ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਤੋਂ ਵੱਧ ਖ਼ਤਰਨਾਕ ''ਸ਼ੋਰ ਪ੍ਰਦੂਸ਼ਣ''

'ਪ੍ਰਦੂਸ਼ਣ' ਸ਼ਬਦ ਸੁਣਦਿਆ ਹੀ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਇਸ ਬਾਰੇ ਸੋਚਣ ਲੱਗ ਪੈਂਦੇ ਹਨ ਕਿ ਇਸ ਪ੍ਰਦੂਸ਼ਣ ਤੋਂ ਬਚਿਆ ਕਿਵੇਂ ਜਾਵੇ। ਦਰਅਸਲ ਪ੍ਰਦੂਸ਼ਣ ਦੀ ਕਾਢ ਕਿਸੇ ਨੇ ਬਾਹਰੋਂ ਆ ਕੇ ਨਹੀਂ ਕੱਢੀ, ਧਰਤੀ 'ਤੇ ਰਹਿੰਦੇ ਮਨੁੱਖ ਦੁਆਰਾ ਹੀ ਕੱਢੀ ਗਈ ਹੈ। ਜੇਕਰ ਵੇਖਿਆ ਜਾਵੇ ਤਾਂ ਇਨ੍ਹਾਂ ਦਿਨਾਂ ਦੇ ਅੰਦਰ ਮਨੁੱਖ ਹੀ ਇਸ ਪ੍ਰਦੂਸ਼ਣ ਦਾ ਇਨ੍ਹਾਂ ਜ਼ਿਆਦਾ ਸ਼ਿਕਾਰ ਹੋਇਆ ਪਿਆ ਹੈ ਉਹ ਅੰਦਰੋਂ ਅੰਦਰੀ ਮਰ ਰਿਹਾ ਹੈ। ਜੇਕਰ ਦੂਜੇ ਪਾਸੇ ਵੇਖੀਏ ਤਾਂ ਲਾਊਡ ਸਪੀਕਰ ਵਰਗੀਆਂ ਕਈ ਕਾਢਾਂ ਮਨੁੱਖੀ ਜਾਤੀ ਦੀ ਭਲਾਈ ਅਤੇ ਵਿਕਾਸ ਲਈ ਕੀਤੀਆਂ ਗਈਆਂ ਸਨ। ਪਰ ਮਨੁੱਖ ਨੇ ਇਨ੍ਹਾਂ ਦੀ ਗਲਤ ਅਤੇ ਬੇਲੋੜੀ ਵਰਤੋਂ ਕਰਕੇ ਇਨ੍ਹਾਂ ਨੂੰ ਵਰ ਤੋਂ ਸਰਾਪ ਬਣਾ ਲਿਆ ਹੈ। 21ਵੀਂ ਸਦੀ 'ਚ ਪਹੁੰਚ ਚੁੱਕਾ ਮਨੁੱਖ ਭਾਵੇਂ ਕਿ ਕਈ ਖੇਤਰਾਂਵਿੱਚ ਤਰੱਕੀ ਕਰ ਚੁੱਕਿਆ ਹੈ ਪਰ ਮਨੁੱਖ ਦੀ ਉਕਤ ਤਰੱਕੀ ਸਿਹਤ ਸਮੇਤ ਧਰਤੀ ਵਰਗੇ ਅਨਮੋਲ ਗ੍ਰਹਿ ਨੂੰ ਖ਼ਤਮ ਕਰਨ ਦੇ ਕਿਨਾਰੇ ਪਹੁੰਚਾ ਚੁੱਕੀ ਹੈ। ਕਈ ਤਰ੍ਹਾਂ ਦੇ ਘਾਤਕ ਪ੍ਰਦੂਸ਼ਣ ਫੈਲ ਚੁੱਕੇ ਹਨ ਤੇ ਕਈ ਲਾ-ਇਲਾਜ ਬਿਮਾਰੀਆਂ ਨੂੰ ਪੈਦਾ ਕਰ ਰਹੇ ਹਨ। 

