ਅੱਛੇ ਦਿਨਾਂ ਤੋਂ ਨਿਰਾਸ਼ ਹੋ ਲੋਕ ਯਾਦ ਕਰਨ ਲੱਗੇ ਮਾੜੇ ਦਿਨ !!!

ਲਗਭਗ ਸਾਢੇ ਤਿੰਨ ਸਾਲ ਪਹਿਲਾਂ ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਮੈਂਬਰਾਂ ਦੀ ਚੋਣ ਹੋਣੀ ਸੀ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਨਾਅਰਾ ਦਿੱਤਾ ਗਿਆ ਸੀ ਕਿ "ਅੱਛੇ ਦਿਨ ਆਨੇ ਵਾਲੇ ਹੈਂ", ਉਸ ਵਕਤ ਕਾਂਗਰਸ ਪਾਰਟੀ ਦਾ ਭਾਰਤ ਦੇਸ਼ 'ਤੇ ਦੱਸ ਸਾਲ ਦਾ ਲੰਬਾ ਰਾਜਕਾਲ ਖ਼ਤਮ ਹੋਣ ਜਾ ਰਿਹਾ ਸੀ। ਲੋਕ ਕਾਂਗਰਸ ਪਾਰਟੀ ਵੱਲੋਂ ਪਿਛਲੇ ਦਸਾਂ ਸਾਲਾਂ ਵਿੱਚ ਕੀਤੀਆਂ ਗ਼ਲਤੀਆਂ ਅਤੇ ਚੰਗੇ ਕੰਮਾਂ ਦੀ ਪੜਚੋਲ ਕਰਨ ਲੱਗੇ ਹੋਏ ਸੀ। ਇਸ ਦੌਰਾਨ ਅੰਨ੍ਹਾ ਹਜ਼ਾਰੇ ਅੰਦੋਲਨ, ਬਾਬਾ ਰਾਮਦੇਵ ਸਾੜ੍ਹੀ ਕਾਂਡ ਅੰਦੋਲਨ ਅਤੇ ਪਤਾ ਨਹੀਂ ਹੋਰ ਕਿੰਨੇ ਅੰਦੋਲਨ ਛਿੜੇ ਜਿਸ ਨੂੰ ਕਾਂਗਰਸ ਦੇ ਸੋਚ ਡਰੰਮ ਨੇ ਸਹੀ ਢੰਗ ਨਾਲ ਨਹੀਂ ਨਜਿੱਠਿਆ।

ਮੀਡੀਆ ਨੇ ਵੀ ਇਸ ਦੌਰਾਨ ਕਾਂਗਰਸ ਦੇ ਖ਼ਿਲਾਫ਼ ਦੱਬ ਕੇ ਪ੍ਰਚਾਰ ਕੀਤਾ। ਇੱਥੋਂ ਤੱਕ ਕਿ ਅੰਨ੍ਹਾ ਹਜ਼ਾਰੇ ਅੰਦੋਲਨਾਂ ਦਾ ਸਿੱਧਾ ਪ੍ਰਸਾਰਨ ਵਾਲਾ ਸੁੱਚ ਦੱਬ ਕੇ ਮੀਡੀਆ ਵਾਲੇ ਆਪ ਖ਼ੁਦ ਅੰਨ੍ਹਾ ਜੀ ਦੇ ਚਰਨਾਂ ਵਿੱਚ ਹੀ ਬੈਠ ਗਏ। ਨਤੀਜਾ ਇਹ ਨਿਕਲਿਆ ਕਿ ਜਿੰਨੇ ਦਿਨ ਅੰਨ੍ਹਾ ਅੰਦੋਲਨ ਚੱਲਿਆ ਟੀ.ਵੀ. ਚੈਨਲਾਂ ਨੇ ਹੋਰ ਕੁਝ ਦਿਖਾਇਆ ਹੀ ਨਹੀਂ ਤੇ ਇਸ ਗੱਲ ਨੇ ਲੋਕਾਂ ਦੇ ਮਨਾਂ ਅੰਦਰ ਕਾਂਗਰਸ ਪਾਰਟੀ ਦਾ ਇੱਕ ਤਾਨਾਸ਼ਾਹ ਵਾਲਾ ਅਕਸ ਪੈਦਾ ਕਰ ਦਿੱਤਾ।

ਮਿੱਤਰੋ ਇਸ ਤੋਂ ਇਲਾਵਾ ਪਿਛਲੇ ਲਗਭਗ ਦਸਾਂ ਸਾਲਾਂ ਤੋਂ ਦੇਸ਼ ਦੀ ਸੱਤਾ ਤੇ ਕਾਬਜ਼ ਕਾਂਗਰਸ ਪਾਰਟੀ ਦੀਆਂ ਵਿਰੋਧੀ ਪਾਰਟੀਆਂ ਵੀ ਸੱਤਾ ਹਥਿਆਉਣ ਲਈ ਉਸ ਦੇ ਵਿਰੁੱਧ ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ਇੰਝ ਪ੍ਰਚਾਰ ਕਰ ਰਹੀਆਂ ਸਨ, ਜਿਵੇਂ ਪੱਥਰ ਤੇ ਬੂੰਦ ਬੂੰਦ ਪਾਣੀ ਡਿਗਦਾ ਹੈ। ਫਿਰ ਉਹੋ ਹੋਇਆ ਜੋ ਲੰਬਾ ਸਮਾਂ ਲਗਾਤਾਰ ਪੱਥਰ ਤੇ ਬੂੰਦਾਂ ਡਿੱਗਣ ਤੇ ਹੁੰਦਾ ਹੈ, ਸੁਰਾਖ਼ !!! ਜੀ ਹਾਂ ਜਨਤਾ ਦੀ ਸੋਚ ਅੰਦਰ ਵੀ ਵਿਰੋਧੀਆਂ ਦਾ ਇਹ ਪ੍ਰਚਾਰ ਸੁਰਾਖ਼ ਕਰਕੇ ਵੜ ਗਿਆ ਤੇ ਬਲਦੀ 'ਤੇ ਹੋਰ ਤੇਲ ਪਾਇਆ ਅੱਛੇ "ਦਿਨ ਆਨੇ ਵਾਲੇ ਹੈਂ" ਜੁਮਲੇ ਨੇ। ਲੋਕਾਂ ਨੂੰ ਇੱਕ ਆਸ ਬੱਝੀ ਤੇ ਉਹ ਸੋਚਣ ਲਈ ਮਜਬੂਰ ਹੋ ਗਏ ਕਿ ਪਤਾ ਨਹੀਂ ਕਿਹੜੇ ਅੱਛੇ ਦਿਨ ਆਨੇ ਵਾਲੇ ਹੈਂ। ਉਸ ਵਕਤ ਲੋਕ ਕਾਂਗਰਸੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਚਲਾਈਆਂ ਗਈਆਂ ਲੋਕ ਭਲਾਈ ਸਕੀਮਾਂ ਨੂੰ ਭੁੱਲ ਚੁੱਕੇ ਸਨ ਜਾਂ ਸ਼ਾਇਦ ਇਹ ਕਹਿ ਲਓ ਕਿ ਅਜੇ ਉਨ੍ਹਾਂ ਨੂੰ ਆਉਣ ਵਾਲੇ ਅੱਛੇ ਦਿਨਾਂ ਦਾ ਗਿਆਨ ਹੀ ਨਹੀਂ ਸੀ।

ਦੋਸਤੋ, ਅੱਜ ਹਾਲਾਤ ਇਹ ਹਨ ਕਿ ਭਾਜਪਾ ਦੀ ਸਰਕਾਰ ਬਣਿਆਂ ਲਗਭਗ ਸਾਢੇ ਤਿੰਨ ਸਾਲ ਦਾ ਲੰਬਾ ਸਮਾਂ ਬੀਤ ਚੁੱਕਾ ਹੈ। ਦੇਸ਼ ਵਿੱਚ ਅੱਛੇ ਦਿਨ ਲੈ ਕੇ ਆਉਣ ਦੇ ਨਾਅਰੇ ਨਾਲ ਸੱਤਾ ਵਿੱਚ ਆਈ ਭਾਰਤੀ ਜਨਤਾ ਪਾਰਟੀ ਅੱਜ ਇਸ ਮੁੱਦੇ ਤੇ ਕੇਵਲ ਵਿਰੋਧੀ ਧਿਰਾਂ ਹੀ ਨਹੀਂ ਬਲਕਿ ਦੇਸ਼ ਦੀ ਅਵਾਮ ਦੇ ਨਿਸ਼ਾਨੇ 'ਤੇ ਵੀ ਹੈ। ਦੇਸ਼ ਦੀ ਲਾਈ ਲੱਗ ਕਹੀ ਜਾਣ ਵਾਲੀ ਜਨਤਾ ਅੱਜ ਅੱਛੇ ਦਿਨਾਂ ਦਾ ਇੰਤਜ਼ਾਰ ਕਰਦਿਆਂ ਕਰਦਿਆਂ ਬੁਰੀ ਤਰਾਂ ਨਾਲ ਹੰਭ ਚੁੱਕੀ ਹੈ, ਅੱਕ ਚੁੱਕੀ ਹੈ, ਥੱਕ ਚੁੱਕੀ ਹੈ, ਵੋਟਰ ਅੱਡੀਆਂ ਚੁੱਕ ਚੁੱਕ ਅੱਛੇ ਦਿਨਾਂ ਦੀ ਉਡੀਕ ਵਿੱਚ ਝਾਕ ਰਹੇ ਹਨ, ਪਰ ਉਨ੍ਹਾਂ ਨੂੰ ਚੰਗੇ ਦਿਨ ਕਿਧਰੇ ਦੂਰ-ਦੂਰ ਵੀ ਆਉਂਦੇ ਨਜ਼ਰ ਨਹੀਂ ਜਾਪ ਰਹੇ।
 
