ਵਪਾਰਕ ਸੰਸਥਾਨਾਂ 'ਤੇ ਛਾਪੇਮਾਰੀ ਕਰ ਬਾਲ ਮਜ਼ਦੂਰਾਂ ਨੂੰ ਕਰਵਾਇਆ ਗਿਆ ਅਜ਼ਾਦ

ਚਾਈਲਡ ਪ੍ਰੋਟੈਕਸ਼ਨ ਅਫ਼ਸਰ ਅਤੇ ਲੇਬਰ ਇੰਸਪੈਕਟਰ ਵੱਲੋਂ ਸ਼ਹਿਰ ਦੇ ਵੱਖ-ਵੱਖ ਵਪਾਰਕ ਸੰਸਥਾਨਾਂ 'ਤੇ ਛਾਪਾਮਾਰੀ ਕੀਤੀ ਗਈ। ਚਾਈਲਡ ਪ੍ਰੋਟੈਕਸ਼ਨ ਅਧਿਕਾਰੀ ਗੁਰਮੀਤ ਸਿੰਘ, ਲੇਬਰ ਇੰਸਪੈਕਟਰ ਜਸਵੀਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਵਿੱਚ ਵੱਖ-ਵੱਖ ਉਨ੍ਹਾਂ ਵਪਾਰਕ ਸੰਸਥਾਨਾਂ ਅਤੇ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ, ਜਿੱਥੇ ਕਿ ਨਿੱਕੇ-ਨਿੱਕੇ ਬੱਚਿਆਂ ਤੋਂ ਮਜ਼ਦੂਰੀ ਕਰਵਾਈ ਜਾ ਰਹੀ ਸੀ।

ਲੇਬਰ ਇੰਸਪੈਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਸ਼ਹਿਰ ਵਿੱਚ ਕਈ ਸੰਸਥਾਨਾਂ 'ਤੇ ਪਹੁੰਚ ਕੇ ਬਾਲ ਮਜ਼ਦੂਰੀ ਕਰਵਾਏ ਜਾਣ ਸਬੰਧੀ ਜਾਂਚ ਕੀਤੀ ਗਈ। ਇਸ ਦੌਰਾਨ ਕੁਝ ਥਾਵਾਂ 'ਤੇ ਬਾਲ ਮਜ਼ਦੂਰੀ ਕਰਵਾਏ ਜਾਣ ਦੇ ਮਾਮਲੇ ਸਾਹਮਣੇ ਆਉਣ 'ਤੇ ਬਾਲ ਮਜ਼ਦੂਰਾਂ ਨੂੰ ਅਜ਼ਾਦ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਜਿਹੜੇ ਲੋਕ ਨਿੱਕੇ-ਨਿੱਕੇ ਬੱਚਿਆਂ ਤੋਂ ਮਜ਼ਦੂਰੀ ਕਰਵਾ ਰਹੇ ਸਨ, ਉਨ੍ਹਾਂ ਲੋਕਾਂ ਨੂੰ ਮੌਕੇ ਤੇ ਹੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। 

ਲੇਬਰ ਇੰਸਪੈਕਟਰ ਦਾ ਕਹਿਣਾ ਹੈ ਕਿ ਬਾਲ ਮਜ਼ਦੂਰੀ ਕਰਵਾਉੁਣਾ ਕਾਨੂੰਨੀ ਜੁਰਮ ਹੈ, ਪਰ ਇਸ ਦੇ ਬਾਵਜੂਦ ਵੀ ਕੁਝ ਲੋਕ ਬਾਲ ਮਜ਼ਦੂਰੀ ਕਰਵਾਉਣ ਵਿੱਚ ਲੱਗੇ ਹਨ। ਵਿਭਾਗ ਵੱਲੋਂ ਅਜਿਹੇ ਲੋਕਾਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਕੜੀ ਤਹਿਤ ਸ਼ਨਿੱਚਰਵਾਰ ਜ਼ਿਲ੍ਹਾ ਪਟਿਆਲਾ ਦੇ ਕਈ ਵਪਾਰਕ ਸੰਸਥਾਨਾਂ, ਕਾਰਖਾਨਿਆਂ ਅਤੇ ਹੋਰ ਥਾਵਾਂ 'ਤੇ ਜਾਂਚ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਬਾਲ ਮਜ਼ਦੂਰੀ ਕਰਵਾਉਣ ਵਾਲੇ ਲੋਕਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ।

