ਸਿੱਖਿਆ ਸਕੱਤਰ ਦਾ ਤਬਾਦਲਾ ਹੋਵੇਗਾ ਜਾਂ ਫਿਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਲ੍ਹ ਹੀ ਮੁੱਖ ਮੰਤਰੀ ਪੰਜਾਬ ਦਾ ਅਹੁਦਾ ਸੰਭਾਲਣ ਮਗਰੋਂ ਚਰਨਜੀਤ ਚੰਨੀ ਐਕਸ਼ਨ ਮੋਡ ਵਿਚ ਹਨ। ਕੱਲ੍ਹ ਚੰਨੀ ਨੇ ਮੁਲਾਜ਼ਮਾਂ ਨੂੰ ਦਫ਼ਤਰ 9 ਵਜੇ ਪਹੁੰਚਣ ਦਾ ਹੁਕਮ ਦਿੱਤਾ, ਉਥੇ ਹੀ ਦੂਜੇ ਪਾਸੇ ਹੁਣ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਚਰਨਜੀਤ ਚੰਨੀ ਕਈ ਵਿਭਾਗਾਂ ਦੇ ਅਫਸਰਾਂ ਦੇ ਤਬਾਦਲੇ ਕਰ ਸਕਦੇ ਹਨ।

ਅੱਜ ਸਵੇਰ ਤੋਂ ਹੀ ਇਕ ਸੋਸ਼ਲ ਮੀਡੀਆ ‘ਤੇ ਬਹੁਤ ਪੱਤਰ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਤਬਾਦਲਾ ਹੋ ਸਕਦਾ ਹੈ ਅਤੇ ਨਵਾਂ ਸਿੱਖਿਆ ਸਕੱਤਰ ਲਗਾਇਆ ਜਾ ਸਕਦਾ ਹੈ।

ਵਾਇਰਲ ਮੈਸੇਜ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਵੇਨੂ ਗੋਪਾਲ ਨਾਮ ਦੇ ਅਫ਼ਸਰ ਨੂੰ ਸਿੱਖਿਆ ਸਕੱਤਰ ਲਗਾਇਆ ਜਾ ਸਕਦਾ ਹੈ, ਦੁਪਹਿਰ ਤੱਕ ਇਸ ਦਾ ਫ਼ੈਸਲਾ ਹੋ ਜਾਵੇਗਾ। ਵੈਸੇ ਤਾਂ ਅਸੀਂ ਇਸ ਵਾਇਰਲ ਮੈਸੇਜ ਦੀ ਪੁਸ਼ਟੀ ਨਹੀਂ ਕਰਦੇ, ਪਰ ਕਿਹਾ ਜ਼ਰੂਰ ਜਾ ਸਕਦਾ ਹੈ ਕਿ ਮੁੱਖ ਮੰਤਰੀ ਜਿਸ ਤਰੀਕੇ ਨਾਲ ਹੋਰਨਾਂ ਵਿਭਾਗਾਂ ਦੇ ਅਫ਼ਸਰਾਂ ਦੇ ਤਬਾਦਲੇ ਕਰ ਰਹੇ ਹਨ, ਉਸੇ ਤਰ੍ਹਾਂ ਲੱਗਦਾ ਹੈ ਕਿ ਸਿੱਖਿਆ ਸਕੱਤਰ ਦਾ ਵੀ ਤਬਾਦਲਾ ਹੋ ਸਕਦਾ ਹੈ।

ਪਰ ਹਾਲੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ। ਦੁਪਹਿਰੋਂ ਬਾਅਦ ਇਸਦਾ ਪਤਾ ਚੱਲ ਜਾਵੇਗਾ ਕਿ ਕੀ ਸਿੱਖਿਆ ਸਕੱਤਰ ਦਾ ਤਬਾਦਲਾ ਹੋਵੇਗਾ ਜਾਂ ਫਿਰ ਨਹੀਂ। ਦੱਸਣਾ ਬਣਦਾ ਹੈ ਕਿ ਸਿੱਖਿਆ ਸਕੱਤਰ ਇਸ ਵੇਲੇ ਪੰਜਾਬ ਦੇ ਅਣਗਿਣਤ ਸਕੂਲਾਂ ਦੇ ਦੌਰੇ ਕਰ ਚੁੱਕੇ ਹਨ ਅਤੇ ਹੁਣ ਵੀ ਦੌਰੇ ਕਰ ਰਹੇ ਹਨ।

ਇਹ ਦੌਰੇ ਨੈਸ਼ਨਲ ਅਚੀਵਮੈਂਟ ਸਰਵੇ ਨੂੰ ਲੈ ਕੇ ਕੀਤੇ ਜਾ ਰਹੇ ਹਨ, ਉਥੇ ਦੂਜੇ ਪਾਸੇ ਸਿੱਖਿਆ ਸਕੱਤਰ ਦਾ ਵੱਖ ਵੱਖ ਸਕੂਲਾਂ ਵਿੱਚ ਪੁੱਜਣ ਤੇ ਅਧਿਆਪਕ ਜੱਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਸਕੱਤਰ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ।