13 ਮਈ ਨੂੰ ਬਟਾਲਾ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਯਾਦ 'ਚ ਕਰਵਾਇਆ ਜਾਵੇਗਾ ਸਮਾਗਮ

ਪੰਜਾਬ ਕਲਾ ਪ੍ਰੀਸ਼ਦ ਵੱਲੋਂ 13 ਮਈ ਨੂੰ ਬਟਾਲਾ ਦੇ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿਖੇ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਅਤੇ ਕਾਵਿ-ਗਾਇਨ, ਕਵੀ ਦਰਬਾਰ ਅਤੇ ਸ਼ਿਵ ਬਟਾਲਵੀ ਦੀ ਰਚਨਾ 'ਤੇ ਅਧਾਰਿਤ ਨਾਟਕ 'ਲੂਣਾ' ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਨਵਜੋਤ ਸਿੰਘ ਸਿੱਧੂ, ਕੈਬਿਨੇਟ ਮੰਤਰੀ ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ ਸ਼ਾਮਲ ਹੋਣਗੇ। 

ਇਹ ਜਾਣਕਾਰੀ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਸਤਿੰਦਰ ਸੱਤੀ ਨੇ ਅੱਜ ਬਟਾਲਾ ਦੇ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿੱਚ ਪ੍ਰੋਗਰਾਮ ਸਬੰਧੀ ਜਾਇਜ਼ਾ ਲੈਣ ਮੌਕੇ ਸਾਂਝੀ ਕੀਤੀ। ਸਤਿੰਦਰ ਸੱਤੀ ਨੇ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸਾਹਿਤ ਦਾ ਉਹ ਕੋਹਿਨੂਰ ਹੀਰਾ ਹੈ ਜਿਸ ਨੇ ਮਾਂ ਬੋਲੀ ਪੰਜਾਬੀ ਨੂੰ ਪੂਰੀ ਦੁਨੀਆ ਵਿੱਚ ਮਾਣ ਦਿਵਾਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਇਸ ਮਹਾਨ ਸ਼ਾਇਰ ਨੂੰ ਸ਼ਰਧਾਂਜਲੀ ਦੇਣ ਲਈ ਕੀਤੇ ਜਾ ਰਹੇ ਇਸ ਸਮਾਗਮ ਵਿੱਚ ਕਲਾ ਦੀਆਂ ਵੱਖ-ਵੱਖ ਵੰਨਗੀਆਂ ਖਿੱਚ ਦਾ ਕੇਂਦਰ ਹੋਣਗੀਆਂ। ਇਸ ਮੌਕੇ 'ਤੇ ਉਨ੍ਹਾਂ ਨਾਲ ਹਰਮਨਜੀਤ ਸਿੰਘ ਅਤੇ ਦਮਨਬੀਰ ਸਿੰਘ ਵੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ ਪੀ.ਟੀ.ਯੂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ਦਾ ਕੀਤਾ ਨਿਰੀਖਣ

ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ਆਈ. ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਦੌਰਾ ਕਰਕੇ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਸਾਰੇ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ਦਾ ਨਿਰੀਖਣ ਕੀਤਾ। ...

ਸਿਟੀਜ਼ਨ ਸੋਸ਼ਲ ਵੈੱਲਫੇਅਰ ਫੋਰਮ ਬਟਾਲਾ ਵੱਲੋਂ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਨੂੰ ਸਮਰਪਿਤ ਸਮਾਗਮ ਦਾ ਆਯੋਜਨ

ਸਿਟੀਜ਼ਨ ਸੋਸ਼ਲ ਵੈੱਲਫੇਅਰ ਫੋਰਮ ਬਟਾਲਾ ਵੱਲੋਂ ਪੰਜਾਬੀ ਦੇ ਸਿਰਮੌਰ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ 46ਵੀਂ ਬਰਸੀ ਨੂੰ ਸਮਰਪਿਤ ਸਮਾਗਮ ਸਥਾਨਕ ਅਰਬਨ ਅਸਟੇਟ ਵਿਖੇ ਸ. ਰਣਜੀਤ ਸਿੰਘ ਗੁਰਾਇਆ ਦੇ ਗ੍ਰਹਿ ਵਿਖੇ ਕਰਵਾਇਆ ਗਿਆ। ...

