"ਅੰਗਰੇਜ਼" (ਭਾਗ ਤੀਜਾ) : ਕੀ ਇਹੀ ਆਜ਼ਾਦੀ ਹੈ?

ਪਾਠਕ ਦੋਸਤੋ ਪਿਛਲੇ ਦੋ ਭਾਗਾਂ ਤੋਂ ਗੱਲ ਹੋ ਰਹੀ ਹੈ 1947 ਤੋਂ ਪਹਿਲਾਂ ਦੇ ਅੰਗਰੇਜ਼ਾਂ ਦੀ ਅਤੇ ਉਨ੍ਹਾਂ ਦੇ ਭਾਰਤ ਉੱਪਰ ਪ੍ਰਭਾਵ ਦੀ। ਅੱਜ ਦਾ ਭਾਰਤ ਦੇਖ ਇੰਝ ਜਾਪਦਾ ਹੈ ਜਿਵੇਂ ਅੰਗਰੇਜ਼ਾਂ ਦੀ ਛਵੀ ਵਿਗਾੜਨ ਵਿੱਚ ਭਾਰਤ ਦੇ ਹੁਕਮਰਾਨ ਦੇਸ਼ ਨੂੰ ਉੱਚਾ ਚੁੱਕਣਾ ਭੁੱਲ ਹੀ ਗਏ, ਰਾਜਨੀਤਿਕ ਲੜਾਈਆਂ ਜਾਰੀ ਰਹੀਆਂ, ਕਦੀ ਧਰਮ ਦੇ ਕਦੀ ਜਾਤੀ ਦੇ ਅਤੇ ਹੁਣ ਨਵੀਂ ਹੀ ਇੱਕ ਜਨੌਰ ਦੇ ਨਾਮ ਤੇ ਦੇਸ਼ ਵਿੱਚ ਅੱਗ ਭੜਕ ਰਹੀ ਹੈ। ਦੇਸ਼ ਦੇ ਮੁੱਖੀ ਦਾ ਇਹ ਬਿਆਨ ਆਉਂਦਿਆਂ ਹੈ ਕਿ ਗਊ ਰਕਸ਼ਾ ਲਈ ਇਨਸਾਨਾਂ ਦੀ ਜਾਣ ਲੈਣਾ ਗਲਤ ਹੈ, ਇਸ ਦੇ ਕੁਝ ਘੰਟੇ ਬਾਅਦ ਹੀ ਗਊ ਰਕਸ਼ਾ ਦੇ ਨਾਮ ਤੇ ਕਤਲ ਹੋਣਾ ਦਰਸਾਉਂਦਾ ਹੈ ਕਿ ਭਾਰਤ ਵਿੱਚ ਹੋ ਕੀ ਰਿਹਾ ਹੈ।

ਖੈਰ ਇਹ ਸਭ ਇਸ ਆਰਟੀਕਲ ਵਿੱਚ ਕਰਨ ਦਾ ਮਕਸਦ ਸਿਰਫ਼ ਇਹ ਸੀ ਕਿ ਜਿਸ ਆਜ਼ਾਦੀ ਲਈ ਇਨੇ ਭਾਰਤੀ ਲੜੇ-ਮਰੇ ਕੀ ਅਸੀਂ ਲੋਕ ਉਸ ਆਜ਼ਾਦੀ ਨੂੰ ਮਾਣ ਰਹੇ ਹਾਂ? ਕੀ ਅਸੀਂ ਆਜ਼ਾਦ ਹਾਂ? ਤਗੜੇ ਮੂਹਰੇ ਬੋਲਣ ਦਾ ਹੱਕ ਅੰਗਰੇਜ਼ੀ ਸ਼ਾਸਨ ਵਿੱਚ ਵੀ ਨਹੀਂ ਸੀ ਅਤੇ ਹੁਣ ਵੀ ਨਹੀਂ ਹੈ, ਓਦੋਂ ਵੀ ਸਿਰਫ਼ ਅਮੀਰ ਹੀ ਅਮੀਰ ਸਨ ਅਤੇ ਹੁਣ ਵੀ ਇਹ ਟਰੈਂਡ ਕੁਝ ਬਹੁਤਾ ਬਦਲਿਆ ਨਹੀਂ ਹੈ, ਨਵੇਂ ਰੁਲ GST ਦੀ ਹੀ ਗੱਲ ਲੈ ਲਈ ਜਾਵੇ ਤਾਂ ਅੰਗਰੇਜ਼ ਆਪਣੀ ਮਰਜ਼ੀ ਨਾਲ ਰੂਲ ਬਣਾਉਂਦੇ ਸਨ ਅਤੇ ਉਨ੍ਹਾਂ ਨੂੰ ਚੈਲੰਜ ਕਰਨ ਵਾਲਾ ਕੋਈ ਨਹੀਂ ਸੀ ਹੁੰਦਾ। ਕਾਂਗਰਸ ਸਰਕਾਰ ਵੇਲੇ ਜਿਹੜੇ ਨਰਿੰਦਰ ਮੋਦੀ GST ਨੂੰ ਭੰਡਦੇ ਨਹੀਂ ਥੱਕਦੇ ਸਨ ਅੱਜ ਉਹ ਖ਼ੁਦ GST ਅਤੇ ਸਾਰੇ ਦੇਸ਼ ਦਾ ਘੰਟਾ ਸੰਸਦ ਵਿੱਚ ਵਜਾ ਕੇ ਇਸ ਨੂੰ ਦੇਸ਼ ਦੀ ਤਰੱਕੀ ਦੀ ਨਵੀਂ ਮਿਆਦ ਦੱਸਦੇ ਹਨ।

