ਦਾਜ-ਦਹੇਜ ਦੇ ਵਰਤਮਾਨ ਹਾਲਾਤ ਤੇ ਕਾਨੂੰਨ (ਭਾਗ-3)

ਜਿਵੇਂ ਕਿ ਤੁਸੀਂ ਪਿਛਲੇ ਅੰਕਾਂ 'ਚ ਪੜ੍ਹਿਆ ਹੈ ਕਿ ਦਾਜ ਦੀ ਪ੍ਰਥਾ ਕਿਸ ਤਰ੍ਹਾਂ ਸਾਡੇ ਸਮਾਜ ਲਈ ਘਾਤਕ ਸਾਬਿਤ ਹੋ ਰਹੀ ਹੈ ਅਤੇ ਦਿਨੋਂ-ਦਿਨ ਇਹ ਲਾਹਨਤ ਕਈ ਘਰਾਂ ਨੂੰ ਉਜਾੜ ਰਹੀ ਹੈ। ਇਸ ਅੰਕ 'ਚ ਵੀ ਅਸੀਂ ਇੱਕ ਸੱਚੇ ਘਟਨਾਕ੍ਰਮ ਦੀ ਕਾਲਪਨਿਕ ਨਾਮ ਵਰਤ ਕੇ ਚਰਚਾ ਕਰਾਂਗੇ।

ਪਿਛਲੇ ਅੰਕ 'ਚ ਸਾਂਝੀ ਕੀਤੀ ਗਈ ਘਟਨਾ ਸਮਾਜ ਨੂੰ ਝੰਜੋੜਣ ਵਾਲੀ ਸੀ ਅਤੇ ਇਹ ਘਟਨਾ ਵੀ ਅਜਿਹਾ ਹੀ ਵਰਤਾਰਾ ਹੈ ਜੋ ਸਮਾਜ ਨੂੰ ਅਜੇ ਵੀ ਆਪਣੀ ਸੋਚ ਬਦਲ ਲੈਣ ਲਈ ਵਾਸਤਾ ਪਾ ਰਹੀ ਹੈ।

ਬੇਸ਼ੱਕ ਹਰ ਮਾਂ-ਬਾਪ ਆਪਣੇ ਵਿੱਤ ਅਨੁਸਾਰ ਆਪਣੀ ਔਲਾਦ ਨੂੰ ਹਰ ਸੁੱਖ ਸਹੂਲਤ ਦੇਣ ਦੀ ਪੂਰੀ ਵਾਹ ਲਾਉਂਦਾ ਹੈ ਅਤੇ ਆਪਣੇ ਬੱਚਿਆਂ ਦੇ ਵਿਆਹ ਸਬੰਧੀ ਬਹੁਤ ਉਤਸੁਕ ਹੁੰਦਾ ਹੈ। ਇਸੇ ਤਰ੍ਹਾਂ ਹੀ ਫਰੀਦਕੋਟ ਜ਼ਿਲ੍ਹੇ ਦੇ ਇੱਕ ਪਿੰਡ 'ਚ ਰਹਿ ਰਹੇ ਸਾਧਾਰਨ ਕਿਸਾਨ ਪਰਿਵਾਰ ਨੇ ਆਪਣੀਆਂ ਚਾਰ ਧੀਆਂ ਨੂੰ ਲੜਕਾ ਨਹੀਂ ਹੋਣ ਦੇ ਬਾਵਜੂਦ ਪੁੱਤਾਂ ਵਾਂਗ ਪਾਲਿਆ ਅਤੇ ਕਦੇ ਵੀ ਆਪਣੇ ਮਨ 'ਚ ਨਫ਼ਰਤ ਨਹੀਂ ਆਉਣ ਦਿੱਤੀ ਕਿ ਉਹਨਾਂ ਦੇ ਪੁੱਤ ਨਹੀਂ। ਕਿਸਾਨ ਗੁਰਦੀਪ ਸਿੰਘ ਨੇ ਆਪਣੀ ਵੱਡੀ ਲੜਕੀ ਨੂੰ ਦਸ ਸਾਲ ਪਹਿਲਾਂ ਪੂਰੇ ਜੋਸ਼ੋ-ਖਰੋਸ਼ ਨਾਲ ਵਿਆਹਿਆ ਅਤੇ ਆਪਦੇ ਮਨ 'ਚ ਇੱਕ ਧੀ ਦਾ ਵਿਆਹ ਕਰਕੇ ਸਕੂਨ ਪ੍ਰਾਪਤ ਕੀਤਾ।

