‘ਵਿੱਸਰ ਚੁੱਕੀਆਂ ਪੁਰਾਤਨ ਪੇਂਡੂ ਬਾਲ ਖੇਡਾਂ’ ਨੂੰ ਸੁਰਜੀਤ ਰੱਖਣ ਲਈ ਵਿਆਪਕ ਯਤਨ ਆਰੰਭਣ ਦੀ ਹੈ ਲੋੜ

ਖੇਡਾਂ ਦਾ ਸੱਭ ਤੋਂ ਪਹਿਲਾ ਸੰਬੰਧ ਮਨੋਰੰਜਨ ਨਾਲ ਹੈ ਕਿਉਂਕਿ ਖੇਡਾਂ ਦਾ ਜਨਮ ਹੀ ਮਨੋਰੰਜਨ ਤੋਂ ਹੋਇਆ ਹੈ, ਪਰ ਉਸ ਤੋਂ ਬਾਅਦ ਸਮੇਂ ਦੇ ਨਾਲ-ਨਾਲ ਇਨ੍ਹਾਂ ਦੀ ਪਰਿਭਾਸ਼ਾ ਅਤੇ ਸਰੂਪ ਵੀ ਬਦਲ ਚੁੱਕੇ ਹਨ। ਖੇਡਾਂ ਪਹਿਲਾਂ ਸਿਰਫ ਸ਼ੌਂਕ ਅਤੇ ਮਨੋਰੰਜਨ ਲਈ ਹੀ ਖੇਡੀਆਂ ਜਾਂਦੀਆਂ ਸਨ। ਫਿਰ ਉਸ ਤੋਂ ਬਾਅਦ ਮੁਕਾਬਲੇਬਾਜ਼ੀ ਦੀ ਸੱਚੀ ਨਿਰਸਵਾਰਥ ਭਾਵਨਾ ਅਤੇ ਜਿੱਤ ਦੇ ਉਤਸ਼ਾਹ ਵਾਲੇ ਪੜ੍ਹਾਅ ਨੂੰ ਪਾਰ ਕਰਦੀਆਂ ਹੋਈਆਂ ਇਹ ਖੇਡਾਂ ਮੌਜੂਦਾ ਸਮੇਂ ਵਿੱਚ ਵਪਾਰਕ ਰੂਪ ਧਾਰ ਚੁੱਕੀਆਂ ਹਨ।
 
ਪਿੰਡਾਂ ਦੀਆਂ ਗਲੀਆਂ-ਕੂਚਿਆਂ ਤੋਂ ਜਨਮ ਲੈਣ ਵਾਲੀਆਂ ਕਈ ਖੇਡਾਂ ਆਪਣੇ ਬਦਲੇ ਹੋਏ ਸਰੂਪ ਨਾਲ ਓਲੰਪਿਕ ਵਰਗੀਆਂ ਸੰਸਾਰ ਪੱਧਰ ਦੀਆਂ ਵੱਡੀਆਂ ਖੇਡ ਪ੍ਰਤੀਯੋਗਤਾਵਾਂ ਦਾ ਹਿੱਸਾ ਬਣ ਚੁੱਕੀਆਂ ਹਨ। ਇਹ ਬਹੁਤ ਵਧੀਆ ਗੱਲ ਹੈ ਕਿ ਵਰਤਮਾਨ ਸਮੇਂ ਵਿੱਚ ਜਿੱਥੇ ਹੋਣਹਾਰ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰਕੇ ਜ਼ਿੰਦਗੀ 'ਚ ਚੰਗੇ ਮੁਕਾਮ 'ਤੇ ਪਹੁੰਚ ਰਹੇ ਹਨ, ਉੱਥੇ ਹੀ ਚੰਗੇ ਖਿਡਾਰੀਆਂ ਲਈ ਵੀ ਖੇਡਾਂ ਵਿੱਚ ਵਧੀਆ ਕਰੀਅਰ ਬਣਾਉਣ ਦੇ ਬਹੁਤ ਮੌਕੇ ਹਨ।

ਗੱਲ ਕਰਨ ਜਾ ਰਹੇ ਹਾਂ, ਬਚਪਨ ਦੀਆਂ ਖੇਡਾਂ ਦੀ ਜਿਨ੍ਹਾਂ ਦਾ ਸੰਬੰਧ ਸਿਰਫ ਅਤੇ ਸਿਰਫ ਮਨੋਰੰਜਨ ਨਾਲ ਹੀ ਹੁੰਦਾ ਹੈ। ਇਹ ਬਚਪਨ ਦੀਆਂ ਖੇਡਾਂ ਜਿਹੜੀਆਂ ਅਸੀਂ ਖੇਡ ਕੇ ਜਵਾਨ ਹੋਏ ਹਾਂ, ਇਹ ਵੀ ਪੰਜਾਬੀ ਲੋਕ-ਗੀਤਾਂ, ਕਿੱਸੇ, ਕਹਾਣੀਆਂ, ਬੋਲੀਆਂ ਅਤੇ ਸਾਡੀ ਪੁਰਾਤਨ ਰਹਿਣੀ-ਬਹਿਣੀ ਦੀ ਤਰ੍ਹਾਂ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹਨ, ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਆਧੁਨਿਕ ਹੋਣ ਦੇ ਘਮੰਡ ਵਿੱਚ ਅੱਜ ਅਸੀਂ ਆਪਣੇ ਪੇਂਡੂ ਸੱਭਿਆਚਾਰ ਦੇ ਇਸ ਅਹਿਮ ਹਿੱਸੇ ਨੂੰ ਅਣਗੌਲਿਆਂ ਕਰ ਦਿੱਤਾ ਹੈ।