ਅੰਗਰੇਜ਼ਾਂ ਦੀ ਗੱਲ 'ਤੇ ਦੁਬਾਰਾ ਆਈਏ ਤਾਂ ਅੰਗਰੇਜ਼ ਸ਼ਾਸਕਾਂ ਦਾ ਭਾਰਤ ਨੂੰ ਸਭ ਤੋਂ ਵੱਡਾ ਤੋਹਫ਼ਾ ਸੀ ਕਿ ਉਨ੍ਹਾਂ ਨੇ ਭਾਰਤ ਨੂੰ ਉਸ ਦੀਆਂ ਹੱਦਾਂ ਨੂੰ ਸਮਝਾਉਂਦਾ ਇੱਕ ਨਕਸ਼ਾ ਦੇ ਦਿੱਤਾ, ਭਾਰਤੀ ਰਾਜ ਜੋ ਕਿ ਛੋਟੇ-ਛੋਟੇ ਕਬੀਲਿਆਂ ਵਾਂਗ ਵਿਖਰੇ ਹੋਏ ਸਨ, ਇਨ੍ਹਾਂ ਅੰਗਰੇਜ਼ਾਂ ਨੇ ਹੀ ਇਕੱਠੇ ਕੀਤੇ, ਜੇ ਇਹ ਅੰਗਰੇਜ਼ ਨਾ ਹੁੰਦੇ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਹ ਦੇਸ਼ ਜਿਸ ਨੂੰ ਅਸੀਂ ਅੱਜ ਭਾਰਤ ਕਹਿਨੇ ਹਾਂ ਇਹ ਕਦੀ ਇੱਕ ਨਹੀਂ ਸੀ ਹੋ ਸਕਦਾ, ਜੋ ਲੋਕ ਮੇਰੀ ਇਸ ਗੱਲ ਨੂੰ ਨਹੀਂ ਮੰਨਦੇ ਅਤੇ ਅਜੇ ਵੀ ਆਪਣੇ ਵਿੱਚਾਰ ਤੇ ਘੋਗੜ ਬਿੱਲੀ ਬਣੇ ਬੈਠੇ ਹਨ ਉਨ੍ਹਾਂ ਲਈ 1947 ਤੋਂ ਬਾਅਦ ਦੇ ਉਹ ਦਿਨ ਮਿਸਾਲ ਹਨ ਜਦੋਂ ਪੁਰਾਣੀਆਂ ਰਿਆਸਤਾਂ ਦੇ ਰਾਜੇ ਆਪਣੀਆਂ ਰਿਆਸਤਾਂ ਨੂੰ ਅੱਡ ਰੱਖਣ ਲਈ ਮਤਲਬ ਕਿ ਸੁਤੰਤਰ ਰੱਖਣ ਲਈ ਅੜੇ ਸਨ, ਅੱਜ ਵੀ ਹਾਲਤ ਕੁਝ ਬਹੁਤੇ ਨਹੀਂ ਬਦਲੇ ਕਿੰਨੇ ਵਾਰੀ ਹੀ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਭਾਰਤ ਤੋਂ ਵੱਖ ਹੋਣ ਦੇ ਯਤਨ ਹੋਏ ਹਨ, ਪੰਜਾਬ, ਕਸ਼ਮੀਰ ਏਧਰੋਂ ਈਸਟ ਦਾ ਏਰੀਆ ਹੁਣ ਵੀ ਆਪਣੇ ਅਲੱਗ ਰਾਜ ਲਈ ਮੰਗ ਕਰ ਰਿਹਾ ਹੈ, ਮਹਾਂਰਾਸ਼ਟਰ ਵਿੱਚ ਖੁੱਲ੍ਹੇ ਆਮ ਸ਼ਿਵ ਦੇਣਾ (ਬਾਲ ਠਾਕਰੇ) ਦੇ ਮੈਂਬਰ ਉੱਤਰ ਭਾਰਤੀਆਂ ਨੂੰ ਅਛੂਤ ਦੱਸਦੇ ਹਨ।

