ਮੀਰ ਮੰਨੂ ਕੌਣ ਸੀ? ਸ਼ਾਇਦ ਇਸ ਬਾਰੇ ਬਹੁਤਾ ਕੁੱਝ ਦੱਸਣ ਦੀ ਲੋੜ ਨਹੀ, ਦੁਨੀਆਂ ਦਾ ਸ਼ਾਇਦ ਕੋਈ ਵਿਰਲਾ ਹੀ ਸਿੱਖ ਹੋਵੇਗਾ ਜੋ ਮੀਰ ਮੰਨੂੰ ਦੇ ਨਾਂ ਤੋਂ ਨਾਵਾਕਿਫ਼ ਹੋਵੇਗਾ। ਜੇਕਰ ਇਤਿਹਾਸ ਦੇ ਪੰਨੇ ਫ਼ਰੋਲੀਏ ਤਾਂ ਮੁਗਲ ਸਾਮਰਾਜ ਨੇ 9 ਅਪ੍ਰੈਲ, 1748 ਨੂੰ ਮੀਰ ਮੰਨੂ ਨੂੰ ਲਾਹੌਰ ਅਤੇ ਮੁਲਤਾਨ ਦਾ ਗਵਰਨਰ ਨਿਯੁਕਤ ਕੀਤਾ ਸੀ। ਗਵਰਨਰ ਬਣਦਿਆਂ ਹੀ ਮੀਰ ਮੰਨੂ ਨੇ ਸਿੱਖਾਂ ਦੇ ਖ਼ਾਤਮੇ ਦਾ ਫਰਮਾਨ ਜਾਰੀ ਕਰ ਦਿੱਤਾ। ਦੁਨੀਆਂ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਸੀ ਕਿਸੇ ਨੇ ਸਿਰਾਂ ਦਾ ਮੁੱਲ ਪਾਇਆ ਹੋਵੇ ਤੇ ਇਹ ਖੁਸ਼ਨਸੀਬੀ ਵੀ ਆਈ ਸਿੱਖਾਂ ਦੇ ਹੀ ਹਿੱਸੇ। ਦਲ ਖ਼ਾਲਸਾ ਦੀ ਚੜਾਈ-ਲੜਾਈ ਦੇ ਵਿੱਚ ਉਸਦੇ ਦੀਵਾਨ ਕੌੜਾ ਮੱਲ ਦੇ ਕਤਲ ਨੇ ਮੀਰ ਮੰਨੂ ਨੂੰ ਜਿਵੇਂ ਪਾਗਲ ਹੀ ਕਰ ਦਿੱਤਾ ਹੋਵੇ। ਉਸਨੇ ਮੁਨਿਆਦੀ ਕਰਵਾ ਦਿੱਤੀ ਕਿ ਜਿੱਥੇ ਕਿਤੇ ਵੀ ਕੋਈ ਸਿੱਖ ਨਜ਼ਰ ਆਵੇ ਉਸਨੂੰ ਖ਼ਤਮ ਕਰ ਦਿੱਤਾ ਜਾਵੇ। ਮੀਰ ਮੰਨੂ ਨੇ ਇੱਕ ਸਿੱਖ ਦੇ ਸਿਰ ਦਾ ਮੁੱਲ 10 ਰੁਪਏ ਪਾਇਆ ਸੀ। ਬੱਸ ਫ਼ਿਰ ਕੀ ਸੀ ਹੋ ਗਈ ਸਿੱਖਾਂ ਦੀ ਨਸਲਕੁਸ਼ੀ ਸ਼ੁਰੂ, ਜਿੱਧਰ ਦੇਖੋ ਹੱਥਾਂ 'ਚ ਨੇਜੇ ਤੇ ਬਰਛੇ ਚੁੱਕੀ ਮੁਗਲ ਫ਼ੌਜੀ ਨਜ਼ਰ ਆਉਂਦੇ ਸਨ ਅਤੇ ਜਾਂ ਫ਼ਿਰ ਟੰਗੇ ਆਉਂਦੇ ਸਨ ਉਹਨਾਂ ਦੇ ਨੇਜਿਆਂ ਅਤੇ ਬਰਣਿਆਂ 'ਤੇ ਟੰਗੇ ਹੋਏ ਸਿੱਖਾਂ ਦੇ ਸਿਰ।
236 ਸਾਲ ਅਤੇ 7 ਮਹੀਨੇ ਬਾਅਦ ਇਹੀ ਮੰਜਰ ਨਜ਼ਰ ਆਇਆ ਸਾਡੇ ਅਜ਼ਾਦ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ। ਸਿੱਖ ਤਾਂ ਉਹੀ ਸਨ, ਬਦਲੇ ਸਨ ਤਾਂ ਉਹ ਸੀ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਣ ਵਾਲੇ ਚਿਹਰੇ ਪਰ ਸੋਚ ਉਹੀ ਸੀ, ਸਿੱਖਾਂ ਦਾ ਖ਼ਾਤਮਾਂ। ਪਰ ਦੋਸਤੋਂ ਇਸ ਸਮੇਂ ਦੇ ਦੌਰਾਨ ਕਿੰਨੀਂ ਤਰੱਕੀ ਕੀਤੀ ਸਾਡੇ ਹਿੰਦੁਸਤਾਨ ਨੇ ਤੇ ਸਿੱਖਾਂ ਦੇ ਸਿਰਾਂ ਨੇ ਵੀ, 10 ਰੁਪਏ ਤੋਂ ਵਧਾ ਕੇ ਸਿੱਧਾ 1000 ਰੁਪਏ ਰੱਖ ਦਿੱਤਾ ਸੀ ਸਿਰ ਦਾ ਮੁੱਲ ਦਿੱਲੀ ਵਾਲਿਆਂ ਨੇ।