ਅੱਜ ਤੋਂ ਕਰੀਬ 30-40 ਸਾਲ ਪਹਿਲਾਂ ਪਿੰਡਾਂ ਵਿੱਚ ਜੋ ਖੇਡਾਂ ਬੱਚਿਆਂ ਵੱਲੋਂ ਖੇਡੀਆਂ ਜਾਂਦੀਆਂ ਸਨ, ਉਨ੍ਹਾਂ ਲਈ ਨਾ ਤਾਂ ਪੈਸੇ ਖਰਚਣੇ ਪੈਂਦੇ ਸਨ, ਅਤੇ ਨਾ ਹੀ ਖੇਡਣ ਲਈ ਕਿਸੀ ਖ਼ਾਸ ਥਾਂ ਦੀ ਲੋੜ ਹੁੰਦੀ ਸੀ। ਇਹ ਖੇਡਾਂ ਜਿੱਥੇ ਬੱਚਿਆਂ ਦਾ ਮਨੋਰੰਜਨ ਕਰਦੀਆਂ ਸਨ, ਉੱਥੇ ਹੀ ਉਨ੍ਹਾਂ ਦੇ ਸਰੀਰਕ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਸਨ, ਕਿਉਂਕਿ ਇਹ ਸਾਰੀਆਂ ਖੇਡਾਂ ਜੋ ਲਗਭਗ ਬਾਹਰ ਗਲੀਆਂ, ਚੌਰਾਹਿਆਂ ਅਤੇ ਖੁੱਲ੍ਹੇ ਮੈਦਾਨਾਂ ਵਿੱਚ ਖੇਡੀਆਂ ਜਾਂਦੀਆਂ ਸਨ ਤੇ ਇਹ ਖੇਡਾਂ ਖੇਡਦਿਆਂ ਹੋਇਆਂ ਦੌੜਨ-ਭੱਜਣ ਨਾਲ ਬੱਚਿਆਂ ਦੀ ਸਰੀਰਕ ਵਰਜਿਸ਼ ਵੀ ਹੋ ਜਾਂਦੀ ਸੀ।

ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਇਨ੍ਹਾਂ ਬਾਲ ਖੇਡਾਂ ਦੇ ਸਰੂਪ ਵਿੱਚ ਕੁੱਝ ਵਖ਼ਰੇਵਾਂ ਜ਼ਰੂਰ ਹੋ ਸਕਦਾ ਹੈ, ਪਰ ਜ਼ਿਆਦਾਤਰ ਖੇਡਾਂ ਲਗਭਗ ਹਰੇਕ ਇਲਾਕੇ ਵਿੱਚ ਖੇਡੀਆਂ ਜਾਂਦੀਆਂ ਰਹੀਆਂ ਹਨ। ਲਗਭਗ ਤਿੰਨ-ਚਾਰ ਦਹਾਕੇ ਪਹਿਲਾਂ ਸਾਡੇ ਮਾਝੇ ਵਿੱਚ ਛੋਟੇ ਬੱਚਿਆਂ ਵੱਲੋਂ ਆਮ ਖੇਡੀਆਂ ਜਾਣ ਵਾਲੀਆਂ ਖੇਡਾਂ ਵਿੱਚ ਪਿੱਠੂ ਗਰਮ, ਗੁੱਲੀ-ਡੰਡਾ, ਛਟਾਪੂ, ਕੋਕਲਾ-ਛਪਾਕੀ, ਬਾਂਦਰ ਕਿੱਲਾ, ਘੋੜੀ-ਛੜੱਪਾ, ਕਾਨਾ-ਘੋੜੀ, ਰਾਜੇ-ਰਾਣੀਆਂ, ਲੰਗੜੀ-ਲੱਤ, ਚੋਰ-ਸਿਪਾਹੀ, ਲੁਕਣ-ਮੀਟੀ ਅਤੇ ਸਾਈਕਲਾਂ ਦੇ ਪੁਰਾਣੇ ਟਾਇਰ ਭਜਾ ਕੇ ਰੇਸਾਂ ਲਗਾਉਣੀਆਂ ਆਦਿ ਮੁੱਖ ਸਨ। ਇਹ ਖੇਡਾਂ ਛੋਟੇ ਬੱਚਿਆਂ ਨੂੰ ਭਰਪੂਰ ਅਨੰਦ ਦਿੰਦੀਆਂ ਸਨ। ਮਾਂ-ਬਾਪ ਦਾ ਬਿਨਾਂ ਕੋਈ ਖਰਚਾ ਕਰਵਾਇਆਂ ਬੱਚੇ ਇਹ ਖੇਡਾਂ ਬੜੇ ਹੀ ਚਾਅ ਨਾਲ ਖੇਡਦੇ ਸਨ। ਵਰਤਮਾਨ ਸਮੇਂ ਵਿੱਚ 35-40 ਸਾਲ ਦੀ ਉਮਰ ਪਾਰ ਕਰ ਚੁੱਕਾ ਸ਼ਾਇਦ ਹੀ ਕੋਈ ਪੰਜਾਬੀ ਹੋਵੇਗਾ, ਜਿਸ ਨੇ ਆਪਣੇ ਬਚਪਨ ਵਿੱਚ ਇਹ ਅਣਮੁੱਲੀਆਂ ਖੇਡਾਂ ਨਾ ਖੇਡੀਆਂ ਹੋਣਗੀਆਂ। ਅੱਜ ਇਨ੍ਹਾਂ ਖੇਡਾਂ ਦਾ ਚੇਤਾ ਆਉਂਦਿਆਂ ਹੀ ਬਚਪਨ ਦੀਆਂ ਕਈ ਯਾਦਾਂ ਤਾਜ਼ੀਆਂ ਵੀ ਹੋ ਜਾਂਦੀਆਂ ਹਨ।

