ਨਸ਼ੇ ਦੇ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਕਾਬੂ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪੁਲਿਸ ਵੱਲੋਂ ਨਸ਼ੇ ਦੇ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਕੋਲੋਂ 1200 ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿੱਚ ਥਾਣਾ ਲੱਖੇਵਾਲੀ ਪੁਲਿਸ ਨੇ ਗਸ਼ਤ ਦੇ ਦੌਰਾਨ 400 ਤੋਂ ਵੱਧ ਨਸ਼ੀਲੀਆਂ ਗੋਲੀਆਂ ਨਾਲ ਗੱਗੀ ਅਤੇ ਅਮਰਜੀਤ ਸਿੰਘ ਨਾਮਕ ਦੋ ਵਿਅਕਤੀਆਂ ਵਾਸੀ ਪਿੰਡ ਮਦਰਸਾ ਨੂੰ ਕਾਬੂ ਕੀਤਾ ਹੈ। ਦੂਜੇ ਮਾਮਲੇ ਵਿੱਚ ਥਾਣਾ ਮਲੋਟ ਪੁਲਿਸ ਨੇ ਗਸ਼ਤ ਦੌਰਾਨ 750 ਨਸ਼ੀਲੀਆਂ ਗੋਲੀਆਂ ਨਾਲ ਰੂਪ ਸਿੰਘ ਵਾਸੀ ਪਿੰਡ ਬਾਂਮ ਨੂੰ ਕਾਬੂ ਕੀਤਾ ਹੈ। ਫ਼ਿਲਹਾਲ ਇਨ੍ਹਾਂ ਦੋਵਾਂ ਮਾਮਲਿਆਂ ਦੇ ਵਿੱਚ ਸੰਬੰਧਿਤ ਆਰੋਪੀਆਂ ਖ਼ਿਲਾਫ਼ ਮਾਮਲੇ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਦਿੱਲੀ ਪੁਲਿਸ ਦੀ ਨਿਗਾਹ 'ਚ ਰਾਹੁਲ ਗਾਂਧੀ ਟੰਗ'ਤਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਸੰਸਦ ਨੇੜੇ ਟਰੈਕਟਰ ਰੈਲੀ ਕੱਢਣ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਦਿੱਲੀ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕਿਵੇਂ ਰਾਹੁਲ ਗਾਂਧੀ ਟਰੈਕਟਰ ...

ਤਾਨਾਸ਼ਾਹੀ ਹੁਕਮ: ਕੌਮੀ ਸੁਰੱਖਿਆ ਐਕਟ ਤਹਿਤ ਦਿੱਲੀ ਪੁਲਿਸ ਕਿਸੇ ਨੂੰ ਵੀ ਕਰ ਸਕੇਗੀ ਗ੍ਰਿਫਤਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਸਾਡਾ ਮੁਲਕ ਲੋਕਤੰਤਰਿਕ ਦੇਸ਼ ਹੈ, ਪਰ ਇਸ ਦੇ ਬਾਵਜੂਦ ਵੀ ਇਸ ਦੇਸ਼ ਦੇ ਅੰਦਰ ਤਾਨਾਸ਼ਾਹੀ ਹੁਕਮ ਲਾਗੂ ਹੁੰਦੇ ਰਹਿੰਦੇ ਹਨ। ਦਿੱਲੀ ਸਰਕਾਰ ਦੇ ਕੇਂਦਰ ਸਰਕਾਰ ਨੇ ਪੂਰਨ ਅਧਿਕਾਰ ਖੋਹ ਕੇ, ਉਥੇ ਸਿਰਫ਼ ਨਾਂ ਦੀ ਹੀ ...

ਕੈਪਟਨ ਸਿੱਧੂ ਨੂੰ ਵੇਖ ਕੇ ਅੱਖਾਂ ਕਿਉਂ ਮੀਚ ਗਈ ਪੁਲਿਸ! (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ ਕੱਲ੍ਹ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪਾਰਟੀ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਦੀ ਤਾਜਪੋਸ਼ੀ ਦਾ ਸਮਾਗਮ ਹੋਇਆ। ਇਸ ਸਮਾਗਮ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਸੂਬੇ ਭਰ ਤੋਂ ਕਾਂਗਰਸੀਆਂ ਤੋਂ ਇਲਾਵਾ ਪੰਜਾਬ ...

