ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪੂਰੇ ਦੇਸ਼ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਸ਼ਹੀਦਾਂ ਦੇ ਸਿਰਤਾਜ ਸਿੱਖ ਧਰਮ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ ਪੂਰੇ ਦੇਸ਼ ਵਿੱਚ ਸਿੱਖ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਹਨ। ਧਰਮ ਦੀ ਰੱਖਿਆ ਖਾਤਰ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਦਿੱਤਾ ਗਿਆ ਬਲਿਦਾਨ ਸਿੱਖ ਧਰਮ ਦੀ ਮਹਾਨਤਾ ਦਾ ਪ੍ਰਤੀਕ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹੀਦੀ ਨੇ ਸਿੱਖ ਧਰਮ ਵਿੱਚ ਧਰਮ ਅਤੇ ਸੱਚਾਈ ਦੀ ਖਾਤਰ ਸ਼ਹੀਦ ਹੋਣ ਦੀ ਅਦੁੱਤੀ ਮਿਸਾਲ ਕਾਇਮ ਕੀਤੀ ਸੀ। 

ਹਰ ਸਾਲ ਦੀ ਤਰ੍ਹਾਂ ਅੱਜ ਵੀ ਗੁਰੂ ਜੀ ਦਾ ਸ਼ਹੀਦੀ ਦਿਹਾੜਾ ਸਿੱਖ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਸੰਗਤਾਂ ਵੱਲੋਂ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ। ਜਗ੍ਹਾ-ਜਗ੍ਹਾ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾ ਕੇ ਸੜਕਾਂ 'ਤੇ ਜਾ ਰਹੇ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਗਈ। ਅੱਜ ਦੇ ਇਸ ਮਹਾਨ ਦਿਹਾੜੇ 'ਤੇ ਗੁਰੂਦਵਾਰਿਆਂ ਵਿੱਚ ਬੱਚੇ, ਜਵਾਨ, ਬਜ਼ੁਰਗਾਂ ਅਤੇ ਔਰਤਾਂ ਵੱਲੋਂ ਲੰਗਰ ਬਣਾਉਣ ਤੋਂ ਇਲਾਵਾ ਹਰ ਤਰ੍ਹਾਂ ਦੀ ਸੇਵਾ ਵਿੱਚ ਆਪਣਾ ਹਿੱਸਾ ਪਾ ਕੇ ਗੁਰੂ ਅਰਜਨ ਦੇਵ ਜੀ ਦੇ ਪ੍ਰਤੀ ਆਪਣੀ ਸ਼ਰਧਾ ਭੇਂਟ ਕੀਤੀ ਗਈ।

ਜੇ ਭਾਰਤ ਧਰਮ ਨਿਰਪੱਖ ਮੁਲਕ ਹੈ ਤਾਂ, ਧਰਮ ਦੇ ਨਾਂਅ 'ਤੇ ਵੰਡੀਆਂ ਪਾਉਣ ਵਾਲਾ ਕਾਨੂੰਨ ਪਾਸ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਧਰਮ ਨਿਰਪੱਖ ਮੁਲਕ ਹੈ। ਪਰ ਇਸ ਦੇ ਬਾਵਜੂਦ ਵੀ ਭਾਰਤ ਵਿੱਚ ਧਰਮ ਦੇ ਨਾਂਅ 'ਤੇ ਵੰਡੀਆਂ ਪਾਉਣ ਵਾਲੇ ਕਾਨੂੰਨ ਲਿਆਂਦੇ ਜਾ ਰਹੇ ਹਨ। ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਸਭ ਤੋਂ ਵੱਧ ਪ੍ਰਦਰਸ਼ਨ ਦਿੱਲੀ, ...