ਅੱਜ ਦੇ ਇੰਟਰਨੈੱਟ ਅਤੇ ਕੰਪਿਊਟਰ ਦੇ ਯੁਗ ਵਿੱਚ ਸਾਡਾ ਸਮਾਜਿਕ ਤਾਣਾ-ਬਾਣਾ ਪੂਰੀ ਤਰ੍ਹਾਂ ਆਧੁਨਿਕ ਹੋ ਚੁੱਕਾ ਹੈ। ਅੱਜ ਹਰੇਕ ਖੇਤਰ ਵਿੱਚ ਹੋਈਆਂ ਨਵੀਆਂ ਖੋਜਾਂ ਦੀ ਬਦੌਲਤ ਹੋਂਦ ਵਿੱਚ ਆਏ ਕਈ ਤਰ੍ਹਾਂ ਦੇ ਨਵੇਂ-ਨਵੇਂ ਉਪਕਰਣਾਂ ਦੇ ਕਰਕੇ ਅਸੀਂ ਪੂਰੀ ਤਰ੍ਹਾਂ ਹਾਈਟੈੱਕ ਹੋ ਗਏ ਹਾਂ। ਤਰੱਕੀ ਕਰਨਾ ਕੋਈ ਮਾੜੀ ਗੱਲ ਨਹੀਂ ਸਗੋਂ ਬਹੁਤ ਵਧੀਆ ਗੱਲ ਹੈ। ਮਨੁੱਖ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਗਈਆਂ ਨਵੀਆਂ ਖੋਜਾਂ ਨਿਰੰਤਰ ਵਿਕਾਸ ਦੀ ਗਵਾਹੀ ਭਰਦੀਆਂ ਹਨ। ਪਰ ਆਧੁਨਿਕਤਾ ਦੇ ਘਮੰਡ ਵਿੱਚ ਆਪਣੇ ਵਿਰਸੇ ਅਤੇ ਸੱਭਿਆਚਾਰ ਨੂੰ ਭੁਲਾ ਦੇਣ ਤੋਂ ਮਾੜੀ ਗੱਲ ਹੋਰ ਕੋਈ ਨਹੀਂ ਹੋ ਸਕਦੀ।

ਮੌਜੂਦਾ ਪਦਾਰਥਵਾਦੀ ਯੁਗ ਵਿੱਚ ਪੈਸੇ ਇਕੱਠੇ ਕਰਨ ਦੀ ਲੱਗੀ ਹੋਈ ਅੰਨ੍ਹੀ ਦੌੜ ਅਤੇ ਦੌੜ-ਭੱਜ ਵਾਲੀ ਵਿਅਸਤ ਜ਼ਿੰਦਗੀ ਦੇ ਚੱਲਦਿਆਂ ਅਸੀਂ ਖੁਦ ਆਪਣੇ ਸੱਭਿਆਚਾਰ ਦੇ ਪ੍ਰਤੀ ਅਵੇਸਲੇ ਹੋ ਚੁੱਕੇ ਹਾਂ, ਜਿਸ ਕਾਰਨ ਅਸੀਂ ਆਪਣੇ ਬੱਚਿਆਂ ਨੂੰ ਵੀ ਆਪਣੇ ਸੱਭਿਆਚਾਰ ਤੋਂ ਦੂਰ ਕਰਨ ਦੇ ਦੋਸ਼ੀ ਹਾਂ। ਅੱਜ ਸਾਡੇ ਬੱਚੇ ਪਰਾਏ ਸੱਭਿਆਚਾਰ ਦੇ ਅਸਰ ਹੇਠ ਆਪਣੇ ਵਿਰਸੇ ਤੋਂ ਟੁੱਟਦੇ ਜਾ ਰਹੇ ਹਨ।

