ਅੱਤ ਦੀ ਗਰਮੀ ਵਿੱਚ 'ਆਈਸ ਕ੍ਰੀਮ' ਵੀ ਵਿਕਣ ਲੱਗੀ ਨਵੇਂ ਅੰਦਾਜ਼ 'ਚ

ਇਨ੍ਹਾਂ ਦਿਨਾਂ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਹਰ ਕੋਈ ਅਜਿਹੇ ਗਰਮੀ ਦੇ ਮੌਸਮ ਵਿੱਚ ਖਾਣ ਵਾਲੀਆਂ ਠੰਡੀਆਂ ਚੀਜ਼ਾਂ ਜਿਵੇਂ ਕੁਲਫੀ, ਆਈਸ ਕ੍ਰੀਮ ਅਤੇ ਕੋਲਡ ਡਰਿੰਕਸ ਵੱਲ ਆਪਣੇ ਆਪ ਹੀ ਖਿੱਚਿਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਸ਼ਹਿਰ 'ਚ ਆਈਸ ਕ੍ਰੀਮ ਇੱਕ ਵੱਖਰੇ ਅੰਦਾਜ਼ ਵਿੱਚ ਹੀ ਵਿੱਕ ਰਹੀ ਹੈ, ਜੋ ਕਿ ਸਾਰਿਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ, ਕਿਉਂਕਿ ਅੱਜ ਤੋਂ ਪਹਿਲਾਂ ਤੁਸੀਂ ਭਾਰ ਢੋਣ ਵਾਲੀਆਂ ਜੀਪਾਂ ਆਦਿ 'ਤੇ ਫਲ ਅਤੇ ਸਬਜ਼ੀਆਂ ਤਾਂ ਵਿਕਦੀਆਂ ਵੇਖੀਆਂ ਹੋਣਗੀਆਂ, ਪਰ ਆਈਸ ਕ੍ਰੀਮ ਨਹੀਂ। ਜੀ ਹਾਂ, ਇਨ੍ਹਾਂ ਦਿਨਾਂ ਵਿੱਚ ਰਾਜਸਥਾਨ ਤੋਂ ਆਏ ਦੋ ਭਰਾ ਰਫ਼ੀਕ ਮੁਹੰਮਦ ਅਤੇ ਅਸਲਮ ਵੱਲੋਂ ਇੱਕ ਖੁੱਲ੍ਹੀ ਜੀਪ ਨੂੰ ਸ਼ਿੰਗਾਰ ਕੇ ਚੱਲਦਾ-ਫਿਰਦਾ ਆਈਸ ਕ੍ਰੀਮ ਪਾਰਲਰ ਬਣਾ ਕੇ ਸ਼ਹਿਰ ਵਿੱਚ ਆਈਸ ਕ੍ਰੀਮ ਵੇਚੀ ਜਾ ਰਹੀ ਹੈ। ਇਸ ਜੀਪ ਨੂੰ ਵੱਖ-ਵੱਖ ਰੰਗਾਂ ਦੀਆਂ ਤਸਵੀਰਾਂ ਨਾਲ ਸਜਾਇਆ ਗਿਆ ਹੈ, ਜੋ ਹਰ ਆਉਣ-ਜਾਣ ਵਾਲੇ ਦਾ ਧਿਆਨ ਆਪ ਮੁਹਾਰੇ ਹੀ ਆਪਣੇ ਵੱਲ ਖਿੱਚ ਲੈਂਦੀ ਹੈ। ਇਨ੍ਹਾਂ ਰਾਜਸਥਾਨੀ ਭਰਾਵਾਂ ਨੇ ਦੱਸਿਆ ਕਿ ਉਹ ਪੰਜਾਬ ਵਿੱਚ ਪਹਿਲੀ ਵਾਰ ਆਏ ਹਨ ਅਤੇ ਇੱਥੇ ਚੰਗੀ ਸੇਲ ਹੋ ਰਹੀ ਹੈ ਤੇ ਹਰ ਕੋਈ ਸਾਡੇ ਚੱਲਦੇ-ਫਿਰਦੇ ਆਈਸ ਕ੍ਰੀਮ ਪਾਰਲਰ ਨੂੰ ਵੇਖ ਕੇ ਆਕਰਸ਼ਿਤ ਹੋ ਰਿਹਾ ਹੈ।

ਆਖਿਰ ਵਿਰੋਧੀਆਂ ਦੇ ਤਾਬੜਤੋੜ ਹਮਲਿਆਂ ਨੇ ਮੁੱਖ ਮੰਤਰੀ ਕੈਪਟਨ ਨੂੰ ਕਰ ਹੀ ਦਿੱਤਾ ਮਜ਼ਬੂਰ !!!

