ਅਨਾੜੀ ਨਹੀਂ, ਖਿਲਾੜੀਆਂ ਦਾ ਖਿਲਾੜੀ ਹੈ ਕੇਜਰੀਵਾਲ!!!

ਅਰਵਿੰਦਰ ਕੇਜਰੀਵਾਲ ਗ਼ੱਦਾਰ ਹੈ, ਕੇਜਰੀਵਾਲ ਨੇ ਮਜੀਠੀਆ ਕੋਲੋਂ ਮੁਆਫ਼ੀ ਮੰਗ ਕੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ, ਪੰਜਾਬੀਆਂ ਦਾ ਕਤਲ ਕੀਤਾ ਹੈ, ਉਨ੍ਹਾਂ ਦੀ ਪਿੱਠ 'ਚ ਛੁਰਾ ਮਾਰਿਆ, ਕੇਜਰੀਵਾਲ ਡਰ ਗਿਆ, ਉਹ ਭੱਜ ਗਿਆ ਅਤੇ ਇਹੋ ਜਿਹੇ ਹੀ ਹੋਰ ਪਤਾ ਨਹੀਂ ਕਿੰਨੇ ਕੁ ਤਾਹਨੇ ਮਿਹਣੇ ਹਨ, ਜਿਹੜੇ ਕਿ ਅਰਵਿੰਦਰ ਕੇਜਰੀਵਾਲ ਨੂੰ ਸੁਣਨੇ ਪਏ ਸਨ, ਜਦੋਂ ਉਨ੍ਹਾਂ ਨੇ 15 ਮਾਰਚ ਨੂੰ ਸਾਬਕਾ ਕੈਬਿਨੇਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਕੋਲੋਂ ਲਿਖਤੀ ਮੁਆਫ਼ੀ ਮੰਗੀ ਸੀ। 

ਦੋਸਤੋ, ਅਰਵਿੰਦ ਕੇਜਰੀਵਾਲ ਨੇ ਕੇਵਲ ਮੁਆਫ਼ੀ ਹੀ ਨਹੀਂ ਸੀ ਮੰਗੀ, ਬਲਕਿ ਇਹ ਵੀ ਮੰਨ ਲਿਆ ਸੀ ਕਿ, ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਦੇ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਤੇ ਨਸ਼ਾ ਤਸਕਰੀ ਦੇ ਜਿਹੜੇ ਇਲਜ਼ਾਮ ਲਗਾਏ ਸਨ, ਉਹ ਸਾਰੇ ਤੱਥਾਂ 'ਤੇ ਅਧਾਰਿਤ ਨਹੀਂ ਸਨ। ਕੇਜਰੀਵਾਲ ਦੇ ਇਸ ਮੁਆਫ਼ੀ ਨੇ ਕੇਵਲ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ, ਬਲਕਿ ਦੇਸ਼ ਦੀ ਸਿਆਸਤ ਵਿੱਚ ਵੀ ਇੱਕ ਨਿਵੇਕਲੀ ਹੀ ਕਿਸਮ ਦਾ ਸਿਆਸੀ ਧਮਾਕਾ ਕਰ ਦਿੱਤਾ ਸੀ। ਜਦੋਂ ਇਹ ਸਭ ਕੁਝ ਚੱਲ ਰਿਹਾ ਸੀ ਤਾਂ ਵਿਰੋਧੀ ਤਾਂ ਪੂਰੀਆਂ ਖ਼ੁਸ਼ੀਆਂ ਮਨਾਉਂਦੇ ਹੋਏ ਨਜ਼ਰ ਆਏ ਪਰ ਸਿਆਸਤ ਦੇ ਜਾਣਕਾਰ ਲੋਕਾਂ ਦਰਮਿਆਨ ਘੁਸਰ ਮੁਸਰ ਛਿੜ ਗਈ ਕਿ, ਇੰਨਾ ਤਾਂ ਨਾਸਮਝ ਤੇ ਅਨਾੜੀ ਤਾਂ ਨਜ਼ਰ ਨਹੀਂ ਆਉਂਦਾ ਕੇਜਰੀਵਾਲ, ਜਿਹੜਾ ਉਹ ਇੰਨੀ ਅਸਾਨੀ ਨਾਲ ਤੇ ਅਚਾਨਕ ਹੀ ਮਜੀਠੀਏ ਮੂਹਰੇ ਹੱਥ ਜੋੜ ਕੇ ਖ਼ੜਾ ਹੋ ਗਿਆ, ਜ਼ਰੂਰ ਉਹ ਕੋਈ ਵੱਡੀ ਗੇਮ ਖੇਡ ਗਿਆ ਹੈ। 