ਪੰਜਾਬ ਵਿੱਚ ਸੱਤਾ ਕਿਸਾਨਾਂ ਮਜ਼ਦੂਰਾਂ ਦੀ ਹੋਵੇਗੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਦੇ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ਤੋਂ ਇਲਾਵਾ ਜੰਤਰ ਮੰਤਰ ਵਿਖੇ ਕਿਸਾਨਾਂ ਦੀ ਸੰਸਦ ਜਾਰੀ ਹੈ। ਲਗਾਤਾਰ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਪਰ ਕਿਸਾਨ ਮੋਰਚੇ ਦੇ ਵਿੱਚੋਂ ਹੀ ਕੁੱਝ ...

ਵਿਸ਼ਵ ਗੁਰੂ ਭਾਰਤ 'ਚ ਕਿਰਤੀ ਦੀ ਹਾਲਤ (ਨਿਊਜ਼ਨੰਬਰ ਖ਼ਾਸ ਖ਼ਬਰ)

ਆਜ਼ਾਦੀ ਦੇ ਸੱਤ ਦਹਾਕੇ ਬੀਤ ਜਾਣ ‘ਤੇ ਅਸੀ ਭਾਰਤ ਨੂੰ ਵਿਸ਼ਵਗੁਰੂ ਦਾ ਤਖੱਲਸ ਆਪੂ ਹੀ ਬਖਸ਼ ਦਿੱਤਾ ਹੈ।ਚਾਹੇ ਦੇਸ਼ ਦੇ ਵਸਨੀਕ ਬਿਮਾਰੀਆਂ ਨਾਲ ਮਰ ਰਹੇ ਹੋਣ ਜਾਂ ਆਕਸੀਜਨ ਦੀ ਘਾਟ ...

ਸਰਕਾਰ ਦੀ ਡਰਾਮਿਆਂ ਦੇ 'ਬਾਲ ਮਜ਼ਦੂਰਾਂ' ਨਿਗਾਹ ਕਿਉਂ ਨਹੀਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਡੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਨੇ ਬਾਲ ਮਜ਼ਦੂਰ ਸਿਰਫ਼ ਤੇ ਸਿਰਫ਼ ਉਨ੍ਹਾਂ ਬੱਚਿਆਂ ਨੂੰ ਹੀ ਸਮਝ ਰੱਖਿਆ ਹੈ, ਜੋ ਕਿ ਹੋਟਲਾਂ, ਢਾਬਿਆਂ ਆਦਿ 'ਤੇ ਕੰਮ ਕਰਦੇ ਹਨ। ਕਦੇ ਵੀ ਸਰਕਾਰਾਂ ਦੇ ਵੱਲੋਂ ...

ਮੁਲਾਜ਼ਮਾਂ ਅਤੇ ਮਜ਼ਦੂਰਾਂ ਨੂੰ ਲੈ ਬੈਠੇਗਾ ਨਵਾਂ ਕਿਰਤ ਕਾਨੂੰਨ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਰਤੀਆਂ ਨੇ ਮੁਲਕ ਦੀ ਆਜ਼ਾਦੀ ਤੋਂ ਪਹਿਲੋਂ ਅਤੇ ਮਗਰੋਂ ਬਹੁਤ ਵੱਡਾ ਮੁਲਕ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ। ਦੇਸ਼ ਦਾ 80 ਪ੍ਰਤੀਸ਼ਤ ਤੋਂ ਵੱਧ ਸਿਸਟਮ ਜਾਂ ਫਿਰ ਕਾਰਜ ਕਿਰਤੀਆਂ ਦੇ ਸਿਰ 'ਤੇ ਹੀ ਹਨ, ਪਰ ਇੰਨੀਂ ...

ਕਿਰਤ ਕਾਨੂੰਨ ਵਿੱਚ ਸੋਧਾਂ ਨੇ, ਪ੍ਰੇਸ਼ਾਨ ਕੀਤੇ ਕਿਰਤੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਵਿੱਚ ਇੱਕ ਪਾਸੇ ਤਾਂ ਲੋਕ ਆਕਸੀਜਨ ਦੀ ਕਮੀ ਦੇ ਕਾਰਨ ਮਰ ਰਹੇ ਹਨ, ਦੂਜੇ ਪਾਸੇ ਮਜ਼ਦੂਰਾਂ ਨੂੰ ਲਾਕਡਾਊਨ ਦੇ ਦੌਰਾਨ ਰੋਟੀ ਨਹੀਂ ਨਸੀਬ ਹੋ ਰਹੀ ਅਤੇ ਉਹ ਭੁੱਖ ਦੇ ਨਾਲ ਮਰ ਰਹੇ ਹਨ। ਮਜ਼ਦੂਰਾਂ ਨੂੰ ਮਾਰਨ ਵਾਸਤੇ ...