ਗ਼ੈਂਗਸਟਰਾਂ ਦੇ ਐਨਕਾਊਂਟਰ ਹੀ ਕਿਉਂ ਕਰਦੀ ਐ ਪੁਲਿਸ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਕੱਲ੍ਹ ਪੰਜਾਬ ਪੁਲਿਸ ਦੇ ਵੱਲੋਂ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਜੱਸੀ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾ ਦਿੱਤਾ ਗਿਆ। ਪੁਲਿਸ ਦਾ ਇਨ੍ਹਾਂ ਗੈਂਗਸਟਰਾਂ 'ਤੇ ਦੋਸ਼ ਸੀ ਕਿ ...

ਸੀਏਏ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲਿਆਂ 'ਤੇ ਹਮਲੇ ਨੂੰ ਹੋਇਆ ਇੱਕ ਸਾਲ ਪੂਰਾ: ਕੀ ਦਿੱਲੀ ਪੁਲਿਸ ਸੱਤਾਧਿਰ ਦੀ ਸ਼ਹਿ 'ਤੇ ਝੂਠੇ ਪਰਚੇ ਦਰਜ ਕਰਦੀ ਐ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਸਾਲ-2020 ਦੇ ਦੌਰਾਨ ਇੰਨ੍ਹਾਂ ਦਿਨਾਂ ਦੇ ਅੰਦਰ ਹੀ ਦਿੱਲੀ ਦੇ ਅੰਦਰ ਜ਼ਬਰਦਸਤ ਹਿੰਸਾ ਹੋਈ ਸੀ। ਇਹ ਹਿੰਸਾ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਕੁੱਝ ਗੁੰਡਿਆਂ ਦੇ ਵੱਲੋਂ ਹਮਲਾ ਕਰਕੇ ...

ਕੀ ਦਿੱਲੀ ਪੁਲਿਸ ਨੇ ਕਿਸਾਨਾਂ 'ਤੇ ਝੂਠੇ ਕੇਸ ਬਣਾਏ? (ਨਿਊਜ਼ਨੰਬਰ ਖ਼ਾਸ ਖ਼ਬਰ)

26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਵਾਪਰੀ ਘਟਨਾ ਅਤੇ ਦਿੱਲੀ ਦੇ ਕਈ ਜਗ੍ਹਾਵਾਂ 'ਤੇ ਹੋਈ ਹਿੰਸਾ ਨੂੰ ਲੈ ਕੇ ਦਿੱਲੀ ਪੁਲਿਸ ਦੇ ਵੱਲੋਂ ਬੇਸ਼ੱਕ ਅਣਗਿਣਤ ਲੋਕਾਂ ਦੇ ਵਿਰੁੱਧ ਪਰਚੇ ਦਰਜ ਕਰਦੇ ਹੋਏ, ਦਰਜਨਾਂ ਕਿਸਾਨ ਆਗੂਆਂ 'ਤੇ ਵੀ ...

ਲਾਲ ਕਿਲ੍ਹਾ ਕਾਂਡ: ਦੀਪ ਸਿੱਧੂ ਦੀ ਗ੍ਰਿਫ਼ਤਾਰੀ 'ਤੇ ਉੱਠਣ ਲੱਗੇ ਸਵਾਲ? (ਨਿਊਜ਼ਨੰਬਰ ਖ਼ਾਸ ਖ਼ਬਰ)

ਇਸੇ ਸਾਲ ਗਣਤੰਤਰ ਦਿਵਸ ਮੌਕੇ ਦਿੱਲੀ ਦੇ ਲਾਲ ਕਿਲ੍ਹੇ ਤੋਂ ਇਲਾਵਾ ਦਿੱਲੀ ਦੇ ਕਈ ਇਲਾਕਿਆਂ ਵਿੱਚ ਹਿੰਸਾ ਹੋਈ। ਇਸ ਹਿੰਸਾ ਦਾ ਮੁਲਜ਼ਮ ਬੇਸ਼ੱਕ ਕੋਈ ਬਹੁਤੇ ਲੋਕ ਨਹੀਂ ਸਨ, ਪਰ ਇਸ ਹਿੰਸਾ ਦੇ ਵਿੱਚ ਉਨ੍ਹਾਂ ਲੋਕਾਂ ਨੂੰ ਵੀ ...