ਜਿਵੇਂ ਹੁਣ ਸ਼ੁੱਧ ਦੇਸੀ ਖੁਰਾਕਾਂ ਦੀ ਜਗ੍ਹਾ ਬੱਚੇ ਬਜ਼ਾਰੀ ਮਿਲਾਵਟੀ ਚੀਜ਼ਾਂ ਖਾਣੀਆਂ ਜ਼ਿਆਦਾ ਪਸੰਦ ਕਰਦੇ ਹਨ, ਇਸੀ ਤਰ੍ਹਾਂ ਦੌੜ-ਭੱਜ ਅਤੇ ਸਰੀਰਕ ਵਿਕਾਸ ਵਾਲੀਆਂ ਦੇਸੀ ਖੇਡਾਂ ਖੇਡਣ ਦੀ ਬਜਾਏ ਵੱਡੇ ਬੱਚੇ ਘਰੇ ਬੈਠ ਕੇ ਕੰਪਿਊਟਰ ਅਤੇ ਮੋਬਾਈਲ ਫੋਨ 'ਤੇ ਚੈਟਿੰਗ ਕਰਨਾ ਅਤੇ ਛੋਟੇ ਬੱਚੇ ਗੇਮਾਂ ਖੇਡਣਾ ਜ਼ਿਆਦਾ ਪਸੰਦ ਕਰਦੇ ਹਨ। ਇਨ੍ਹਾਂ ਖੇਡਾਂ ਨਾਲ ਜਿੱਥੇ ਬੱਚਿਆਂ ਦੀਆਂ ਅੱਖਾਂ ਅਤੇ ਸਿਹਤ 'ਤੇ ਮਾੜਾ ਅਸਰ ਹੋ ਰਿਹਾ ਹੈ, ਉੱਥੇ ਹੀ ਇੰਟਰਨੈੱਟ ਦੀ ਗਲਤ ਵਰਤੋਂ ਬੱਚਿਆਂ ਦੀ ਮਾਨਸਿਕ ਬਿਰਤੀ ਵਿੱਚ ਵਿਗਾੜ ਪੈਦਾ ਕਰ ਰਹੀ ਹੈ। ਮੌਜੂਦਾ ਸਮੇਂ 'ਚ ਸਕੂਲ ਵਿੱਚ ਦਾਖਲਾ ਲੈਣ ਤੋਂ ਵੀ ਪਹਿਲਾਂ ਬੱਚੇ ਮੋਬਾਈਲ 'ਤੇ ਗੇਮਾਂ ਖੇਡਣੀਆਂ ਸਿੱਖ ਜਾਂਦੇ ਹਨ, ਜੋ ਕਿ ਬਹੁਤ ਹੀ ਮਾੜਾ ਰੁਝਾਨ ਹੈ।

ਅੱਜ-ਕੱਲ੍ਹ ਛੋਟੇ-ਛੋਟੇ ਬੱਚੇ ਹੋਰ ਸੱਭ ਖੇਡਾਂ ਖੇਡਣ ਦੀ ਬਜਾਏ ਅਕਸਰ ਘਰਾਂ ਵਿੱਚ ਮੋਬਾਈਲ ਜਾਂ ਕੰਪਿਊਟਰ 'ਤੇ ਗੇਮਾਂ ਖੇਡਣ ਤੋਂ ਆਪਸ ਵਿੱਚ ਲੜਦੇ ਹੋਏ ਆਮ ਹੀ ਵੇਖੇ ਜਾ ਸਕਦੇ ਹਨ। ਇਨ੍ਹਾਂ ਮੋਬਾਈਲ ਫੋਨਾਂ ਤੋਂ ਨਿਕਲਣ ਵਾਲੀਆਂ ਖ਼ਤਰਨਾਕ ਤਰੰਗਾਂ ਸਿਹਤ ਲਈ ਬਹੁਤ ਹੀ ਘਾਤਕ ਹਨ। ਜੇਕਰ ਅਸੀਂ ਆਪਣੀਆਂ ਪੁਰਾਤਨ ਖੇਡਾਂ ਨੂੰ ਨਾ ਵਿਸਾਰਿਆ ਹੁੰਦਾ ਤਾਂ ਅੱਜ ਦੇ ਬੱਚੇ ਵੀ ਉਨ੍ਹਾਂ ਖੇਡਾਂ ਨੂੰ ਬਿਨਾਂ ਕਿਸੀ ਹੀਣ ਭਾਵਨਾ ਦੇ ਬੜੇ ਚਾਅ ਅਤੇ ਮਾਣ ਨਾਲ ਖੇਡਦੇ। ਇਨ੍ਹਾਂ ਦੇਸੀ ਖੇਡਾਂ ਤੋਂ ਅੱਜ ਦੇ ਬੱਚਿਆਂ ਨੂੰ ਦੂਰ ਕਰਕੇ ਅਸੀਂ ਉਨ੍ਹਾਂ ਨਾਲ ਧ੍ਰੋਹ ਕਮਾਇਆ ਹੈ, ਜੋ ਕਿ ਉਨ੍ਹਾਂ ਦੀ ਨਰੋਈ ਸਿਹਤ ਅਤੇ ਬੌਧਿਕ ਵਿਕਾਸ 'ਤੇ ਵਿਸ਼ਰਾਮ ਲਗਾਉਣ ਦੇ ਬਰਾਬਰ ਹੈ।

ਅੱਜ ਦੇ ਬੱਚਿਆਂ ਦਾ ਸਾਡੀਆਂ ਪੁਰਾਤਨ ਖੇਡਾਂ ਤੋਂ ਜਾਣੂੰ ਨਾ ਹੋਣਾ ਕੋਈ ਅਚੰਭੇ ਵਾਲੀ ਗੱਲ ਨਹੀਂ ਕਿਉਂਕਿ ਨਾ ਤਾਂ ਉਨ੍ਹਾਂ ਨੇ ਇਹ ਖੇਡਾਂ ਖੇਡੀਆਂ ਹਨ, ਅਤੇ ਨਾ ਹੀ ਅਸੀਂ ਉਨ੍ਹਾਂ ਨੂੰ ਆਪਣੀਆਂ ਪੁਰਾਤਨ ਖੇਡਾਂ ਸਬੰਧੀ ਕੋਈ ਜਾਣਕਾਰੀ ਦਿੱਤੀ ਤੇ ਨਾ ਹੀ ਇਹ ਖੇਡਾਂ ਖੇਡਣ ਲਈ ਉਨ੍ਹਾਂ ਨੂੰ ਕਦੀ ਪ੍ਰੇਰਿਆ ਹੈ। ਸਾਡੀਆਂ ਇਹ ਬਾਲ ਖੇਡਾਂ ਜੋ ਅਸੀਂ ਖੇਡ ਕੇ ਜਵਾਨ ਹੋਏ ਹਾਂ, ਜਿੱਥੇ ਇਹ ਸਾਡੇ ਪੰਜਾਬੀ ਸੱਭਿਆਚਾਰ ਦਾ ਅਨਿੱਖ਼ੜਵਾਂ ਅੰਗ ਹਨ, ਉੱਥੇ ਹੀ ਇਨ੍ਹਾਂ ਨਾਲ ਸਾਡੇ ਬਚਪਨ ਦੀਆਂ ਮੋਹ ਭਿੱਜੀਆਂ ਯਾਦਾਂ ਜੁੜੀਆਂ ਹੋਈਆਂ ਹਨ। ਜੇਕਰ ਅਸੀਂ ਇਨ੍ਹਾਂ ਖੇਡਾਂ ਦੇ ਰੂਪ ਵਿੱਚ ਆਪਣੇ ਬਚਪਨ ਦੀਆਂ ਯਾਦਾਂ ਨੂੰ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਅੱਜ ਇਹ ਪੁਰਾਤਨ ਖੇਡਾਂ ਜਿਨ੍ਹਾਂ ਤੋਂ ਅਜੋਕੀ ਪੀੜੀ ਦੇ ਬੱਚੇ ਬੇਖ਼ਬਰ ਹਨ, ਗੁਜ਼ਰ ਚੁੱਕੇ ਸਮੇਂ ਦੀ ਗੱਲ ਨਾ ਹੁੰਦੀਆਂ। ਇਨ੍ਹਾਂ ਖੇਡਾਂ ਨੂੰ ਵਿਸਾਰ ਦੇਣ ਜਾਂ ਸੰਭਾਲ ਨਾ ਸਕਣ ਵਿੱਚ ਸੱਭ ਤੋਂ ਵੱਧ ਕਸੂਰਵਾਰ ਉਹ ਹਨ, ਜਿਨ੍ਹਾਂ ਨੇ ਬਚਪਨ ਵਿੱਚ ਇਹ ਖੇਡਾਂ ਖੇਡ ਕੇ ਅੱਜ ਜਵਾਨੀ ਦੀ ਦਹਿਲੀਜ਼ ਵੀ ਪਾਰ ਕਰ ਲਈ ਹੈ।

ਅਜੇ ਵੀ ਬਹੁਤੀ ਦੇਰ ਨਹੀਂ ਹੋਈ, ਜੋ ਅਸੀਂ ਪੰਜਾਬ ਦੇ ਸੱਭਿਆਚਾਰ ਵਿੱਚ ਵਿਸ਼ੇਸ਼ ਸਥਾਨ ਰੱਖਦੀਆਂ ਇਨ੍ਹਾਂ ਰਵਾਇਤੀ ਬਾਲ ਖੇਡਾਂ ਨੂੰ ਸੰਭਾਲ ਨਾ ਸਕੀਏ। ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਅਤੇ ਇਸ ਨੂੰ ਜ਼ਿੰਦਾ ਰੱਖਣ ਵਾਲੇ ਉੱਧਮੀਆਂ ਵੱਲੋਂ ਇਸ ਕਾਰਜ ਨੂੰ ਸੱਭਿਆਚਾਰ ਸੰਭਾਲ ਮੁਹਿੰਮ ਵਜੋਂ ਸਿਰੇ ਚਾੜ੍ਹਣ ਲਈ ਪਹਿਲ ਕਦਮੀ ਕਰਨ ਦੀ ਲੋੜ ਹੈ। ਇਸ ਕੰਮ ਵਿੱਚ ਪੰਜਾਬ ਦੇ ਸੀਨੀਅਰ ਨਾਗਰਿਕ ਅਹਿਮ ਭੂਮਿਕਾ ਨਿਭਾ ਸਕਦੇ ਹਨ। ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਵੱਖ-ਵੱਖ ਵਪਾਰਿਕ ਕੰਮਾਂ ਅਤੇ ਸਰਕਾਰੀ ਨੌਕਰੀਆਂ ਤੋਂ ਰਿਟਾਇਰ ਹੋ ਚੁੱਕੇ ਸਾਡੇ ਬਜ਼ੁਰਗ ਆਪਣਾ ਸਮਾਂ ਬਤੀਤ ਕਰਨ ਲਈ ਪਿੰਡਾਂ ਦੀਆਂ ਸੱਥਾਂ ਅਤੇ ਸ਼ਹਿਰਾਂ ਦੇ ਪਾਰਕਾਂ ਵਿੱਚ ਬੈਠੇ ਹੁੰਦੇ ਹਨ, ਜੋ ਕਿ ਆਪਣਾ ਸਰੀਰ ਸਵੱਸਥ ਰੱਖਣ ਲਈ ਹਲਕੀ ਕਸਰਤ ਅਤੇ ਯੋਗਾ ਆਦਿ ਕਰਨ ਤੋਂ ਇਲਾਵਾ ਮਾਨਸਿਕ ਤਨਾਅ ਦੂਰ ਕਰਨ ਲਈ ਉੱਚੀ-ਉੱਚੀ ਹੱਸਣ ਵਰਗੀਆਂ ਕਿਰਿਆਵਾਂ ਵੀ ਕਰਦੇ ਹਨ। ਮੌਜੂਦਾ ਸਮੇਂ ਵਿੱਚ ਇਨ੍ਹਾਂ ਸ਼ਹਿਰਾਂ ਵਿੱਚ ਰਹਿਣ ਵਾਲੇ ਬਹੁਤੇ ਬਜ਼ੁਰਗ ਵੀ ਪੇਂਡੂ ਪਿਛੋਕੜ ਨਾਲ ਸੰਬੰਧਿਤ ਹੋਣ ਕਰਕੇ ਇਨ੍ਹਾਂ ਦੇਸੀ ਬਾਲ ਖੇਡਾਂ ਤੋਂ ਭਲੀ-ਭਾਂਤੀ ਜਾਣੂੰ ਹੋਣਗੇ।

ਇਨ੍ਹਾਂ ਬਾਲ ਖੇਡਾਂ ਨੂੰ ਸੁਰਜੀਤ ਕਰਨ ਵਿੱਚ ਇਹ ਬਜ਼ੁਰਗ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਹਫ਼ਤੇ ਵਿੱਚ ਇੱਕ ਦਿਨ ਵੀ ਇਨ੍ਹਾਂ ਬਜ਼ੁਰਗਾਂ ਵੱਲੋਂ ਜੇਕਰ ਥੋੜ੍ਹਾ ਸਮਾਂ ਕੱਢ ਕੇ ਆਪਣੇ ਗਲੀ-ਮੁਹੱਲੇ ਦੇ ਛੋਟੇ-ਛੋਟੇ ਬੱਚਿਆਂ ਨਾਲ ਉਹ ਇਹ ਰਵਾਇਤੀ ਬਾਲ ਖੇਡਾਂ ਖੇਡਣ ਤਾਂ ਇਸ ਨਾਲ ਜਿੱਥੇ ਉਨ੍ਹਾਂ ਦੇ ਤਨ ਅਤੇ ਮਨ ਨਵੇਂ ਤੇ ਨਰੋਏ ਹੋ ਜਾਣਗੇ, ਉੱਥੇ ਹੀ ਉਨ੍ਹਾਂ ਦੇ ਬਚਪਨ ਦੀਆਂ ਅਨਮੋਲ ਯਾਦਾਂ ਵੀ ਤਾਜ਼ਾ ਹੋ ਜਾਇਆ ਕਰਨਗੀਆਂ।

ਫਿਰ ਪਾਰਕਾਂ ਵਿੱਚ ਜਾ ਕੇ ਜ਼ੋਰ-ਜ਼ੋਰ ਦੀ ਝੂਠਾ ਹੱਸਣ ਦੀ ਲੋੜ ਨਹੀਂ ਰਹੇਗੀ ਅਤੇ ਨਾ ਹੀ ਯੋਗਾ ਕਰਨ ਦੀ। ਛੋਟੇ-ਛੋਟੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨਾਲ ਆਪਣੇ ਬਚਪਨ ਦੀਆਂ ਦੇਸੀ ਖੇਡਾਂ ਖੇਡਣ ਨਾਲ ਜਿੱਥੇ ਬਜ਼ੁਰਗ ਨਵੀਂ ਊਰਜਾ ਨਾਲ ਭਰਪੂਰ ਹੋ ਜਾਣਗੇ, ਉੱਥੇ ਹੀ ਉਹ ਕੁੱਝ ਪਲਾਂ ਲਈ ਬੱਚਿਆਂ ਨਾਲ ਬੱਚੇ ਬਣ ਕੇ ਅਜੋਕੀ ਤਨਾਅ ਭਰੀ ਜ਼ਿੰਦਗੀ ਨੂੰ ਮਨੋਰੰਜਨ ਵਿੱਚ ਬਦਲ ਕੇ ਮਾਨਸਿਕ ਖੁਸ਼ੀ ਪ੍ਰਾਪਤ ਕਰ ਸਕਦੇ ਹਨ। ਸ਼ਾਲਾ ਇਹ ਸਾਡੀਆਂ ਪੁਰਾਤਨ ਬਾਲ ਖੇਡਾਂ ਜੋ ਪੰਜਾਬੀ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹਨ, ਰਹਿੰਦੀ ਦੁਨੀਆ ਤੱਕ ਸਲਾਮਤ ਰਹਿਣ....।
ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

ਨਸ਼ਾ ਖ਼ਤਮ ਤਾਂ ਕੀ ਕਰਨਾ ਸੀ, ਸਰਕਾਰ ਨੇ ਪਿੰਡਾਂ 'ਚ ਖੁੱਲ੍ਹਵਾਂ ਦਿੱਤੇ ਸ਼ਰਾਬ ਦੇ ਠੇਕੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿੰਡ ਵਿੱਚੋਂ ਸ਼ਰਾਬ ਦਾ ਠੇਕਾ ਚੁਕਵਾਉਣ ਦੇ ਵਾਸਤੇ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਰਾਜੇਆਣਾ ਅਤੇ ਪਿੰਡ ਦੇ ਸਹਿਯੋਗ ਨਾਲ ਪੱਕਾ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਨਿਊਜ਼ਨੰਬਰ ਨਾਲ ਜਾਣਕਾਰੀ ਸਾਂਝੀ ...