ਕਿਰਤ ਕਾਨੂੰਨ: ਕੀ ਇਹ ਕਾਨੂੰਨ ਮਜ਼ਦੂਰਾਂ ਦੀ ਆਮਦਨ ਦੁੱਗਣੀ ਕਰੇਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਰਕਾਰੀ ਦਾਅਵਿਆਂ ਦੇ ਮੁਤਾਬਿਕ, 1 ਅਪ੍ਰੈਲ ਤੋਂ ਨਵਾਂ ਕਿਰਤ ਕਾਨੂੰਨ ਪੂਰੇ ਮੁਲਕ ਦੇ ਅੰਦਰ ਲਾਗੂ ਹੋ ਚੁੱਕਿਆ ਹੈ ਅਤੇ ਸਭ ਤੋਂ ਵੱਧ ਇਸ ਦਾ ਪ੍ਰਭਾਵ ਸਰਕਾਰੀ ਦਫ਼ਤਰਾਂ ਦੇ ਅੰਦਰ ਵੇਖਣ ਨੂੰ ਮਿਲਿਆ ਹੈ। ਸਰਕਾਰੀ ਕਰਮਚਾਰੀ ...

ਨਵਾਂ 'ਕਿਰਤ ਕਾਨੂੰਨ' ਕਿੰਨਾ ਕੁ ਲਾਭਕਾਰੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਆਜ਼ਾਦੀ ਤੋਂ ਮਗਰੋਂ ਭਾਰਤ ਦੇ ਅੰਦਰ ਆਈਆਂ ਸਰਕਾਰਾਂ ਨੇ ਨਵੇਂ ਨਵੇਂ ਕਾਨੂੰਨ ਲਿਆ ਕੇ, ਜਿੱਥੇ ਕੁੱਝ ਕੁ ਚੰਗੇ ਕੰਮ ਵੀ ਕੀਤੇ ਹਨ, ਪਰ ਸਰਕਾਰਾਂ ਨੇ ਕਈ ਅਜਿਹੇ ਕਾਨੂੰਨ ਵੀ, ''ਕਾਨੂੰਨ ਦੀਆਂ ਧੱਜੀਆਂ'' ਉਡਾ ਕੇ ਲਿਆਂਦੇ ਗਏ ...

ਤਾਲਾਬੰਦੀ 'ਚ ਨਾ ਮਿਲਿਆ ਖਾਣਾ, ਪਰ ਕਿਰਤ ਕਾਨੂੰਨ 'ਚ ਹੋਈਆਂ ਸੋਧਾਂ ਨੇ ਰਗੜੇ ਗ਼ਰੀਬ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਹਿਲੋਂ ਹੀ ਸਾਡੇ ਦੇਸ਼ ਦੇ ਅੰਦਰ ਏਨੀ ਜ਼ਿਆਦਾ ਬੇਰੁਜ਼ਗਾਰੀ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ ਅਤੇ ਬੇਰੁਜ਼ਗਾਰੀ ਨੌਕਰੀਆਂ ਨਾ ਮਿਲਣ ਦੇ ਕਾਰਨ ਮੌਤ ਨੂੰ ਗਲੇ ਲਗਾ ਰਹੇ ਹਨ, ਉੱਥੇ ਹੀ ਹੁਣ ਜੋ ਨਵਾਂ ਕਾਨੂੰਨ ਸਰਕਾਰ ਨੇ ...