ਜੀ ਹਾਂ ਦੋਸਤੋਂ, ਇਨ੍ਹਾਂ ਦਿਨਾਂ ਦੇ ਅੰਦਰ ਜੋ ਸਮਾਜਵਿੱਚ ਪ੍ਰਦੂਸ਼ਣ ਫੈਲਿਆ ਹੈ, ਉਸ ਵਿੱਚ ਸਭ ਤੋਂ ਵੱਧ ਨਾਮ 'ਸ਼ੋਰ ਪ੍ਰਦੂਸ਼ਣ' ਦਾ ਆਉਂਦਾ ਹੈ। ਜਿਸ ਨਾਲ ਇੱਕ ਨਹੀਂ, ਦੋ ਨਹੀਂ ਅਨੇਕਾਂ ਹੀ ਲੋਕ ਬਿਮਾਰੀ ਦੇ ਸ਼ਿਕਾਰ ਹੋਏ ਪਏ ਹਨ ਅਤੇ ਕਈ ਲੋਕ ਤਾਂ ਇਸ ਪ੍ਰਦੂਸ਼ਣ ਦੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਇਸ ਪ੍ਰਦੂਸ਼ਣ ਦੇ ਨਾਲ ਜਿੱਥੇ ਮਨੁੱਖ ਦਾ ਜਾਨੀ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਸਾਡੀ ਧਰਤੀ ਦੀ ਹੋਂਦ ਵੀ ਖ਼ਤਰੇ ਵਿੱਚ ਪੈ ਗਈ ਹੈ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ 'ਸ਼ੋਰ ਪ੍ਰਦੂਸ਼ਣ' ਮਨੁੱਖ ਸਮੇਤ ਹਰੇਕ ਜੀਵ ਨੂੰ ਹਰ ਸਮੇਂ ਪ੍ਰਭਾਵਿਤ ਕਰ ਰਿਹਾ ਹੈ। ਸ਼ੋਰ ਪ੍ਰਦੂਸ਼ਣ ਦੇ ਭਾਵੇਂ ਕਈ ਕਾਰਨ ਹਨ ਪਰ ਲਾਊਡ ਸਪੀਕਰ, ਟੀ.ਵੀ., ਰੇਡੀਓ, ਆਵਾਜਾਈ ਦੇ ਛੋਟੇ-ਵੱਡੇ ਸਾਰੇ ਸਾਧਨ ਮੁੱਖ ਰੂਪ ਵਿੱਚ ਜ਼ਿੰਮੇਵਾਰ ਹਨ।

ਦੋਸਤੋਂ, ਭਾਵੇਂ ਕਿ ਭਾਰਤੀ ਸੰਵਿਧਾਨ ਦੇ ਮੁਤਾਬਿਕ ਸ਼ੋਰ ਪ੍ਰਦੂਸ਼ਣ ਫੈਲਾਉਣ ਵਾਲੇ ਨੂੰ 6 ਮਹੀਨੇ ਕੈਦ ਅਤੇ ਦੋ ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ। ਪੰਜਾਬ ਇਨਸਟਰੂਮੈਂਟ (ਕੰਟਰੋਲ ਆਫ਼ ਨੋਆਇਜ) ਐਕਟ 1956 ਧਾਰਾ 144 ਤਹਿਤ ਡਿਪਟੀ ਕਮਿਸ਼ਨਰ ਚਲਾਨ ਕਰ ਸਕਦੇ ਹਨ ਅਤੇ ਜ਼ਿਲ੍ਹਾ ਮੈਜਿਸਟਰੇਟ ਦੀ ਇਜਾਜ਼ਤ ਬਿਨਾਂ ਕੋਈ ਆਵਾਜ਼ ਪ੍ਰਦੂਸ਼ਣ ਫੈਲਾਉਣ ਵਾਲਾ ਯੰਤਰ ਨਹੀਂ ਵਰਤਿਆ ਜਾ ਸਕਦਾ। ਪਰ ਜ਼ਿਲ੍ਹੇ ਦੇ ਅੰਦਰ ਸੈਂਕੜੇ ਹੀ ਲੋਕ ਰੋਜ਼ਾਨਾ ਹੀ ਬਿਨਾਂ ਪ੍ਰਵਾਨਗੀ ਦੇ ਸ਼ੋਰ ਪ੍ਰਦੂਸ਼ਣ ਕਰਦੇ ਹਨ ਪਰ ਮਜਾਲ ਹੈ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਸ਼ੋਰ ਪ੍ਰਦੂਸ਼ਣ ਕਰਨ ਵਾਲਿਆਂ 'ਤੇ ਕਾਰਵਾਈ ਕਰ ਸਕੇ।