ਕੀ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਮੋਦੀ ਦੇਊਗਾ ਖਿਡਾਰੀਆਂ ਨੂੰ ਤੋਹਫ਼ਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਟੋਕੀਉ ਉਲੰਪਿਕ ਵਿਚ ਭਾਰਤ ਨੇ 41 ਸਾਲਾਂ ਬਾਅਦ ਹਾਕੀ ਵਿਚ ਤਮਗਾ ਜਿੱਤ ਕੇ ਇਤਿਹਾਸ ਸਿਰਜਿਆ ਹੈ। ਦੇਸ਼ ਭਰ ਵਿਚ ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਧਾਈਆਂ ਮਿਲ ਰਹੀਆਂ ਹਨ। ਇਸ ਦੌਰਾਨ ਹਲਕਾ ਸੰਗਰੂਰ ਤੋਂ ਲੋਕ ...

ਪੰਜਾਬ ਦੇ ਪਿੰਡਾਂ ਦਾ ਕਦੋਂ ਹੋਵੇਗਾ ਵਿਕਾਸ? (ਨਿਊਜ਼ਨੰਬਰ ਖ਼ਾਸ ਖਬਰ)

ਜਿਵੇਂ ਰੁਜ਼ਗਾਰ ਦੀ ਇਕ ਮਹੱਤਵਪੂਰਨ ਸਕੀਮ ਨੂੰ ਦੇਸ਼ ਦੀ ਅਫ਼ਸਰਸ਼ਾਹੀ ਅਤੇ ਨੌਕਰਸ਼ਾਹੀ ਨੇ ਭ੍ਰਿਸ਼ਟਾਚਾਰ ਦਾ ਅੱਡਾ ਬਣਾ ਦਿੱਤਾ ਹੈ। ਜਿਵੇਂ ਜਾਅਲੀ ਨਾਮ ਦੇ ਮਾਸਟਰ ਰੋਲ ਤਿਆਰ ਕਰਕੇ ਵੱਡੀਆਂ ...

ਹੁਣ ਪਿੰਡਾਂ 'ਚ ਵੜਨ ਤੋਂ ਤੌਬਾ ਕਰਨਗੇ ਲੀਡਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਸੰਯੁਕਤ ਕਿਸਾਨ ਮੋਰਚਾ ਪਹਿਲਾਂ ਹੀ ਸਪਸ਼ਟ ਕਰ ਚੁਕਿਆ ਹੈ ਕਿ ਲਾਲ ਕਿਲ੍ਹੇ ਵਿਖੇ ਵਾਪਰੀਆਂ ਘਟਨਾਵਾਂ ਸਪਸ਼ਟ ਤੌਰ ਤੇ ਖ਼ੁਦ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਦੀ ਲਹਿਰ ਨੂੰ ਬਦਨਾਮ ਕਰਨ ਦੀ ...

ਪਿੰਡਾਂ ਤੋਂ ਨਿਕਲਦੀ ਹੁਕਮਰਾਨ ਖ਼ਿਲਾਫ਼ ਆਵਾਜ਼: ਅੰਦੋਲਨ ਨੇ ਡਰਾ ਦਿੱਤੀ ਸੱਤਾਧਿਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਦੇ ਵਿਰੁੱਧ ਪਿਛਲੇ ਕਰੀਬ ਸਾਢੇ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਬਜ਼ੁਰਗਾਂ ਬੀਬੀਆਂ ...

ਪੰਜਾਬ ਹਰਿਆਣਾ ਦੇ ਪਿੰਡਾਂ ’ਚ ਭਾਜਪਾ ਦੀ ‘ਨੋ ਐਂਟਰੀ’! (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਸਰਹੱਦਾਂ ’ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਅੰਦੋਲਨ ਦਿਨ ਪ੍ਰਤੀ ਦਿਨ ‘ਮੱਗਦਾ’ ਜਾ ਰਿਹਾ ਹੈ। ਇਸ ਵੱਡੇ ਹੁੰਦੇ ਜਾ ਰਹੇ ਕਿਸਾਨ ਅੰਦੋਲਨ ਨੂੰ ਵੇਖ ਕੇ ਹਾਕਮ ਧੜਾ ਘਬਰਾਇਆ ਪਿਆ ਹੈ ਅਤੇ ...

