Loading the player...

ਇੰਡੀਅਨ ਅਕੈਡਮੀ ਆਫ਼ ਆਰਟ ਵਿੱਚ ਮਸ਼ਹੂਰ ਸਕੈੱਚ ਆਰਟਿਸਟ ਸਰਦਾਰ ਕੁਲਵੰਤ ਸਿੰਘ ਗਿੱਲ ਵੱਲੋਂ ਸਕੈੱਚ ਦੀ ਪ੍ਰਦਰਸ਼ਨੀ ਲਗਾਈ ਗਈ। ਸਰਦਾਰ ਕੁਲਵੰਤ ਸਿੰਘ ਗਿੱਲ ਅੰਮ੍ਰਿਤਸਰ ਦੇ ਨਾਮੀ ਆਰਟਿਸਟਾਂ ਵਿੱਚੋਂ ਹਨ। ਜਿਨ੍ਹਾਂ ਦੀਆਂ ਪੇਂਟਿੰਗਾਂ ਅੰਮ੍ਰਿਤਸਰ ਦੇ ਕੇਂਦਰੀ ਸਿੱਖ ਅਜੈਬ ਘਰ ਹੁਸ਼ਿਆਰਪੁਰ, ਜੰਮੂ, ਪੂਣੇ, ਲੁਧਿਆਣਾ, ਗੁਰਦਾਸਪੁਰ ਅਤੇ ਪੰਜਾਬ ਦੇ ਹੋਰ ਵੀ ਕਈ ਜ਼ਿਲ੍ਹਿਆਂ ਵਿੱਚ ਲੱਗੀਆਂ ਹਨ। ਇਸ ਮੌਕੇ ਨਿਊਜ਼ ਨੰਬਰ ਨਾਲ ਗੱਲਬਾਤ ਕਰਦਿਆਂ ਸ. ਕੁਲਵੰਤ ਸਿੰਘ ਗਿੱਲ ਨੇ ਦੱਸਿਅਾ ਕਿ ਮੈਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ, ਮੇਰਠ ਤੋਂ ਕਲਾ ਰਤਨ ਅਤੇ ਹੋਰ ਕਈ ਇਸ ਤਰ੍ਹਾਂ ਦੇ ਐਵਾਰਡ ਮਿਲ ਚੁੱਕੇ ਹਨ। ਕੁਲਵੰਤ ਨੇ ਦੱਸਿਅਾ ਕਿ ਇਹ ਸਕੈੱਚ ਲਾੲੀਵ ਬਣਾ ਕੇ ਤਿਆਰ ਕੀਤੇ ਗਏ ਹਨ ਅਤੇ ਇਸ ਪ੍ਰਦਰਸ਼ਨੀ ਵਿੱਚ ਤਕਰੀਬਨ 30 ਸਕੈੱਚ ਲੱਗੇ ਹੋਏ ਹਨ। ਇਸ ਪ੍ਰਦਰਸ਼ਨੀ ਦਾ ਉਦਘਾਟਨ ਆਰਟ ਗੈਲਰੀ ਦੇ ਪ੍ਰਧਾਨ ਸ. ਰਾਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ। ਅੰਮ੍ਰਿਤਸਰ ਸ਼ਹਿਰ ਦੇ ਕਈ ਆਰਟ ਲਵਰ ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਪੁੱਜੇ। ਇਹ ਪ੍ਰਦਰਸ਼ਨੀ 4 ਜੁਲਾਈ ਤੱਕ ਜਾਰੀ ਰਵੇਗੀ।

ਚਿੱਤਰਕਲਾ ਮੁਕਾਬਲਿਆਂ 'ਚ ਸਰਕਾਰੀ ਕੰਨਿਆ ਸਕੂਲ ਦੀ ਵਿਦਿਆਰਥਣ ਨੇ ਕੀਤਾ ਪਹਿਲਾ ਸਥਾਨ ਹਾਸਲ

ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਚਿੱਤਰਕਲਾ ਮੁਕਾਬਲੇ ਬੀਤੇ ਦਿਨ ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਹੋਏ ਸੀ। ...