ਬੀਤੇ ਦਿਨੀਂ ਤਰਨਤਾਰਨ, ਜੰਡਿਆਲਾ ਗੁਰੂ ਅਤੇ ਬਟਾਲਾ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੌ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੂਬ ਸਿਆਸੀ ਰਗੜੇ ਲਗਾਏ ਸਨ। ...

ਪੁਲਾਂ ਦੇ ਬਣਨ ਨਾਲ ਬਟਾਲਾ ਦੀ ਟ੍ਰੈਫ਼ਿਕ ਸਮੱਸਿਆ ਦਾ ਹੋਵੇਗਾ ਹੱਲ: ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਟਾਲਾ ਸ਼ਹਿਰ ਲਈ 7.21 ਕਰੋੜ ਰੁਪਏ ਦੀ ਲਾਗਤ ਨਾਲ ਹੰਸਲੀ ਨਾਲੇ ਉੱਪਰ ਤਿੰਨ ਨਵੇਂ ਹਾਈ ਲੈਵਲ ਪੁਲ ਮਨਜ਼ੂਰ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਪੁਲ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ ਜਦਕਿ ਸਿਟੀ ਰੋਡ ਵਾਲੇ ਪੁਲ ਦਾ ਕੰਮ ਜਾਰੀ ਹੈ। ...

ਮਿਸ਼ਨ ਫ਼ਤਿਹ: ਸਿਵਲ ਡਿਫੈਂਸ ਨੇ ਮਿਸ਼ਨ ਫ਼ਤਿਹ ਤਹਿਤ ਬੱਸ ਸਟੈਂਡ ਵਿਖੇ ਯਾਤਰੀਆਂ ਨੂੰ ਜਾਗਰੂਕ ਕੀਤਾ

ਕੋਵਿਡ-19 ਦੇ ਬਚਾਅ ਸਬੰਧੀ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ "ਮਿਸ਼ਨ ਫ਼ਤਿਹ" ਨੂੰ ਕਾਮਯਾਬ ਕਰਦੇ ਹੋਏ ਸਥਾਨਕ ਸਿਵਲ ਡਿਫੈਂਸ ਵੱਲੋਂ ਬੱਸ ਸਟੈਂਡ ਵਿਖੇ ਯਾਤਰੀਆਂ ਨੂੰ "ਸੁਰੱਖਿਅਤ ਰਹੋ ਤੰਦਰੁਸਤ ਰਹੋ" ਮੁਹਿੰਮ ਤਹਿਤ ਸੁਰੱਖਿਅਤ ਯਾਤਰਾ ਕਰਨ ਲਈ ਪ੍ਰੇਰਿਆ ਗਿਆ। ...

ਜ਼ਹਿਰੀਲੀ ਸ਼ਰਾਬ ਕਾਂਡ ਦੇ ਦੋਸ਼ੀ ਬਖਸ਼ੇ ਨਹੀਂ ਜਾਣਗੇ, ਸਰਕਾਰ ਵੱਲੋਂ ਬਾਰੀਕੀ ਨਾਲ ਜਾਂਚ ਜਾਰੀ- ਵਿਧਾਇਕ ਲਾਡੀ

ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਅਤੇ ਸਿਟੀ ਕਾਂਗਰਸ ਦੇ ਪ੍ਰਧਾਨ ਸ੍ਰੀ ਸਵਰਨ ਮੁੱਢ ਨੇ ਅੱਜ ਬਟਾਲਾ ਦੇ ਹਾਥੀ ਗੇਟ ਇਲਾਕੇ ਵਿੱਚ ਪਹੁੰਚ ਕੇ ਬੀਤੇ ਦਿਨੀਂ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ...

