ਕੀ, ਗਰੀਬ ਦਾ ਮੂੰਹ, ਹੁਣ ਵੀ ਹੈ ਗੁਰੂ ਦੀ ਗੋਲਕ!!!

ਕੋਈ ਵੇਲਾ ਸੀ, ਜਦੋਂ ਕਿਹਾ ਜਾਂਦਾ ਸੀ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦਾ ਹੈ। ਸ਼ਾਇਦ ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਸਿੱਖ ਗੁਰੂ ਸਾਹਿਬਾਨ ਨੇ ਲੋਕਾਂ ਨੂੰ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢਣ ਲਈ ਪ੍ਰੇਰਿਤ ਕੀਤਾ ਸੀ। ਪਿਛਲੇ ਕਈ ਦਹਾਕਿਆਂ ਤੋਂ ਸਿੱਖਾਂ ਦੀ ਸਿਰਮੌਰ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੇ ਹਿਸਾਬ-ਕਿਤਾਬ ਵਿੱਚ ਫਸ ਕੇ ਐਨੀ ਵੱਡੀ ਸੰਸਥਾ ਬਣ ਚੁੱਕੀ ਹੈ ਕਿ ਉੱਥੋਂ ਕਿਸੇ ਗਰੀਬ ਨੂੰ ਸਿੱਧੀ ਮਦਦ ਮਿਲਣੀ ਮੁਸ਼ਕਿਲ ਹੀ ਨਹੀਂ ਬਲਕਿ ਨਾਮੁਮਕਿਨ ਜਿਹੀ ਹੋ ਚੁੱਕੀ ਹੈ। 

ਪਾਠਕੋ, ਸਿੱਖ ਬੁੱਧੀਜੀਵੀ ਸਵਾਲ ਕਰਦੇ ਹਨ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿੰਨੇ ਕੁ ਮੈਂਬਰ ਹਨ, ਜਿਹਨਾਂ ਦੀ ਸਿੱਧੀ ਪਹੁੰਚ ਇਸ ਸੰਸਥਾ ਦੇ ਪ੍ਰਧਾਨ ਤੱਕ ਹੁੰਦੀ ਹੈ? ਸ਼੍ਰੋਮਣੀ ਕਮੇਟੀ ਦੇ ਕਿੰਨੇ ਕੁ ਉਹ ਮੈਂਬਰ ਹਨ, ਜਿਹੜੇ ਕਿਸੇ ਲੋੜਵੰਦ ਅਤੇ ਗਰੀਬ ਦੀ ਮਦਦ ਕਰਨ ਲਈ ਸਿੱਧਾ ਪ੍ਰਧਾਨ ਨਾਲ ਗੱਲਬਾਤ ਕਰਨ ਦੀ ਹੈਸੀਅਤ ਅਤੇ ਹੌਂਸਲਾ ਰੱਖਦੇ ਹਨ? ਪਾਠਕੋ, ਕੋਈ ਵੇਲਾ ਸੀ ਜਦੋਂ ਸਿੱਖਾਂ ਵਿੱਚ ਦਸਵੰਧ ਕੱਢਣ ਦੀ ਪਰੰਪਰਾ ਹੁੰਦੀ ਸੀ, ਤਾਂ ਜੋ ਇਸ ਦਸਵੰਧ ਨਾਲ ਗਰੀਬਾਂ ਅਤੇ ਲੋੜਵੰਦਾਂ ਲੋਕਾਂ ਦੀ ਮਦਦ ਕੀਤੀ ਜਾ ਸਕੇ। 

ਪਾਠਕੋ, ਇਤਿਹਾਸ ਗਵਾਹ ਹੈ ਕਿ ਇਸ ਦਸਵੰਧ ਨੂੰ ਵਰਤਣ ਵੇਲੇ ਇਹ ਹਰਗਿਜ਼ ਨਹੀਂ ਸੀ ਵੇਖਿਆ ਜਾਂਦਾ ਕਿ ਸਾਹਮਣੇ ਖੜਾ ਲੋੜਵੰਦ ਕੋਈ ਸਿੱਖ ਹੈ ਜਾਂ ਗੈਰ ਸਿੱਖ, ਸਿਰਫ਼ ਅਤੇ ਸਿਰਫ਼ ਲੋੜਵੰਦ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਉਸਦੀ ਮਦਦ ਕਰ ਦਿੱਤੀ ਜਾਂਦੀ ਸੀ। ਪਾਠਕੋ, ਸਿੱਖ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਸ਼ਾਇਦ ਇਹੀ ਇੱਕ ਵੱਡਾ ਕਾਰਨ ਸੀ ਕਿ ਇਸ ਨਾਲ ਸਿੱਖਾਂ ਦੇ ਨਾਲ-ਨਾਲ ਗੈਰ ਸਿੱਖ ਵੀ ਇਸ ਨਾਲ ਬੜੇ ਪ੍ਰਭਾਵਿਤ ਹੋਇਆ ਕਰਦੇ ਸਨ। 

ਸਿੱਖ ਬੁੱਧੀਜੀਵੀਆਂ ਦੀ ਮੰਨੀਏ ਤਾਂ ਗੁਰੂ ਸਾਹਿਬਨਾਂ ਵੱਲੋਂ ਸ਼ੁਰੂ ਕੀਤੀ ਗਈ ਇਸ ਪਰੰਪਰਾ ਕਾਰਨ ਗੈਰ-ਸਿੱਖਾਂ ਵਿੱਚ ਵੀ ਸਿੱਖਾਂ ਤੇ ਸਿੱਖੀ ਪ੍ਰਤੀ ਇੱਕ ਖਿੱਚ ਜਿਹੀ ਪੈਦਾ ਹੁੰਦੀ ਸੀ। ਇਹ ਇੱਕ ਉਹ ਪਰੰਪਰਾ ਸੀ ਜਿਸ ਨਾਲ ਤੇਜ਼ੀ ਨਾਲ ਗੈਰ ਸਿੱਖ ਲੋਕ ਵੀ ਸਿੱਖੀ ਨਾਲ ਜੁੜਨਾ ਸ਼ੁਰੂ ਹੋ ਗਏ ਸਨ। ਜਿਹੜੇ ਸਿੱਧੇ ਤੌਰ ਤੇ ਨਹੀਂ ਵੀ ਸਨ ਜੁੜਦੇ, ਉਹਨਾਂ ਦੇ ਦਿਲਾਂ ਵਿੱਚ ਸਿੱਖ ਧਰਮ ਪ੍ਰਤੀ ਪਿਆਰ ਅਤੇ ਸਤਿਕਾਰ ਜ਼ਰੂਰ ਪੈਦਾ ਹੁੰਦਾ ਸੀ ਤੇ ਉਹ ਗੁਰੂ ਘਰ ਦੇ ਸ਼ੁਕਰਗੁਜ਼ਾਰ ਹੋਇਆ ਕਰਦੇ ਸਨ। 

ਪਾਠਕੋ, ਅੱਜ ਗੈਰ ਸਿੱਖਾਂ ਦੀ ਤਾਂ ਗੱਲ ਹੀ ਛੱਡੋ, ਸਿੱਧੇ ਤੌਰ ਤੇ ਅੱਜ ਖੁਦ ਸਿੱਖ ਵੀ ਗੁਰੂ ਘਰ ਤੋਂ ਮਿਲਣ ਵਾਲੀ ਸਹਾਇਤਾ ਤੋਂ ਵਾਂਝੇ ਹੋ ਚੁੱਕੇ ਹਨ। ਪਾਠਕੋ, ਬੜੀ ਕੌੜੀ ਸਚਾਈ ਹੈ ਕਿ ਅੱਜ ਜਾਂ ਤਾਂ ਸਿੱਖ ਲੋਕ ਦਸਵੰਧ ਕੱਢਦੇ ਹੀ ਨਹੀਂ ਹਨ, ਜੇਕਰ ਕੱਢਦੇ ਵੀ ਹਨ, ਤਾਂ ਉਹ ਦਸਵੰਧ ਗੁਰੂ ਦੀ ਗੋਲਕ ਭਾਵ ਗਰੀਬ ਦੇ ਮੂੰਹ ਵਿੱਚ ਨਹੀਂ ਜਾਂਦਾ ਬਲਕਿ ਸਿੱਧਾ ਗੁਰਦੁਆਰਿਆਂ ਦੀਆਂ ਗੋਲਕਾਂ ਵਿੱਚ ਚੱਲਾ ਜਾਂਦਾ ਹੈ। ਹੁਣ ਗੋਲਕਾਂ ਵਿੱਚੋਂ ਇਹ ਪੈਸਾ ਕਿੱਥੇ ਜਾਂਦਾ ਹੈ? ਸ਼ਾਇਦ ਇਸ ਸਵਾਲ ਦਾ ਜਵਾਬ ਦੇਣ ਦੀ ਵੀ ਲੋੜ ਨਹੀਂ ਰਹੀ, ਸਭ ਜਾਨੀਜਾਣ ਹਨ। 