ਅੱਜ ਲੋਕ ਇਸ ਜੁਮਲੇ ਤੋਂ ਵੀ ਇੰਨਾ ਕੁ ਅੱਕ ਚੁੱਕ ਹਨ ਕਿ ਅੱਜ ਮਹਿੰਗਾਈ ਅਤੇ ਬੇਰੁਜ਼ਗਾਰੀ ਨਾਲ ਛਟਪਟਾ ਰਹੀ ਜਨਤਾ ਨੇ ਆਪਣੇ ਉਹ ਕਥਿਤ ਮਾੜੇ ਦਿਨਾਂ ਨੂੰ ਈ ਯਾਦ ਕਰਨਾ ਉਨ੍ਹਾਂ ਨੂੰ ਤਲਸ਼ਾਨਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਸੱਤਾਧਾਰੀ ਲੋਕ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਸਤਾਏ ਲੋਕਾਂ ਦਾ ਧਿਆਨ ਭਟਕਾਉਣ ਲਈ ਕਦੇ ਸਵੱਛ ਭਾਰਤ ਤੇ ਕਦੇ ਬੁਲਟ ਟਰੇਨਾਂ ਚਲਾਉਣ ਦੀਆਂ ਗੱਲਾਂ ਕਰਦੇ ਨੇ ਤੇ ਕਦੇ ਰਾਮ ਮੰਦਰ ਤੇ ਸਰਜੀਕਲ ਸਟ੍ਰਾਈਕਾਂ ਕਰਕੇ ਪਾਕਿਸਤਾਨ ਅਤੇ ਚੀਨ ਦਾ ਮੂੰਹ ਤੋੜ ਦੇਣ ਦੀਆਂ ਗੱਲਾਂ ਕਰ ਰਹੇ ਹਨ। ਜਦੋਂ ਕਦੇ ਵੀ ਜਨਤਾ ਅਸਲ ਮੁੱਦਿਆਂ ਬਾਰੇ ਸੋਚਣਾ ਸ਼ੁਰੂ ਕਰਦੀ ਹੈ, ਸੱਤਾ ਧਾਰੀ ਪਾਰਟੀ ਕੋਈ ਨਵਾਂ ਹੀ ਸ਼ਗੂਫ਼ਾ ਛੱਡ ਦਿੰਦੀ ਹੈ। ਮੁੱਕਦੀ ਗੱਲ ਕਿ ਸਾਡੇ  ਨੇਤਾ ਲੋਕ ਆਪਣੀਆਂ ਲੱਛੇਦਾਰ ਗੱਲਾਂ ਨਾਲ ਅਤੇ ਦੇਸ਼ ਨੂੰ ਸੁਨਹਿਰੇ ਯੁੱਗ 'ਚ ਲਿਜਾਣ ਦੇ ਸੁਪਨੇ ਦਿਖਾਉਂਦੇ ਹੋਏ 2019 'ਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੀ ਤਿਆਰੀ 'ਚ ਜੁਟ ਚੁੱਕੇ ਹਨ।

ਚਲੋ ਇੱਕ ਵਾਰ ਫਿਰ ਫਲੈਸ਼ ਬੈਕ 'ਚ ਜਾਂਦੇ ਹਾਂ। ਯਾਦ ਕਰੋ ਸਾਲ 2014 ਦਾ ਉਹ ਸਮਾਂ, ਜਦੋਂ ਭਾਜਪਾ ਨੇ ਦੇਸ਼ ਦੀ ਜਨਤਾ ਨੂੰ ਇਹ ਨਾਅਰਾ ਦਿੱਤਾ ਸੀ ਕਿ ''ਬਹੁਤ ਸਹਿ ਲੀ ਮਹਿੰਗਾਈ ਕੀ ਮਾਰ, ਅਬ ਕੀ ਬਾਰ ਮੋਦੀ ਸਰਕਾਰ''। ਹੁਣ ਸਵਾਲ ਤਾਂ ਇਹ ਹੈ ਕਿ ਪੂਰੇ ਸਾਢੇ ਤਿੰਨ ਸਾਲ ਸੱਤਾ ਦਾ ਮਜ਼ਾ ਲੈਣ ਦੇ ਬਾਅਦ ਵੀ ਆਖ਼ਰ ਕੇਂਦਰ ਸਰਕਾਰ ਮਹਿੰਗਾਈ ਤੇ ਕਾਬੂ ਕਿਉਂ ਨਹੀਂ ਪਾ ਸਕੀ ? ਕਿੱਥੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਹ ਜ਼ੁਮਲੇ ਜਿਸ ਵਿੱਚ ਉਹ ਦੇਸ਼ ਦਾ ਨਕਸ਼ਾ ਬਦਲ ਦੇਣ ਦੀਆਂ ਗੱਲਾਂ ਕਰਿਆ ਕਰਦੇ ਸਨ। ਹੱਦ ਤਾਂ ਇਹ ਹੈ ਕਿ ਅੱਜ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਤੇ ਬਾਵਜੂਦ ਵੀ ਭਾਰਤ 'ਚ ਪੈਟਰੋਲ ਅਤੇ ਡੀਜ਼ਲ ਸਸਤਾ ਨਹੀਂ ਕੀਤਾ ਗਿਆ। ਅਗਰ ਕੋਈ ਵਿਰੋਧੀ ਧਿਰ ਇਸਦਾ ਜ਼ਿਕਰ ਕਰਦੀ ਹੈ ਤਾਂ ਭਾਜਪਾ ਵਾਲੇ ਅਵਾ ਤਵਾ ਬਿਆਨ ਦੇਣ ਲੱਗ ਜਾਂਦੇ ਹਨ ਕਿ ਪੈਟਰੋਲ ਤੇ ਡੀਜ਼ਲ ਦੀ ਕੀਮਤ ਨਾਲ ਮਹਿੰਗਾਈ ਦਾ ਕੀ ਲੈਣ ਦੇਣ। 

ਦੋਸਤੋ, ਅਗਰ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਰੇਲਵੇ ਸਟੇਸ਼ਨ ਤੇ ਵਿਕਣ ਵਾਲੀ ਪਲੇਟਫ਼ਾਰਮ ਟਿਕਟ 2 ਰੁਪਏ ਤੋਂ ਵਧਾ ਕੇ 10 ਰੁਪਏ ਕਰ ਦਿੱਤੀ ਗਈ। ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਸਬਜ਼ੀਆਂ ਅਤੇ ਹੋਰ ਖਾਧ ਸਮੱਗਰੀਆਂ ਦਾ ਸਸਤਾ ਹੋਣ ਦੀ ਬਜਾਏ ਹੋਰ ਜ਼ਿਆਦਾ ਮਹਿੰਗਾ ਹੁੰਦੇ ਜਾਣ ਦਾ ਸਭ ਤੋਂ ਵੱਡਾ ਕਾਰਨ ਪੈਟਰੋਲ ਅਦੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੀ ਹੈ। 

ਦੋਸਤੋ, ਥੋੜ੍ਹਾ ਦਿਮਾਗ਼ ਤੇ ਜ਼ੋਰ ਦਿਓ, ਯਾਦ ਕਰੋ, ਜੇ ਨਹੀਂ ਯਾਦ ਆਇਆ ਤਾਂ ਸੁਣ ਲਓ, ਅੱਜ ਵੀ ਵੀਡੀਓ ਅਤੇ ਖ਼ਬਰਾਂ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਹਨ ਜਦੋਂ 2014 ਤੋਂ ਪਹਿਲਾਂ ਦੇਸ਼ ਵਿੱਚ ਸਮੇਂ ਦੀਆਂ ਸੱਤਾ ਵਿਰੋਧੀ ਪਾਰਟੀਆਂ ਖ਼ਾਸਕਰ ਭਾਰਤੀ ਜਨਤਾ ਪਾਰਟੀ ਵਾਲੇ ਆਗੂ ਟਮਾਟਰ, ਪਿਆਜ਼, ਪੈਟਰੋਲ ਤੇ ਰਸੋਈ ਗੈੱਸ ਆਦਿ ਦੀਆਂ ਮਾਮੂਲੀ ਕੀਮਤਾਂ ਵਧਣ 'ਤੇ ਜ਼ਿੰਦਾਬਾਦ ਮੁਰਦਾਬਾਦ 'ਤੇ ਉਤਰ ਆਉਂਦੇ ਸਨ।
 