ਪ੍ਰਸ਼ਾਸਨਿਕ ਅਧਿਕਾਰੀ ਦੇ ਮੁਤਾਬਿਕ ਕਿਸੇ ਵੀ ਆਵਾਜ਼ੀ ਸੰਗੀਤਕ ਯੰਤਰ ਅਤੇ ਮਸ਼ੀਨ ਦੇ ਚੱਲਣ 'ਤੇ ਪੈਦਾ ਹੋਣ ਵਾਲੀ ਆਵਾਜ਼ ਸਨਅਤੀ ਖੇਤਰ ਵਿੱਚ ਦਿਨ ਵੇਲੇ 75 ਡੀਬੀਏ ਅਤੇ ਰਾਤ ਨੂੰ 70 ਡੀਬੀਏ, ਵਪਾਰਕ ਏਰੀਏਵਿੱਚ ਦਿਨ ਵੇਲੇ 65 ਡੀਬੀਏ ਅਤੇ ਰਾਤ ਵੇਲੇ 55 ਡੀਬੀਏ, ਰਿਹਾਇਸ਼ੀ ਖੇਤਰ ਵਿੱਚ ਦਿਨ ਵੇਲੇ 55 ਡੀਬੀਏ ਅਤੇ ਰਾਤ ਵੇਲੇ 45 ਡੀਬੀਏ ਅਤੇ ਸਾਈਲੈਂਸ ਜ਼ੋਨਵਿੱਚ ਦਿਨ ਵੇਲੇ 50 ਡੀਬੀਏ ਤੇ ਰਾਤ ਵੇਲੇ 40 ਡੀਬੀਏ ਦੀ ਸੀਮਾ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪਰ ਤਾਜ਼ਾ ਹਾਲਾਤਾਂ ਦੇ ਨਿਗ੍ਹਾ ਮਾਰੀ ਜਾਵੇ ਤਾਂ ਲੋਕ ਡੀਬੀਏ ਨੂੰ ਪਾਸੇ ਰੱਖ ਕੇ ਸੈਂਕੜੇ ਗੁਣਾ ਵੱਧ ਸ਼ੋਰ ਪ੍ਰਦੂਸ਼ਣ ਫੈਲਾਉਣ ਵਿੱਚ ਯੋਗਦਾਨ ਪਾ ਰਹੇ ਹਨ। 

ਦੋਸਤੋਂ ਸਾਡੇ ਆਲੇ-ਦੁਆਲੇ, ਘਰ ਅਤੇ ਬਾਹਰ, ਦਿਨ-ਰਾਤ ਬਹੁਤ ਜ਼ਿਆਦਾ ਸ਼ੋਰ-ਸ਼ਰਾਬਾ ਰਹਿਣ ਕਾਰਨ ਮਨੁੱਖ ਦੀ ਸੁਣਨ ਸ਼ਕਤੀ 'ਤੇ ਮਾਨਸਿਕ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਨਿਆਣਿਆਂ ਤੋਂ ਲੈ ਕੇ ਜਵਾਨ ਅਤੇ ਬਜ਼ੁਰਗ ਤੱਕ ਸਾਰੇ ਇਸ ਪ੍ਰਦੂਸ਼ਣ ਤੋਂ ਪ੍ਰੇਸ਼ਾਨ ਹਨ। ਮੈਰਿਜ ਪੈਲੇਸਾਂ ਸਮੇਤ ਕਈ ਸਮਾਗਮਾਂ ਵਾਲੇ ਸਥਾਨਾਂ ਤੇ ਡੀ.ਜੇ ਪੂਰੇ ਜ਼ੋਰ-ਸ਼ੋਰ ਨਾਲ ਸਾਰਾ-ਸਾਰਾ ਦਿਨ ਤੇ ਰਾਤ ਵੱਜਦੇ ਹਨ, ਕੋਈ ਨਹੀਂ ਰੋਕਦਾ। ਪ੍ਰੈਸ਼ਰ ਹਾਰਨ ਬੇਵਜ੍ਹਾ ਹੀ ਜ਼ੋਰ-ਜ਼ੋਰ ਨਾਲ ਵਜਾਏ ਜਾਂਦੇ ਹਨ ਪਰ ਕੋਈ ਨਹੀਂ ਪੁੱਛਣ ਵਾਲਾ ਉਨ੍ਹਾਂ ਨੂੰ। ਦਰਅਸਲ, ਲੋਕਾਂ ਨੂੰ ਹੁੰਦਾ ਹੈ ਕਿਹੜਾ ਕੋਈ ਕਾਨੂੰਨ ਹੈ? ਜਿਹੜੇ ਸਾਡੇ ਤੇ ਕਾਰਵਾਈ ਕਰੇਗਾ ਅਸੀਂ ਤਾਂ ਆਪਣੇ ਘਰ ਵਿੱਚ ਹੀ ਡੀ ਜੇ ਲਗਾਇਆ ਕਿਸੇ ਦੇ ਮੁਹੱਲੇ ਵਿੱਚ ਤਾਂ ਨਹੀਂ। ਪਰ ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਤੁਸੀਂ ਭਾਵੇਂ ਡੀ ਜੇ ਘਰ ਵਿੱਚ ਲਗਾਇਆ ਪਰ ਆਵਾਜ਼ ਇਨ੍ਹਾਂ ਤਾਂ ਨਾ ਕਰੋ ਕਿ ਲੋਕਾਂ ਨੂੰ ਕੁਝ ਸੁਣੇ ਹੀ ਨਾ। 