ਦੇਸ਼ ਵਿੱਚ ਇਨਾ ਉਬਾਲ ਹੈ ਕਿ ਆਮ ਜਨਤਾ ਝੁਲਸ ਚੁੱਕੀ ਹੈ ਇਸ ਵਿੱਚ ਥੋੜ੍ਹੇ ਹੀ ਦਿਨ ਬਾਅਦ ਕਿਸੇ ਨਾ ਕਿਸੇ ਸਰਕਾਰੀ ਦਫ਼ਤਰ ਵਿੱਚ ਤੁਹਾਨੂੰ ਇਹ ਵਾਕ ਸੁਣਨ ਨੂੰ ਮਿੱਲ ਜਾਵੇਗਾ ਕਿ ਜੀ ਇਸ ਨਾਲੋਂ ਤਾਂ ਅੰਗਰੇਜ਼ ਚੰਗੇ ਸਨ। ਇਹ ਵਾਕ ਅਸੀਂ ਸੁਣ ਲੈਨੇ ਹਨ ਇਸ ਨੂੰ ਵਿੱਚਾਰਦੇ ਨਹੀਂ, ਕੀ ਵਜ੍ਹਾ ਹੈ ਲੋਕਾਂ ਦੇ ਇਹ ਕਹਿਣ ਦੀ ਪੈਰਿਸ ਵਿੱਚ ਕਦੀ ਕੋਈ ਨਹੀਂ ਕਹਿੰਦਾ ਸੁਣਿਆ ਜਾਂਦਾ ਕਿ ਜੀ ਥੋੜ੍ਹੇ ਨਾਲੋਂ ਤਾਂ ਨਾਜ਼ੀ ਚੰਗੇ ਸਨ, ਅਮਰੀਕਾ ਵਿੱਚ ਵੀ ਕੋਈ ਨਹੀਂ ਕਹਿੰਦਾ ਕਿ ਆਹ ਟਰੰਪ ਨਾਲੋਂ ਸਾਨੂੰ ਬ੍ਰਿਟਿਸ਼ ਰਾਣੀ ਦੀ ਗੁਲਾਮੀ ਮਨਜ਼ੂਰ ਸੀ, ਫਿਰ ਭਾਰਤ ਵਿੱਚ ਕਿਓਂ ਇਹ ਸਵਾਲ ਅਤੇ ਵਾਕ ਬਾਰ-ਬਾਰ ਉੱਠਦਾ ਹੈ?