ਪਾਠਕੋ, ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਖੁਦ ਵੀ ਇੱਕ ਸਿੱਖ ਪਰਿਵਾਰ ਨਾਲ ਸਬੰਧਤ ਹਾਂ। ਇਹ ਵੀ ਇੱਕ ਸਚਾਈ ਹੈ ਕਿ ਮੈਂ ਖੁਦ ਵੀ ਕਦੇ ਦਸਵੰਧ ਨਹੀਂ ਕੱਢਿਆ, ਇਹ ਵੀ ਇੱਕ ਸਚਾਈ ਹੈ ਕਿ ਮੈਂ, ਕਿਸੇ ਗੁਰੂ ਘਰ ਦੀ ਗੋਲਕ ਵਿੱਚ ਪੈਸੇ ਪਾਉਣ ਨਾਲੋਂ ਕਿਸੇ ਗਰੀਬ ਅਤੇ ਲੋੜਵੰਦ ਦੀ ਮਦਦ ਕਰਨ ਨੂੰ ਜ਼ਰੂਰ ਤਰਜੀਹ ਦਿੰਦਾ ਹਾਂ। ਪਾਠਕੋ, ਇਸ ਲੇਖ ਰਾਹੀਂ ਮੇਰਾ ਮਕਸਦ ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹਰਗਿਜ਼ ਨਹੀਂ ਹੈ, ਪਰ ਸਿਰਫ਼ ਸਮੇਂ ਦੀ ਨਜ਼ਾਕਤ ਨੇ ਮੈਨੂੰ ਅਜਿਹਾ ਲਿਖਣ ਲਈ ਮਜਬੂਰ ਕੀਤਾ ਹੈ, ਤਾਂ ਜੋ ਕਿ ਗੁਰੂ ਸਾਹਿਬਾਨਾਂ ਦੇ ਸੰਦੇਸ਼ ਨੂੰ ਆਮ ਲੋਕਾਂ ਤੱਕ ਪੁੱਜਦਾ ਕੀਤਾ ਜਾ ਸਕੇ ਕਿ ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੁੰਦਾ ਹੈ। 

ਪਾਠਕੋ, ਆਪਾਂ ਗੱਲ ਫਿਰ ਸਿੱਖਾਂ ਵੱਲੋਂ ਦਸਵੰਧ ਕੱਢਣ ਜਾਂ ਨਾ ਕੱਢਣ ਦੀ ਹੀ ਕਰਦੇ ਹਾਂ। ਅੱਜ ਇਹ ਗੱਲ ਵੀ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਰਹੀ ਕਿ ਗੁਰਦੁਆਰਿਆਂ ਦੀਆਂ ਗੋਲਕਾਂ ਵਿੱਚੋਂ ਨਿਕਲੇ ਪੈਸੇ ਦਾ ਇੱਕ ਬਹੁਤ ਵੱਡਾ ਹਿੱਸਾ ਗੁਰਦੁਆਰਿਆਂ ਦੀਆਂ ਇਮਾਰਤਾਂ, ਐਸ.ਜੀ.ਪੀ.ਸੀ. ਦੇ ਅਧੀਨ ਕੰਮ ਕਰ ਰਹੇ ਉਹਨਾਂ ਸਕੂਲਾਂ-ਕਾਲਜਾਂ ਅਤੇ ਹਸਪਤਾਲਾਂ ਤੇ ਲਗਾ ਦਿੱਤਾ ਜਾਂਦਾ ਹੈ ਜਿੱਥੇ ਨਾ ਤਾਂ ਸਿੱਖਾਂ ਨੂੰ ਮੁਫ਼ਤ ਵਿੱਦਿਆ ਹੀ ਮਿਲਦੀ ਹੈ ਅਤੇ ਨਾ ਹੀ ਉਹਨਾਂ ਨੂੰ ਸਿਹਤ ਸੁਵਿਧਾਵਾਂ ਹੀ। ਪੜ੍ਹਾਈ ਅਤੇ ਸਿਹਤ ਸੁਵਿਧਾਵਾਂ ਹਾਸਲ ਕਰਨ ਵਾਲੇ ਸਿੱਖਾਂ ਕੋਲੋਂ ਮੋਟੀਆਂ ਅਤੇ ਅਸਿਹਣਯੋਗ ਫ਼ੀਸਾਂ ਵਸੂਲੀਆਂ ਜਾਂਦੀਆਂ ਹਨ। ਅਗਰ ਥੋੜਾ ਕੌੜੇ ਪਰ ਸਰਲ ਸ਼ਬਦਾਂ ਵਿੱਚ ਆਖਿਆ ਜਾਵੇ ਤਾਂ ਐਸ.ਜੀ.ਪੀ.ਸੀ. ਦੇ ਸਕੂਲਾਂ-ਕਾਲਜਾਂ ਅਤੇ ਹਸਪਤਾਲਾਂ ਦਾ ਪੂਰੀ ਤਰ੍ਹਾਂ ਨਾਲ ਵਪਾਰੀਕਰਨ ਹੋ ਚੁੱਕਾ ਹੈ। ਹੁਣ ਜਿੱਥੇ ਸਿੱਖਾਂ ਨੂੰ ਹੀ ਕੋਈ ਨਹੀਂ ਪੁੱਛਦਾ, ਉੱਥੇ ਗੈਰ ਸਿੱਖਾਂ ਬਾਰੇ ਤਾਂ ਗੱਲ ਕਰਨੀ ਵੀ ਬੇਸ਼ਰਮੀ ਜਿਹੀ ਲੱਗਦੀ ਹੈ। ਇਸ ਸਭ ਕੁਝ ਵੇਖ ਕੇ ਹਰ ਸਿੱਖ ਦੇ ਜੁਬਾਨ ਤੇ ਇੱਕੋ ਸਵਾਲ ਹੈ ਕਿ ਗਰੀਬ ਦਾ ਮੂੰਹ, ਹੁਣ ਵੀ ਹੈ, ਗੁਰੂ ਦੀ ਗੋਲਕ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

ਤਾ -ਉਮਰ ਜੇਲ੍ਹ ਵਿੱਚ ਸੜੇਗਾ ਸਿੱਖਾਂ ਦਾ ਕਾਤਲ' ! (ਨਿਊਜ਼ਨੰਬਰ ਖ਼ਾਸ ਖ਼ਬਰ)  

1984 ਦੇ ਨਵਬੰਰ ਮਹੀਨੇ ਦਾ ਪਹਿਲਾਂ ਹਫ਼ਤਾ ਦਿੱਲੀ ਅਤੇ ਦੇਸ਼ ਦੇ ਹੋਰ ਇਲਾਕਿਆਂ ਵਿੱਚ ਰਹਿੰਦੇ ਸਿੱਖਾਂ ਲਈ ਬਹੁਤ ਹੀ ਭਿਆਨਕ ਸੀ ਜਿੰਨ੍ਹਾ ਨੂੰ ਕਾਂਗਰਸੀਆਂ ਦੇ ਸ਼ਹਿ ਤੇ ਕੋਹ ਕੋਹ ਮਾਰਿਆ ਗਿਆ ਸੀ ਤੇ ਸਿੱਖਾਂ ਪਰਿਵਾਰਾਂ ਦੀਆਂ ਧੀਆਂ ਅਤੇ ਭੈਣਾ ਦੀ ਵੱਡੀ ਪੱਧਰ ਤੇ ਬੇਪੱਤੀ ਕੀਤੀ ਗਈ। ...

ਕਿਹੜਾ ਨਿਕਲੂ ਅੱਜ ਲੰਬੀ ਦੇ ਲਿਫ਼ਾਫ਼ੇ 'ਚੋਂ ਬਾਹਰ? (ਵਿਅੰਗ)

''ਧੂੰਆਂ ਝੂਠ ਨਹੀਂ ਬੋਲਤਾ ਯਾਰੋ, ਬਸਤੀ ਮੇਂ ਘਰ ਤੋ ਕੋਈ ਜਲਾ ਹੋਗਾ'', ਬੜੇ ਚਿਰਾਂ ਤੋਂ ਇਹ ਇਲਜ਼ਾਮ ਲੱਗਦੇ ਆਏ ਹਨ ਕਿ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰ ਪ੍ਰਧਾਨ ਲੰਬੀ ਦੇ ਲਿਫ਼ਾਫ਼ੇ 'ਚੋਂ ਹੀ ਨਿੱਕਲਦਾ ਹੈ। ...