ਗੁਰਦੀਪ ਸਿੰਘ ਨੇ ਆਪਣੀ ਧੀ ਮਨੀ ਕੌਰ ਦਾ ਵਿਆਹ ਦਾਜ ਦਹੇਜ ਸਮੇਤ ਕਿਸਾਨ ਪਰਿਵਾਰ ਦੇ ਇਕਲੌਤੇ ਪੁੱਤਰ ਸ਼ਨੀ ਸਿੰਘ ਨਾਲ ਕਰ ਦਿੱਤਾ। ਇਕਲੌਤਾ ਪੁੱਤਰ ਪੰਜ ਕਿੱਲਿਆਂ ਦਾ ਮਾਲਕ ਸੀ ਅਤੇ ਲਾਡਲਾ ਹੋਣ ਕਾਰਨ ਉਸ ਦੇ ਮਾਂ-ਬਾਪ ਵੀ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦੇ ਸਨ। ਗੁਰਦੀਪ ਸਿੰਘ ਵੀ ਖੁਸ਼ ਸੀ ਕਿ ਉਸ ਨੇ ਆਪਣੀ ਇੱਕ ਧੀ ਦਾ ਘਰ ਵਸਾ ਦਿੱਤਾ ਹੈ। ਵਧੀਆ ਚੱਲ ਰਹੀ ਵਿਆਹੁਤਾ ਜ਼ਿੰਦਗੀ ਦੌਰਾਨ ਦੋ ਸਾਲ ਬਾਅਦ ਫੈਸਲਾ ਹੋਇਆ ਕਿ ਮਨੀ ਕੌਰ ਜੋ ਕਿ ਬੀ.ਏ. ਪਾਸ ਨੂੰ ਸਰਕਾਰੀ ਨੌਕਰੀ ਲਗਵਾਇਆ ਜਾਵੇ। ਮਨੀ ਕੌਰ ਇੱਕ ਬੱਚੇ ਦੀ ਮਾਂ ਵੀ ਬਣ ਚੁੱਕੀ ਸੀ। ਮਨੀ ਕੌਰ ਨੇ ਸਰਕਾਰੀ ਨੌਕਰੀ ਲਈ ਅਪਲਾਈ ਕੀਤਾ ਤਾਂ ਮਨੀ ਕੌਰ ਦੇ ਸਹੁਰਾ ਨੈਬ ਸਿੰਘ ਨੇ ਆਪਣੀ ਨੂੰਹ ਨੂੰ ਨੌਕਰੀ ਦਿਵਾਉਣ ਲਈ ਕਿਸੇ ਦਲਾਲ ਨਾਲ ਨੌਕਰੀ ਬਦਲੇ ਛੇ ਲੱਖ ਰੁਪਏ ਦੇਣ ਦਾ ਸੌਦਾ ਤੈਅ ਕਰ ਲਿਆ। ਮਨੀ ਕੌਰ ਨੂੰ ਇੰਟਰਵਿਊ ਉਪਰੰਤ ਦੱਸਿਆ ਗਿਆ ਕਿ ਉਸ ਦੀ ਨੌਕਰੀ ਲਈ ਛੇ ਲੱਖ ਰੁਪਏ ਦਾ ਸੌਦਾ ਤੈਅ ਹੋਇਆ ਹੈ। ਇਸ ਲਈ ਉਹ ਆਪਣੇ ਮਾਂ-ਬਾਪ ਨਾਲ ਗੱਲ ਕਰਕੇ ਤਿੰਨ ਲੱਖ ਰੁਪਏ ਲੈ ਕੇ ਆਵੇ। ਸਹੁਰਿਆਂ ਦੇ ਦਬਾਅ ਹੇਠ ਉਸ ਨੇ ਆਪਣੇ ਪੇਕੇ ਪਰਿਵਾਰ ਤੋਂ ਤਿੰਨ ਲੱਖ ਰੁਪਏ ਲੈ ਆਂਦੇ ਅਤੇ ਸਹੁਰੇ ਪਰਿਵਾਰ ਕੋਲ ਫਰਿਆਦ ਕੀਤੀ ਕਿ ਉਸ ਦੀ ਦੂਸਰੀ ਭੈਣ ਦੀ ਸ਼ਾਦੀ ਮੌਕੇ ਉਸ ਨੂੰ ਪੈਸੇ ਵਾਪਸ ਦੇ ਦਿੱਤੇ ਜਾਣ ਤਾਂ ਜੋ ਉਹ ਆਪਣੇ ਮਾਂ-ਬਾਪ ਨੂੰ ਪੈਸੇ ਵਾਪਸ ਦੇ ਸਕੇ। ਲਗਭਗ ਤਿੰਨ ਸਾਲ ਨੌਕਰੀ ਦੇ ਲਾਰੇ ਉਪਰੰਤ ਮਨੀ ਕੌਰ ਦੇ ਸਹੁਰਾ ਪਰਿਵਾਰ ਨੂੰ ਸਾਫ਼ ਹੋ ਗਿਆ ਕਿ ਉਹਨਾਂ ਨਾਲ ਠੱਗੀ ਵੱਜ ਚੁੱਕੀ ਹੈ।