ਕਿਤੇ ਬਾਹਲਾ ਖ਼ਤਰਨਾਕ ਨਾ ਬਣ ਜਾਵੇ ਦਿੱਲੀ ਪੁਲਿਸ ਦਾ ਏਹ ਐਲਾਨ!! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਸਵੇਰੇ ਤੋਂ ਹੀ ਸਮੂਹ ਮੀਡੀਆ ਅਦਾਰਿਆਂ 'ਤੇ ਇਹ ਖ਼ਬਰ ਚੱਲ ਰਹੀ ਹੈ ਕਿ ਅਦਾਕਾਰ ਦੀਪ ਸਿੱਧੂ ਸਮੇਤ ਅੱਠ ਜਣਿਆਂ 'ਤੇ ਦਿੱਲੀ ਪੁਲਿਸ ਨੇ ਮੋਟਾ ਇਨਾਮ ਰੱਖ ਦਿੱਤਾ ਗਿਆ ਹੈ। ਇਹ ਇਨਾਮ ਦਿੱਲੀ ਪੁਲਿਸ ਦੇ ਵੱਲੋਂ ...

ਕਿਸਾਨ ਮੋਰਚੇ 'ਤੇ ਹਮਲਾ: ਕੀ ਪੁਲਿਸ ਦੀ ਸ਼ਹਿ 'ਤੇ ਸਭ ਕੁੱਝ ਹੋਇਆ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੁੱਝ ਦਿਨ ਪਹਿਲੋਂ ਦਿੱਲੀ ਦੇ ਸਿੰਘੂ ਬਾਰਡਰ 'ਤੇ ਚੱਲ ਰਹੇ ਕਿਸਾਨ ਮੋਰਚੇ 'ਤੇ ਕੁੱਝ ਗੁੰਡਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ, ਜਿਸ ਦੌਰਾਨ ਕਈ ਕਿਸਾਨ ਜ਼ਖ਼ਮੀ ਹੋ ਗਏ ਸਨ। ਪਰ ਉਸ ਵਕਤ ਦਿੱਲੀ ਪੁਲਿਸ ਨੇ ਇਹ ...

ਇਜਰਾਇਲੀ ਦੂਤਘਰ ਦੇ ਬਾਹਰ ਜਦੋਂ ਧਮਾਕਾ ਹੋਇਆ ਤਾਂ ਦਿੱਲੀ ਪੁਲਿਸ ਕਿੱਥੇ ਸੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਲ੍ਹ ਦੇਸ਼ ਦੀ ਰਾਜਧਾਨੀ ਦਿੱਲੀ ਦੇ ਅਤੀ ਸੁਰੱਖਿਆ ਇਲਾਕੇ ਵਿੱਚ ਸਥਿਤ ਇਜਰਾਇਲੀ ਦੂਤਘਰ ਦੇ ਬਾਹਰ ਬਹੁਤ ਵੱਡਾ ਬੰਬ ਬਲਾਸਟ ਹੋਇਆ। ਇਹ ਬੰਬ ਬਲਾਸਟ ਕਰਨ ਵਾਲੇ ਕੌਣ ਲੋਕ ਸਨ, ਫਿਲਹਾਲ ਪਤਾ ਨਹੀਂ ਲੱਗ ...

ਕੀ ਹੁਣ ਮੋਰਚਾ ਲੰਮਾ ਨਹੀਂ ਚੱਲਣ ਦੇਵੇਗੀ ਦਿੱਲੀ ਪੁਲਿਸ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨ ਮੋਰਚਾ, ਜੋ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਿਹਾ ਹੈ, ਕੀ ਉਕਤ ਕਿਸਾਨ ਮੋਰਚਾ ਹੁਣ ਹੋਰ ਲੰਮਾ ਨਹੀਂ ਲੱਗੇਗਾ? ਕੀ ਗਣਤੰਤਰ ਦਿਵਸ ਮੌਕੇ ਵਾਪਰੀ ਹਿੰਸਾ ਤੋਂ ਬਾਅਦ ਹੁਣ ਮੋਦੀ ਸਰਕਾਰ ਕਿਸਾਨ ਮੋਰਚੇ ਨੂੰ ਖ਼ਤਮ ...