ਹਿਸਾਰ 'ਚ ਗੁਰਸਿੱਖ ਅੰਮ੍ਰਿਤਧਾਰੀ ਬੀਬੀ ਨਾਲ ਛੇੜਛਾੜ ਦੀ ਘਟਨਾ ਦਾ ਤੁਰੰਤ ਐਕਸ਼ਨ ਲਵੇ ਹਰਿਆਣਾ ਸਰਕਾਰ: ਖੁਸਰੋਪੁਰ

ਬੀਤੇ ਦਿਨੀਂ ਹਿਸਾਰ ਵਿਖੇ ਸਿਆਸਤਦਾਨਾਂ ਨਾਲ ਸਬੰਧਿਤ ਕੁਝ ਲੋਕਾਂ ਵੱਲੋਂ ਇੱਕ ਗੁਰਸਿੱਖ ਅੰਮ੍ਰਿਤਧਾਰੀ ਪਰਿਵਾਰ ਨਾਲ ਸਬੰਧਿਤ ਸਿੱਖ ਬੀਬੀ ਨਾਲ ਕੇਵਲ ਛੇੜਛਾੜ ਹੀ ਨਹੀਂ ਕੀਤੀ ਗਈ, ਬਲਕਿ ਉਸ ਪਰਿਵਾਰ ਦੇ ਮਰਦ ਬੰਦਿਆਂ ਦੀ ਵੀ ਅਣਮਨੁੱਖੀ ਢੰਗ ਨਾਲ ਕੁੱਟਮਾਰ ਕੀਤੀ ਗਈ। ...

ਕੇਂਦਰ ਸਰਕਾਰ ਸ਼ਿਲਾਂਗ 'ਚ ਸਿੱਖ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਏ : ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ

ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਸਿੱਖਾਂ ਵਿਰੁੱਧ ਹੋ ਰਹੇ ਹਮਲਿਆਂ ਵਿੱਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਤੇ ਇਨਸਾਫ਼ ਦਿਵਾਉਣ ਲਈ ਕੇਂਦਰ ਸਰਕਾਰ ਇਸ ਮਾਮਲੇ ਵਿੱਚ ਦਖਲ ਦੇ ਕੇ ਮੇਘਾਲਿਆ ਸਰਕਾਰ ਨਾਲ ਗੱਲ ਕਰਕੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਖਤ ਕਦਮ ਚੁੱਕੇ। ...

84 ਦੇ ਸ਼ਹੀਦਾਂ ਨੂੰ ਯਾਦ ਕਰਕੇ ਸ਼੍ਰੋਮਣੀ ਕਮੇਟੀ ਮਣਾਏਗੀ ਘੱਲੂਘਾਰਾ ਦਿਵਸ!!

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਫ਼ੌਜੀ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰਨ ਲਈ, ਉਨ੍ਹਾਂ ਨੂੰ ਸ਼ਰਧਾ ਦੇ ਫ਼ੁੱਲ ਅਰਪਣ ਕਰਨ ਦੇ ਲਈ 6 ਜੂਨ ਨੂੰ ਘੱਲੂਘਾਰਾ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ। ...

ਆਸਟਰੇਲੀਆ 'ਚ ਧਰਮ ਪ੍ਰਚਾਰ ਲਈ ਯਤਨਸ਼ੀਲ ਜਸਬੀਰ ਸਿੰਘ ਦਾ ਕੀਤਾ ਗਿਆ ਸਨਮਾਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਅੱਜ ਸਕੱਤਰ ਮਨਜੀਤ ਸਿੰਘ ਚੀਮਾ ਬਾਠ ਨੇ ਆਸਟਰੇਲੀਆ ਵਿੱਚ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੇਵਾ ਨਿਭਾਅ ਰਹੇ ਜਸਬੀਰ ਸਿੰਘ ਦਾ ਸਨਮਾਨ ਕੀਤਾ। ...

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ 'ਚ ਲਏ ਗਏ ਕਈ ਅਹਿਮ ਫੈਸਲੇ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ 25 ਦਸੰਬਰ ਦੀ ਬਜਾਏ ਕਿਸੇ ਹੋਰ ਮਿਤੀ ਨੂੰ ਮਨਾਉਣ ਦੀ ਕੀਤੀ ਸਿਫ਼ਾਰਸ਼ ਪੰਜ ਸਿੰਘ ਸਾਹਿਬਾਨ ਨੇ ਰੱਦ ਕਰ ਦਿੱਤੀ ਹੈ। ...

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਨਾਇਆ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ...

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ...