ਬਾਗੜੀਆ ਬਰਾਦਰੀ ਵੱਲੋਂ ਮਾਤਾ 'ਮਾਰੀ ਅਮਨ' ਨੂੰ ਸਮਰਪਿਤ ਕੱਢੀ ਗਈ ਸਲਾਨਾ ਸ਼ੋਭਾ ਯਾਤਰਾ

ਅੱਜ ਸਥਾਨਕ ਪੁਰਾਣੀ ਮਾਲ ਮੰਡੀ ਵਾਲੇ ਸਥਾਨ ਤੇ ਵੱਡੀ ਗਿਣਤੀ ਵਿੱਚ ਝੁੱਗੀ ਝੌਂਪੜੀਆਂ ਵਿੱਚ ਰਹਿੰਦੇ ਬਾਗੜੀਆ ਬਰਾਦਰੀ ਦੇ ਲੋਕਾਂ ਵੱਲੋਂ ਆਪਣੀ ਇਸ਼ਟ ਮਾਤਾ 'ਮਾਰੀ ਅਮਨ' ਨੂੰ ਸਮਰਪਿਤ ਸਲਾਨਾ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਪੁਰਾਣੀ ਮਾਲ ਮੰਡੀ ਵਿੱਚ ਸਥਿਤ ਬਾਗੜੀਆ ਬਰਾਦਰੀ ਦੀ ਇਸ਼ਟ ਦੇਵੀ ਮਾਤਾ 'ਮਾਰੀ ਅਮਨ' ਮੰਦਿਰ ਕਮੇਟੀ ਵੱਲੋਂ ਕੱਢੀ ਗਈ। ਇਸ ਮੌਕੇ ਸ਼ਹਿਰ ਦੇ ਹਰੇਕ ਇਲਾਕੇ ਵਿੱਚ ਰਹਿਣ ਵਾਲੇ ਬਾਗੜੀਆ ਬਰਾਦਰੀ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।

ਇਸ ਵਚਿੱਤਰ ਧਾਰਮਿਕ ਸ਼ੋਭਾ ਯਾਤਰਾ ਵਿੱਚ ਮਾਤਾ ਦੇ ਭਗਤਾਂ ਦੀ ਕੱਟੜ ਸ਼ਰਧਾ ਵੇਖਣ ਵਾਲੀ ਸੀ। ਇਸ ਯਾਤਰਾ ਵਿੱਚ ਸ਼ਾਮਿਲ ਮਾਤਾ ਦੇ ਕੱਟੜ ਸ਼ਰਧਾਲੂਆਂ ਦੁਆਰਾ ਆਪਣੇ ਸਰੀਰ ਨੂੰ ਕਈ ਪ੍ਰਕਾਰ ਦੇ ਸਰੀਰਕ ਕਸ਼ਟ ਦੇ ਕੇ ਆਪਣੀ ਆਸਥਾ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਯਾਤਰਾ ਵਿੱਚ ਸ਼ਾਮਿਲ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਲੋਹੇ ਦੇ ਤ੍ਰਿਸ਼ੂਲਾਂ ਨਾਲ ਆਪਣੇ ਮੂੰਹ ਵਿੰਨ੍ਹ ਕੇ ਤ੍ਰਿਸ਼ੂਲਾਂ ਨੂੰ ਆਰ-ਪਾਰ ਕੀਤਾ ਹੋਇਆ ਸੀ। ਕਈਆਂ ਨੇ ਸੂਈਆਂ ਆਪਣੇ ਸਰੀਰ ਦੇ ਵਿੱਚੋਂ ਲੰਘਾ ਕੇ ਉਨ੍ਹਾਂ ਨਾਲ ਨਿੰਬੂ ਲਟਕਾਏ ਹੋਏ ਸਨ।

ਇਸ ਤੋਂ ਇਲਾਵਾ ਕਈ ਭਗਤ ਆਪਣੀ ਪਿੱਠ ਦੇ ਵਿੱਚੋਂ ਲੋਹੇ ਦੀਆਂ ਕੁੰਡੀਆਂ ਲੰਘਾ ਕੇ ਉਨ੍ਹਾਂ ਨਾਲ ਰੱਸੀਆਂ ਬੰਨ੍ਹ ਕੇ ਵਾਹਨ ਖਿੱਚ ਰਹੇ ਸਨ। ਇੱਕ ਸ਼ਰਧਾਲੂ ਦੀ ਪਿੱਠ ਦੇ ਮਾਸ ਦੇ ਵਿੱਚੋਂ ਲੋਹੇ ਦੇ ਕੁੰਡੇ ਆਰ-ਪਾਰ ਕਰਕੇ ਉਸ ਨੂੰ ਇੱਕ ਕਰੇਨ ਨਾਲ ਉੱਪਰ ਚੁੱਕਿਆ ਹੋਇਆ ਸੀ। ਇੰਨ੍ਹੀਂ ਜ਼ਿਆਦਾ ਪੈ ਰਹੀ ਗਰਮੀ ਵਿੱਚ ਵੀ ਮਾਤਾ ਦੇ ਸ਼ਰਧਾਲੂਆਂ ਦੀ ਆਪਣੀ ਦੇਵੀ ਪ੍ਰਤੀ ਸ਼ਰਧਾ ਵਿੱਚ ਕੋਈ ਕਮੀ ਵੇਖਣ ਨੂੰ ਨਹੀਂ ਮਿਲੀ। ਕਈ ਸ਼ਰਧਾਲੂ ਢੋਲ ਦੀ ਥਾਪ ਤੇ ਨੱਚ ਰਹੇ ਸਨ ਅਤੇ ਕਈ ਮਾਤਾ ਦੇ ਜੈਕਾਰੇ ਬੋਲ ਰਹੇ ਸਨ।

ਇਹ ਯਾਤਰਾ ਪੁਰਾਣੀ ਮਾਲ ਮੰਡੀ ਤੋਂ ਸਵੇਰੇ ਲਗਭਗ ਗਿਆਰਾਂ ਵਜੇ ਸ਼ੁਰੂ ਹੋਈ ਅਤੇ ਮੇਨ ਬਜ਼ਾਰ ਦੇ ਵਿੱਚੋਂ ਦੀ ਹੁੰਦੀ ਹੋਈ ਗਾਂਧੀ ਚੌਂਕ ਪਹੁੰਚੀ। ਉਸ ਤੋਂ ਬਾਅਦ ਇਹ ਯਾਤਰਾ ਗੁਰਦਾਸਪੁਰ ਰੋਡ ਤੇ ਰੇਲਵੇ ਫਾਟਕ ਤੱਕ ਜਾਣ ਉਪਰੰਤ ਵਾਪਸ ਉਸੇ ਰਸਤੇ ਜਾ ਕੇ ਮਾਤਾ ਮਾਰੀ ਅਮਨ ਦੇ ਮੰਦਿਰ ਜਾ ਕੇ ਸਮਾਪਤ ਹੋਈ।

ਰਾਮ ਮੰਦਰ ਜ਼ਮੀਨੀ ਘੁਟਾਲਾ: ਕਿਤੇ ਕੇਸ ਦੀਆਂ ਫ਼ਾਈਲਾਂ ਬੰਦ ਨਾ ਹੋ ਜਾਣ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਦਿਨੀਂ, ਭਗਵਾਨ ਰਾਮ ਦਾ ਜੋ ਮੰਦਰ ਅਯੁੱਧਿਆ ਵਿੱਚ ਉਸਾਰਿਆ ਜਾ ਰਿਹਾ ਹੈ, ਉਸ ਮੰਦਰ ਦੇ ਨਿਰਮਾਣ ਦੇ ਵਾਸਤੇ ਖ਼ਰੀਦੀ ਗਈ ਜ਼ਮੀਨ ਵਿੱਚ ਵੱਡੇ ਪੱਧਰ 'ਤੇ ਘੁਟਾਲਾ ਸਾਹਮਣੇ ਆਇਆ। ...

खत्म नहीं हो रहा साईं जन्मस्थान विवाद || NewsNumber.Com

दरअसल कुछ दिन पहले महाराष्ट्र के मुख्यमंत्री उद्धव ठाकरे ने राज्य के गांव पाथरी को विकास के लिए 100 करोड़ देने की घोषणा करते हुए इसे साईं बाबा का जन्म स्थान बताया था. शिरडी का साईंबाबा ट्रस्ट इसके विरोध में आ गया है ...

सचिन पायलट ने राम मंदिर के भूमि पूजन पर दी शुभकामनाएं

पीएम नरेंद्र मोदी ने आज राम मंदिर निर्माण का शिलान्यास किया। इस मौके पर पूर्व डिप्टी सीएम सचिन पायलट ने ट्वीट कर लोगों को शुभकामनाएं दी हैं। ...

ਸਰਕਾਰਾਂ ਹੁਣ ਭਗਵਾਨ ਦੀ ਸ਼ਰਣ 'ਚ !!! (ਵਿਅੰਗ)

ਇਸ ਨੂੰ ਸਰਕਾਰ ਦੀ ਮਜ਼ਬੂਰੀ ਸਮਝ ਲਓ ਜਾਂ ਫ਼ਿਰ ਉਸਦੀ ਧਰਮਾਂ ਵਿੱਚ ਆਸਥਾ, ਪਰ ਸਮੇਂ ਦੀ ਜਿਸ ਸਰਕਾਰ ਨੇ ਕੋਵਿਡ-19 ਨਾਲ ਛਿੜੀ ਜੰਗ ਨੂੰ ਜਿੱਤਣ ਲਈ ਤਮਾਮ ਧਾਰਮਿਕ ਸਥਾਨਾਂ ਨੂੰ ਬੰਦ ਕਰ ਦਿੱਤਾ ਸੀ, ਉਸੇ ਹੀ ਸਰਕਾਰ ਨੇ ਲਗਭਗ ਦੋ ਮਹੀਨੇ ਬਾਅਦ ਮੰਦਰਾਂ, ਗੁਰਦੁਆਰਿਆਂ, ਮਸਜਿਦਾਂ ਅਤੇ ਗਿਰਜਿਆਂ ਨੂੰ ਖ਼ੋਲ ਦੇਣ ਦਾ ਐਲਾਨ ਕਰ ਦਿੱਤਾ ਹੈ। ...

ਸਿੱਖਾਂ ਅਤੇ ਹਿੰਦੂਆਂ ਦੀਆਂ ਕੋਸ਼ਿਸ਼ਾਂ ਅਤੇ ਅਰਦਾਸਾਂ ਨੂੰ ਪਿਆ ਬੂਰ, ਕਰਤਾਰਪੁਰ ਲਾਂਘਾ ਖੁੱਲਣ ਦੇ ਨਾਲ ਰਾਮ ਮੰਦਰ ਦਾ ਰਾਹ ਪੱਧਰਾ !!!

ਅੱਜ ਦਾ ਦਿਨ ਬਹੁਤ ਵੱਡਾ ਇਤਿਹਾਸ ਬਣਨ ਜਾ ਰਿਹਾ ਹੈ ਕਿਉਂਕਿ ਜਿੱਥੇ ਅੱਜ ਸਿੱਖਾਂ ਦੇ ਮੁਕੱਦਸ ਅਸਥਾਨ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੁੱਲ ਗਿਆ ਹੈ ਉੱਥੇ ਅਯੋਧਿਆ ਵਿਖੇ ਚਿਰਾਂ ਤੋਂ ਲਟਕਦਾ ਆ ਰਿਹਾ ਰਾਮ ਮੰਦਰ ਦਾ ਵਿਵਾਦ ਵੀ ਸੁਲਝ ਗਿਆ ਹੈ ਤੇ ਮਾਣਯੋਗ ਸੁਪਰੀਮ ਕੋਰਟ ਨੇ ਇਤਿਹਾਸਕ ਫ਼ੈਸਲਾ ਸੁਣਾਇਆ ਹੈ। ...

ਸੁਪਰੀਮ ਕੋਰਟ ਨੂੰ ਅਯੁੱਧਿਆ ਮਾਮਲੇ ਤੇ ਸਾਲਸੀ ਦੀ ਪੇਸ਼ਕਸ਼ ਬਾਰੇ ਸੰਜੀਦਗੀ ਨਾਲ ਸੋਚਣ ਦੀ ਲੋੜ (ਨਿਊਜ਼ਨੰਬਰ ਖ਼ਾਸ ਖ਼ਬਰ)

ਅਯੁੱਧਿਆ ਵਿੱਚ ਰਾਮ ਮੰਦਰ ਅਤੇ ਬਾਬਰੀ ਮਸਜਿਦ ਦੇ ਦਹਾਕਿਆਂ ਤੋਂ ਚੱਲ ਰਹੇ ਵਿਵਾਦ ਦਾ ਹੱਲ ਨਿਕਲਣ ਦਾ ਸਮਾਂ ਆ ਚੁੱਕਾ ਹੈ। ...

ਕੀ ਅਯੁੱਧਿਆ ਮਾਮਲੇ ਤੇ ਭਾਰਤ ਦਾ ਪ੍ਰਤੀਕੂਲ ਕਬਜ਼ੇ (ਐਡਵਰਸ ਪਜੇਸ਼ਨ) ਦਾ ਕਾਨੂੰਨ ਕੰਮ ਕਰੇਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਇਨ੍ਹੀਂ ਦਿਨ ਸੁਪਰੀਮ ਕੋਰਟ ਵਿੱਚ ਅਯੁੱਧਿਆ ਵਿਖੇ ਰਾਮ ਮੰਦਿਰ ਅਤੇ ਬਾਬਰੀ ਮਸਜਿਦ ਵਿਵਾਦ ਤੇ ਸੁਣਵਾਈ ਚੱਲ ਰਹੀ ਹੈ। ...

ਰੱਬ ਦਾ ਘਰ ਵੀ ਨਹੀਂ ਛੱਡਿਆ , ਮੰਦਰ ਦੀ ਆੜ 'ਚ ਗਲਤ ਕੰਮ ਦੇ ਦੋਸ਼ 'ਚ ਦੋ ਖ਼ਿਲਾਫ਼ ਮੁਕੱਦਮਾ ਦਰਜ

ਕੁਝ ਲੋਕ ਪੈਸਿਆਂ ਦੀ ਭੁੱਖ ਮਿਟਾਉਣ ਅਤੇ ਐਸ਼ੋ ਆਰਾਮ ਦੀ ਜ਼ਿੰਦਗੀ ਲਈ ਰੱਬ ਦਾ ਘਰ ਵੀ ਨਹੀਂ ਛੱਡਦੇ। ਪੈਸਿਆਂ ਦੇ ਭੁੱਖੇ ਲੋਕਾਂ ਨੂੰ ਪੈਸਿਆਂ ਤੋਂ ਇਲਾਵਾ ਕੁਝ ਵੀ ਨਜ਼ਰ ਨਹੀਂ ਆਉਂਦਾ। ...

ਜਬ ਰਾਮ ਕੀ ਮਨ ਮੇਂ ਮੂਰਤ ਹੈ, ਫ਼ਿਰ ਮਸਜਿਦ ਤੋੜ ਕਰ ਮੰਦਿਰ ਬਨਾਨੇ ਕੀ ਕਯਾ ਜ਼ਰੂਰਤ ਹੈ... (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਧਰਮ ਨਿਰਪੱਖ ਦੇਸ਼ ਹੈ। ਭਾਰਤ ਦੇ ਅੰਦਰ ਹਰ ਧਰਮ ਅਤੇ ਹਰ ਜਾਤ ਨਾਲ ਸਬੰਧ ਰੱਖਣ ਵਾਲੇ ਨੂੰ ਰਹਿਣ ਦਾ ਪੂਰਨ ਤੌਰ 'ਤੇ ਅਧਿਕਾਰ ਹੈ। ...

29 ਨੂੰ ਸ਼ੋਭਾ ਯਾਤਰਾ ਦੌਰਾਨ ਰੂਟ 'ਤੇ ਪੈਂਦੇ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਆਦੇਸ਼

ਪਿੰਡ ਸ਼ੇਖੂਪੁਰ ਵਿੱਚ ਸ਼ਰਧਾ-ਭਾਵਨਾ ਨਾਲ ਮਨਾਏ ਜਾ ਰਹੇ ਮਾਤਾ ਭੱਦਰਕਾਲੀ ਜੀ ਦੇ ਮੇਲੇ ਦੀ ਧਾਰਮਿਕ ਮਹੱਤਤਾ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਡੀ.ਪੀ.ਐਸ ਖਰਬੰਦਾ ਨੇ ਪੰਜਾਬ ਲਿਕਰ ਲਾਇਸੰਸ ਰੂਲਜ਼, 1956 ਦੇ ਰੂਲ 37(9) ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਿਤੀ 29 ਮਈ 2019 ਨੂੰ ਸ਼ਾਮ 6 ਵਜੇ ਸ਼ਾਲਾਮਾਰ ਬਾਗ, ਬ੍ਰਹਮਕੁੰਡ ਮੰਦਿਰ, ਕਪੂਰਥਲਾ ਤੋਂ ਸ਼ੁਰੂ ਹੋ ਰਹੀ ਸ਼ੋਭਾ ਯਾਤਰਾ ਦੇ ਪੈਂਦੇ ਰੂਟ 'ਤੇ ਸ਼ੋਭਾ ਯਾਤਰਾ ਦੌਰਾਨ ਸ਼ਰਾਬ ਦੇ ਠੇਕੇ ਮਿਤੀ 29 ਮਈ 2019 ਨੂੰ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। ...

ਰਾਮ ਨੌਮੀ ਦੇ ਸਬੰਧ 'ਚ 13 ਅਪ੍ਰੈਲ ਨੂੰ ਸ਼ਹਿਰ 'ਚ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ

ਸ਼੍ਰੀ ਸਨਾਤਨ ਧਰਮ ਸਭਾ ਵੱਲੋਂ ਹਰ ਸਾਲ ਸ਼੍ਰੀ ਰਾਮ ਨੌਮੀ ਮੌਕੇ ਕੱਢੀ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਇਸ ਵਾਰ 13 ਅਪ੍ਰੈਲ ਸ਼ਨੀਵਾਰ ਨੂੰ ਕੱਢੀ ਜਾਵੇਗੀ। ...

ਵਾਲਮੀਕ ਮਜ਼੍ਹਬੀ ਸਿੱਖ ਮੋਰਚਾ ਵੱਲੋਂ ਭਗਵਾਨ ਵਾਲਮੀਕ ਦੇ ਮੰਦਿਰ ਦਾ ਨਿਰਾਦਰ ਕਰਨ ਵਾਲੇ ਅਨਸਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ

ਬੀਤੇ ਦਿਨ "ਵਾਲਮੀਕ ਮਜ਼੍ਹਬੀ ਸਿੱਖ ਮੋਰਚਾ" ਪੰਜਾਬ ਵੱਲੋਂ ਐੱਸ.ਡੀ.ਐੱਮ ਬਟਾਲਾ ਦੇ ਰਾਹੀਂ ਮੁੱਖ ਮੰਤਰੀ ਪੰਜਾਬ, ਰਾਜਪਾਲ ਪੰਜਾਬ ਅਤੇ ਐੱਸ.ਐੱਸ.ਪੀ. ਬਟਾਲਾ ਦੇ ਰਾਹੀਂ ਡੀ.ਜੀ.ਪੀ. ਪੰਜਾਬ ਨੂੰ ਮੰਗ ਪੱਤਰ ਸੌਂਪਿਆ ਗਿਆ। ...