ਸ਼ਿਵ ਬਟਾਲਵੀ ਦੀ ਬਰਸੀ ਮੌਕੇ ਭਾਂਅ-ਭਾਂਅ ਕਰਦਾ ਹਾਲ ਕਈ ਸਵਾਲ ਖੜੇ ਕਰ ਗਿਆ !!!

ਆਪਣੀ ਵਿਲੱਖਣ ਕਾਵਿ-ਸ਼ੈਲੀ ਅਤੇ ਅਨੇਕਾਂ ਕਾਵਿ-ਰਚਨਾਵਾਂ ਦੇ ਜ਼ਰੀਏ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਸ਼ਹਿਰ ਬਟਾਲਾ ਦਾ ਨਾਮ ਵਿਸ਼ਵ ਪੱਧਰ 'ਤੇ ਚਮਕਾਉਣ ਵਾਲੇ ਮਹਾਨ ਸ਼ਾਇਰ ਸਵ. 'ਸ਼ਿਵ ਕੁਮਾਰ ਬਟਾਲਵੀ' ਦੀ 46ਵੀਂ ਬਰਸੀ ਦੇ ਮੌਕੇ 'ਤੇ ਬੀਤੀ ਸ਼ਾਮ ਸਥਾਨਕ 'ਸ਼ਿਵ ਆਡੀਟੋਰੀਅਮ' ਵਿਖੇ 'ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸੱਭਿਆਚਾਰਕ ਸੁਸਾਇਟੀ' ਵੱਲੋਂ 'ਪੰਜਾਬ ਸੰਗੀਤ ਨਾਟਕ ਅਕੈਡਮੀ' ਦੇ ਸਹਿਯੋਗ ਨਾਲ 'ਸ਼ਿਵ ਬਟਾਲਵੀ ਕਾਵਿ ਗਾਇਨ' ਸਮਾਗਮ ਦਾ ਆਯੋਜਨ ਕਰਵਾਇਆ ਗਿਆ। ...

ਕੱਲ੍ਹ ਨੂੰ 'ਸ਼ਿਵ ਆਡੀਟੋਰੀਅਮ' ਵਿਖੇ ਗੂੰਜਣਗੇ 'ਬਿਰਹਾ ਦੇ ਸੁਲਤਾਨ' ਦੇ ਤਰਾਨੇ

ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਪੈਂਦੇ ਸਨਅਤੀ ਸ਼ਹਿਰ ਬਟਾਲਾ ਦੇ ਜੰਮਪਲ ਮਰਹੂਮ ਸ਼ਾਇਰ "ਸ਼ਿਵ ਕੁਮਾਰ ਬਟਾਲਵੀ" ਦੀ 46ਵੀਂ ਬਰਸੀ ਦੇ ਮੌਕੇ 'ਤੇ ਕੱਲ੍ਹ 6 ਮਈ 2019 ਨੂੰ ਸਥਾਨਕ "ਸ਼ਿਵ ਆਡੀਟੋਰੀਅਮ" ਜਲੰਧਰ ਰੋਡ ਬਟਾਲਾ ਵਿਖੇ "ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸੱਭਿਆਚਾਰ ਸੁਸਾਇਟੀ" ਵੱਲੋਂ "ਪੰਜਾਬ ਨਾਟਕ ਅਤੇ ਸੰਗੀਤ ਅਕੈਡਮੀ ਚੰਡੀਗੜ੍ਹ" ਦੇ ਸਹਿਯੋਗ ਨਾਲ "ਸ਼ਿਵ ਬਟਾਲਵੀ ਕਾਵਿ ਗਾਇਨ" ਸਮਾਗਮ ਕਰਵਾਇਆ ਜਾ ਰਿਹਾ ਹੈ। ...

ਦੀਪਕ ਜੈਤੋਈ ਮੰਚ ਦਾ ਮਹੀਨਾਵਾਰ ਸਮਾਗਮ ਕੀਤਾ ਗਿਆ ਆਯੋਜਿਤ

ਜੈਤੋ: "ਕੁੜੀਏ ਜੇ ਮਰਨਾ ਹੀ ਸੀ ਤਾਂ ਦੋ-ਚਾਰ ਮਾਰ ਕੇ ਮਰਦੀ" ਇਸ ਸਿਰਲੇਖ ਵਾਲੀ ਕਵਿਤਾ ਉੱਘੇ ਸ਼ਾਇਰ ਜਸ ਬਠਿੰਡਾ ਨੇ ਦੀਪਕ ਜੈਤੋਈ ਮੰਚ ਦੇ ਮਹੀਨਾਵਾਰ ਸਮਾਗਮ ਦੇ ਮੌਕੇ 'ਤੇ ਪੜ੍ਹੀ ਜੋ ਕਿ ਪਿਛਲੇ ਦਿਨੀਂ ਮਹਿਲਾ ਪੁਲਿਸ ਮੁਲਾਜ਼ਮ ਵੱਲੋਂ ਕੀਤੀ ਗਈ ਖੁਦਕੁਸ਼ੀ ਦੀ ਘਟਨਾ 'ਤੇ ਤੰਜ ਕੱਸਦੀ ਹੈ। ...

ਨਾਟ ਸ਼੍ਰੋਮਣੀ ਡਾ. ਕੇਵਲ ਧਾਲੀਵਾਲ ਦੀ ਟੀਮ ਵੱਲੋਂ ਨਾਟਕ 'ਲੂਣਾ' ਦੀ ਕੀਤੀ ਗਈ ਸਫ਼ਲ ਪੇਸ਼ਕਾਰੀ

ਬੀਤੇ ਦਿਨ ਸਥਾਨਕ ਸ਼ਿਵ ਆਡੀਟੋਰੀਅਮ ਵਿਖੇ ਸ਼ਹਿਰ ਦੇ ਮਹਾਨ ਸ਼ਾਇਰ ਸਵ. ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਮਨਾਏ ਗਏ 'ਕਲਾ ਉਤਸਵ' ਦਾ ਸਮਾਪਨ ਪ੍ਰਸਿੱਧ ਨਾਟਕਕਾਰ, ਜਿਸ ਨੂੰ 'ਨਾਟ ਸ਼੍ਰੋਮਣੀ' ਦੀ ਉਪਾਧੀ ਹਾਸਲ ਹੈ, ਡਾ. ਕੇਵਲ ਧਾਲੀਵਾਲ ਵੱਲੋਂ ਖੇਡੇ ਗਏ ਨਾਟਕ "ਲੂਣਾ" ਦੀ ਸ਼ਾਨਦਾਰ ਪੇਸ਼ਕਾਰੀ ਨਾਲ ਹੋਇਆ। ...

ਬਟਾਲਾ 'ਚ ਕੱਲ੍ਹ ਹੋਵੇਗਾ ਸ਼ਿਵ ਬਟਾਲਵੀ ਯਾਦਗਾਰੀ ਕਲਾ ਉਤਸਵ

ਪੰਜਾਬ ਕਲਾ ਪ੍ਰੀਸ਼ਦ ਵੱਲੋਂ ਬਟਾਲਾ ਦੀਆਂ ਸਾਹਿਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਬਿਰਹਾ ਦੇ ਸੁਲਤਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਯਾਦ 'ਚ ਕਲਾ ਉਤਸਵ ਕੱਲ੍ਹ 13 ਮਈ ਨੂੰ ਸ਼ਿਵ ਬਟਾਲਵੀ ਸੱਭਿਆਚਰਕ ਕੇਂਦਰ, ਬਟਾਲਾ ਵਿਖੇ ਹੋਵੇਗਾ। ...

ਬਿਰਹਾ ਦੇ ਸੁਲਤਾਨ ਦੀ ਯਾਦ 'ਚ ਕਵੀ ਸੰਮੇਲਨ

ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 44ਵੀਂ ਬਰਸੀ ਦੇ ਮੌਕੇ 'ਤੇ ਸ਼ਿਵ ਦੀ ਯਾਦ ਨੂੰ ਸਮਰਪਤ ਕਵੀ ਸਮੇਲਨ ਬਟਾਲਾ ਵਿੱਚ ਸ਼ਿਵ ਕੁਮਾਰ ਬਟਾਲਵੀ ਦੇ ਘਰ ਦੇ ਨਜਦੀਕ ਪ੍ਰੇਮ ਨਗਰ ਵਿਖੇ ਕਰਵਾਇਆ ਗਿਆ। ...

ਸਾਹਿਤ ਸਭਾ ਦੇ ਸਾਲਾਨਾ ਸਮਾਗਮ 'ਚ ਕਵੀ ਅਤੇ ਲੇਖਕਾਂ ਦਾ ਸਨਮਾਨ

ਪੰਜਾਬੀ ਸਾਹਿਤ ਸਭਾ ਦਾ ਫ਼ਰੀਦਕੋਟ ਦੇ ਬਾਬਾ ਫਰੀਦ ਸਕੂਲ ਦੇ ਆਡੀਟੋਰੀਅਮ ਵਿੱਚ ਸਾਲਾਨਾ ਸਮਾਗਮ ਹੋਇਆ, ਜਿਸ ਵਿੱਚ ਇਲਾਕੇ ਭਰ ਦੇ ਨਾਮਵਰ ਲੇਖਕਾਂ ਅਤੇ ਕਵੀਆਂ ਨੇ ਹਿੱਸਾ ਲਿਆ। ...

ਬਡੂੰਗਰ ਨੇ ਰੱਖਿਆ ਖ਼ਾਲਸਾ ਕਾਲਜ ਦੇ ਆਡੀਟੋਰੀਅਮ ਦਾ ਨੀਂਹ ਪੱਥਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਖ਼ਾਲਸਾ ਕਾਲਜ ਪਟਿਆਲਾ ਵਿਖੇ ਨਵੇਂ ਉਸਾਰੇ ਜਾ ਰਹੇ ਭਾਈ ਹਿੰਮਤ ਸਿੰਘ ਬਲਾਕ ਆਫ਼ ਐਗਰੀਕਲਚਰ ਐਂਡ ਐਮਰਜਿੰਗ ਟੈਕਨਾਲੋਜੀ ਅਤੇ ਅਕਾਲੀ ਕੌਰ ਸਿੰਘ ਯਾਦਗਾਰੀ ਆਡੀਟੋਰੀਅਮ ਦਾ ਨੀਂਹ ਪੱਥਰ ਰੱਖਿਆ। ...

ਨਗਰ ਨਿਗਮ ਦੇ ਆਡੀਟੋਰੀਅਮ ਵਿਖੇ ਹੋਇਆ ਜ਼ਿਲ੍ਹਾ ਪੱਧਰੀ ਯੁਵਕ ਮੇਲੇ ਦਾ ਉਦਘਾਟਨ

ਨਗਰ ਨਿਗਮ ਪਟਿਆਲਾ ਦੇ ਆਡੀਟੋਰੀਅਮ ਵਿਖੇ ਜ਼ਿਲ੍ਹਾ ਪੱਧਰੀ ਯੁਵਕ ਮੇਲੇ ਦਾ ਉਦਘਾਟਨ ਕਰਨ ਪੁੱਜੇ ਸੰਦੀਪ ਹੰਸ ਨੇ ਵਿਦਿਆਰਥੀਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਉਹ ਅਣਥੱਕ ਮਿਹਨਤ ਕਰਨ ਤਾਂ ਉਹ ਆਪਣੇ ਜਨੂਨ ਨੂੰ ਹੀ ਸਾਰੀ ਜ਼ਿੰਦਗੀ ਕੈਰੀਅਰ ਦੇ ਤੌਰ 'ਤੇ ਲੈ ਸਕਦੇ ਹਨ। ...

ਮੈਂ ਮਸੀਹਾ ਵੇਖਿਆ ਬੀਮਾਰ ਤੇਰੇ ਸ਼ਹਿਰ ਦਾ ......

ਪੰਜਾਬੀ ਸਾਹਿਤ ਜਗਤ ਵਿੱਚ ਧਰੂ ਤਾਰੇ ਦੀ ਤਰ੍ਹਾਂ ਚਮਕਣ ਵਾਲਾ ਉਹ ਬੇਮਿਸਾਲ ਸ਼ਾਇਰ, ਜੋ ਜੋਬਨ ਰੁੱਤੇ ਸਭ ਨੂੰ ਅਲਵਿਦਾ ਕਹਿ ਗਿਆ, "ਸ਼ਿਵ ਕੁਮਾਰ ਬਟਾਲਵੀ" ਜਿਸ ਨੂੰ "ਬਿਰਹਾ ਦਾ ਸੁਲਤਾਨ" ਵੀ ਕਿਹਾ ਜਾਂਦਾ ਹੈ। ...