ਮਨੀ ਕੌਰ ਨੇ ਜਦ ਆਪਣੇ ਸਹੁਰਿਆਂ ਤੋਂ ਤਿੰਨ ਲੱਖ ਰੁਪਏ ਵਾਪਸ ਆਪਣੇ ਪੇਕਿਆਂ ਨੂੰ ਦੇਣ ਦੀ ਗੱਲ ਕੀਤੀ ਤਾਂ ਘਰ 'ਚ ਕਲੇਸ਼ ਰਹਿਣ ਲੱਗ ਪਿਆ। ਮਨੀ ਕੌਰ ਤੇ ਉਸ ਦੇ ਮਾਪੇ ਚਿੰਤਾ 'ਚ ਸਨ ਕਿ ਉਹ ਕੀ ਕਰਨ ਕਿਉਂਕਿ ਮਨੀ ਕੌਰ ਦੀ ਛੋਟੀ ਭੈਣ ਦਾ ਵਿਆਹ ਨੇੜੇ ਸੀ। ਮਨੀ ਕੌਰ ਦੇ ਸਹੁਰੇ ਮਨੀ ਕੌਰ ਦੀ ਕੁੱਟਮਾਰ ਕਰਨ ਲੱਗੇ। ਦਿਨ-ਬ-ਦਿਨ ਇਹ ਵਰਤਾਰਾ ਵਧਦਾ ਗਿਆ। 

ਅਚਾਨਕ ਇੱਕ ਦਿਨ ਲੜਾਈ ਵੱਧ ਜਾਣ ਕਾਰਨ ਮਨੀ ਕੌਰ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਆਤਮ-ਹੱਤਿਆ ਕਰ ਲਈ। ਮਨੀ ਕੌਰ ਦੇ ਮਾਂ-ਬਾਪ ਗਹਿਰੇ ਸਦਮੇ 'ਚ ਸਨ ਕਿਉਂਕਿ ਦਸ ਦਿਨ ਬਾਅਦ ਮਨੀ ਕੌਰ ਦੀ ਛੋਟੀ ਭੈਣ ਕਰਨ ਕੌਰ ਦਾ ਵਿਆਹ ਹੋਣ ਵਾਲਾ ਸੀ ਅਤੇ ਉਹਨਾਂ ਕਰਜ਼ਾ ਚੁੱਕ ਕੇ ਉਸ ਦੇ ਵਿਆਹ ਦੀ ਤਿਆਰੀ ਕਰ ਲਈ ਸੀ।