ਵਿਧਾਇਕ ਪਾਹੜਾ ਵੱਲੋਂ 'ਕਰਾਫਟ ਬਜ਼ਾਰ' ਦਾ ਉਦਘਾਟਨ, ਵੱਡੀ ਗਿਣਤੀ 'ਚ ਲੋਕਾਂ ਨੇ ਕੀਤੀ ਸ਼ਿਰਕਤ

'ਕਰਾਫਟ ਬਜ਼ਾਰ' ਰਾਹੀਂ ਹੁਨਰਮੰਦ ਲੋਕਾਂ ਨੂੰ ਸਰਕਾਰ ਵੱਲੋਂ ਸ਼ਾਨਦਾਰ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ, ਜਿਸ ਵਿੱਚ ਕਲਾਕਾਰ ਵੱਲੋਂ ਆਪਣੇ ਹੱਥਾਂ ਨਾਲ ਬਣਾਈਆਂ ਗਈਆਂ ਵੱਖ-ਵੱਖ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲਦਾ ਹੈ। ...

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਚਿੱਤਰਕਾਰੀ ਮੁਕਾਬਲੇ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਰੈਡ ਕ੍ਰਾਸ ਸੁਸਾਇਟੀ ਵੱਲੋਂ ਰਾਜ ਬਾਲ ਭਲਾਈ ਕੌਂਸਲ ਚੰਡੀਗੜ੍ਹ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਚਿੱਤਰਕਾਰੀ ਮੁਕਾਬਲੇ ਕਰਵਾਏ ਗਏ। ...

ਬਾਬਾ ਫ਼ਰੀਦ ਮੇਲੇ ਤੇ 10 ਰਾਜਾਂ ਦੇ 200 ਤੋਂ ਵਧੇਰੇ ਕਲਾਕਾਰਾਂ ਨੇ ਆਪੋ-ਆਪਣੀ ਪੇਸ਼ਕਾਰੀ ਰਾਹੀਂ ਸਰੋਤਿਆਂ ਨੂੰ ਕੀਲਿਆ

ਫਰੀਦਕੋਟ ਵਿਖੇ ਚੱਲ ਰਹੇ ਬਾਬਾ ਸੇਖ ਫਰੀਦ ਆਗਮਨ ਪੁਰਬ ਮੌਕੇ ਇੱਥੋਂ ਦੀ ਨਵੀਂ ਦਾਣਾ ਮੰਡੀ ਵਿਖੇ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਕੌਮੀ ਲੋਕ ਨਾਚ ਮੇਲੇ ਦਾ ਆਯੋਜਨ ਕੀਤਾ ਗਿਆ। ...

ਭਾਈ ਲੌਂਗੋਵਾਲ ਨੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਚਿੱਤਰਕਲਾ ਵਰਕਸ਼ਾਪ ਵਿੱਚ ਪੁੱਜ ਕੇ ਚਿੱਤਰਕਾਰਾਂ ਦੀ ਹੌਸਲਾ ਅਫ਼ਜਾਈ ਕੀਤੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਵਿਖੇ ਲਗਾਈ ਗਈ ਚਿੱਤਰਕਲਾ ਵਰਕਸ਼ਾਪ ਦੌਰਾਨ ਚਿੱਤਰਕਾਰਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨਾਲ ਸਬੰਧਤ ਬਣਾਏ ਜਾ ਰਹੇ ਚਿੱਤਰਾਂ ਨੂੰ ਨਿਹਾਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਿਸ਼ੇਸ਼ ਤੌਰ 'ਤੇ ਪਹੁੰਚੇ। ...

ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪੰਜਾਬੀ ਲੋਕ ਗਾਇਕ ਲਹਿੰਬਰ ਹੁਸੈਨਪੁਰੀ ਦਾ ਵਿਸ਼ਵ ਅੰਗਦਾਨ ਲਹਿਰ 'ਚ ਯੋਗਦਾਨ ਲਈ ਸਨਮਾਨ