ਕਿਰਤ ਕਾਨੂੰਨ ਖ਼ਿਲਾਫ਼ ਮੋਰਚਾ: ਅੱਠ ਦੀ ਬਿਜਾਏ ਬਾਰਾਂ ਘੰਟੇ ਦਿਹਾੜੀ ਦਾ ਵਿਰੋਧ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਰਤ ਦੀ ਲੁੱਟ ਨੇ ਬੇਸ਼ੱਕ ਕਈ ਕਵੀਆਂ ਨੂੰ ਵੀ ਇਨਕਲਾਬੀ ਕਵਿਤਾਵਾਂ ਲਿਖਣ ਵਾਸਤੇ ਮਜ਼ਬੂਰ ਕੀਤਾ ਹੈ, ਪਰ ਇਨ੍ਹਾਂ ਇਨਕਲਾਬੀ ਕਵਿਤਾਵਾਂ ਨੂੰ ਹੁਕਮਰਾਨ ਬੈਨ ਕਰਵਾ ਦਿੰਦੇ ਰਹੇ ਹਨ। ਭਾਰਤ ਦੇ ਅੰਦਰ ਜੋ ਪਹਿਲੋਂ ਕਿਰਤ ...

ਇਸ ਵਾਰ ਦਾ ਮਈ ਮਹੀਨਾ ਹੋਊਗਾ ਮਜ਼ਦੂਰ ਕਿਸਾਨਾਂ ਦੇ ਨਾਂਅ!! (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਕੱਲ੍ਹ ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨ ਮੋਰਚੇ ਨੂੰ ਅੱਗੇ ਵਧਾਉਂਦਿਆਂ ਹੋਇਆ ਇੱਕ ਨਵਾਂ ਐਲਾਨ ਕੀਤਾ ਕਿ, ਇਸ ਵਾਰ ਮਈ ਮਹੀਨੇ ਦੇ ਪਹਿਲੇ ਹਫ਼ਤੇ ਕਿਸਾਨ ਮਜ਼ਦੂਰ ਦਿੱਲੀ ਸਥਿਤ ਸੰਸਦ ਭਵਨ ਵੱਲ ਨੂੰ ਕੂਚ ...

ਕਿਰਤੀ ਕਾਨੂੰਨਾਂ ਦਾ ਸਬੰਧ, ਭਾਰਤ ਦੀ ਆਜ਼ਾਦੀ ਸੰਗਰਾਮ ਨਾਲ!! (ਨਿਊਜ਼ਨੰਬਰ ਖ਼ਾਸ ਖ਼ਬਰ)

ਅੰਗਰੇਜ਼ਾਂ ਦੀ ਗ਼ੁਲਾਮੀ ਮਗਰੋਂ ਆਜ਼ਾਦ ਭਾਰਤ 'ਤੇ ਜਿੰਨੀਆਂ ਵੀ ਸਰਕਾਰਾਂ ਨੇ ਰਾਜ ਕੀਤਾ ਹੈ, ਹਰ ਸਰਕਾਰ ਨੇ ਹੀ ਨਵੇਂ ਨਵੇਂ ਕਾਨੂੰਨ ਲਿਆ ਕੇ, ਜਿੱਥੇ ਕੁੱਝ ਕੁ ਚੰਗੇ ਕੰਮ ਵੀ ਕੀਤੇ ਹਨ, ਪਰ ਸਰਕਾਰਾਂ ਨੇ ਕਈ ਅਜਿਹੇ ਕਾਨੂੰਨ ਵੀ, ...

'ਟੂਲਕਿੱਟ ਤੋਂ, ਪੁਲਵਾਮਾ ਹਮਲੇ ਦੀ ਜਾਂਚ ਦਾ ਕੱਚ ਸੱਚ'!! (ਨਿਊਜ਼ਨੰਬਰ ਖ਼ਾਸ ਖ਼ਬਰ)

ਵਾਤਾਵਰਨ ਪ੍ਰੇਮੀ ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਬਾਅਦ ਟੂਲਕਿੱਟ ਨੂੰ ਇਸ ਪ੍ਰਕਾਰ ਬ੍ਰੇਕਿੰਗ ਹੈੱਡਲਾਈਨ ਦੇ ਨਾਲ ਗੋਦੀ ਮੀਡੀਆ ਨੇ ਚਲਾਇਆ, ਜਿਵੇਂ ਟੂਲਕਿੱਟ ਬਰੂਦ ਹੋਵੇ। ਦਿਸ਼ਾ ਰਵੀ ਨੇ ਕਿਸਾਨ ਮੋਰਚੇ ਦੀ ਹਮਾਇਤ ਕੀਤੀ ...