ਇਸ ਮਾਮਲੇ ਦੇ ਸੰਬੰਧ ਵਿੱਚ ਮੈਂ ਐਡਵੋਕੇਟ ਪਰਮਜੀਤ ਸਿੰਘ ਢਾਂਬਾ ਨਾਲ ਗੱਲਬਾਤ ਕੀਤੀ। ਢਾਂਬਾ ਨੇ ਦੱਸਿਆ ਕਿ ਸਾਡੇ ਭਾਰਤ ਵਿੱਚ ਲੱਗਦੇ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਤਾਂ ਹੀ ਲੋਕ ਬੇਪਰਵਾਹ ਹੋ ਕੇ ਕਈ ਨਜਾਇਜ਼ ਕੰਮ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਜੇਕਰ ਲੋਕਾਂ ਨੂੰ ਕਾਨੂੰਨ ਦਾ ਡਰ ਹੋਵੇ ਤਾਂ ਉਹ ਸ਼ੋਰ ਪ੍ਰਦੂਸ਼ਣ ਆਦਿ ਕਰਨ ਹੀ ਨਾ। ਢਾਂਬਾ ਨੇ ਇਹ ਵੀ ਦੱਸਿਆ ਕਿ ਵਿਦੇਸ਼ਾਂ ਵਿੱਚ ਤਾਂ ਆਪਣਾ ਟੀ.ਵੀ ਤੱਕ ਵੀ ਉੱਚੀ ਆਵਾਜ਼ ਵਿੱਚ ਨਹੀਂ ਚਲਾ ਸਕਦੇ ਲੋਕ, ਪਰ ਇੱਥੇ ਸਾਡੇ ਭਾਰਤ ਦਾ ਤਾਂ ਰੱਬ ਹੀ ਰਾਖਾ ਹੈ। ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਸ਼ੋਰ ਪ੍ਰਦੂਸ਼ਣ ਵਿੱਚ ਸਭ ਤੋਂ ਵੱਡਾ ਯੋਗਦਾਨ ਹੈ ਵੱਖ-ਵੱਖ ਧਾਰਮਿਕ ਸਮਾਗਮਾਂ ਵਿੱਚ ਵੱਜਣ ਵਾਲੇ ਅਣਗਿਣਤ ਤੇ ਪੂਰੀ ਆਵਾਜ਼ ਵਿੱਚ ਵੱਜਦੇ ਸਪੀਕਰਾਂ ਦਾ।