ਰਿਸ਼ਤੇਦਾਰਾਂ ਦੇ ਸੁਝਾਅ ਅਤੇ ਦਬਾਅ ਕਰਕੇ ਮਨੀ ਕੌਰ ਦੇ ਛੋਟੇ ਬੇਟੇ ਦਾ ਵਾਸਤਾ ਪਾ ਕੇ ਕਰਨ ਕੌਰ ਦਾ ਪਹਿਲਾਂ ਪੱਕਾ ਹੋਇਆ ਮੰਗਣਾ ਤੋੜ ਕੇ ਕਰਨ ਕੌਰ ਦਾ ਵਿਆਹ ਮਨੀ ਕੌਰ ਦੇ ਪਤੀ ਸ਼ਨੀ ਸਿੰਘ ਨਾਲ ਕਰ ਦਿੱਤਾ ਗਿਆ। ਨਵੀਂ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਵਧੀਆ ਨਾ ਹੋਣ ਕਾਰਨ ਛੇ ਮਹੀਨਿਆਂ ਉਪਰੰਤ ਹੀ ਦੁਬਾਰਾ ਕਲੇਸ਼ ਰਹਿਣ ਲੱਗ ਪਿਆ ਅਤੇ ਕਰਨ ਕੌਰ ਦਾ ਫੈਸਲਾ ਆਪਣੇ ਪੇਕੇ ਘਰ ਹੀ ਰਹਿਣ ਦਾ ਹੋਇਆ।

ਇਸ ਘਟਨਾ ਨਾਲ ਸਬੰਧਿਤ ਵਕੀਲ ਐਸ.ਐਸ ਬਰਾੜ ਦਾ ਕਹਿਣਾ ਹੈ ਕਿ ਦਾਜ ਦਹੇਜ ਦਾ ਲਾਲਚ ਕਈ ਵਾਰ ਉਲਟਾ ਪੈਂਦਾ ਹੈ ਕਿਉਂਕਿ ਇਸ ਪ੍ਰਥਾ ਨੂੰ ਜੇਕਰ ਲੜਕੀ ਪਰਿਵਾਰ 'ਤੇ ਸੁੱਟ ਦਿੱਤਾ ਜਾਵੇ ਤਾਂ ਬੇਹਤਰ ਹੁੰਦਾ ਹੈ ਪਰ ਲਾਲਚ ਵੱਸ ਕਈ ਵਾਰ ਲੈਣੇ ਦੇ ਦੇਣੇ ਪੈ ਜਾਂਦੇ ਹਨ। ਇਹ ਘਟਨਾ ਸਾਨੂੰ ਅਤੇ ਸਾਡੇ ਸਮਾਜ ਨੂੰ ਸਪੱਸ਼ਟ ਬਹੁਤ ਕੁਝ ਸਿਖਾਉਂਦੀ ਹੈ ਅਤੇ ਸਾਨੂੰ ਇਸ ਲਾਹਨਤ ਨੂੰ ਖਤਮ ਕਰਨ ਦੇ ਯਤਨ ਕਰਨੇ ਪੈਣਗੇ। (ਚੱਲਦਾ)