ਪਰ ਖ਼ਤਮ ਨਹੀਂ ਹੋਏ ਸਿੱਖ!!!
ਲੱਗਭਗ ਢਾਈ ਸੌ ਸਾਲ ਪਹਿਲਾਂ ਮੰਨੂ ਵੀ ਇਹੀ ਸੁਫ਼ਨਾ ਲੈਕੇ ਲਾਹੌਰ ਅਤੇ ਮੁਲਤਾਨ ਦਾ ਗਵਰਨਰ ਬਣਿਆ ਸੀ ਕਿ ਉਹ ਸਿੱਖ ਕੌਮ ਨੂੰ ਖ਼ਤਮ ਕਰ ਦੇਵੇਗਾ ਤੇ ਸ਼ਾਇਦ ਇਹੀ ਸੁਫ਼ਨਾ ਲਿਆ ਹੋਵੇਗਾ ਸਾਡੇ ਦੇਸ਼ ਦੇ ਆਗੂਆਂ ਨੇ 1984 ਵਿੱਚ। ਜੇਕਰ ਅਜਿਹਾ ਨਾ ਹੁੰਦਾ ਤਾਂ ਦੇਸ਼ ਦੇ 40 ਸ਼ਹਿਰਾਂ ਵਿੱਚ ਇੱਕੋ ਸਮੇਂ 30 ਹਜਾਰ (ਗੈਰ ਸਰਕਾਰੀ ਅੰਕੜਿਆਂ ਅਨੁਸਾਰ) ਸਿੱਖਾਂ ਦਾ ਕਤਲ ਨਾ ਹੁੰਦਾ ਤੇ ਉਹ ਵੀ ਮਹਿਜ਼ 72 ਘੰਟਿਆਂ ਵਿੱਚ। ਸੀ.ਬੀ.ਆਈ. ਦੇ ਹਵਾਲੇ ਨਾਲ ਇਹ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਇੰਦਰਾ ਗਾਂਧੀ ਦੇ ਕਤਲ ਦੇ ਐਨ ਬਾਅਦ ਹੀ ਕਾਂਗਰਸ ਦੇ ਕੁੱਝ ਦਾਗੀ ਕਿਸਮ ਦੇ ਆਗੂਆਂ ਨੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਯੋਜਨਾ ਤਿਆਰ ਕਰਕੇ ਇਸਨੂੰ 1 ਨਵੰਬਰ ਦੀ ਤੜਕਸਾਰ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਸੀ। ਇੱਥੇ ਹੀ ਬੱਸ ਨਹੀਂ ਬਕਾਇਦਾ ਤੌਰ 'ਤੇ ਸਿੱਖਾਂ ਦੀ ਮੌਤ ਲਈ ਇਨਾਮ ਵੀ ਮੁਕੱਰਰ ਕੀਤਾ ਗਿਆ, 1000 ਰੁਪਏ ਪ੍ਰਤੀ ਸਿੱਖ। ਮੀਰ ਮੰਨੂ ਨੇ ਵੀ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਇਆ ਤੇ ਕਾਂਗਰਸ ਨੇ ਵੀ, ਪਰ ਸਿੱਖ ਮੁੱਕੇ ਫ਼ਿਰ ਵੀ ਨਹੀਂ। ਸ਼ਾਇਦ ਕਿਸੇ ਨੇ ਸੱਚ ਹੀ ਕਿਹਾ ਸੀ ਕਿ 'ਮੰਨੂ ਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ, ਜਿਓਂ ਜਿਓਂ ਮਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ।'
31 ਅਕਤੂਬਰ ਦੀ ਰਾਤ ਨੂੰ ਹੋ ਗਈ ਸੀ ਸਿੱਖਾਂ ਦੀ ਨਸਲਕੁਸ਼ੀ ਦੀ ਤਿਆਰੀ!!!