ਇਟਲੀ ਦੇ ਸ਼ਹਿਰ ਬਰੇਸ਼ੀਆ ਨੇੜੇ ਮਹਾਰਾਜਾ ਰੈਸਟੋਰੈਂਟ ਵਿੱਚ ਪੰਜਾਬੀ ਲੋਕ ਗਾਇਕ ਲਹਿੰਬਰ ਹੁਸੈਨਪੁਰੀ ਦਾ ਸਨਮਾਨ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਹੁਤ  ਪ੍ਰਭਾਵਸ਼ਾਲੀ ਤੇ ਸਨਮਾਨਯੋਗ ਤਰੀਕੇ ਨਾਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਗਾਇਕ ਹੁਸੈਨਪੁਰੀ ਆਪਣੇ ਨਵੇਂ ਗੀਤ "ਅੰਗਦਾਨ ਕਰੋ" ਦੀ ਪ੍ਰਮੋਸ਼ਨ ਲਈ ਯੂ ਕੇ ਤੋਂ ਬਾਅਦ ਅੱਜਕੱਲ੍ਹ ਯੂਰਪ ਦੌਰੇ 'ਤੇ ਹਨ। ...

22310 ਬੱਚਿਆਂ ਨੇ ਚਿੱਤਰਕਾਰੀ ਨਾਲ ਦਿੱਤਾ 'ਜਲ ਸੁਰੱਖਿਆ' ਦਾ ਸੰਦੇਸ਼ !!!

ਲਗਾਤਾਰ ਘੱਟ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਦੇ ਲਈ ਜ਼ਿਲ੍ਹੇ ਦੇ 210 ਸਰਕਾਰੀ ਸਕੂਲਾਂ ਵਿੱਚ ਜਲ-ਸ਼ਕਤੀ ਅਭਿਆਨ ਚਲਾਇਆ ਗਿਆ, ਜਿਸ ਦੇ ਤਹਿਤ 8ਵੀਂ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ 22,310 ਵਿਦਿਆਰਥੀਆਂ ਨੇ ਪੇਂਟਿੰਗ ਮੁਕਾਬਲਿਆਂ ਵਿੱਚ ਹਿੱਸਾ ਲਿਆ। ...

ਕਪੂਰਥਲਾ-ਸੁਲਤਾਨਪੁਰ ਲੋਧੀ ਦੇ ਐਂਟਰੀ ਪੁਆਇੰਟਾਂ ਦੀ "ਵਾੱਲ ਪੇਂਟਿੰਗ" 'ਚ ਦਿਖੇਗਾ ਬਾਬਾ ਨਾਨਕ ਦਾ ਸੰਦੇਸ਼(ਨਿਊਜ਼ਨੰਬਰ ਖ਼ਾਸ ਖ਼ਬਰ)

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਜਿੱਥੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੀ ਦਿੱਖ ਬਦਲੀ ਜਾ ਰਹੀ ਹੈ, ਉਥੇ ਕਪੂਰਥਲਾ ਸ਼ਹਿਰ ਦੇ ਸੁੰਦਰੀਕਰਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ...

ਫ਼ਿਲਮਾਂ 'ਚ ਹੁੰਦੀ ਬਾਲ ਮਜ਼ਦੂਰੀ ਕਿਉਂ ਨਹੀਂ ਨਜ਼ਰ ਆਉਂਦੀ ਸਰਕਾਰਾਂ ਨੂੰ ? (ਨਿਊਜ਼ਨੰਬਰ ਖ਼ਾਸ ਖ਼ਬਰ)

ਜਦੋਂ ਵੀ ਸਾਡੇ ਭਾਰਤ ਦੇ ਅੰਦਰ ਬਾਲ ਮਜ਼ਦੂਰੀ ਦੀ ਗੱਲ ਚਲਦੀ ਹੈ ਤਾਂ ਸਾਡੀ ਸਾਰਿਆਂ ਦੀ ਨਿਗਾਹ ਹੋਟਲਾਂ, ਢਾਬਿਆਂ ਆਦਿ 'ਤੇ ਜਾ ਪੈਂਦੀ ਹੈ, ਜਿੱਥੇ ਅਸੀਂ ਰੋਜ਼ ਛੋਟੇ-ਛੋਟੇ ਬੱਚੇ ਭਾਂਡੇ ਮਾਂਜਦੇ ਅਤੇ ਟੇਬਲ ਸਾਫ਼ ਕਰਦੇ ਵੇਖਦੇ ਹਾਂ। ...