਹੈ। ...

ਜ਼ਮੀਨੀ ਝਗੜੇ ਦੇ ਚੱਲਦੇ ਕਿਸਾਨ ਨੇ ਟ੍ਰੇਨ ਥੱਲੇ ਆ ਕੇ ਕੀਤੀ ਖ਼ੁਦਕੁਸ਼ੀ, ਜਾਂਚ ਸ਼ੁਰੂ

ਖੇਤਾਂ 'ਚ ਵੱਟ ਨੂੰ ਲੈ ਕੇ ਰਿਸ਼ਤੇਦਾਰਾਂ ਨਾਲ ਚੱਲ ਰਹੇ ਜ਼ਮੀਨੀ ਝਗੜੇ ਦੇ ਚੱਲਦੇ ਮਾਨਸਿਕ ਪਰੇਸ਼ਾਨੀ ਕਾਰਨ ਇੱਕ ਕਿਸਾਨ ਵੱਲੋਂ ਖੰਨਾ-ਚਾਵਾ ਰੇਲਵੇ ਸਟੇਸ਼ਨ ਦਰਮਿਆਨ ਪੈਂਦੇ ਨਜ਼ਦੀਕੀ ਪਿੰਡ ਰੁਪਾਲੋਂ ਕੋਲ ਕਿਸੇ ਨਾਮਾਲੂਮ ਟ੍ਰੇਨ ਥੱਲੇ ਆ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ...