ਪੇਂਟਰ ਨੂੰ ਲੱਗਿਆ ਕਰੰਟ ,ਗੰਭੀਰ ਰੂਪ ਵਿੱਚ ਜ਼ਖਮੀ

ਜ਼ਿਲ੍ਹਾ ਨਵਾਂਸ਼ਹਿਰ ਦੇ ਤਹਿਸੀਲ ਬੰਗਾ ਦੇ ਹੱਪੋਵਾਲ ਰੋਡ ਤੇ ਪਿੰਡ ਖਟਕੜ ਖ਼ੁਰਦ ਨੂੰ ਜਾਂਦੇ ਰਸਤੇ ਤੇ ਬਣੀ ਨਵੀਂ ਕਾਲੋਨੀ ਵਿੱਚ ਇੱਕ ਘਰ ਵਿੱਚ ਪੈਂਟ ਦਾ ਕੰਮ ਕਰ ਰਹੇ ਇੱਕ ਪੇਂਟਰ ਨੂੰ ਕਰੰਟ ਲੱਗ ਗਿਆ। ਸੰਦੀਪ ਕੁਮਾਰ ਪੁੱਤ ਮਹਿੰਦਰ ਪਾਲ ਨਿਵਾਸੀ ਪੱਦੀ ਮੱਠਵਾਲੀ ਨੇ ਦੱਸਿਆ ਕਿ ਅਮਰਜੀਤ ਲਾਲ ਪੁੱਤ ਕਰਮ ਚੰਦ ਨਿਵਾਸੀ ਪਿੰਡ ਪਠਲਾਵਾ ਪਿਛਲੇ ਤਿੰਨ ਦਿਨਾਂ ਤੇ ਉਸ ਦੇ ਨਾਲ ਪਿੰਡ ਖਟਕੜ ਖ਼ੁਰਦ ਵਿੱਚ ਕੁੰਤੀ ਦੇਵੀ ( ਬਿਹਾਰ ) ਦੇ ਘਰ ਵਿੱਚ ਪੇਂਟ ਦਾ ਕੰਮ ਕਰ ਰਿਹਾ ਸੀ। ਸ਼ਨੀਵਾਰ ਨੂੰ ਜਿਵੇਂ ਹੀ ਅਮਰਜੀਤ ਲਾਲ ਦੁਪਹਿਰ ਤਿੰਨ ਵਜੇ ਦੇ ਬਾਦ ਬਾਹਰ ਬਣੀ ਦੀਵਾਰ ਨੂੰ ਪੇਂਟ ਕਰਨ ਲਈ ਘਰ ਦੇ ਬਾਹਰ ਜਾ ਕੇ ਪੇਂਟ ਕਰਨ ਲਗਾ ਤਾਂ ਉਸ ਨੂੰ ਘਰ ਦੇ ਨਾਲ ਗੁਜ਼ਰ ਰਹੀ ਬਿਜਲੀ ਦੀ ਤਾਰ ਤੋਂ ਅਚਾਨਕ ਕਰੰਟ ਲੱਗ ਗਿਆ। ਅਮਰਜੀਤ ਉੱਥੇ ਹੀ ਹੇਠਾਂ ਡਿੱਗ ਗਿਆ। ਉਸ ਨੂੰ ਮੌਕੇ ਤੋਂ 108 ਏੰਬੁਲੇਂਸ ਦੀ ਸਹਾਇਤਾ ਦੇ ਨਾਲ ਸਿਵਲ ਹਸਪਤਾਲ ਬੰਗਾ ਲਿਆਇਆ ਗਿਆ। ਹਸਪਤਾਲ 'ਚ ਡਿਊਟੀ ਤੇ ਮੌਜੂਦ ਡਾਕਟਰ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਜਲੰਧਰ ਲਈ ਰੈਫ਼ਰ ਕਰ ਦਿੱਤਾ।

 

 

पुंछ: LOC के नजदीक बारूदी सुरंग की चपेट में आने से 22 साल का युवक गंभीर रूप से हुआ घायल

जम्मू कश्मीर स्थित पुंछ जिले के गुलपुर सेक्टर के पास LOC के नजदीकी गांव बगयालदरा में आज सुबह बारूदी सुरंग की चपेट में आने से 22 साल का युवक घायल हो गया। ...

ਮੋਟਰਸਾਇਕਲ ਤੇ ਕਾਰ ਦੀ ਭਿਆਨਕ ਟੱਕਰ, ਮੋਟਰਸਾਇਕਲ ਸਵਾਰ ਦੀ ਮੌਤ ਅਤੇ ਪਤਨੀ ਤੇ ਬੱਚੀ ਗੰਭੀਰ ਫੱਟੜ

ਇੱਕ ਸੜਕ ਹਾਦਸੇ 'ਚ ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ, ਜਦੋ ਕਿ ਮ੍ਰਿਤਕ ਦੀ ਪਤਨੀ ਅਤੇ ਬੱਚੀ ਗੰਭੀਰ ਰੂਪ 'ਚ ਫੱਟੜ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਵਖੋ ਵਖਰੇ ਹਸਪਤਾਲਾਂ 'ਚ ਲਿਜਾਇਆ ਗਿਆ ਹੈ। ...

ਚਾਚੇ-ਭਤੀਜੇ 'ਤੇ ਫਾਇਰਿੰਗ, ਭਤੀਜੇ ਨੂੰ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀਂ.!!!

ਬੀਤੀ ਦੁਪਹਿਰ ਕਰੀਬ ਢਾਈ ਵਜੇ ਪਿੰਡ ਜਨੇਰ ਦਾਖਲੀ ਲੂੰਬੜੀ ਵਾਲਾ ਵਿਖੇ ਸਰਪੰਚੀ ਨੂੰ ਲੈ ਕੇ ਚੱਲੀਆਂ ਗੋਲੀਆਂ ਦੇ ਵਿੱਚ ਇੱਕ ਨੌਜ਼ਵਾਨ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ...

ਮਾਮੂਲੀ ਜਿਹੀ ਗੱਲ ਨੂੰ ਲੈ ਕੇ ਵਧਿਆ ਵਿਵਾਦ, ਵਿਅਕਤੀ ਗੰਭੀਰ ਜ਼ਖਮੀ

ਬੀਤੇ ਦਿਨ ਸੁੰਦਰ ਵਾਲੇ ਝੁੱਗੇ ਵਿਖੇ ਮਾਮੂਲੀ ਗੱਲ ਨੂੰ ਲੈ ਕੇ ਹੋਏ ਲੜਾਈ ਝਗੜੇ ਦੇ ਦੌਰਾਨ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ...

ਬਜ਼ੁਰਗ ਜੋੜੇ 'ਤੇ ਅਣਪਛਾਤੇ ਨੇ ਕੀਤਾ ਜਾਨਲੇਵਾ ਹਮਲਾ, ਇੱਕ ਦੀ ਮੌਤ

ਬੀਤੀ ਦੇਰ ਰਾਤ ਫਿਰੋਜ਼ਪੁਰ ਛਾਉਣੀ ਦੇ ਸੰਤ ਲਾਲ ਰੋਡ ਵਿਖੇ ਇੱਕ ਬਜ਼ੁਰਗ ਜੋੜੇ 'ਤੇ ਅਣਪਛਾਤੇ ਵਿਅਕਤੀ ਨੇ ਜਾਨਲੇਵਾ ਹਮਲਾ ਕਰ ਦਿੱਤਾ। ਉਕਤ ਹਮਲਾਵਰ ਨੇ ਬਜ਼ੁਰਗ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੌਤ ਦੀ ਘਾਟ ਉਤਾਰ ਦਿੱਤਾ, ਜਦ ਕਿ ਬਜ਼ੁਰਗ ਦੀ ਪਤਨੀ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ...

ਦੋ ਕਾਰਾਂ ਦੀ ਜਬਰਦਸਤ ਟੱਕਰ ਦੌਰਾਨ ਇੱਕ ਦੀ ਮੌਤ, 10 ਗੰਭੀਰ ਜ਼ਖਮੀ

ਗੁਰੂਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਦਰਸ਼ਨਾਂ ਲਈ ਜਾ ਰਹੇ ਇੱਕ ਪਰਿਵਾਰ ਦੀ ਕਾਰ ਦੀ ਅਚਾਨਕ ਪਿੰਡ ਜੋਗੇਵਾਲਾ ਨਜ਼ਦੀਕ ਸਾਹਮਣੇ ਤੋਂ ਆ ਰਹੀ ਆਲਟੋ ਕਾਰ ਨਾਲ ਜਬਰਦਸਤ ਟੱਕਰ ਹੋ ਗਈ। ...