ਸੋਸ਼ਲ ਮੀਡੀਆ ਅਤੇ ਅਖ਼ਬਾਰਾਂ ਦੀਆਂ ਕਤਰਾਂ ਇਸ ਗੱਲ ਦੀਆਂ ਗਵਾਈਆਂ ਭਰਦੀਆਂ ਨਜ਼ਰ ਆਉਂਦੀਆਂ ਹਨ ਜਦੋਂ ਅੱਜ ਸੱਤਾ ਦੇ ਨਜ਼ਾਰੇ ਲੈ ਰਹੇ ਇਹ ਲੋਕ ਉਨ੍ਹਾਂ ਦਿਨਾਂ ਵਿੱਚ ਕਮੀਜ਼ਾਂ ਬਨੈਣਾ ਉਤਾਰ ਕੇ ਅੱਧਨੰਗੀ ਹਾਲਤ ਵਿੱਚ ਪ੍ਰਦਰਸ਼ਨ ਕਰਿਆ ਕਰਦੇ ਸਨ। ਆਪਣੇ ਗਲੇ 'ਚ ਸਬਜ਼ੀਆਂ ਦੇ ਹਾਰ ਪਾ ਕੇ ਚੌਰਸਤਿਆਂ 'ਤੇ ਢੋਲ ਵਜਾਉਂਦੇ ਨਜ਼ਰ ਆਉਂਦੇ ਸਨ। ਪਰ ਹੁਣ ਉਹੀ ਨੇਤਾ ਮਹਿੰਗਾਈ ਵਧਣ ਦੇ ਪੱਖ 'ਚ ਅਤੇ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਅਜਿਹੇ-ਅਜਿਹੇ ਤਰਕ ਦੇ ਰਹੇ ਹਨ, ਜਿਨ੍ਹਾਂ ਨੂੰ ਸੁਣ ਕੇ ਇਹਨਾਂ ਲੋਕਾਂ ਦੀ ਸੋਚ 'ਤੇ ਹਾਸੀ ਆਉਣ ਲੱਗ ਪੈਂਦੀ ਹੈ। 

ਬਹੁਤੀ ਦੇਰ ਦੀ ਗੱਲ ਨਹੀਂ, ਜਦੋਂ ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਤੇਲ ਦੀਆਂ ਵਧੀਆਂ ਕੀਮਤਾਂ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਦੁਨੀਆ ਦੇ ਅਜਿਹੇ ਦੇਸ਼ਾਂ ਨਾਲ ਭਾਰਤ ਦੀ ਤੁਲਨਾ ਕਰਨੀ ਸ਼ੁਰੂ ਕਰ ਦਿੱਤੀ, ਜਿੱਥੇ ਤੇਲ ਦੀਆਂ ਕੀਮਤਾਂ ਭਾਰਤ ਨਾਲੋਂ ਵੱਧ ਹਨ, ਪਰ ਉਹ ਉਸ ਪਾਸੇ ਨਹੀਂ ਆਏ, ਜਿੰਨਾ ਦੇਸ਼ਾਂ ਵਿੱਚ ਤੇਲ ਦੀਆਂ ਕੀਮਤਾਂ ਭਾਰਤ ਨਾਲੋਂ ਅੱਧੀਆਂ ਨਾਲੋਂ ਵੀ ਘੱਟ ਹਨ। 

ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਬਹੁਮਤ ਦੇ ਨਸ਼ੇ 'ਚ ਚੂਰ ਇਹ ਲੋਕ ਹੁਣ ਮਹਿੰਗਾਈ ਦੀ ਤਾਂ ਗੱਲ ਵੀ ਨਹੀਂ ਕਰਨਾ ਚਾਹੁੰਦੇ ਸ਼ਾਇਦ ਵਿਰੋਧੀ ਧਿਰਾਂ ਦੀ ਸੁਸਤੀ ਅਤੇ ਉਨ੍ਹਾਂ ਢਿੱਲਾਪਣ ਇੱਕ ਵੱਡੀ ਵਜ਼ਾਹ ਹੈ। ਪਿਛਲੇ ਦਿਨੀਂ ਕੇਂਦਰੀ ਸੈਰ ਸਪਾਟਾ ਮੰਤਰੀ ਨੇ ਵਧਦੀਆਂ ਹੋਈਆਂ ਤੇਲ ਦੀ ਕੀਮਤਾਂ 'ਤੇ ਅਫ਼ਸੋਸ ਜਤਾਉਣ ਦੀ ਥਾਂ ਤੇ ਇੱਕ ਅਜਿਹਾ ਬਿਆਨ ਦਿੱਤਾ ਸੀ, ਜਿਸ ਨੂੰ ਸੁਣ ਕੇ ਲੋਕਾਂ ਨੂੰ ਹੈਰਾਨੀ ਹੋਈ। ਉਨ੍ਹਾਂ ਦਾ ਸਵਾਲ ਸੀ ਕਿ ਪੈਟਰੋਲ ਕੌਣ ਖ਼ਰੀਦਦਾ ਹੈ, ਜਿਸ ਦੇ ਕੋਲ ਕਾਰ ਜਾਂ ਮੋਟਰਸਾਈਕਲ ਹੈ। ਨਿਸ਼ਚਤ ਰੂਪ 'ਚ ਉਹ ਭੁੱਖ ਨਾਲ ਨਹੀਂ ਮਰ ਰਿਹਾ।

ਦੋਸਤੋ, ਇਹ ਗੱਲ ਜਗ ਜ਼ਾਹਿਰ ਹੈ ਕਿ, ਅੱਜ ਮੋਟਰਸਾਈਕਲ ਜਾਂ ਸਕੂਟਰ ਇੱਕ ਸਧਾਰਨ 'ਤੇ ਗ਼ਰੀਬ ਬੰਦਾ ਵੀ ਆਪਣੀ ਸਹੂਲਤ ਅਤੇ ਜ਼ਰੂਰਤ ਨੂੰ ਪੂਰਾ ਕਰਨ ਲਈ ਖ਼ਰੀਦਦਾ ਹੈ। ਦੋਧੀਆਂ, ਫੇਰੀ ਵਾਲਿਆਂ, ਸਬਜ਼ੀ-ਤਰਕਾਰੀ ਵੇਚਣ ਵਾਲਿਆਂ ਅਤੇ ਇਨ੍ਹਾਂ ਵਰਗੇ ਕਈ ਹੋਰ ਲੋਕਾਂ ਦਾ ਰੁਜ਼ਗਾਰ ਹੀ ਇਨ੍ਹਾਂ ਵਾਹਨਾਂ ਦੇ ਨਿਰਭਰ ਹੁੰਦਾ ਹੈ। ਨਿਸ਼ਚਤ ਰੂਪ 'ਚ ਅਜਿਹੇ ਮਿਹਨਤਕਸ਼ ਲੋਕ ਆਪਣੀ ਭੁੱਖ ਮਿਟਾਉਣ ਦੇ ਲਈ ਹੀ ਆਪਣੀ ਮੋਟਰਸਾਈਕਲ ਜਾਂ ਪੈਟਰੋਲ ਨਾਲ ਚੱਲਣ ਵਾਲੇ ਦੂਜੇ ਵਾਹਨਾਂ 'ਚ ਤੇਲ ਪਵਾਉਂਦੇ ਹੋਣਗੇ। ਸ਼ਾਇਦ ਮੰਤਰੀ ਜੀ ਨੇ ਠੀਕ ਹੀ ਕਿਹਾ ਹੈ, ਨਿਸ਼ਚਤ ਰੂਪ 'ਚ ਹੀ ਉਹ ਭੁੱਖ ਨਾਲ ਇਸ ਲਈ ਨਹੀਂ ਮਰਦੇ, ਕਿਉਂਕਿ ਉਹ ਲੋਕ ਭੀਖ ਮੰਗਣ ਨਾਲੋਂ ਮਿਹਨਤ ਕਰਕੇ ਕਮਾਉਣ ਨੂੰ ਵਧ ਤਰਜ਼ੀਹ ਦਿੰਦੇ ਹਨ।
ਇਹ ਕੁਝ ਉਹ ਗੱਲਾਂ ਨੇ ਜਿਸ ਨੇ ਲੋਕਾਂ ਨੂੰ ਅੱਜ ਅੱਛੇ ਦਿਨਾਂ ਦੀ ਉਮੀਦ ਛੱਡ ਕੇ ਆਪਣੇ ਮਾੜੇ ਦਿਨਾਂ ਨੂੰ ਤਰਾਸ਼ਣ ਲਈ ਮਜਬੂਰ ਕਰ ਦਿੱਤਾ ਹੈ।