ਕਈ ਧਾਰਮਿਕ ਸਮਾਗਮਾਂ 'ਤੇ ਤਿਉਹਾਰਾਂ ਮੌਕੇ ਜ਼ੋਰਦਾਰ ਆਤਿਸ਼ਬਾਜ਼ੀ ਵੀ ਕੀਤੀ ਜਾਂਦੀ ਹੈ। ਇਸ ਲਈ ਸਮੇਂ ਦੀ ਸਖ਼ਤ ਲੋੜ ਹੈ ਕਿ ਸਰਕਾਰ ਹਰੇਕ ਤਰ੍ਹਾਂ ਦੇ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਤੇ ਲੋਕਾਂ ਨੂੰ ਜਾਗਰੂਕ ਕਰੇ। ਕਾਨੂੰਨ ਬਣਾ ਕੇ ਉਨ੍ਹਾਂ 'ਤੇ ਅਮਲ ਯਕੀਨੀ ਬਣਾਇਆ ਜਾਵੇ। ਸਪੀਕਰਾਂ ਦੀ ਵਰਤੋਂ ਘਟਾਈ ਜਾਵੇ ਅਤੇ ਸਥਾਨ 'ਤੇ ਸਮਾਂ ਬੱਧ ਕੀਤੀ ਜਾਵੇ। ਅਦਾਲਤਾਂ ਤੇ ਧਾਰਮਿਕ ਆਦੇਸ਼ਾਂ ਦਾ ਪਾਲਣ ਕੀਤਾ ਜਾਵੇ। ਉਨ੍ਹਾਂ ਮੌਜੂਦਾ ਸਰਕਾਰ ਤੋਂ ਮੰਗ ਕੀਤੀ ਕਿ ਸ਼ੋਰ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਸੋ ਦੋਸਤੋਂ, ਸ਼ੋਰ ਪ੍ਰਦੂਸ਼ਣ ਗੰਭੀਰ ਸਮੱਸਿਆ ਹੈ, ਜਿਸ ਦਾ ਹੱਲ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਇਸ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਪੰਜਾਬ ਨੂੰ ਸ਼ੋਰ ਰਹਿਤ ਰਾਜ ਬਣਾਉਣ ਦੀ ਭਰਪੂਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਜਿਹਾ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਸਮਾਜ ਸੇਵੀ ਜਥੇਬੰਦੀਆਂ ਸ਼ੋਰ ਪ੍ਰਦੂਸ਼ਣ ਦੇ ਕਾਰਨਾਂ ਦੀ ਰੋਕਥਾਮ ਲਈ ਖ਼ਾਸ ਪਹਿਲਕਦਮੀ ਕਰਨਗੀਆਂ। ਕਿਉਂਕਿ ਦੋਸਤੋਂ, ਕਾਨੂੰਨ ਤਾਂ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਲਈ ਬਣਾ ਦਿੱਤੇ ਗਏ ਪਰ ਕਾਨੂੰਨ ਨੂੰ ਹਾਲੇ ਤੱਕ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਗਿਆ। ਇਸ ਲਈ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਛੇਤੀ ਤੋਂ ਛੇਤੀ ਇਸ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

युद्ध पर बुद्ध की जीत

भारत और चीन ने जिस तरह शांतिपूर्वक ढंग से डोकलाम विवाद का हल निकाला है वह न केवल दोनों राष्ट्रों के लिए शुभ संकेत है बल्कि इसे युद्ध पर बुद्ध की जीत कहा जाना अतिशयोक्ति नहीं। ...

ਪਟਿਆਲਾ ਰੂਟ ਵਾਲਿਆਂ ਬੱਸਾਂ ਦੀ ਸਰਕਾਰ ਬਦਲਣ ਨਾਲ ਮੌਜ

ਇੱਕ ਸਮਾਂ ਹੁੰਦਾ ਸੀ ਜਦੋਂ ਕਿਹਾ ਜਾਂਦਾ ਸੀ ਕਿ ਭਾਰਤ ਗੁਰੂਆਂ, ਪੀਰਾਂ ਅਤੇ ਫਕੀਰਾਂ ਦੀ ਧਰਤੀ ਹੈ, ਪਰ ਅੱਜ ਜੇਕਰ ਬੜੇ ਦੁੱਖ ਨਾਲ ਕਿਹਾ ਜਾਵੇ ਕਿ ਭਾਰਤ ਧਰਨੇ ਅਤੇ ਦੰਗਾਕਾਰੀਆਂ ਦੀ ਧਰਤੀ ਹੈ। ...

ऑल इंडिया सिटीज़न फोरम के सदस्यों ने पंजाब कांग्रेस की शानदार जीत पर दी बधाई

पंजाब विधानसभा चुनाव में पंजाब कांग्रेस की ऐतिहासिक और शानदार जीत पर ऑल इंडिया सिटीज़न फोरम कपूरथला के सभी सदस्यों ने संस्था के अध्यक्ष एडवोकेट जे.जे. एस. अरोड़ा व चेयरमैन बी.एन. गुप्ता के नेतृत्व में प्रसन्नता व्यक्त की है। ...

“ਪਾਣੀ”

"ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ।" ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 'ਪਾਣੀ' ਨੂੰ ਬਹੁਤ ਹੀ ਮਹੱਤਤਾ ਦਿੱਤੀ ਗਈ ਹੈ ਅਤੇ 'ਪਾਣੀ' ਮਨੁੱਖੀ ਜੀਵਨ ਲਈ ਅਤਿ ਲੋੜੀਂਦਾ ਹੈ। ...