ਜੇਕਰ ਦਿੱਲੀ ਦੁਖ਼ਾਂਤ ਦੀ ਜਾਂਚ ਲਈ ਬਣੇ ਮਿਸ਼ਰਾ ਕਮਿਸ਼ਨ ਦੀ ਰਿਪੋਰਟ ਨੂੰ ਸਹੀ ਮੰਨੀਏ ਤਾਂ 31 ਅਕਤੂਬਰ, 1984 ਦੀ ਰਾਤ ਨੂੰ ਹੀ ਸਿੱਖਾਂ ਦੀ ਨਸਲਕੁਸ਼ੀ ਦੀ ਤਿਆਰੀਆਂ ਸੁਰੂ ਹੋ ਗਈਆਂ ਸਨ। ਰਿਪੋਰਟ ਅਨੁਸਾਰ ਦਿੱਲੀ ਦੇ ਸ਼ਕਰਪੁਰ ਇਲਾਕੇ ਵਿੱਚ ਰਹਿੰਦੇ ਕਾਂਗਰਸੀ ਆਗੂ ਸ਼ਿਆਮ ਤਿਆਗੀ ਦੇ ਘਰ ਨੂੰ ਸਿੱਖਾਂ ਦੇ ਖਿਲਾਫ਼ ਮੀਟਿੰਗ ਲਈ ਵਰਤਿਆ ਗਿਆ। ਰਿਪੋਰਟ ਅਨੁਸਾਰ ਉੱਥੇ ਹੀ ਉਸ ਸਮੇਂ ਦੇ ਇਨਫਾਰਮੇਸ਼ਨ ਐਂਡ ਬ੍ਰੋਡਕਾਸਟਿੰਗ ਮਿਨਿਸਟਰ ਐਚ.ਕੇ.ਐਲ. ਭਗਤ ਨੇ ਸ਼ਿਆਮ ਤਿਆਗੀ ਦੇ ਭਰਾ ਭੂਪ ਤਿਆਗੀ ਨੂੰ ਸ਼ਰਾਬ ਲਈ ਦੋ ਹਜਾਰ ਰੁਪਏ ਦਿੱਤੇ ਤਾਂ ਜੋ ਤਿਆਗੀ ਦੇ ਘਰ ਵਿੱਚ ਬੈਠੇ ਅਨਸਰਾਂ ਨੂੰ ਸਿੱਖਾਂ ਦੇ ਖ਼ੂਨ ਦੀ ਹੋਲੀ ਖੇਡਣ ਲਈ ਤਿਆਰ ਕੀਤਾ ਜਾ ਸਕੇ। ਇੱਥੇ ਹੀ ਐਚ.ਕੇ.ਐਲ. ਭਗਤ ਨੇ ਭੀੜ ਨੂੰ ਕਿਹਾ ਕਿ ਉਹ ਸਭ ਆਪੇ ਵੇਖ਼ ਲਵੇਗਾ ਪਰ ਜਿਵੇਂ ਮੈਂ ਕਿਹਾ ਕਰਨ ਓਵੇਂ ਹੀ ਹੈ।
ਕਾਂਗਰਸੀਆਂ ਨੇ ਆਪਣੇ ਪੈਟਰੋਲ ਪੰਪਾਂ ਤੋਂ ਕੀਤਾ ਸੀ ਭੀੜ ਨੂੰ ਤੇਲ ਸਪਲਾਈ!!
ਕਮੀਸ਼ਨ ਦੀ ਰਿਪੋਰਟ ਅਨੁਸਾਰ 31 ਅਕਤੂਬਰ ਨੂੰ ਦੇਰ ਰਾਤ ਬਲਵਾਲ ਖ਼ੋਖਰ ਨਾਮਕ ਇੱਕ ਲੋਕਲ ਕਾਂਗਰਸੀ ਆਗੂ ਨੇ ਪਾਲਮ ਕਲੌਨੀ ਵਿਖੇ ਸਥਿਤ ਪੰਡਿਤ ਹਰਕੇਸ਼ ਦੀ ਰਾਸ਼ਨ ਦੀ ਦੁਕਾਨ 'ਤੇ ਮੀਟਿੰਗ ਕਰਕੇ ਸਿੱਖਾਂ ਦੀ ਨਸਲਕੁਸ਼ੀ ਦੀ ਤਿਆਰੀ ਲਈ ਭਾੜੇ ਦੇ ਬੰਦਿਆਂ ਨਾਲ ਮੀਟਿੰਗ ਕੀਤੀ ਸੀ। 1 ਨਵੰਬਰ ਨੂੰ ਸਵੇਰੇ ਲੱਗਭਗ 8.30 ਵਜੇ ਸ਼ੰਕਰ ਲਾਲ ਸਰਮਾ ਨਾਮਕ ਇੱਕ ਕਾਂਗਰਸੀ ਆਗੂ ਨੇ ਵੀ ਪੰਡਿਤ ਹਰਕੇਸ਼ ਦੀ ਦੁਕਾਨ ਕੋਲ ਭਾੜੇ ਦੀ ਭੀੜ ਨੂੰ ਇਕੱਠਾ ਕਰਕੇ ਸਿੱਖਾਂ ਨੂੰ ਖ਼ਤਮ ਕਰਨ ਲਈ ਉਕਸਾਇਆ ਸੀ। ਮਿਸ਼ਰਾ ਰਿਪੋਰਟ ਅਨੁਸਾਰ ਸੁਲਤਾਨਪੁਰ ਇਲਾਕੇ ਵਿੱਚ ਕੁੱਝ ਸੀਨੀਅਰ ਕਾਂਗਰਸੀ ਆਗੂਆਂ ਨੇ ਬ੍ਰਹਮਾਨੰਦ ਗੁਪਤਾ ਨਾਮਕ ਇੱਕ ਲੋਕਲ ਕਾਂਗਰਸੀ ਰਾਹੀਂ ਸਿੱਖਾਂ ਨੂੰ ਜਿੰਦਾ ਸਾੜਨ ਲਈ ਮਿੱਟੀ ਦਾ ਤੇਲ ਮੁਹੱਈਆ ਕਰਵਾਇਆ। ਇੱਥੇ ਹੀ ਸੱਜਣ ਕੁਮਾਰ ਨੇ ਭੀੜ ਨੂੰ ਸੰਬੋਧਨ ਕਰਦਿਆਂ ਸਿੱਖਾਂ ਨੂੰ ਮਾਰਨ, ਉਨ੍ਹਾਂ ਦੀਆਂ ਜਾਇਦਾਦਾਂ ਲੁੱਟ ਲੈਣ ਅਤੇ ਸਾੜ ਦੇਣ ਲਈ ਉਕਸਾਇਆ। ਇਸੇ ਤਰ੍ਹਾਂ ਹੀ ਬਕਾਰੋ ਇਲਾਕੇ ਵਿੱਚ ਸਥਿਤ ਇੱਕ ਕੋ-ਆਪ੍ਰੇਟਿਵ ਸੁਸਾਇਟੀ ਵਿੱਚ ਪੀ.ਕੇ. ਤ੍ਰਿਪਾਠੀ, ਜਿਸਦਾ ਨਾਰਾ ਮੋੜ ਤੇ ਪੈਟਰੋਲ ਪੰਪ ਸੀ, ਨੇ ਸਿੱਖਾਂ ਨੂੰ ਸਾੜਨ ਲਈ ਭੀੜ ਨੂੰ ਮਿੱਟੀ ਦਾ ਤੇਲ ਸਪਲਾਈ ਕੀਤਾ। ਇਸਦੇ ਨਾਲ ਹੀ ਦਿੱਲੀ ਸਕੂਲ ਆਫ਼ ਇਕਨਾਮਿਕਸ ਦੇ ਵਿਦਿਆਰਥੀ ਅਸੀਮ ਸ੍ਰੀਵਾਸਤਵਾ ਨੇ ਸਾਰੇ ਵਾਕੇ ਸਬੰਧੀ ਇੱਕ ਹਲਫ਼ੀਆ ਬਿਆਨ ਵੀ ਮਿਸ਼ਰਾ ਕਮੀਸ਼ਨ ਦੇ ਸਪੁਰਦ ਕੀਤਾ ਸੀ।
ਸਿੱਖਾਂ ਨੂੰ ਸਾੜਨ ਲਈ ਕੰਬਸਟੀਬਲ ਕੈਮੀਕਲ ਦੀ ਵੀ ਕੀਤੀ ਗਈ ਸੀ ਵਰਤੋਂ!!
