ਮਸੀਹ ਭਾਈਚਾਰੇ ਨੇ ਪ੍ਰਭੂ ਯਿਸੂ ਮਸੀਹ ਦਾ ਅਪਮਾਨ ਕਰਨ ਵਾਲੇ ਪਰਮਜੀਤ ਸਿੰਘ ਅਕਾਲੀ ਦਾ ਫੁੱਕਿਆ ਪੁਤਲਾ

ਅੱਜ ਨ‍ਿਊ ਜਨਰੇਸ਼ਨ ਯੂਥ ਕਲੱਬ ਪਿੰਡ ਗਿੱਲਾਂਵਾਲੀ, ਕਿਲ੍ਹਾ ਦਰਸ਼ਨ ਸਿੰਘ ਦੇ ਪ੍ਰਧਾਨ ਵਿਕਰਮ ਮਸੀਹ ਦੀ ਅਗਵਾਈ ਵਿੱਚ ਸਮੂਹ ਕਲੱਬ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਨੇੜਲੇ ਪਿੰਡਾਂ ਤੋਂ ਪਹੁੰਚੇ ਹੋਏ ਮਸੀਹ ਭਾਈਚਾਰੇ ਦੇ ਲੋਕਾਂ ਵੱਲੋਂ ਪਿਛਲੇ ਦਿਨੀਂ ਵਾਇਰਲ ਹੋਈ ਇੱਕ ਵੀਡੀਓ ਵਿੱਚ 'ਪ੍ਰਭੂ ਯਿਸੂ ਮਸੀਹ' ਖ਼ਿਲਾਫ਼ ਅਪਸ਼ਬਦ ਬੋਲਣ ਵਾਲੇ ਸਿੱਖ ਪ੍ਰਚਾਰਕ ਪਰਮਜੀਤ ਸਿੰਘ ਅਕਾਲੀ ਦਾ ਪੁਤਲਾ ਫੁੱਕਿਆ ਗਿਆ। 

ਗੁਰਦਾਸਪੁਰ ਰੋਡ 'ਤੇ ਸਥਿਤ ਅੱਡਾ ਗਿਲਾਂਵਾਲੀ ਵਿਖੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮਸੀਹ ਭਾਈਚਾਰੇ ਦੇ ਲੋਕਾਂ ਵੱਲੋਂ ਇਸ ਘਟਨਾ ਦੀ ਨਿਖੇਧੀ ਕਰਦੇ ਹੋਏ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਉਕਤ ਪ੍ਰਚਾਰਕ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਅਜਿਹੇ ਅਨਸਰਾਂ ਨੂੰ ਤੁਰੰਤ ਗਿਰਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਧਰਮ ਦੇ ਖ਼ਿਲਾਫ਼ ਹਮਲੇ ਕਰਨ ਵਾਲਿਆਂ ਨੂੰ ਸਬਕ ਮਿਲ ਸਕੇ। ਇਸ ਧਰਨੇ ਵਿੱਚ ਇਕੱਤਰ ਹੋਏ ਮਸੀਹ ਆਗੂਆਂ ਨੇ ਕਿਹਾ ਕਿ ਸ਼ਾਂਤੀ ਦੇ ਮਸੀਹਾ ਪ੍ਰਭੂ ਯਿਸੂ ਮਸੀਹ ਖ਼ਿਲਾਫ਼ ਵਰਤੀ ਗਈ ਅਜਿਹੀ ਅਪਮਾਨਜਨਕ ਸ਼ਬਦਾਵਲੀ ਕੇ ਕਾਰਨ ਸਮੂਹ ਇਸਾਈ ਭਾਈਚਾਰੇ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਉਕਤ ਦੋਸ਼ੀਆਂ ਖ਼ਿਲਾਫ਼ ਜਲਦ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਮਸੀਹ ਭਾਈਚਾਰੇ ਵੱਲੋਂ ਸੰਘਰਸ਼ ਹੋਰ ਤਿੱਖਾ ਕਰਦਿਆਂ ਪੂਰੇ ਪੰਜਾਬ ਵਿੱਚ ਜ਼ੋਰਦਾਰ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਜਿਨ੍ਹਾਂ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ।

ਇਸ ਮੌਕੇ ਕਲੱਬ ਪ੍ਰਧਾਨ ਵਿਕਰਮ ਮਸੀਹ ਤੋਂ ਇਲਾਵਾ ਬਿਕਰਮਜੀਤ ਲੱਡੂ, ਮਨਦੀਪ ਮਸੀਹ, ਰਵੀ, ਪਾਸਟਰ ਐਲਬਰਟ ਮਸੀਹ, ਬਾਊ ਜੀ ਸਬਾਸਟੀਨ, ਬਾਊ ਜੀ ਪਿਆਰਾ ਮਸੀਹ, ਪਾਸਟਰ ਕੰਸ ਮਸੀਹ, ਪਾਸਟਰ ਮੰਗਲ ਮਸੀਹ, ਪਾਸਟਰ ਸਟੀਫਨ ਮਸੀਹ, ਪਾਸਟਰ ਮਨਜ਼ੂਰ ਮਸੀਹ ਖੋਖਰ, ਹੈਪੀ ਮਸੀਹ ਬਹਾਦਰਪੁਰਾ, ਪ੍ਰਿੰਸ ਮਸੀਹ ਦਾਖਲਾ, ਪਾਸਟਰ ਬਲਵਿੰਦਰ ਮਸੀਹ, ਜਸਪਾਲ ਸਿੰਘ, ਜਤਿੰਦਰ ਸਿੰਘ ਬਿੱਟੂ ਕੋਟਲੀ ਫੱਸੀ, ਪਾਸਟਰ ਅਮਰੀਕ ਮਸੀਹ, ਪਾਸਟਰ ਚਰਨਜੀਤ ਘੁੰਮਣਕਲਾਂ, ਸੁੱਖ ਮਸੀਹ, ਅਤੇ ਮਸੀਹ ਭਾਈਚਾਰੇ ਦੇ ਹੋਰ ਬਹੁਤ ਸਾਰੇ ਲੋਕ ਹਾਜ਼ਰ ਸਨ।   

ਮਸੀਹ ਭਾਈਚਾਰੇ ਦੇ ਵਿਰੁੱਧ ਬਿਆਨਬਾਜੀ ਕਰਨੀ ਪਈ ਰਵੀਨਾ ਟੰਡਨ, ਫਰਾਹ ਖਾਨ, ਭਾਰਤੀ ਸਿੰਘ ਨੂੰ ਮਹਿੰਗੀ, ਲੋਕਾਂ ਨੇ ਫੂਕੇ ਪੁਤਲੇ.!!!

ਇਸਾਈ ਧਰਮ ਦੇ ਖਿਲਾਫ਼ ਬੀਤੇ ਦਿਨ ਇੱਕ ਟੀ.ਵੀ. ਕਾਮੇਡੀ ਸ਼ੋਅ ਦੀਆਂ 3 ਫ਼ਿਲਮ ਅਭਿਨੇਤਰੀਆਂ ਰਵੀਨਾ ਟੰਡਨ, ਫਰਾਹ ਖਾਨ, ਭਾਰਤੀ ਸਿੰਘ ਵੱਲੋਂ ਅਪਸ਼ਬਦ ਬੋਲੇ ਗਏ। ...