ਧਰਮ ਦੇ ਨਾਂਅ 'ਤੇ ਵੰਡੀਆਂ ਪਾਉਣ ਵਾਲਾ ਕਾਨੂੰਨ ਆਖ਼ਰ ਲਾਗੂ ਹੀ ਕਿਉਂ ਕਰਨਾ ਚਾਹੁੰਦੀ ਐ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਡੇ ਦੇਸ਼ ਦੇ ਅੰਦਰ ਜੋ ਧਰਮ ਦੇ ਨਾਂਅ 'ਤੇ ਵੰਡੀਆਂ ਪਾਉਣ ਵਾਲਾ ਨਾਗਰਿਕਤਾ ਸੋਧ ਕਾਨੂੰਨ-2019 ਦੇ ਅਖ਼ੀਰਲੇ ਮਹੀਨੇ ਸਰਕਾਰ ਦੁਆਰਾ ਪਾਸ ਕੀਤਾ ਗਿਆ ਸੀ, ਉਸ ਕਾਨੂੰਨ ਨੂੰ ਸਰਕਾਰ ਦੇਸ਼ ਦੇ ਅੰਦਰ ਬਹੁਤ ਜਲਦ ਲਾਗੂ ...

ਕਿਸਾਨ ਅੰਦੋਲਨ: ਕਿਸੇ ਧਰਮ ਵਿਸ਼ੇਸ਼ ਦਾ ਨਹੀਂ, ਸਾਡੇ ਵਤਨ ਦੀ ਮਿੱਟੀ ਦਾ ਅੰਦੋਲਨ!! (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ ਕੱਲ੍ਹ ਸਮੂਹ ਅਖ਼ਬਾਰਾਂ ਦੀ ਇਹ ਖ਼ਬਰ ਸੁਰਖ਼ੀ ਬਣੀ ਕਿ, ਸੁਤੰਤਰਤਾ ਸੰਗਰਾਮ ਵਿੱਚ ਬਿ੍ਰਟਿਸ਼ ਹਕੂਮਤ ਦੇ ਵਿਰੁੱਧ ਕਈ ਸਾਲਾਂ ਤੱਕ ਅੰਦੋਲਨ ਚਲਾਉਣ ਵਾਲੀ ਸੰਤੁਤਰਤਾ ਫਾਈਟਰਜ਼ ਦੀ ਪਾਰਟੀ ਮਜਲਿਮ ਅਹਰਾਰ ...

ਕੀ ਇਨਸਾਨੀਅਤ ਦਾ ਪਾਠ ਪੜ੍ਹਾ ਰਹੇ ਨੇ ਧਰਮ ਦੇ ਠੇਕੇਦਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਜਿਹੜਾ ਇਨਸਾਨ ਨੂੰ ਇਨਸਾਨ ਦੇ ਨਾਲ ਲੜਾ ਕੇ, ਖ਼ੁਦ ਤਮਾਸ਼ਾ ਵੇਖੇ, ਉਹ ਕਦੇ ਵੀ ਅਸਲੀ ਧਾਰਮਿਕ ਆਗੂ ਨਹੀਂ ਹੋ ਸਕਦਾ। ਅਸਲੀ ਧਾਰਮਿਕ ਆਗੂ ਉਹੀ ਹੁੰਦੇ ਹਨ, ਜੋ ਇਨਸਾਨ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਵੇ ਅਤੇ ...

भाजपा धर्म के आधार पर नागरिकता देना चाहती है: अखिलेश यादव

समाजवादी पार्टी के अध्यक्ष अखिलेश यादव ने केंद्र की सत्ताधारी सरकार बीजेपी पर मंगलवार को निशाना साधाते हुए कहा कि भाजपा धर्म के आधार पर नागरिकता देना चाहती हैं, और वह चाहती है कि मुसलमानों का नागरिकता न मिले। ...

ਸਾਨੂੰ ਸਭਨਾਂ ਧਰਮਾਂ ਅਤੇ ਜਾਤਾਂ ਦਾ ਕਰਨਾ ਚਾਹੀਦੈ ਸਤਿਕਾਰ: ਡੀਸੀ

ਐਤਵਾਰ ਨੂੰ ਮਾਲ ਰੋਡ ਸਥਿਤ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਹਨੂੰਮਾਨ ਧਾਮ ਵਿੱਚ ਮਾਂ ਅੰਨਪੂਰਨਾ ਦਾ ਭੰਡਾਰਾ ਕਰਵਾਇਆ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਚੰਦਰ ਗੈਂਦ ਖ਼ਾਸ ਤੌਰ ਤੇ ਪਹੁੰਚੇ ਤੇ ਮੰਦਰ ਵਿੱਚ ਨਤਮਸਤਕ ਹੋਏ। ...