ਕੀ ਵਾਕੇ ਹੀ ਅੰਗਰੇਜ਼ ਭਾਰਤ ਲਈ ਚੰਗੇ ਸਨ? ਸ਼ਾਇਦ ਹਾਂ ਕਿਉਂਕਿ ਭਾਰਤੀ ਰਾਜੇ ਇੱਕ ਤਰ੍ਹਾਂ ਦੀ ਅੱਯਾਸ਼ੀ ਕਰ ਰਹੇ ਸਨ ਚਾਹੇ ਉਹ ਮੁਗਲ ਰਾਜੇ ਹੋਣ ਜਾਂ ਉਹ ਹੋਣ ਹਿੰਦੂ ਰਾਜੇ, ਕਿਸੇ ਨੇ ਬਾਗ ਬਣਵਾ ਤੇ, ਕਿਸੇ ਨੇ ਥੱਮ ਬਣਵਾ ਤੇ, ਕਿਸੇ ਨੇ ਮਹਿਲ ਬਣਵਾ ਤੇ ਕਿਸੇ ਦੇ ਦਿਮਾਗ ਵਿੱਚ ਇਹ ਨੀ ਆਇਆ ਕਿ ਦੇਸ਼ ਦੀ ਤਰੱਕੀ ਲਈ ਵੀ ਕੁਝ ਬਣਾਇਆ ਜਾਵੇ। ਧਰਮ ਸਬਨੇ ਛਿੱਕ ਕੇ ਵੰਡਿਆ ਭਾਵੇਂ ਉਹ ਮੁਗਲ ਹੋਣ ਜਾਂ ਹਿੰਦੂ ਹੋਣ। ਆਮ ਜਨਤਾ ਲਈ ਕੀ ਚੰਗਾ ਸੀ? ਕਿ ਉਹ ਇੱਕ ਰਾਜੇ ਦੇ ਹੁਕਮ ਅਤੇ ਮੂਡ ਅਨੁਸਾਰ ਆਪਣੀ ਸਾਰੀ ਜ਼ਿੰਦਗੀ ਕੱਢ ਦੇਣ? ਲੋਕਤੰਤਰ ਨੂੰ ਭਾਰਤ ਵਿੱਚ ਲਿਆਉਣ ਦਾ ਸਿਹਰਾ ਵੀ ਅੰਗਰੇਜ਼ਾਂ ਦੇ ਸਿਰ ਹੀ ਜਾਂਦਾ ਹੈ। ਜੋ ਦੇਸ਼ ਦੇ ਰਾਜੇ ਅਤੇ ਉਨ੍ਹਾਂ ਦੇ ਰਾਜ ਜਿਨ੍ਹਾਂ ਨੂੰ ਪ੍ਰਿੰਸਲੀ ਸਟੇਟਸ ਵੀ ਕਿਹਾ ਜਾਂਦਾ ਹੈ ਲੜਦੇ ਰਹਿੰਦੇ ਤਾਨਾਸ਼ਾਹਾਂ ਨਾਲ 500 ਸਾਲ ਹੋਰ ਫਿਰ ਵੀ ਸ਼ਾਇਦ ਕੋਈ ਖਾਸ ਜਿੱਤ ਨਹੀਂ ਪ੍ਰਾਪਤ ਹੋਣੀ ਸੀ। ਭਗਤ ਸਿੰਘ ਨੂੰ ਡਰ ਸੀ ਕਿ ਦੇਸ਼ ਸਵਾਲ ਕਰਨਾ ਨਹੀਂ ਸਿੱਖੇਗਾ ਅਤੇ ਨਾਲ ਹੀ 'ਗੋਰੇ ਸਾਹਿਬ ਚਲੇ ਜਾਣਗੇ ਤੇ ਉਨ੍ਹਾਂ ਦੀ ਜਗ੍ਹਾ ਆ ਕੇ ਭੂਰੇ ਸਾਹਿਬ ਬੈਠ ਜਾਣਗੇ'। ਹੁਣ ਭੂਰੇ ਸਾਹਿਬਾਂ ਨੇ ਕਾਨੂੰਨ ਹੀ ਐਸੇ ਦੇਸ਼ ਦੇ ਮੱਥੇ ਲਾ ਦਿੱਤੇ ਹਨ ਕਿ ਸਵਾਲ ਕਰਨ ਵਾਲਾ ਸਿੱਧਾ ਜੇਲ੍ਹ 'ਚ ਜਾਂਦਾ। ਕੀ ਇਹੀ ਆਜ਼ਾਦੀ ਹੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

युद्ध पर बुद्ध की जीत

भारत और चीन ने जिस तरह शांतिपूर्वक ढंग से डोकलाम विवाद का हल निकाला है वह न केवल दोनों राष्ट्रों के लिए शुभ संकेत है बल्कि इसे युद्ध पर बुद्ध की जीत कहा जाना अतिशयोक्ति नहीं। ...

ਪਟਿਆਲਾ ਰੂਟ ਵਾਲਿਆਂ ਬੱਸਾਂ ਦੀ ਸਰਕਾਰ ਬਦਲਣ ਨਾਲ ਮੌਜ

ਇੱਕ ਸਮਾਂ ਹੁੰਦਾ ਸੀ ਜਦੋਂ ਕਿਹਾ ਜਾਂਦਾ ਸੀ ਕਿ ਭਾਰਤ ਗੁਰੂਆਂ, ਪੀਰਾਂ ਅਤੇ ਫਕੀਰਾਂ ਦੀ ਧਰਤੀ ਹੈ, ਪਰ ਅੱਜ ਜੇਕਰ ਬੜੇ ਦੁੱਖ ਨਾਲ ਕਿਹਾ ਜਾਵੇ ਕਿ ਭਾਰਤ ਧਰਨੇ ਅਤੇ ਦੰਗਾਕਾਰੀਆਂ ਦੀ ਧਰਤੀ ਹੈ। ...

ऑल इंडिया सिटीज़न फोरम के सदस्यों ने पंजाब कांग्रेस की शानदार जीत पर दी बधाई

पंजाब विधानसभा चुनाव में पंजाब कांग्रेस की ऐतिहासिक और शानदार जीत पर ऑल इंडिया सिटीज़न फोरम कपूरथला के सभी सदस्यों ने संस्था के अध्यक्ष एडवोकेट जे.जे. एस. अरोड़ा व चेयरमैन बी.एन. गुप्ता के नेतृत्व में प्रसन्नता व्यक्त की है। ...

“ਪਾਣੀ”

"ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ।" ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 'ਪਾਣੀ' ਨੂੰ ਬਹੁਤ ਹੀ ਮਹੱਤਤਾ ਦਿੱਤੀ ਗਈ ਹੈ ਅਤੇ 'ਪਾਣੀ' ਮਨੁੱਖੀ ਜੀਵਨ ਲਈ ਅਤਿ ਲੋੜੀਂਦਾ ਹੈ। ...