ਉਹ ਮਾੜੇ ਦਿਨ ਜਦੋਂ ਲੋਕਾਂ ਨੂੰ ਆਪਣਾ ਪੈਸਾ ਬੈਂਕਾਂ ਵਿਚੋਂ ਕਢਵਾਉਣ ਲਈ ਬੈਂਕ ਅਧਿਕਾਰੀਆਂ ਦੀਆਂ ਲਿਲ੍ਹਕੜੀਆਂ ਕੱਢਦਿਆਂ ਲਾਈਨਾਂ ਵਿੱਚ ਹੀ ਦਮ ਨਹੀਂ ਤੋੜਨਾ ਪਿਆ ਸੀ, ਉਹ ਮਾੜੇ ਦਿਨ ਜਦੋਂ ਲੋਕਾਂ ਨੂੰ ਆਪਣਾ ਵਪਾਰ ਕਰਨ ਦੀ ਅਜ਼ਾਦੀ ਸੀ ਨਾ ਕਿ ਉਹ ਅੱਧਾ ਦਿਨ ਕੰਮ ਕਰਦੇ ਸੀ ਤੇ ਅੱਧਾ ਦਿਨ ਜੀ ਐੱਸ ਟੀ ਦਾ ਹਿਸਾਬ ਕਰਕੇ ਸਰਕਾਰ ਦਾ ਢਿੱਡ ਭਰਨ ਦਾ ਇੰਤਜ਼ਾਮ ਕਰਦੇ ਸੀ, ਉਨ੍ਹਾਂ ਮਾੜੇ ਦਿਨਾਂ ਵਿੱਚ ਵੀ ਲੋਕਾਂ ਨੂੰ ਆਪਣੀ ਨਿੱਜਤਾ ਦਾ ਅਧਿਕਾਰ ਸੀ, ਕਿਉਂਕਿ ਉਸ ਵੇਲੇ ਕੋਈ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਅਧਾਰ ਕਾਰਡ ਰਾਹੀਂ ਝਾਤੀਆਂ ਨਹੀਂ ਮਾਰ ਰਿਹਾ ਸੀ। ਜੀ ਹਾਂ ਅੱਜ ਲੱਭ ਰਹੇ ਨੇ ਲੋਕ ਉਹ ਮਾੜੇ ਦਿਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

New World order and India ! बदलती वैश्विक परिस्थितियों में भारत का स्थान ? क्या भारत किसी भयावह स्वप्न की ओर बढ़ रहा है ?

भारतीय संसद में सबसे महत्वपूर्ण सेशन चल रहा है जिसमे वित्त विधेयक को पारित होना होता है जिसे एक प्रकार से सरकार के प्रति विश्वास प्रस्ताव के रूप में भी देखा जा सकता है क्योंकि यदि वित्त विधेयक पास ना हो तो सरकार को इस्तीफा देना पड़ता है। ...

kisanandolan

#kisanandolan @narendramodi #prakashpurab #win #farmersprotest #kisan #newsnumberflash ...

ਕੀ ਮੋਦੀ ਸਰਕਾਰ ਜਨਤਕ ਅਦਾਰਿਆਂ ਨੂੰ ਨਿੱਜੀ ਹੱਥਾਂ 'ਚ ਵੇਚ ਰਹੀ ਐ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਬਲਿਕ ਸੈਕਟਰ ਨੂੰ ਪ੍ਰਾਈਵੇਟ ਹੱਥਾ ਵਿਚ ਵੇਚਿਆ ਜਾ ਰਿਹਾ। ਅਜਿਹੇ ਦੋਸ਼ ਕਾਂਗਰਸੀ ਪਾਰਟੀ ਤਾਂ ਲਗਾਉਂਦੀ ਆਈ ਹੀ ਹੈ, ਨਾਲ ਹੀ ਹੁਣ ਜਨਤਕ ਜਥੇਬੰਦੀਆਂ ਦਾ ਸਾਂਝਾਂ ਮੋਰਚਾ ਅਤੇ ਆਲ ...

ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰੇਗੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਹੈ, ਉਥੇ ਹੀ ਕੇਂਦਰ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਕਿਸਾਨਾਂ ਤੇ ...

ਕੀ ਹੁਣ ਮੋਦੀ ਸਰਕਾਰ ਕਿਸਾਨਾਂ ਦੀ ਗੱਲ ਮੰਨੇਗੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨ ਅੰਦੋਲਨ ਚੱਲਦੇ ਨੂੰ ਭਾਵੇਂ ਹੀ ਦਸ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਅਤੇ ਮੋਦੀ ਸਰਕਾਰ ਕਿਸਾਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਪਰ ਹੁਣ ਜੋ ਕਿਸਾਨਾਂ ਵੱਲੋਂ ਕਦਮ ਚੁੱਕਿਆ ਗਿਆ ਹੈ, ਉਹਦੇ ਅੱਗੇ ਹੁਣ ...