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

ਯੂਥ ਕਾਂਗਰਸ ਸ਼ਹਿਰੀ ਜੈਤੋ ਦੇ ਪ੍ਰਧਾਨ ਬਣੇ ਲੱਕੀ ਅਰੋੜਾ

ਯੂਥ ਕਾਂਗਰਸ ਦੇ ਸੂਬਾ ਇੰਚਾਰਜ ਬੰਟੀ ਸੈਲਕੇ ਦੀ ਯੋਗ ਅਗਵਾਈ ਵਿੱਚ ਯੂਥ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੁਰਲਾਲ ਸਿੰਘ ਭੁੱਲਰ (ਭਲਵਾਨ) ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ ਫਰੀਦਕੋਟ ਅਤੇ ਪਰਮਿੰਦਰ ਡਿੰਪਲ ਯੂਥ ਕਾਂਗਰਸ ਜ਼ਿਲ੍ਹਾ ਇੰਚਾਰਜ ਅਤੇ ਬਲਾਕ ਜੈਤੋ ਪ੍ਰਧਾਨ ਮਨਜਿੰਦਰ ਸਿੰਘ ਹੈਪੀ ਰੋਮਾਣਾ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਸਿੰਘ ਸੇਖੋਂ ਵੱਲੋਂ ਸ਼ਹਿਰ ਅਤੇ ਪਿੰਡ ਪੱਧਰ ਤੇ ਕਾਂਗਰਸ ਨੂੰ ਮਜ਼ਬੂਤ ਕਰਦਿਆਂ ਪੁਰਾਣੇ ਟਕਸਾਲੀ ਕਾਂਗਰਸੀ ਪਰਿਵਾਰ ਦੇ ਲਖਵਿੰਦਰ ਸਿੰਘ (ਲੱਕੀ ਅਰੋੜਾ) ਆੜ੍ਹਤੀਆ ਪੁੱਤਰ ਸਵ. ਕੁਲਦੀਪ ਸਿੰਘ ਅਰੋੜਾ ਰੋੜੀਕਪੂਰੇ ਵਾਲੇ ਨੂੰ ਜੈਤੋ ਦਾ ਸ਼ਹਿਰੀ ਪ੍ਰਧਾਨ ਬਣਾਇਆ ਗਿਆ। ...

ਬੇਅਦਬੀ ਬੀੜ ਚੋਰੀ ਮਾਮਲੇ 'ਚ 7 ਡੇਰਾ ਪ੍ਰੇਮੀ ਗ੍ਰਿਫ਼ਤਾਰ

ਬਰਗਾੜੀ ਬੇਅਦਬੀ ਕਾਂਡ ਮਾਮਲੇ ਵਿੱਚ ਜਾਂਚ ਕਰ ਰਹੀ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਅੱਜ ਫਰੀਦਕੋਟ ਜ਼ਿਲ੍ਹੇ ਵਿੱਚੋਂ 7 ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ...

ਬੇਅਦਬੀ ਗੋਲੀਕਾਂਡ 'ਚ ਗ੍ਰਿਫ਼ਤਾਰ 3 ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਕੱਲ੍ਹ

ਬਹਿਬਲ ਕਲਾਂ ਬੇਅਦਬੀ ਗੋਲੀਕਾਂਡ ਵਿੱਚ ਬੀਤੇ ਦਿਨੀਂ ਗ੍ਰਿਫ਼ਤਾਰ ਕੀਤੇ ਤਿੰਨ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਤੇ ਕੱਲ੍ਹ ਨੂੰ ਫਰੀਦਕੋਟ ਦੀ ਮਾਨਯੋਗ ਅਦਾਲਤ ਵਿੱਚ ਸੁਣਵਾਈ ਹੋਵੇਗੀ। ...

ਬੇਅਦਬੀ ਗੋਲੀਕਾਂਡ ਮਾਮਲੇ 'ਚ ਕਾਰਵਾਈ ਤੇਜ਼, ਸਿੱਟ ਵੱਲੋਂ ਇੱਕ ਹੋਰ ਗ੍ਰਿਫ਼ਤਾਰੀ

ਬੇਅਦਬੀ ਗੋਲੀਕਾਂਡ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਕਾਰਵਾਈਆਂ ਨੂੰ ਤੇਜ਼ ਕਰਦੇ ਹੋਏ ਇੱਕ ਹੋਰ ਵਿਅਕਤੀ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ...

ਕੋਰੋਨਾ ਦੇ ਨਾਲ-ਨਾਲ ਹੁਣ ਪੈਟਰੋਲ-ਡੀਜ਼ਲ ਤੋੜਨਗੇ ਲੋਕਾਂ ਦਾ ਲੱਕ (ਨਿਊਜ਼ਨੰਬਰ ਖ਼ਾਸ ਖ਼ਬਰ)

ਮੋਦੀ ਸਰਕਾਰ ਦੀ ਅਗਵਾਈ ਹੇਠ ਦੁਨੀਆ ਭਰ ਵਿੱਚ ਕੱਚੇ ਤੇਲ ਦੀ ਘਟੀ ਕੀਮਤ ਦੇ ਬਾਵਜੂਦ ਭਾਰਤ ਵਿੱਚ ਪੈਟਰੋਲ-ਡੀਜ਼ਲ ਦਾ ਭਾਅ ਲਗਾਤਾਰ ਵੱਧ ਰਿਹਾ ਹੈ। ...