ਡਿਪਟੀ ਕਮਿਸ਼ਨਰ ਨੇ ਕਿਹਾ- ਜ਼ਹਿਰੀਲੀ ਸ਼ਰਾਬ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਪੁਲਿਸ ਨੂੰ ਸਖਤ ਕਾਰਵਾਈ ਦੇ ਦਿੱਤੇ ਨਿਰਦੇਸ਼

ਬਟਾਲਾ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ 11 ਵਿਅਕਤੀਆਂ ਦੀ ਹੋਈ ਮੌਤ ਉੱਪਰ ਗਹਿਰਾ ਦੁੱਖ ਪ੍ਰਗਟ ਕਰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਪੀੜ੍ਹਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ...

ਪੰਜਾਬ ਸਰਕਾਰ ਨੇ ਪਸ਼ੂ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਪਸ਼ੂ ਪਾਲਕਾਂ ਲਈ ਕੈਸ਼ ਕ੍ਰੈਡਿਟ ਸਕੀਮ ਸ਼ੁਰੂ ਕੀਤੀ- ਤ੍ਰਿਪਤ ਬਾਜਵਾ

ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸੂਬੇ ਦੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਖੇਤੀਬਾੜੀ ਕਰਦੇ ਕਿਸਾਨਾਂ ਦੀ ਤਰ੍ਹਾਂ ਕਿਸਾਨ ਕ੍ਰੈਡਿਟ ਸਕੀਮ ਦਾ ਲਾਭ ਉਠਾਉਣ। ...

ਮਿਸ਼ਨ ਫ਼ਤਿਹ ਤਹਿਤ ਕੋਵਿਡ-19 ਦੀਆਂ ਸਾਵਧਾਨੀਆਂ ਅਤੇ ਬਚਾਅ ਸਬੰਧੀ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ- ਡਿਪਟੀ ਕਮਿਸ਼ਨਰ ਗੁਰਦਾਸਪੁਰ

ਕੋਵਿਡ-19 ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫ਼ਤਿਹ ਤਹਿਤ ਬਟਾਲਾ ਵਿਖੇ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਹੈ। ...

ਸਿਵਲ ਹਸਪਤਾਲ ਬਟਾਲਾ ਨੇ ਕੋਰੋਨਾ ਵਾਇਰਸ ਦੇ ਟੈਸਟ ਕਰਨ 'ਚ ਤੇਜ਼ੀ ਫੜ੍ਹੀ

ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਤਹਿਤ ਜਿੱਥੇ ਲੋਕਾਂ ਨੂੰ ਕੋਵਿਡ-19 ਬਾਰੇ ਜਾਗਰੂਕ ਕਰਨ ਦੇ ਯਤਨ ਲਗਾਤਾਰ ਜਾਰੀ ਹਨ, ਉੱਥੇ ਬਟਾਲਾ ਸ਼ਹਿਰ ਵਿੱਚ ਸਿਹਤ ਵਿਭਾਗ ਵੱਲੋਂ ਕੋਵਿਡ-19 ਦੇ ਟੈਸਟ ਕਰਨ ਦੀ ਗਿਣਤੀ ਨੂੰ ਵਧਾਇਆ ਗਿਆ ਹੈ। ...

ਕੋਵਿਡ-19 ਦਾ ਖਤਰਾ ਟਾਲਣ ਲਈ ਸਰਕਾਰ ਦਾ ਸਾਥ ਦਿੱਤਾ ਜਾਵੇ- ਐੱਸ.ਐੱਸ.ਪੀ. ਬਟਾਲਾ

ਐੱਸ.ਐਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ...