ਮਿਸ਼ਰਾ ਕਮੀਸ਼ਨ ਦੀ ਰਿਪੋਰਟ ਅਨੁਸਾਰ ਸਾਰਾ ਕੁੱਝ ਪੂਰੇ ਯੋਜਨਬੱਧ ਤਰੀਕੇ ਨਾਲ ਹੋਇਆ ਸੀ। ਭਾੜੇ ਦੀ ਭੀੜ ਨੂੰ ਮਿੱਟੀ ਦਾ ਤੇਲ ਸਪਲਾਈ ਕਰਨ ਲਈ ਵੱਖ-ਵੱਖ ਇਲਾਕਿਆਂ ਵਿੱਚ ਬਕਾਇਦਾ ਤੌਰ 'ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਦਸਤੇ ਬਣਾਏ ਗਏ ਸਨ। ਇਹਨਾਂ ਨੌਜਵਾਨਾਂ ਦੀ ਡਿਊਟੀ ਸੀ ਕਿ ਉਹ ਸਿੱਖਾਂ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਸਾੜ ਰਹੀ ਭੀੜ ਨੂੰ ਮਿੱਟੀ ਦੇ ਤੇਲ ਦੀ ਕਿੱਲਤ ਨਾ ਆਉਣ ਦੇਣ। ਕਈ ਇਲਾਕਿਆਂ ਵਿੱਚ ਆਟੋ ਰਿਕਸ਼ਾ ਵੀ ਵੇਖੇ ਗਏ ਜੋ ਭੀੜ ਨੂੰ ਮਿੱਟੀ ਦੇ ਤੇਲ ਨਾਲ ਭਰੇ ਹੋਏ ਢੋਲ ਅਤੇ ਜੂਟ ਦੀਆਂ ਬੋਰੀਆਂ ਸਪਲਾਈ ਕਰ ਰਹੇ ਸਨ। ਮਿਸ਼ਰਾ ਕਮੀਸ਼ਨ ਮੂਹਰੇ ਕੁੱਝ ਅਜਿਹੇ ਚਸ਼ਮਦੀਦ ਗਵਾਹ ਭੁਗਤੇ ਜਿਨ੍ਹਾਂ ਨੇ ਦੱਸਿਆ ਕਿ ਸਿੱਖਾਂ ਨੂੰ ਜਿੰਦਾ ਸਾੜਨ ਲਈ ਮਿੱਟੀ ਦੇ ਤੇਲ ਦੇ ਨਾਲ-ਨਾਲ ਭਾਰੀ ਮਾਤਰਾ ਵਿੱਚ ਕੰਬਸਟੀਬਲ ਕੈਮੀਕਲ ਦੀ ਵੀ ਵਰਤੋਂ ਕੀਤੀ ਗਈ। ਜਾਂਚ ਦੇ ਦੌਰਾਨ ਲੱਗਭਗ 70 ਗਵਾਹਾਂ ਜਿੰਨਾਂ ਵਿੱਚ ਹਿੰਦੂ ਲੋਕ ਵੀ ਸਨ, ਨੇ ਆਪੋ-ਆਪਣੇ ਹਲਫ਼ੀਆ ਬਿਆਨ ਕਮੀਸ਼ਨ ਨੂੰ ਦਿੱਤੇ ਜਿਸ ਵਿੱਚ ਭੀੜ ਵੱਲੋਂ ਸਿੱਖਾਂ ਨੂੰ ਸਾੜਨ ਲਈ ਕੰਬਸਟੀਬਲ ਕੈਮੀਕਲ ਦੀ ਵਰਤੋਂ ਕਰਨ ਦੀ ਗੱਲ ਮੰਨੀ ਗਈ। –ਚਲਦਾ-
ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ ਅੱਜ ਭਾਰਤੀ ਫ਼ੌਜ ਵੱਲੋਂ ਦਰਬਾਰ ਸਾਹਿਬ ਉੱਪਰ 1984 ਵਿੱਚ ਕੀਤੇ ਬਲਿਊ ਸਟਾਰ ਓਪਰੇਸ਼ਨ ਦੀ ਨਿਖੇਧੀ ਕਰਦੇ ਹੋਏ, ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ ਅਤੇ ਐੱਸ ਡੀ ਐੱਮ ਗੁਰੂ ਹਰਸਹਾਏ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ...
35 ਸਾਲ ਪਹਿਲਾਂ ਦਿੱਲੀ ਵਿੱਚ ਜੋ ਕੁਝ ਵੀ ਹੋਇਆ ਸੀ, ਉਸਦੇ ਜ਼ਖ਼ਮ ਅੱਜ ਵੀ ਅੱਲੇ ਹਨ। ...
ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬਾਈ ਸੱਦੇ 'ਤੇ ਨੇਚਰ ਪਾਰਕ ਮੋਗਾ ਵਿਖੇ ਨੂੰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪ੍ਰਦਰਸ਼ਨ ਕੀਤਾ ਗਿਆ। ...
ਲੋਕ ਵਿਰਾਸਤ ਅਕੈਡਮੀ ਵੱਲੋਂ ਜੀ ਜੀ ਐਨ ਖ਼ਾਲਸਾ ਕਾਲਜ ਸਿਵਲ ਲਾਈਨਜ਼, ਲੁਧਿਆਣਾ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਕਾਲਜ ਦੇ ਸੈਮੀਨਾਰ ਹਾਲ ਵਿੱਚ 1947 'ਚ ਦੇਸ਼ ਆਜ਼ਾਦ ਹੋਣ ਮੌਕੇ 15 ਅਗਸਤ ਦੇ ਆਰ ਪਾਰ ਉਜਾੜੇ ਦੌਰਾਨ ਕਤਲ ਕੀਤੇ ਦਸ ਲੱਖ ਨਿਰਦੋਸ਼ ਪੰਜਾਬੀਆਂ ਦੀ ਯਾਦ ਵਿੱਚ ਕਵੀ ਦਰਬਾਰ 14 ਅਗਸਤ ਨੂੰ ਸਵੇਰੇ 11 ਵਜੇ ਕਰਵਾਇਆ ਜਾਵੇਗਾ। ...
ਪੂਰੇ 35 ਸਾਲਾਂ ਦੇ ਬਾਅਦ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਸਾਹਿਤਕ ਸਰਮਾਏ ਨੂੰ ਲੈ ਕੇ ਇੱਕ ਵਾਰ ਮੁੜ ਵਿਵਾਦ ਖੜ੍ਹਾ ਹੋ ਗਿਆ ਹੈ। ...
ਪੂਰੇ 35 ਸਾਲਾਂ ਬਾਅਦ ਸੱਜਣ ਦੀਆਂ ਕਰਤੂਤਾਂ ਦੀ ਸਜਾ ਦਿਲਵਾਉਣ ਦੇ ਬਾਅਦ ਹੁਣ, ਭਾਰਤੀ ਜਨਤਾ ਪਾਰਟੀ ਨੇ ਸੀਨੀਅਰ ਕਾਂਗਰਸੀ ਆਗੂ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੂੰ ਨਿਸ਼ਾਨਾ ਬਨਾਉਣ ਦਾ ਮਨ ਬਣਾ ਲਿਆ ਹੈ। ...
ਸਾਕਾ ਨੀਲਾ ਤਾਰਾ ਦੇ ਦੁਖਾਂਤ ਨੂੰ 35 ਸਾਲ ਦਾ ਸਮਾਂ ਹੋ ਗਿਆ ਹੈ ਅਤੇ ਇਸਦੇ ਨਾਲ ਸਬੰਧਿਤ ਕਈ ਮਾਮਲੇ ਹਾਲੇ ਵੀ ਅਧੂਰੇ ਹਨ। ...
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੇ ਗਏ ਫੌਜ਼ੀ ਹਮਲੇ ਦੌਰਾਨ ਹੋਏ ਘੱਲੂਘਾਰੇ ਵਿੱਚ ਸ਼ਹੀਦ ਦਮਦਮੀ ਟਕਸਾਲ ਦੇ 14ਵਜੇਂ ਮੁੱਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਅਤੇ ਹੋਰ ਸਿੰਘਾਂ ਅਤੇ ਸਿੰਘਣੀਆਂ ਦਾ ਸ਼ਹੀਦਾ ਦਿਹਾੜਾ 6 ਜੂਨ ਨੂੰ ਹੀ ਮਨਾਇਆ ਜਾਵੇਗਾ। ...
1984 ਦੇ ਵਿੱਚ ਜੋ ਸਿੱਖ ਕਤਲੇਆਮ ਹੋਇਆ, ਉਹ ਕਿਸੇ ਨੂੰ ਹੁਣ ਤੱਕ ਭੁੱਲਿਆ ਨਹੀਂ। ...
ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਦੌਰਾਨ ਅਕਾਲੀਆਂ ਤੇ ਕਾਂਗਰਸੀਆਂ ਦੀਆਂ, ਜਿੰਨੀਆਂ ਵੀ ਵੱਡੀਆਂ ਚੋਣ ਰੈਲੀਆਂ ਹੋਈਆਂ, ਉਨ੍ਹਾਂ ਸਭਨਾਂ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ, 1984 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟੈਂਕਾਂ ਤੋਪਾਂ ਨਾਲ ਉੜਾਉਣ, ਦਿੱਲੀ ਵਿੱਚ ਸਿੱਖ ਕਤਲ-ਏ-ਆਮ ਹੋਣ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਗੋਲੀਕਾਂਡਾਂ ਤੇ ਦੱਬ ਕੇ ਸਿਆਸਤ ਹੋਈ। ...
ਪੂਰੇ 35 ਸਾਲ ਹੋ ਗਏ, 84 ਨੂੰ ਲੰਘਿਆਂ, ਜਦੋਂ ਵੀ ਵੋਟਾਂ ਦੇ ਦਿਨ ਨੇੜੇ ਆਉਂਦੇ ਹਨ, ਦੇਸ਼ ਤੇ ਸੂਬਾ ਪੰਜਾਬ ਦੇ ਲੀਡਰ, 84 ਦੇ ਜ਼ਖ਼ਮਾਂ ਨੂੰ ਛਿੱਲਣ ਬਹਿ ਜਾਂਦੇ ਹਨ। ...
ਸਾਡਾ ਭਾਰਤ ਦੇਸ਼ ਜਦੋਂ ਦਾ ਆਜ਼ਾਦ ਹੋਇਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤ ਅੰਦਰ ਰਹਿੰਦੇ ਸਿੱਖਾਂ ਨੂੰ ਹਮੇਸ਼ਾ ਗੁਲਾਮੀ ਦਾ ਅਹਿਸਾਸ ਹੀ ਸਮੇਂ ਦੀਆਂ ਸਰਕਾਰਾਂ ਵੱਲੋਂ ਕਰਵਾਇਆ ਜਾਂਦਾ ਰਿਹਾ ਹੈ। ...
ਲੋਕ ਸਭਾ ਚੋਣਾਂ ਨੇੜੇ ਆ ਗਈਆਂ ਹਨ, ਹੋਰਨਾਂ ਸਿਆਸੀ ਪਾਰਟੀਆਂ ਵਾਂਗ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਲੋਕਾਂ ਦੀਆਂ ਵੋਟਾਂ ਲੈਣ ਲਈ ਆਪਣੇ ਹੱਥਕੰਡੇ ਅਪਨਾਉਣੇ ਸ਼ੁਰੂ ਕਰ ਦਿੱਤੇ ਹਨ। ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੇ ਪ੍ਰਧਾਨ ਬੜੇ ਲੰਬੇ ਅਰਸੇ ਤੋਂ ਆਪਣੇ ਗ਼ਲਤ ਫ਼ੈਸਲਿਆਂ ਕਾਰਨ ਵਿਵਾਦਾਂ ਵਿੱਚ ਹਨ। ...
ਪਿਛਲੇ 34 ਸਾਲਾਂ ਤੋਂ ਦੇਸ਼ ਦੀਆਂ ਸਿਆਸੀ ਪਾਰਟੀਆਂ 84 ਨੂੰ ਕੈਸ਼ ਕਰ ਰਹੀਆਂ ਹਨ। ...
ਦਿੱਲੀ ਸਿੱਖ ਕਤਲ-ਏ-ਆਮ ਨਾਲ ਸਬੰਧਿਤ ਇੱਕ ਕੇਸ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜਾ ਹੋ ਚੁੱਕੀ ਹੈ। ...
ਅੱਜ ਇਹ ਸਵਾਲ ਇੱਕ ਵੱਡਾ ਸਵਾਲ ਬਣ ਚੁੱਕਾ ਹੈ ਕਿ, ਕੀ ਸਾਡੇ ਦੇਸ਼ ਵਿੱਚ ਵੀ ਕਦੇ ਪੱਗ ਤੇ ਪੱਗਾਂ ਵਾਲਿਆਂ ਦੀ ਕਦਰ ਹੋਵੇਗੀ? ...
"ਜਸਟਿਸ ਡਿਲੇਅਡ, ਜਸਟਿਸ ਡਿਨਾਇਡ", ਸਿਆਣਿਆਂ ਦਾ ਇਹ ਕਥਨ ਸ਼ਾਇਦ ਅੱਜ ਸਾਡੇ ਦੇਸ਼ ਦੇ ਕਨੂੰਨ ਤੇ ਨਿਆਂਪ੍ਰਣਾਲੀ ਦੀਆਂ ਕਾਰਗੁਜ਼ਾਰੀਆਂ ਤੇ ਪ੍ਰਸ਼ਨ ਚਿੰਨ੍ਹ ਹੈ। ...
1984 सिख दंगों के दोषी पूर्व कांग्रेस नेता सज्जन कुमार सोमवार को दिल्ली की कड़कड़डूमा अदालत या तिहाड़ जेल में सरेंडर कर सकते हैं। ...
1984 ਵਿੱਚ ਦਿੱਲੀ ਵਿਖੇ ਕਾਂਗਰਸ ਦੀ ਸ਼ਹਿ ਤੇ ਕੀਤੇ ਗਏ ਸਿੱਖ ਨਸਲਕੁਸ਼ੀ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਹੁਣ ਜੇਲ੍ਹ ਜਾਣਾ ਹੀ ਪਵੇਗਾ ਕਿਉਂਕਿ ਬੀਤੇ ਦਿਨੀਂ ਦਿੱਲੀ ਹਾਈਕੋਰਟ ਵੱਲੋਂ ਸੱਜਣ ਕੁਮਾਰ ਨੂੰ ਉਮਰਕੈਦ ਦੀ ਸਜਾ ਸੁਣਾਈ ਗਈ ਸੀ ਤੇ 31 ਦਸੰਬਰ ਤੱਕ ਆਤਮ ਸਮਰਪਣ ਕਰਨ ਲਈ ਕਿਹਾ ਸੀ। ...
ਬੜੀ ਵਧੀਆ ਗੱਲ ਹੈ ਕਿ, ਪੰਜਾਬ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਇੱਕ ਯੋਜਨਾਂ ਤਿਆਰ ਕੀਤੀ ਹੈ। ...