ਕੇਂਦਰੀ ਜਾਂਚ ਏਜੰਸੀ ਵੀ, ਨਹੀਂ ਕਰਵਾ ਸਕਦੀ ਏਦਾਂ ਮੋਰਚਾ ਖ਼ਤਮ! (ਨਿਊਜ਼ਨੰਬਰ ਖ਼ਾਸ ਖ਼ਬਰ)

ਜਿਹੜੀ ਗੱਲ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਸਾਹਮਣੇ ਕਰੀਬ ਦੋ ਮਹੀਨੇ ਪਹਿਲੋਂ ਰੱਖੀ ਸੀ ਕਿ ਖੇਤੀ ਕਾਨੂੰਨਾਂ ’ਤੇ ਚੱਲ ਰਹੇ ਵਿਵਾਦ ਦਾ ਨਿਪਟਾਰਾ ਕਰਨ ਵਾਸਤੇ ਕਮੇਟੀ ਬਣਾ ਦਿੰਦੇ ਹਾਂ, ਉਹ ਗੱਲ ਕਿਸਾਨਾਂ ਨੇ ਕੇਂਦਰ ਦੀ ਉਸੇ ...

ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਰੋਸ ਰੈਲੀਆਂ

ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਇੱਕ ਪਾਸੇ ਤਾਂ ਦਿੱਲੀ ਬਾਰਡਰ ਤੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ, ਦੂਜੇ ਪਾਸੇ ਪੰਜਾਬ ਦੇ ਅੰਦਰ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਰੋਸ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ...

ਕਿਰਤ ਕਾਨੂੰਨ 'ਚ ਸੋਧ: ਹੁਣ ਕਿਰਤੀਆਂ ਨੂੰ ਕੁਚਲਣ ਲੱਗੇ ਹਾਕਮ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨ ਜਥੇਬੰਦੀਆਂ ਦਾ ਇੱਕ ਪਾਸੇ ਤਾਂ ਮੋਦੀ ਸਰਕਾਰ ਦੇ ਅੜੀਅਲ ਵਤੀਰੇ ਦੇ ਵਿਰੁੱਧ ਸੰਘਰਸ਼ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਮੋਦੀ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਇੱਕ ਵੀ ਮੰਗ ਨਾ ਮੰਨਣ ਦਾ ਫ਼ੈਸਲਾ ਕੀਤਾ ਹੈ। ਕੇਂਦਰ ...

ਚਿੱਟੇ ਦਿਨੇ ਠੇਕਾ ਕਾਮਿਆਂ ਦੀ, ਕਿਰਤ ਦੀ ਲੁੱਟ!! (ਨਿਊਜ਼ਨੰਬਰ ਖ਼ਾਸ ਖ਼ਬਰ)

ਸੱਤਾ ਵਿੱਚ ਆਉਣ ਤੋਂ ਪਹਿਲੋਂ ਪੰਜਾਬ ਵਿਚਲੀ ਕੈਪਟਨ ਹਕੂਮਤ ਨੇ ਕਿਹਾ ਸੀ, ਕਿ ਜੇਕਰ ਉਨ੍ਹਾਂ ਦੀ ਸਰਕਾਰ ਪੰਜਾਬ ਦੇ ਅੰਦਰ ਬਣ ਜਾਂਦੀ ਹੈ ਤਾਂ ਸਮੂਹ ਕੱਚੇ ਕਾਮਿਆਂ ਅਤੇ ਠੇਕਾ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਅੱਗੇ ...

ਹਾਥਰਸ ਕਾਂਡ: ਜਾਂਚ ਉੱਤੇ ਜਾਂਚ ਦਾ ਪਹਿਰਾ, ਪਰ ਇਨਸਾਫ਼ ਕਿਧਰੇ ਨਜ਼ਰ ਨਹੀਂ ਆ ਰਿਹਾ!! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਮਹੀਨੇ ਉੱਤਰ ਪ੍ਰਦੇਸ਼ ਦੇ ਹਾਥਰਸ ਵਿਖੇ ਇੱਕ 19 ਵਰ੍ਹਿਆਂ ਦੀ ਕੁੜੀ ਦੇ ਨਾਲ 4 ਮੁੰਡਿਆਂ ਦੇ ਵੱਲੋਂ ਬਲਾਤਕਾਰ ਕਰਨ ਤੋਂ ਬਾਅਦ ਉਸ ਦੇ ਸਰੀਰ 'ਤੇ ਕਾਫ਼ੀ ਸੱਟਾਂ ਮਾਰੀਆਂ ਅਤੇ ਕੁੜੀ ਦੀ ਜੀਭ ਵੀ ਕੱਟ ਦਿੱਤੀ ਗਈ। ...

