ਜੁਲਾਈ ਮਹੀਨੇ ਰਿਲੀਜ਼ ਹੋਵੇਗੀ ਸਤਰੰਗੀ ਪੀਂਘ-3 "ਜਿੰਦੜੀਏ"

ਸੰਗੀਤਕ ਐਲਬਮ ਸਤਰੰਗੀ ਪੀਂਘ -1 ਅਤੇ ਸਤਰੰਗੀ ਪੀਂਘ-2 ਦੀ ਸਫਲਤਾ ਤੋਂ ਬਾਅਦ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਹੁਰਾਂ ਨੇ ਪੰਜਾਬੀ ਸੰਗੀਤ ਪ੍ਰੇਮੀਆਂ ਦੀ ਉਡੀਕ ਖ਼ਤਮ ਕਰਦੇ ਹੋਏ ਸਤਰੰਗੀ ਪੀਂਘ-3 "ਜਿੰਦੜੀਏ" ਰਿਲੀਜ਼ ਕਰਨ ਦਾ ਐਲਾਨ ਕੀਤਾ। ਇਹ ਐਲਬਮ ਜੁਲਾਈ ਮਹੀਨੇ ਰਿਲੀਜ਼ ਹੋਵੇਗੀ, ਜਿਸ 'ਚ ਕੁਲ 8 ਗਾਣੇ ਹਨ ਅਤੇ ਇਨ੍ਹਾਂ ਗਾਣਿਆਂ ਨੂੰ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਨੇ ਗਾਇਆ ਹੈ। ਸਤਰੰਗੀ ਪੀਂਘ-3 ਦੇ ਗੀਤਾਂ ਨੂੰ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਅਤੇ ਬਾਬੂ ਸਿੰਘ ਮਾਨ ਹੁਰਾਂ ਨੇ ਕਲਮਬੱਧ ਕੀਤਾ ਹੈ। ਇਨ੍ਹਾਂ ਗੀਤਾਂ ਨੂੰ ਗੁਰਮੀਤ ਸਿੰਘ ਅਤੇ ਟਾਈਗਰ ਸਟਾਇਲ ਦੇ ਸੰਗੀਤ ਨਾਲ ਸ਼ਿੰਗਾਰਿਆ ਗਿਆ ਹੈ। ਹਰਭਜਨ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਪਿਛਲੇ ਇੱਕ ਸਾਲ ਤੋਂ ਇਸ ਐਲਬਮ ਲਈ ਮਿਹਨਤ ਕਰ ਰਹੀ ਸੀ ਜੋ ਕਿ ਹੁਣ ਪੂਰੀ ਤਰ੍ਹਾਂ ਸਰੋਤਿਆਂ ਦੇ ਰੂ-ਬ-ਰੂ ਹੋਣ ਲਈ ਤਿਆਰ ਹੈ। ਮਾਨ ਨੇ ਇਹ ਵੀ ਸਾਂਝਾ ਕੀਤਾ ਕਿ ਇਹ ਐਲਬਮ ਉਨ੍ਹਾਂ ਦੇ ਦਿਲ ਅਜ਼ੀਜ਼ ਹੈ ਅਤੇ ਇਸ ਵਿੱਚ ਹਰ ਤਰ੍ਹਾਂ ਦਾ ਰੰਗ ਸ਼ਾਮਿਲ ਹੈ। ਹਰਭਜਨ ਮਾਨ ਇਹ ਆਸ ਕਰਦੇ ਹਨ ਕਿ ਜਿਵੇਂ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਸਰੋਤਿਆਂ ਨੇ ਉਨ੍ਹਾਂ ਦੇ ਹਰ ਗੀਤ ਅਤੇ ਐਲਬਮ ਨੂੰ ਪਿਆਰ ਦਿੱਤਾ, ਉਹ ਸਤਰੰਗੀ ਪੀਂਘ-3 ਨੂੰ ਵੀ ਰਜਵਾਂ ਪਿਆਰ ਦੇਣਗੇ।

ਪਿੰਡ ਹਰੀ ਕੇ ਕਲਾਂ (ਸ੍ਰੀ ਮੁਕਤਸਰ ਸਾਹਿਬ) ਵਿਖੇ ਸਾਹਿਤਕ ਸਮਾਗਮ ਤੇ ਨਾਟਕ ਮੇਲਾ 05 ਮਾਰਚ ਨੂੰ

ਪਿੰਡ ਹਰੀ ਕੇ ਕਲਾਂ (ਸ੍ਰੀ ਮੁਕਤਸਰ ਸਾਹਿਬ) ਵਿਖੇ ਕਰਵਾਏ ਜਾ ਰਹੇ ਤੀਸਰੇ ਸਾਹਿਤਕ ਸਮਾਗਮ ਅਤੇ ਨਾਟਕ ਮੇਲੇ ਦਾ ਪੋਸਟਰ ਜਾਰੀ ਕਰਦਿਆਂ ਧੰਨ-ਧੰਨ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਦੇ ਆਗੂਆਂ ਨੇ ਦੱਸਿਆ ਕਿ, ਆਮ ਲੋਕਾਂ ਨੂੰ ਸਿਆਸਤ ਤੋਂ ਨਿਰਲੇਪ ਰੱਖਦਿਆਂ ਸਾਹਿਤ, ਸਭਿਆਚਾਰ, ਨਾਟਕ ਅਤੇ ਉਸਾਰੂ ਗਾਇਕੀ ਨਾਲ ਜੋੜਣ ਲਈ ਅਤੇ ਪੰਜਾਬੀ ਸਾਹਿਤ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਪੇਂਡੂ ਖੇਤਰ 'ਚ ਸਾਹਿਤ ਨੂੰ ਪ੍ਰਫੁੱਲਤ ਕਰਨ ਦੇ ਉਪਰਾਲੇ ਵਜੋਂ ਕਰਨ ਬਰਾੜ ਆਸਟ੍ਰੇਲੀਆ ਵੱਲੋਂ ਸ਼ੁਰੂ ਕੀਤੀ ਲੜੀ । ...