ਦੇਸ਼ ਖਾਤਰ ਜਾਨਾਂ ਵਾਰਨ ਵਾਲੇ ਬਹਾਦਰ ਪੁਲਿਸ ਜਵਾਨਾਂ ਨੂੰ ਬਟਾਲਾ ਪੁਲਿਸ ਨੇ ਸ਼ਹੀਦੀ ਦਿਵਸ ਮੌਕੇ ਦਿੱਤੀ ਸ਼ਰਧਾਂਜਲੀ

ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੇ ਸੂਬੇ ਤੇ ਦੇਸ਼ 'ਚ ਅਮਨ-ਸ਼ਾਂਤੀ ਅਤੇ ਅਖੰਡਤਾ ਨੂੰ ਕਾਇਮ ਰੱਖਦਿਆਂ ਵੱਡੀਆਂ ਕੁਰਬਾਨੀਆਂ ਦੇ ਕੇ ਫੁੱਟਪਾਊ ਤਾਕਤਾਂ ਦੇ ਮਨਸੂਬੇ ਨਾਕਾਮ ਕਰਕੇ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ। ...

ਭਾਰਤ ਵੀ ਹੋ ਸਕਦਾ ਹੈ ਅਗਲਾ ਪਾਕਿਸਤਾਨ !!! ( ਨਿਊਜ਼ਨੰਬਰ ਖ਼ਾਸ ਖ਼ਬਰ )

2014 ਜੱਦੋ ਤੋਂ ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੇਂਦਰ ਵਿੱਚ ਸੱਤਾ ਸੰਭਾਲੀ ਤਾਂ ਉਸ ਸਮੇਂ ਤੋਂ ਇਕ ਅਜਿਹਾ ਤਬਕਾ ਵਿਸ਼ੇਸ਼ ਰੂਪ ਵਿੱਚ ਉਭਾਰ ਕੇ ਸਾਹਮਣੇ ਆਇਆ ਜੋ ਗੈਰ ਹਿੰਦੂਆਂ ਖ਼ਾਸ ਕਰ ਮੁਸਲਮਾਨਾਂ ਤੋਂ ਜ਼ਬਰਦਸਤੀ ਮਾਰਕੁੱਟ ਕੇ ਜੈ ਸ਼੍ਰੀ ਰਾਮ ਕਹਾ ਰਹੇ ਹਨ। ...

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮਿਨਹਾਸ ਵੱਲੋਂ ਬਾਬਾ ਰਾਮਦੇਵ ਨੂੰ ਮੱਥਾ ਟੇਕਣ ਨਾਲ ਛਿੜੀ ਚਰਚਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਜਿੱਥੇ ਪਹਿਲਾਂ ਹੀ ਤਖ਼ਤ ਸਾਹਿਬਾਨ ਦੇ ਜੱਥੇਦਾਰਾਂ ਦੀ ਕਾਰਗੁਜ਼ਾਰੀ ਤੇ ਕਿੰਤੂ ਪਰੰਤੂ ਹੋ ਰਿਹਾ ਹੈ ਤੇ ਪੰਜਾਬ ਵਿੱਚ ਤਖ਼ਤ ਸਾਹਿਬਾਨ ਦੇ ਜੱਥੇਦਾਰਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਜੱਥੇਦਾਰ ਬਾਦਲ ਪਰਿਵਾਰ ਦੀ ਜੇਬ ਵਿੱਚੋਂ ਨਿਕਲਦੇ ਹਨ ਤੇ ਜੋ ਬਾਦਲ ਪਰਿਵਾਰ ਚਾਹੁੰਦਾ ਹੈ ਉਸ ਤਰ੍ਹਾਂ ਦੇ ਹੀ ਹੁਕਮਨਾਮੇ ਜਾਰੀ ਹੋ ਜਾਂਦੇ ਹਨ ਜਿਸ ਕਰਕੇ ਸਿੱਖ ਸੰਗਤਾਂ ਵਿੱਚ ਜੱਥੇਦਾਰਾਂ ਦੀ ਅਹਿਮੀਅਤ ਪਹਿਲਾਂ ਦੇ ਮੁਕਾਬਲੇ ਘਟੀ ਹੈ। ...

ਮੋਦੀ ਨੇ ਧਰਮ ਦੇ ਨਾਂਅ ਕਰ ਰਿਹੈ ਸਿਆਸਤ.!!

ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਧਰਮ ਦੇ ਨਾਂਅ 'ਤੇ ਸਿਆਸਤ ਕੀਤੀ ਜਾ ਰਹੀ ਹੈ, ਅਤੇ ਦੇਸ਼ ਦੇ ਅੰਦਰ ਫਿਰਕਾਪ੍ਰਸਤੀ ਦਾ ਦੌਰ ਇਸ ਕਦਰ ਵੱਧ ਚੁੱਕਿਆ ਹੈ ਕਿ ਦਲਿਤਾਂ ਅਤੇ ਘੱਟ ਗਿਣਤੀ ਲੋਕਾਂ 'ਤੇ ਹਮਲੇ ਹੋ ਰਹੇ ਹਨ। ...

ਆਖ਼ਰ ਖ਼ਬਰਾਂ ਨੂੰ ਧਾਰਮਿਕ ਤੇ ਮਜ਼ਹਬੀ ਰੰਗਤ ਕਿਉਂ ਦਿੰਦਾ ਹੈ, ਸਾਡਾ ਮੀਡੀਆ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਡੇ ਅਖ਼ਬਾਰਾਂ ਤੇ ਟੀ.ਵੀ. ਚੈਨਲਾਂ ਤੇ ਜਿੰਨੀਆਂ ਵੀ ਖ਼ਬਰਾਂ ਪ੍ਰਕਾਸ਼ਿਤ ਹੁੰਦੀਆਂ ਹਨ, ਜੇਕਰ ਉਹਨਾਂ ਨੂੰ ਧਿਆਨ ਨਾਲ ਵੇਖ਼ਿਆ ਤੇ ਪੜ੍ਹਿਆ ਜਾਵੇ ਤਾਂ, ਉਹਨਾਂ ਵਿੱਚੋਂ ਬਹੁਤੀਆਂ ਖ਼ਬਰਾਂ ਧਾਰਮਿਕ ਤੇ ਮਜ਼ਹਬੀ ਰੰਗਾਂ ਵਿੱਚ ਰੰਗੀਆਂ ਹੋਈਆਂ ਹੀ ਮਿਲਦੀਆਂ ਹਨ। ...

ਸਿੱਖਾਂ ਦੇ ਧਾਰਮਿਕ ਸੰਸਥਾਨਾਂ 'ਤੇ ਆਰਐਸਐਸ ਤੇ ਬੀਜੇਪੀ ਕਬਜ਼ੇ ਕਰਨ ਦੀ ਤਿਆਰੀ 'ਚ.!!!

ਕੇਂਦਰ ਦੀ ਸੱਤਾ ਵਿੱਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਅਤੇ ਆਰਐਸਐਸ ਵੱਲੋਂ ਨਿੱਤ ਦਿਨ ਘੱਟ ਗਿਣਤੀਆਂ ਅਤੇ ਖ਼ਾਸ ਕਰਕੇ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਾਖ਼ਲ ਅੰਦਾਜ਼ੀ ਕੀਤੀ ਜਾ ਰਹੀ ਹੈ। ...

ਸ਼ਾਹੀ ਸਮਾਧਾਂ ਦੇ ਸਥਾਨ ਦੀ ਵੀ ਹੋਵੇਗੀ ਮੁਰੰਮਤ

ਪੰਜਾਬ ਸਰਕਾਰ ਵੱਲੋਂ ਜਿੱਥੇ ਪਟਿਆਲਾ ਵਿੱਚ ਈਸਾਈ ਧਰਮ ਦੇ ਲੋਕਾਂ ਲਈ ਕਬਰਿਸਤਾਨ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ ਉੱਥੇ ਹੀ ਸ਼ਾਹੀ ਸਮਾਧਾਂ ਵਾਲੇ ਸਥਾਨ ਨੂੰ ਮੁੜ ਨਵੀਨੀਕਰਨ ਰੂਪ ਦੇਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ। ...