ਕਿਸਾਨਾਂ ਮਜ਼ਦੂਰਾਂ ਦੀਆਂ ਦਾਤੀਆਂ ਅਤੇ ਹਥੌੜਿਆਂ ਨੇ ਭੰਨਿਆ ਕੋਰੋਨਾ ਦਾ ਮੂੰਹ!!(ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਸਮੇਤ ਅਨੇਕਾਂ ਦੇਸ਼ਾਂ ਨੇ ਚੀਨ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਕੋਰੋਨਾ ਫ਼ੈਲਾਇਆ ਹੈ, ਪਰ ਅਸਲ ਵਿੱਚ ਕਿਸੇ ਦੇਸ਼ ਨੇ ਤਰਕ ਕਰਨ ਦੀ ਕੋਸ਼ਿਸ ਨਹੀਂ ਕੀਤੀ ਕਿ ਚੀਨ ਨੇ ਨਹੀਂ, ਬਲਕਿ ਸਭ ਤੋਂ ਪਹਿਲਾਂ ਸਪੇਨ ਦੇਸ਼ ਦੇ ...

ਜ਼ਹਿਰੀਲੀ ਸ਼ਰਾਬ ਕਾਂਡ ਦੇ ਦੋਸ਼ੀ ਬਖਸ਼ੇ ਨਹੀਂ ਜਾਣਗੇ, ਸਰਕਾਰ ਵੱਲੋਂ ਬਾਰੀਕੀ ਨਾਲ ਜਾਂਚ ਜਾਰੀ- ਵਿਧਾਇਕ ਲਾਡੀ

ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਅਤੇ ਸਿਟੀ ਕਾਂਗਰਸ ਦੇ ਪ੍ਰਧਾਨ ਸ੍ਰੀ ਸਵਰਨ ਮੁੱਢ ਨੇ ਅੱਜ ਬਟਾਲਾ ਦੇ ਹਾਥੀ ਗੇਟ ਇਲਾਕੇ ਵਿੱਚ ਪਹੁੰਚ ਕੇ ਬੀਤੇ ਦਿਨੀਂ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ...

ਮੂਸੇਵਾਲਾ ਦੀ ਵਿਦੇਸ਼ੀ ਫੰਡਿੰਗ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਦੀ ਇੰਫੋਰਸਮੈਂਟ ਕਰੇਗੀ ਜਾਂਚ

ਗਾਇਕ ਸਿੱਧੂ ਮੂਸੇਵਾਲਾ ਤੇ ਦਰਜ ਹੋਏ ਫਾਇਰਿੰਗ ਅਤੇ ਹਿੰਸਕ ਗੀਤ ਗਾਉਣ ਦੇ ਮਾਮਲਿਆਂ ਦੇ ਬਾਅਦ ਹੁਣ ਇੰਫੋਰਸਮੈਂਟ ਡਾਇਰੈਕਟਰ ਵੱਲੋਂ ਗਾਇਕ ਦੀ ਵਿਦੇਸ਼ੀ ਫੰਡਿੰਗ ਅਤੇ ਮਨੀ ਲਾਂਡਰਿੰਗ ਦੀ ਵੀ ਜਾਂਚ ਕੀਤੀ ਜਾਵੇਗੀ। ...

ਕੈਪਟਨ ਵੱਲੋਂ ਬਰਗਾੜੀ ਕਾਂਡ ਦੀ ਜਾਂਚ ਜਲਦੀ ਪੂਰੀ ਹੋਣ ਦਾ ਦਾਅਵਾ

ਬਰਗਾੜੀ ਬੇਅਦਬੀ ਕਾਂਡ ਨੇ 2017 ਵਿਧਾਨ ਸਭਾ ਚੋਣਾਂ ਦੌਰਾਨ ਬਹੁਤ ਵੱਡੇ ਚੋਣ ਮੁੱਦੇ ਦਾ ਕੰਮ ਕੀਤਾ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਆਉਣ ਤੇ ਜਾਂਚ ਜਲਦੀ ਕਰਨ ਦਾ ਵੀ ਵਾਅਦਾ ਕੀਤਾ ਗਿਆ ਸੀ। ...