ਅਗਰ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਅਰਵਿੰਦ ਕੇਜਰੀਵਾਲ ਨੇ ਮਜੀਠੀਆ ਕੋਲੋਂ ਮੁਆਫ਼ੀ ਮੰਗ ਕੇ ਇੱਕ ਤੀਰ ਨਾਲ ਦੋ ਨਹੀਂ ਬਲਕਿ ਅਜਿਹੇ ਕਈ ਨਿਸ਼ਾਨੇ ਫੁੰਡ ਕੇ ਰੱਖ ਦਿੱਤੇ ਹਨ, ਜਿਨ੍ਹਾਂ ਬਾਰੇ ਦੇਸ਼ ਦੀਆਂ ਦੋਵੇਂ ਵੱਡੀਆਂ ਅਤੇ ਗੁਰੂ ਘੰਟਾਲ ਸਿਆਸੀ ਪਾਰਟੀਆਂ ਨੇ ਕਦੇ ਸੁਫ਼ਨੇ ਵਿੱਚ ਨਹੀਂ ਸੀ ਸੋਚਿਆ ਹੋਣਾ। ਮਾਹਿਰਾਂ ਅਨੁਸਾਰ ਭਾਵੇਂ ਕਿ ਕੇਜਰੀਵਾਲ ਅਜੇ ਅਨਾੜੀ ਸਿਆਸਤਦਾਨ ਹਨ ਪਰ, ਉਹ ਇੰਨੇ ਵੀ ਅਨਾੜੀ ਨਹੀਂ ਹਨ ਕਿ, ਉਹ ਆਪਣਾ ਚੰਗਾ-ਮਾੜਾ, ਵਿਰੋਧੀਆਂ ਦੀਆਂ ਚਾਲਾਂ ਅਤੇ ਉਨ੍ਹਾਂ ਦੇ ਇਰਾਦਿਆਂ ਨੂੰ ਨਾ ਸਮਝਦੇ ਹੋਣ। 

ਮਾਹਿਰਾਂ ਦੀ ਮੰਨੀਏ ਤਾਂ ਅਰਵਿੰਦ ਕੇਜਰੀਵਾਲ ਵਿੱਚ ਕੁਝ ਤਾਂ ਖ਼ਾਸੀਅਤ ਜ਼ਰੂਰ ਰਹੀ ਹੋਵੇਗੀ ਜਿਸ ਨੇ ਕਿ, ਦੇਸ਼ ਦੀਆਂ ਦੋਨੋਂ ਵੱਡੀਆਂ ਸਿਆਸੀ ਪਾਰਟੀਆਂ ਨੇ ਉਨ੍ਹਾਂ ਨੂੰ ਆਪਣਾ ਸਾਂਝਾ ਸਿਆਸੀ ਦੁਸ਼ਮਣ ਮੰਨਣ ਲਈ ਮਜਬੂਰ ਕਰ ਦਿੱਤਾ ਹੋਵੇਗਾ। ਸ਼ਾਇਦ ਇਹੀ ਕਾਰਨ ਰਿਹਾ ਹੋਵੇਗਾ ਕਿ, ਕੇਜਰੀਵਾਲ ਅਤੇ ਉਨ੍ਹਾਂ ਦੇ ਵਿਧਾਇਕਾਂ ਤੇ ਧੜਾ-ਧੜ ਪਰਚੇ ਦਰਜ ਹੋਏ, ਉਨ੍ਹਾਂ ਦੇ ਦਫ਼ਤਰਾਂ ਅਤੇ ਘਰਾਂ ਤੇ ਸੀ. ਬੀ. ਆਈ. ਦੇ ਛਾਪੇ ਪੈਣੇ ਸ਼ੁਰੂ ਹੋ ਗਏ। ਮਾਹਿਰਾਂ ਅਨੁਸਾਰ ਇਸ ਸਮੇਂ ਲਗਭਗ ਤਿੰਨ ਦਰਜਨ ਅਦਾਲਤਾਂ ਵਿੱਚ ''ਕੇਜਰੀਵਾਲ ਹਾਜ਼ਰ ਹੋ'' ਦੀਆਂ ਅਵਾਜ਼ਾਂ ਗੂੰਜਦੀਆਂ ਸੁਣਾਈ ਦੇ ਰਹੀਆਂ ਹਨ। ਮਾਹਿਰ ਲੋਕ ਕੇਜਰੀਵਾਲ ਦੇ ਖ਼ਿਲਾਫ਼ ਇਹਨਾਂ ਮੁਕੱਦਮਿਆਂ ਨੂੰ ਵੀ ਸ਼ੱਕ ਦੀ ਨਜ਼ਰ ਵੇਖਦੇ ਹੋਏ ਇਸ ਨੂੰ ਕੇਜਰੀਵਾਲ ਦੇ ਖ਼ਿਲਾਫ਼ ਇੱਕ ਵੱਡੀ ਸਾਜ਼ਿਸ਼ ਮੰਨ ਰਹੇ ਹਨ, 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਉਨ੍ਹਾਂ ਦੇ ਸਿਆਸੀ ਜੀਵਨ ਨੂੰ ਨੇਸਤ ਨਾਬੂਦ ਕਰ ਦੇਣ ਦੀ ਇੱਕ ਵੱਡੀ ਸਾਜ਼ਿਸ਼। 

