Loading the player...

ਨੋਟਬੰਦੀ ਦੀ ਪਹਿਲੀ ਬਰਸੀ ਮੌਕੇ ਕਾਂਗਰਸ ਵੱਲੋਂ ਮੋਦੀ ਦਾ ਪੁਤਲਾ ਫ਼ੂਕ ਕੀਤਾ ਮੁਜਾਹਰਾ

Last Updated: Nov 08 2017 16:38
Reading time: 0 mins, 36 secs

ਅੱਜ ਨੋਟਬੰਦੀ ਦੇ ਇੱਕ ਸਾਲ ਪੂਰੇ ਹੋਣ 'ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਜੁਗਲ ਕਿਸ਼ੋਰ ਦੀ ਅਗਵਾਈ ਹੇਠ ਜਿੱਥੇ ਕਾਲਾ ਦਿਵਸ ਮਨਾਇਆ ਗਿਆ, ਉੱਥੇ ਹੀ ਹੱਟੀ ਚੌਂਕ ਵਿਖੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫ਼ੂਕ ਮੁਜ਼ਾਹਰਾ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਜੁਗਲ ਕਿਸ਼ੋਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦਾ ਦਿਨ ਲੋਕ ਕਦੇ ਨਹੀਂ ਭੁੱਲ ਸਕਦੇ। ਅੱਜ ਦੇ ਦਿਨ ਨੋਟਬੰਦੀ ਕੀਤੀ ਗਈ ਸੀ। ਜਿਸ ਕਾਰਨ ਕਈ ਲੋਕਾਂ ਦੀਆਂ ਬੈਂਕਾਂ ਦੀ ਲੰਬੀਆਂ ਲਾਈਨਾਂ 'ਚ ਲੱਗ ਕੇ ਜਾਨਾਂ ਵੀ ਗਈਆਂ ਸਨ। ਇਸ ਲਈ ਅੱਜ ਅਸੀਂ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾ ਰਹੇ ਹਾਂ। ਅਸੀਂ ਨਰਿੰਦਰ ਮੋਦੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਲੋਕ ਉਸ ਨੋਟ ਬੰਦੀ ਨੂੰ ਭੁੱਲੇ ਨਹੀਂ ਅਤੇ 2019 ਵਿੱਚ ਕਾਂਗਰਸ ਨੂੰ ਸੈਂਟਰ 'ਚ ਲਿਆ ਕੇ ਮੋਦੀ ਨੂੰ ਚੱਲਦਾ ਕਰਨਗੇ।