ਪੰਚਾਇਤ ਵਿਭਾਗ ਵੱਲੋਂ ਸਿਹਤ ਵਿਭਾਗ ਉੱਤੇ ਪੇਂਡੂ ਸਰਕਾਰੀ ਡਾਕਟਰਾਂ ਨਾਲ ਵਿਤਕਰੇ ਦਾ ਇਲਜ਼ਾਮ

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਵੱਲੋਂ ਸਿਹਤ ਵਿਭਾਗ ਪੰਜਾਬ ਨੂੰ ਇੱਕ ਪੱਤਰ ਲਿਖ ਪੇਂਡੂ ਸਰਕਾਰੀ ਡਾਕਟਰਾਂ ਨਾਲ ਵਿਤਕਰੇ ਦਾ ਇਲਜ਼ਾਮ ਲਾਇਆ ਗਿਆ ਹੈ। ...

ਨਵੇਂ ਸਾਲ 'ਚ ਪੰਜਾਬੀਆਂ ਨੂੰ ਹੁਣ ਵਧੇ ਬੱਸ ਕਿਰਾਏ ਦਾ ਝਟਕਾ ਲੱਗਿਆ

ਪੰਜਾਬੀਆਂ ਨੂੰ ਨਵੇਂ ਸਾਲ ਦੇ ਵਿੱਚ ਬਿਜਲੀ ਦੇ ਵਧੇ ਭਾਅ ਦੇ ਬਾਅਦ ਹੁਣ ਵਧੇ ਹੋਏ ਬੱਸ ਕਿਰਾਏ ਦਾ ਝਟਕਾ ਲੱਗਿਆ ਹੈ। ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੇ ਵੱਲੋਂ ਬੱਸ ਕਿਰਾਏ ਦੇ ਵਿੱਚ ਪ੍ਰਤੀ ਕਿੱਲੋਮੀਟਰ 2 ਪੈਸੇ ਦਾ ਵਾਧਾ ਕੀਤਾ ਗਿਆ ਹੈ। ...

ਐਕਸ਼ਨ ਕਮੇਟੀ ਦੇ ਆਗੂਆਂ ਨੇ ਐਲਾਨ ਕੀਤਾ ਕਿ 18 ਦਸੰਬਰ ਨੂੰ ਫ਼ਰੀਦਕੋਟ 'ਚ ਇਨਸਾਫ਼ ਪਸੰਦ ਲੋਕਾਂ ਦਾ ਸੂਬਾ ਪੱਧਰੀ ਇਤਿਹਾਸਕ ਇਕੱਠ ਕੀਤਾ ਜਾਵੇਗਾ

ਜਿਨਸੀ ਸ਼ੋਸ਼ਣ ਪੀੜਤ ਔਰਤ ਡਾਕਟਰ ਨੂੰ ਇਨਸਾਫ ਦਿਵਾਉਣ ਲਈ ਜਿਨਸੀ ਜਬਰ ਵਿਰੋਧ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਇੱਥੇ ਚੱਲ ਰਹੇ ਸੰਘਰਸ਼ ਤਹਿਤ ਐਕਸ਼ਨ ਕਮੇਟੀ ਵੱਲੋਂ 18 ਦਸੰਬਰ ਨੂੰ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਦੌਰਾਨ ਫ਼ਰੀਦਕੋਟ ਬੰਦ ਦਾ ਸੱਦਾ ਵੀ ਦਿੱਤਾ ਗਿਆ ਹੈ। ...