ਦੋਸਤੋ, ਆਪਾਂ ਫਿਰ ਵਾਪਸ ਆਉਂਦੇ ਹਾਂ, ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮੁਆਫ਼ੀ ਮੰਗਣ ਦੀ ਗੱਲ ਤੇ, ਤਾਂ ਕੇਜਰੀਵਾਲ ਨੇ ਕੇਵਲ ਮਜੀਠੀਆ ਹੀ ਨਹੀਂ, ਬਲਕਿ ਉਨ੍ਹਾਂ ਤਮਾਮ ਸਿਆਸੀ ਲੀਡਰਾਂ ਤੋਂ ਲਿਖਤੀ ਮੁਆਫ਼ੀ ਮੰਗਣ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ਨੇ ਉਸ ਤੇ ਮਾਣਹਾਨੀ ਦੇ ਮੁਕੱਦਮੇ ਦਾਇਰ ਕੀਤੇ ਹੋਏ ਹਨ। ਮਾਹਿਰ ਮੰਨਦੇ ਹਨ ਕਿ, ਅਜਿਹਾ ਕਰਨ ਨਾਲ ਜਿੱਥੇ ਕੇਜਰੀਵਾਲ ਆਪਣੇ ਸਿਆਸੀ ਦੌੜ ਦੀਆਂ ਹਰਡਲਸ (ਰੋਕਾਂ) ਨੂੰ ਇੱਕੋ ਝਟਕੇ ਟੱਪ ਜਾਣ ਵਿੱਚ ਕਾਮਯਾਬ ਹੋ ਜਾਣਗੇ, ਉੱਥੇ ਹੀ ਇਸ ਸਮੇਂ ਦੇ ਦੌਰਾਨ ਉਹ ਉਸ ਮੀਡੀਆ ਦਾ ਧਿਆਨ ਵੀ ਆਪਣੇ ਵੱਲ ਕੇਂਦਰਿਤ ਕਰਨ ਵਿੱਚ ਕਾਮਯਾਬ ਹੋ ਜਾਣਗੇ, ਜਿਹੜਾ ਕਿ ਹੁਣ ਤੱਕ ਉਨ੍ਹਾਂ ਨੂੰ ਹਮੇਸ਼ਾ ਦਰਕਿਨਾਰ ਕਰਦਾ ਆਇਆ ਹੈ। 

ਮਾਹਿਰਾਂ ਦੀ ਮੰਨੀਏ ਤਾਂ ਅਸਤੀਫ਼ਾ ਦੇਣ ਤੋਂ ਬਾਅਦ ਜਿਹੜੀ ਗੱਲ ਕੇਜਰੀਵਾਲ ਨੂੰ ਰਾਸ ਆਈ ਉਹ ਇਹ ਕਿ, ਇੱਕ ਤਾਂ ਉਨ੍ਹਾਂ ਨੂੰ ਆਪਣੀ ਪਾਰਟੀ ਦੀਆਂ ਕਮਜ਼ੋਰ ਕੜੀਆਂ ਦਾ ਪਤਾ ਲੱਗ ਗਿਆ ਅਤੇ ਦੂਜਾ ਜਾਣੇ ਅਨਜਾਣੇ ਵਿੱਚ ਉਹ ਮਜੀਠੀਆ ਤੇ ਲੱਗੇ ਸੰਗੀਨ ਇਲਜ਼ਾਮਾਂ ਦੇ ਠੰਡੇ ਹੋ ਚੁੱਕੇ ਤੰਦੂਰ ਵਿੱਚ ਇੱਕ ਅਜਿਹੀ ਚਿੰਗਾਰੀ ਸੁੱਟਣ ਵਿੱਚ ਕਾਮਯਾਬ ਹੋ ਗਏ, ਜਿਸ ਦਾ ਕਿ ਖ਼ਮਿਆਜ਼ਾ ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਹੁਣ ਕਾਂਗਰਸ ਸਰਕਾਰ ਨੂੰ ਭੁਗਤਣਾ ਪੈ ਸਕਦਾ ਹੈ। 

ਦੋਸਤੋ, ਜਿਸ ਦਿਨ ਕੇਜਰੀਵਾਲ ਨੇ ਮਜੀਠੀਆ ਤੋਂ ਮੁਆਫ਼ੀ ਮੰਗੀ ਸੀ, ਠੀਕ ਉਸੇ ਦਿਨ ਹੀ ਸਪੈਸ਼ਲ ਟਾਸਕ ਫੋਰਸ ਦੇ ਚੀਫ਼ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਤੇ ਹਾਈਕੋਰਟ ਰਿਪੋਰਟ ਪੇਸ਼ ਕਰਨਾਂ, ਉਸ ਰਿਪੋਰਟ ਦੇ ਪੇਸ਼ ਹੋਣ ਦੇ ਬਾਅਦ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਗਰਮਾ ਗਰਮ ਬਿਆਨ ਆਉਣ ਅਤੇ ਉਸ ਬਿਆਨ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਚੁੱਪੀ ਸਾਧ ਲੈਣਾ, ਇਸ ਸਭ ਕੁਝ ਨੂੰ ਮਾਹਿਰ ਲੋਕ ਅਰਵਿੰਦ ਕੇਜਰੀਵਾਲ ਵੱਲੋਂ ਸੁੱਟੀ ਗਈ ਚਿੰਗਾਰੀ ਦਾ ਹੀ ਨਤੀਜਾ ਮੰਨ ਰਹੇ ਹਨ। ਅਗਰ ਤੋਤੇ ਵਾਲੇ ਜੋਤਸ਼ੀਆਂ ਦੀ ਮੰਨੀਏ ਤਾਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿਆਸੀ ਸ਼ਤਰੰਜ ਦੀ ਇਹ ਸਾਰੀ ਬਿਸਾਤ ਅਰਵਿੰਦ ਕੇਜਰੀਵਾਲ ਨੇ ਨਾਂ ਬਿਛਾਈ ਹੋਵੇ। 

ਦੋਸਤੋ, ਪੰਜਾਬ ਦੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਐੱਸ.ਟੀ.ਐਫ. ਚੀਫ਼ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪੇਸ਼ ਕੀਤੀ 34 ਪੇਂਜਾ ਦੀ ਰਿਪੋਰਟ ਵਿੱਚ ਭੋਲਾ ਵੀ ਬੋਲਿਆ, ਬਿੱਟੂ ਔਲਖ ਵੀ ਬੋਲਿਆ, ਮਨਿੰਦਰ ਸਿੰਘ ਕਾਹਲੋਂ, ਪਰਮਿੰਦਰ ਪਿੰਦੀ, ਅਮਰਿੰਦਰ ਸਿੰਘ ਲਾਡੀ, ਜਗਜੀਤ ਸਿੰਘ ਚਹਿਲ ਅਤੇ ਕੈਨੇਡਾ ਵਾਸੀ ਸਤਪ੍ਰੀਤ ਸੱਤਾ ਸਭ ਬੋਲੇ, ਪੰਜਾਬ ਸਰਕਾਰ ਦਾ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਵੀ ਬੋਲਿਆ ਪਰ ਸਿਰਫ਼ ਮੁੱਖ ਮੰਤਰੀ ਪੰਜਾਬ ਨਹੀਂ ਬੋਲਿਆ। ਦੋਸਤੋ, ਮਾਹਿਰਾਂ ਦੀ ਮੰਨੀਏ ਤਾਂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ, ਸਪੈਸ਼ਲ ਟਾਸਕ ਫੋਰਸ ਦੇ ਚੀਫ਼ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਨਸ਼ਾ ਤਸਕਰੀ ਵਿੱਚ ਆਪਣੀ ਰਿਪੋਰਟ ਪੇਸ਼ ਕਰਨਾ ਅਤੇ ਕੇਜਰੀਵਾਲ ਵੱਲੋਂ ਇਸੇ ਮਾਮਲੇ ਵਿੱਚ ਮਜੀਠੀਆ ਤੋਂ ਮੁਆਫ਼ੀ ਮੰਗ ਲੈਣ ਦਾ ਕੋਈ ਆਪਸ ਵਿੱਚ ਸੰਬੰਧ ਨਹੀਂ ਹੋਵੇਗਾ। 

ਪਾਠਕੋ ਭਾਵੇਂ ਕਿ ਹਾਲ ਦੀ ਘੜੀ ਪੰਜਾਬ ਸਰਕਾਰ ਦੇ ਵਕੀਲਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਕੋਲੋਂ ਤਿੰਨ ਹਫ਼ਤੇ ਦਾ ਸਮਾਂ ਮੰਗ ਕੇ ਆਪਣਾ ਡੰਗ ਤਾਂ ਟਪਾ ਲਿਆ ਹੈ ਪਰ ਆਖ਼ਰ ਸਰਕਾਰ ਨੂੰ ਇਸ ਤੇ ਜਵਾਬ ਤਾਂ ਦੇਣਾ ਹੀ ਪੈਣਾ ਹੈ, ਕਿਉਂਕਿ ਐੱਸ.ਟੀ.ਐਫ. ਚੀਫ਼ ਨੇ ਤਾਂ ਆਪਣੇ ਰਿਪੋਰਟ ਵਿੱਚ ਇੱਥੋਂ ਤੱਕ ਵੀ ਆਖ ਦਿੱਤਾ ਹੈ ਕਿ, ਉਨ੍ਹਾਂ ਪਾਸ ਉਕਤ ਮਾਮਲੇ ਵਿੱਚ ਪੁਖ਼ਤਾ ਐਵੀਡੈਂਸ ਹੈ ਜਿਹੜੀ ਕਿ ਜਾਂਚ ਅਤੇ ਕਾਰਵਾਈ ਨੂੰ ਅੱਗੇ ਵਧਾਉਣ ਲਈ ਕਾਫ਼ੀ ਹੈ। ਪਾਠਕੋ, ਹੁਣ ਰਹੀ ਗੱਲ ਅਰਵਿੰਦ ਕੇਜਰੀਵਾਲ ਦੀ ਤਾਂ ਸਿਆਸੀ ਪੰਡਤਾਂ ਅਨੁਸਾਰ ਉਨ੍ਹਾਂ ਨੂੰ ਭਲੀ ਭਾਂਤ ਪਤਾ ਸੀ ਕਿ, ਉਨ੍ਹਾਂ ਨੇ ਸ਼ਤਰੰਜ ਦੀ ਜਿਹੜੀ ਚਾਲ ਚੱਲ ਦਿੱਤੀ ਹੈ, ਉਹ ਭਾਵੇਂ ਵਿਰੋਧੀਆਂ ਨੂੰ ਚਿੱਤ ਨਹੀਂ ਕਰ ਪਾਏਗੀ ਲੇਕਿਨ ਉਨ੍ਹਾਂ ਨੂੰ ਭੰਭਲ ਭੁੱਸੇ ਵਿੱਚ ਜ਼ਰੂਰ ਪਾਕੇ ਰੱਖ ਦੇਵੇਗੀ, ਤੇ ਸ਼ਾਇਦ ਉਹ ਆਪਣੇ ਇਸ ਮਕਸਦ ਵਿੱਚ ਕਾਮਯਾਬ ਵੀ ਹੁੰਦੇ ਹੋਏ ਨਜ਼ਰ ਆ ਰਹੇ ਹਨ। ਦੋਸਤੋ, ਅਗਰ ਸਿਆਸੀ ਪੰਡਤਾਂ ਦੀ ਮੰਨੀਏ ਤਾਂ ''ਅਨਾੜੀ ਨਹੀਂ, ਖਿਲਾੜੀਆਂ ਦਾ ਖਿਲਾੜੀ ਹੈ, ਕੇਜਰੀਵਾਲ!!