ਮੱਕੀ ਦੀ ਫ਼ਸਲ ਦਾ ਜਾਇਜ਼ਾ ਲੈਣ ਲਈ ਮੁੱਖ ਖੇਤੀਬਾੜੀ ਅਫ਼ਸਰ ਪਠਾਨਕੋਟ ਨੇ ਵਿਗਿਆਨ ਕੇਂਦਰ ਘੋਹ ਪਠਾਨਕੋਟ ਦੇ ਸਾਇੰਸਦਾਨਾਂ ਨਾਲ ਕੀਤਾ ਵੱਖ-ਵੱਖ ਪਿੰਡਾਂ ਦਾ ਸਾਂਝਾ ਦੌਰਾ 

ਮੁੱਖ ਖੇਤੀਬਾੜੀ ਅਫ਼ਸਰ ਪਠਾਨਕੋਟ ਵੱਲੋਂ ਵਿਗਿਆਨ ਕੇਂਦਰ ਘੋਹ ਪਠਾਨਕੋਟ ਦੇ ਸਾਇੰਸਦਾਨਾਂ ਨਾਲ ਵੱਖ-ਵੱਖ ਪਿੰਡਾਂ ਦਾ ਸਾਂਝਾ ਦੌਰਾ ਕੀਤਾ ਗਿਆ। ...

ਬਰਸਾਤ ਨਾਲ ਫ਼ਸਲਾਂ ਦੇ ਨੁਕਸਾਨ ਦਾ ਮਿਲੇਗਾ ਮੁਆਵਜ਼ਾ- ਘੁਬਾਇਆ

ਬਰਸਾਤੀ ਮੌਸਮ ਦੇ ਮੱਦੇਨਜ਼ਰ ਬਾਰਸ਼ਾਂ ਕਾਰਨ ਹੋਏ ਨੁਕਸਾਨਾਂ ਦਾ ਜਾਇਜ਼ਾ ਲੈਣ ਲਈ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ...

सरपंचों व पंचों ने जिले के 546 गांवों के लोगों को किया जागरूक

पंजाब सरकार के मिशन फतेह तहत जिले के 546 गांवों में सरपंचों व पंचों की ओर से ग्रामीण विकास व पंचायत विभाग के अधिकारियों समेत लोगों को सेहत व परिवार भलाई की ओर से कोविड-19 से बचाव के लिए उठाए जाने वाले छह जरूरी कदमों के बारे में जागरुक किया जा रहा है। ...

ਖੇਡ ਮੰਤਰੀ ਅਤੇ ਪੁਲਿਸ ਦੇ ਖ਼ਿਲਾਫ਼ ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਦਿੱਤਾ ਧਰਨਾ !!!

ਲੰਘੇ ਦਿਨ ਫ਼ਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਅਧੀਨ ਆਉਂਦੇ ਪਿੰਡ ਬਾਜੇਕੇ ਵਿੱਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਵਿਰੋਧ ਕਰਨ 'ਤੇ ਗੁਰੂਹਰਸਹਾਏ ਪੁਲਿਸ ਵੱਲੋਂ ਦੇਸ ਰਾਜ ਬਾਜੇਕੇ ਸਮੇਤ ਰਮੇਸ਼ ਬਾਜੇਕੇ, ਸੁਰਿੰਦਰ ਕੁਮਾਰ ਅਤੇ ਜੰਗ ਬਾਜੇਕੇ ਨੂੰ ਗ੍ਰਿਫ਼ਤਾਰ ਕਰਕੇ ਸਲਾਖ਼ਾਂ ਪਿੱਛੇ ਬੰਦ ਕਰ ਦਿੱਤਾ ਗਿਆ ਸੀ। ...

ਤਲਵਾੜਾਂ ਜੱਟਾਂ ਸਿੰਬਲੀ ਪੁਲ ਦੇ ਨਿਰਮਾਣ ਨਾਲ ਕਰੀਬ 100 ਪਿੰਡਾਂ ਦੇ ਲੋਕਾਂ ਨੂੰ ਲਾਭ ਹੋਵੇਗਾ: ਵਿਧਾਇਕ ਹਲਕਾ ਪਠਾਨਕੋਟ

ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਵੱਲੋਂ ਤਲਵਾੜਾਂ ਜੱਟਾਂ ਸਿੰਬਲੀ ਪੂਲ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਦੌਰਾ ਕੀਤਾ ਗਿਆ। ...

ਬੰਦ ਪਏ ਸਕੇਟਿੰਗ ਰਿੰਗ ਦੀ ਦਸ਼ਾ ਸੁਧਾਰਨ ਸਬੰਧੀ ਵਿਧਾਇਕ ਨਾਗਰਾ ਨੇ ਅਧਿਕਾਰੀਆਂ ਨਾਲ ਲਿਆ ਰਿੰਗ ਦਾ ਜਾਇਜ਼ਾ

ਫ਼ਤਿਹਗੜ੍ਹ ਸਾਹਿਬ ਅਤੇ ਸਰਹਿੰਦ ਇਲਾਕੇ ਦੇ ਸਕੇਟਿੰਗ ਖੇਡਣ ਦੇ ਸ਼ੌਕੀਨ ਖਿਡਾਰੀਆਂ ਦੀ ਸਕੇਟਿੰਗ ਖੇਡ 'ਚ ਆਪਣੇ ਜੌਹਰ ਦਿਖਾਉਣ ਦੀ ਬੱਝੀ ਆਸ ਨੂੰ ਹੁਣ ਬਹੁਤ ਜਲਦੀ ਹੀ ਬੂਰ ਪੈਣ ਜਾ ਰਿਹਾ ਹੈ। ...