ਫਰੀਦਕੋਟ ਵਿਖੇ ਰੇਲਵੇ ਪੁਲ ਤੇ ਆਵਾਜਾਈ ਸ਼ੁਰੂ ਹੋਣ ਨਾਲ ਲੋਕਾਂ 'ਚ ਖੁਸ਼ੀ ਦੀ ਲਹਿਰ, ਲੱਡੂ ਵੰਡੇ

ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਤੇ ਫਰੀਦਕੋਟ ਤੋਂ ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਫਰੀਦਕੋਟ-ਤਲਵੰਡੀ ਸੜਕ ਅਤੇ ਫਰੀਦਕੋਟ-ਬਠਿੰਡਾ ਰੇਲਵੇ ਲਾਈਨ ਤੇ ਬਣੇ ਬਹੁ ਕਰੋੜੀ ਅਤੇ ਬਹੁ ਵੱਕਾਰੀ ਰੇਲਵੇ ਪੁਲ ਨੂੰ ਸ੍ਰੀ ਸੁਖਮਨੀ ਸਾਹਿਬ ਦੇ ਭੋਗ, ਕੀਰਤਨ ਅਤੇ ਅਰਦਾਸ ਉਪਰੰਤ ਸੰਗਤ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤਾ ਅਤੇ ਇਹ ਪੁਲ ਅੱਜ ਤੋਂ ਆਵਾਜਾਈ ਲਈ ਪੂਰੀ ਤਰ੍ਹਾਂ ਸ਼ੁਰੂ ਹੋ ਗਿਆ ਹੈ। ...

ਬੇਅਦਬੀ ਗੋਲੀਕਾਂਡ ਮਾਮਲੇ ਵਿੱਚ ਸਾਬਕਾ ਐੱਸ.ਐੱਸ.ਪੀ. ਵੱਲੋਂ ਕੇਸ ਫ਼ਰੀਦਕੋਟ ਤੋਂ ਬਾਹਰ ਬਦਲਣ ਦੀ ਮੰਗ (ਨਿਊਜ਼ਨੰਬਰ ਖ਼ਾਸ ਖ਼ਬਰ)

ਬਹਿਬਲ ਕਲਾਂ ਬੇਅਦਬੀ ਗੋਲੀਕਾਂਡ ਮਾਮਲੇ ਦੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਮੋਗਾ ਦੇ ਤਤਕਾਲੀਨ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਨੇ ਆਪਣਾ ਕੇਸ ਫ਼ਰੀਦਕੋਟ ਤੋਂ ਬਾਹਰ ਬਦਲਣ ਦੀ ਮੰਗ ਕੀਤੀ ਹੈ। ...

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਚਿੱਤਰਕਲਾ ਮੁਕਾਬਲੇ ਕਰਵਾਏ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਤੇ ਬਾਬਾ ਫਰੀਦ ਆਰਟ ਸੁਸਾਇਟੀ ਫਰੀਦਕੋਟ ਵੱਲੋਂ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਸਾਂਝੇ ਤੌਰ ਤੇ ਚਿੱਤਰਕਲਾ ਮੁਕਾਬਲੇ ਕਰਵਾਏ ਗਏ। ...

ਨਿਸ਼ਚਿਤ ਥਾਵਾਂ 'ਤੇ ਹੀ ਵੇਚੇ ਜਾ ਸਕਣਗੇ ਪਟਾਕੇ- ਜ਼ਿਲ੍ਹਾ ਮੈਜਿਸਟ੍ਰੇਟ

ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਸ੍ਰੀ ਕੁਮਾਰ ਸੌਰਭ ਰਾਜ ਆਈ.ਏ.ਐਸ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਬੰਧਕੀ ਕੰਪਲੈਕਸ ਦੇ ਅਸ਼ੋਕਾ ਚੱਕਰ ਮੀਟਿੰਗ ਹਾਲ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ/ਕਸਬਿਆਂ 'ਚ ਪਟਾਕੇ ਵੇਚਣ/ਸਟਾਕ ਕਰਨ ਲਈ 24 ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਡਰਾਅ ਕੱਢੇ ਗਏ। ...