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

भारतीय समयानुसार लगभग दस घंटे बाद भारतीय पंजाब में पंजाब प्रोविंस के लिए वोटिंग शुरू हो जाएगी लेकिन दूसरी ओर वैश्विक राजनीति में भी बड़ी उथल पुथल के संकेत मिल रहे हैं।

वक्त अपनी गति से चलता जाता है और इंसान तथा इंसानी ख्वाबों को पीछे छोड़ता जाता है। भारतीय समयानुसार लगभग दस घंटे बाद भारतीय पंजाब में विधानसभा के लिए वोटिंग शुरू हो जाएगी। ...

खोखले होते भारतीय लोकतंत्र के लिए जिम्मेदार कौन ?

भारत में कथित रूप से लोकतंत्र का उत्सव मनाया जा रहा है और पांच राज्यों के चुनावों के साथ ही भारतीय राजनेता खुलकर अपनी छिपी घृणित सोच के साथ सामने आ रहे हैं। ...

ਕੀ ਕੈਪਟਨ ਅਮਰਿੰਦਰ ਕਾਂਗਰਸ ਛੱਡੇਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸੱਤ ਟਵੀਟ ਕੀਤੇ ਗਏ, ਜਿਨ੍ਹਾਂ ਵਿਚ ਉਨ੍ਹਾਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਗੰਭੀਰ ਦੋਸ਼ ਮਡ਼੍ਹੇ। ਉਨ੍ਹਾਂ ਨੇ ਕਿਹਾ ਕਿ ਸਿੱਧੂ ਹੁਣ ...

ਸਿੱਧੂ ਵੱਲੋਂ ਬੇਲੋੜੀਆਂ ਤੇ ਤਲਖ਼ ਟਿੱਪਣੀਆਂ ਤੋਂ ਵਰਜਣ ਲਈ ਸਖ਼ਤ ਤਾੜਨਾ ਲਈ ਕਾਂਗਰਸ ਪ੍ਰਧਾਨ ਕੋਲ ਚੀਮਾ ਵੱਲੋਂ ਪਹੁੰਚ .

ਸਿੱਧੂ ਵੱਲੋਂ ਬੇਲੋੜੀਆਂ ਤੇ ਤਲਖ਼ ਟਿੱਪਣੀਆਂ ਤੋਂ ਵਰਜਣ ਲਈ ਸਖ਼ਤ ਤਾੜਨਾ ਲਈ ਕਾਂਗਰਸ ਪ੍ਰਧਾਨ ਕੋਲ ਚੀਮਾ ਵੱਲੋਂ ਪਹੁੰਚ . ...

ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਪਿੰਡ ਜੋਧੇ ਦੇ ਪ੍ਰਧਾਨ ਕੁਲਦੀਪ ਸਿੰਘ ਤੇ ਸਾਰੀ ਸੰਘਰਸ ਕਮੇਟੀ ਨੇ ਨਜਾਇਜ ਹੋ ਰਹੀ ਮਾਈਨਿਗ ਦਾ ਡਟ ਕਿ ਵਿਰੋਧ ਕੀਤਾ

ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਪਿੰਡ ਜੋਧੇ ਦੇ ਪ੍ਰਧਾਨ ਕੁਲਦੀਪ ਸਿੰਘ ਤੇ ਸਾਰੀ ਸੰਘਰਸ ਕਮੇਟੀ ਨੇ ਨਜਾਇਜ ਹੋ ਰਹੀ ਮਾਈਨਿਗ ਦਾ ਡਟ ਕਿ ਵਿਰੋਧ ਕੀਤਾ ...

ਪੰਜਾਬ ਕਾਂਗਰਸ ਦੋ ਧੜਿਆਂ ’ਚ ਵੰਡੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੀ ਪੰਜਾਬ ਕਾਂਗਰਸ ਦੇ ਦੋ ਧੜਿਆਂ ’ਚ ਸੁਲਾਹ ਸਫਾਈ ਹੋ ਸਕਦੀ ਹੈ? ਇਸ ਸਵਾਲ ਦੀ ਮੀਡੀਏ ਵੱਲੋਂ ਕੀਤੀ ਜਾਂਦੀ ਉਧੇੜ ਬੁਣ ’ਚੋਂ ਹਰ ਰੋਜ਼ ਨਵਾਂ ਸਵਾਲ ਖੜ੍ਹਾ ਹੋ ਰਿਹਾ ਹੈ। ...