ਪਾਵਨ ਸਰੂਪਾਂ ਦਾ ਘੱਟ ਪਾਏ ਜਾਣਾ ਧਾਰਮਿਕ ਸੰਵੇਦਨਸ਼ੀਲ ਮਾਮਲਾ: ਬਾਬਾ ਹਰਨਾਮ ਸਿੰਘ ਖ਼ਾਲਸਾ

ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਪਬਲੀਕੇਸ਼ਨ ਵਿਭਾਗ ਦੀ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸਥਿਤ ਗੋਲਡਨ ਆਫਸੈਟ ਪ੍ਰੈਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਪਾਵਨ ਸਰੂਪ ਰਿਕਾਰਡ ਵਿੱਚ ਘੱਟ ਹੋਣ ਦਾ ਚਰਚਿਤ ਮਾਮਲਾ ਬੜਾ ਹੀ ਦੁਖਦਾਇਕ ਪਰ ਇੱਕ ਧਾਰਮਿਕ ਸੰਵੇਦਨਸ਼ੀਲ ਮਾਮਲਾ ਹੈ ਜਿਸ ਨੂੰ ਸਿਆਸੀ ਰੰਗ ਨਹੀਂ ਦਿੱਤਾ ਜਾਣਾ ਚਾਹੀਦਾ। ...

ਸਿਵਲ ਡਿਫੈਂਸ ਬਟਾਲਾ ਤੇ ਜਲੰਧਰ ਦੇ ਵਲੰਟੀਅਰਜ਼ ਨੇ ਮਿਸ਼ਨ ਫ਼ਤਿਹ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਰਣਨੀਤੀ ਉਲੀਕੀ

ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫ਼ਤਿਹ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਸਿਵਲ ਡਿਫੈਂਸ ਦੇ ਅਹੁਦੇਦਾਰਾਂ ਨੇ ਰਣਨੀਤੀ ਉਲੀਕੀ ਹੈ। ...

ਸਾਬਕਾ ਚੇਅਰਮੈਨ ਵਾਹਲਾ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ, ਦਿੱਤੀ ਜਨਮਦਿਨ ਦੀ ਵਧਾਈ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਅੱਜ ਜਨਮਦਿਨ ਜਿੱਥੇ ਪਰਿਵਾਰ ਦੇ ਮੈਂਬਰਾਂ ਵੱਲੋਂ ਮਨਾਇਆ ਗਿਆ ਹੈ ਉੱਥੇ ਪਾਰਟੀ ਦੇ ਵੀ ਕਈ ਸੀਨੀਅਰ ਅਤੇ ਜੂਨੀਅਰ ਆਗੂਆਂ ਨੇ ਆਪਣੇ ਪ੍ਰਧਾਨ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ...

ਐੱਸ.ਡੀ.ਐੱਮ. ਬਟਾਲਾ ਨੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ

ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਜਿੱਥੇ ਮਿਸ਼ਨ ਫ਼ਤਿਹ ਚਲਾਇਆ ਜਾ ਰਿਹਾ ਹੈ ਉੱਥੇ ਨਾਲ ਹੀ ਸੂਬੇ ਦੇ ਵਿਕਾਸ ਕਾਰਜਾਂ ਦੀ ਗਤੀ ਨੂੰ ਵੀ ਤੇਜ਼ ਕੀਤਾ ਜਾ ਰਿਹਾ ਹੈ। ...

ਸਿਵਲ ਡਿਫੈਂਸ ਨੇ ਲੋਕਾਂ ਨੂੰ ਕੋਰੋਨਾ ਤੋਂ ਸੁਰੱਖਿਆ ਉਪਾਵਾਂ ਬਾਰੇ ਜਾਗਰੂਕ ਕੀਤਾ

ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਬਟਾਲਾ ਵਿੱਚ ਸਿਵਲ ਡਿਫੈਂਸ ਦੇ ਵਲੰਟੀਅਰਜ਼ ਵੱਲੋਂ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ...

10 ਫੀਸਦੀ ਰਿਬੇਟ ਉੱਪਰ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਦੀ ਮਿਤੀ 31 ਜੁਲਾਈ 2020 ਤੱਕ ਵਧਾਈ- ਕਮਿਸ਼ਨਰ ਨਗਰ ਨਿਗਮ

ਨਗਰ ਨਿਗਮ ਬਟਾਲਾ ਵੱਲੋਂ 10 ਫੀਸਦੀ ਰਿਬੇਟ ਉੱਪਰ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਦੀ ਮਿਤੀ 31 ਜੁਲਾਈ 2020 ਤੱਕ ਵਧਾ ਦਿੱਤੀ ਗਈ ਹੈ। ...