ਝਟਕਾ ਦੇ ਗਈ ਫਿਰ ਮੋਦੀ ਸਰਕਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਆਮ ਆਦਮੀ ਨੂੰ ਸਤੰਬਰ ਦੇ ਪਹਿਲੇ ਦਿਨ ਹੀ ਵੱਡਾ ਝਟਕਾ ਲੱਗਾ ਹੈ। ਸਰਕਾਰੀ ਤੇਲ ਕੰਪਨੀਆਂ ਨੇ ਇੱਕ ਵਾਰ ਫਿਰ ਘਰੇਲੂ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਤੇਲ ...

ਕੀ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਮੋਦੀ ਦੇਊਗਾ ਖਿਡਾਰੀਆਂ ਨੂੰ ਤੋਹਫ਼ਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਟੋਕੀਉ ਉਲੰਪਿਕ ਵਿਚ ਭਾਰਤ ਨੇ 41 ਸਾਲਾਂ ਬਾਅਦ ਹਾਕੀ ਵਿਚ ਤਮਗਾ ਜਿੱਤ ਕੇ ਇਤਿਹਾਸ ਸਿਰਜਿਆ ਹੈ। ਦੇਸ਼ ਭਰ ਵਿਚ ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਧਾਈਆਂ ਮਿਲ ਰਹੀਆਂ ਹਨ। ਇਸ ਦੌਰਾਨ ਹਲਕਾ ਸੰਗਰੂਰ ਤੋਂ ਲੋਕ ...

ਮੌਸਮ ਵਿਭਾਗ ਨੂੰ ਮੋਦੀ ਭਗਤ ਕਿਉਂ ਕਹਿ ਰਹੇ ਨੇ ਲੋਕ? (ਨਿਊਜ਼ਨੰਬਰ ਖਾਸ ਖ਼ਬਰ)

ਸੋਸ਼ਲ ਮੀਡੀਆ ਤੇ ਇੱਕ ਚਰਚਾ ਨਵੀਂ ਛਿੜ ਗਈ ਹੈ। ਜਿਹੜਾ ਮੌਸਮ ਵਿਭਾਗ ਬੱਦਲਵਾਹੀ, ਮੀਂਹ ਅਤੇ ਤੂਫ਼ਾਨ ਦੇ ਬਾਰੇ ਵਿੱਚ ਲੋਕਾਂ ਨੂੰ ਸੂਚਨਾ ਦਿੰਦਾ ਹੈ, ਉਹਨੂੰ ਅੱਜ ਕੱਲ੍ਹ ਲੋਕ ਮੋਦੀ ਭਗਤ ਕਹਿ ...

ਕੀ ਮੋਦੀ ਨੇ ਪ੍ਰੈਸ ਦੀ ਆਜ਼ਾਦੀ ਖੋਹੀ? (ਨਿਊਜ਼ਨੰਬਰ ਖ਼ਾਸ ਖ਼ਬਰ)

‘ਪ੍ਰੈੱਸ ਦੀ ਆਜ਼ਾਦੀ ਉੱਤੇ ਲਗਾਤਾਰ ਹਮਲੇ ਕਰ ਰਹੇ ਹਨ।’ ਹੁਣ ਜਿਹੜੀ ਰਿਪੋਰਟ ਰਿਪੋਰਟਰਜ਼ ਵਿਦਾਉਟ ਬਾਰਡਰਜ਼ ਨੇ ਪੰਜ ਸਾਲ ਬਾਅਦ ਜਾਰੀ ਕੀਤੀ ਆਪਣੀ ‘ਗੈਲਰੀ ਆਫ਼ ਗ੍ਰਿਮ ਪੋਟ੍ਰੇਟ’ ‘ਚ ਭਾਰਤ ਦੇ ਪ੍ਰਧਾਨ ਮੰਤਰੀ ...

ਕੀ ਸ਼ਾਹ-ਮੋਦੀ ਵਿਰੁੱਧ ਹੋਵੇਗਾ ਪਰਚਾ ਦਰਜ? (ਨਿਊਜ਼ਨੰਬਰ ਖ਼ਾਸ ਖ਼ਬਰ)

ਆਦਵਾਸੀ ਹੱਕਾਂ ਦੇ ਰਖਵਾਲੇ ਸਟੇਨ ਸੁਆਮੀ ਦੀ ਨਿਆਇਕ ਹਿਰਾਸਤ ਵਿੱਚ ਪਿਛਲੇ ਦਿਨੀਂ ਮੌਤ ਹੋ ਗਈ। ਹੁਣ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਸਕੱਤਰ ਬੂਟਾ ਸਿੰਘ ਤਖਾਣਵੱਧ ਤੋਂ ਇਲਾਵਾ ਨੌਜਵਾਨ ਭਾਰਤ ਸਭਾ ਦੇ ਸੂਬਾ ...