ਕੀ ਸਰਕਾਰ ਆਂਗਨਵਾੜੀ ਵਰਕਰਾਂ ਕੋਲੋਂ ਖੋਹਣ ਜਾ ਰਹੀ ਐ ਪ੍ਰੀ ਪ੍ਰਾਇਮਰੀ ਕਲਾਸਾਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਰਕਾਰ ਦੁਆਰਾ ਹੁਣ ਕੀ ਆਂਗਨਵਾੜੀ ਵਰਕਰਾਂ ਕੋਲੋਂ ਪ੍ਰੀ ਪ੍ਰਾਇਮਰੀ ਕਲਾਸਾਂ ਖੋਹ ਲਈਆਂ ਜਾਣਗੀਆਂ? ਆਲ ਇੰਡੀਆ ਆਂਗਣਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ ਪੰਜਾਬ ਏਟਕਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਬਲਵਿੰਦਰ ਕੌਰ ਮੁਹੰਮਦੇ ਵਾਲੇ ਦੀ ਪ੍ਰਧਾਨਗੀ ਹੇਠ ਸੁਤੰਤਰ ਭਵਨ ਵਿਖੇ ਹੋਈ।

ਸੂਬਾ ਪ੍ਰਧਾਨ ਸਰੋਜ ਛਪੜੀ ਵਾਲਾ ਅਤੇ ਸੂਬਾ ਜਨਰਲ ਸਕੱਤਰ ਸੁਨੀਲ ਕੌਰ ਬੇਦੀ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਪਹੁੰਚੇ।  ਮੀਟਿੰਗ ਵਿੱਚ ਸੂਬਾ ਪ੍ਰਧਾਨ ਸਰੋਜ ਛਪੜੀ ਵਾਲਾ ਤੇ ਸੂਬਾ ਜਨਰਲ ਸਕੱਤਰ ਸੁਨੀਲ ਕੌਰ ਬੇਦੀ  ਨੇ ਕਿਹਾ ਕਿ ਜਿਹੜੀ 24ਸਤੰਬਰ ਦੀ ਰੈਲੀ ਕੀਤੀ ਜਾ ਰਹੀ ਹੈ। ਇਹ ਹਿੰਦੋਸਤਾਨ ਪੱਧਰੀ ਹਡ਼ਤਾਲ ਹੈ ਜੋ ਕਿ ਪੰਜਾਬ ਪੱਧਰ ਤੇ ਪਟਿਆਲਾ ਵਿਖੇ ਕੀਤੀ ਜਾਵੇਗੀ ਜੋ ਆਂਗਣਵਾੜੀ ਸੈਂਟਰਾਂ  ਦੇ ਬੱਚੇ ਹਨ ਉਹੀ ਬੱਚੇ ਆਂਗਣਵਾੜੀ ਸੈਂਟਰਾਂ ਵਿਚੋਂ ਲੈ ਕੇ ਪ੍ਰੀ ਪ੍ਰਾਇਮਰੀ ਕਲਾਸਾਂ ਬਣਾਈਆਂ ਜਾ ਰਹੀਆਂ ਹਨ।

ਪਰ ਆਂਗਣਵਾਡ਼ੀ ਵਰਕਰਾਂ ਨੂੰ  ਬੱਚੇ ਨਾਂ ਦੇ ਕੇ  ਹੋਰ ਮੁਲਾਜ਼ਮ ਭਰਤੀ ਕੀਤੇ ਜਾ ਰਹੇ ਹਨ ਜਿਸ ਤੇ ਆਂਗਣਵਾਡ਼ੀ ਵਰਕਰਾਂ ਨੂੰ ਪੂਰੀ ਨਾਰਾਜ਼ਗੀ ਹੈ। ਆਂਗਨਵਾੜੀ ਵਰਕਰ ਕਦੇ ਵੀ ਨਹੀਂ  ਚਾਹੁਣਗੀਆਂ ਕਿ  ਤਿੰਨ ਤੋਂ ਛੇ ਸਾਲ ਦੇ ਬੱਚੇ ਹੋਰ ਕੋਈ ਟੀਚਰ ਪੜ੍ਹਾਉਣ ਆਵੇ। ਉਨ੍ਹਾਂ ਕਿਹਾ ਕਿ ਅਸੀਂ ਆਪ ਆਪਣੇ ਬੱਚੇ ਪੜ੍ਹਾਉਣ ਲਈ ਤਿਆਰ ਹਾਂ ਪੂਰੇ ਹਿੰਦੁਸਤਾਨ ਵਿੱਚ ਕਿਤੇ ਵੀ ਪ੍ਰੀ ਪ੍ਰਾਇਮਰੀ ਬੱਚਿਆਂ ਨੂੰ ਪੜ੍ਹਾਉਣ ਲਈ ਅਲੱਗ ਟੀਚਰ ਨਹੀਂ ਰੱਖੇ ਗਏ। ਪਰ ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ ਨਾਲ ਧੋਖਾ ਕੀਤਾ ਹੈ।

ਆਂਗਣਵਾੜੀ ਵਰਕਰਾਂ ਹੈਲਪਰਾਂ  ਇਸ ਧੱਕੇਸ਼ਾਹੀ ਨੂੰ  ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਨੇ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਨੂੰ ਹੀ ਪ੍ਰੀ ਪ੍ਰਾਇਮਰੀ ਟੀਚਰ ਬਣਾਇਆ ਜਾਵੇ ਆਂਗਨਵਾਡ਼ੀ ਵਰਕਰ ਪ੍ਰੀ ਪ੍ਰਾਇਮਰੀ ਟੀਚਰ ਲਈ ਪੂਰੀ ਤਰ੍ਹਾਂ ਸਿੱਖਿਅਤ ਵੀ ਹਨ ਅਤੇ ਤਜਰਬੇਕਾਰ ਵੀ ਹਨ ਬਲਾਕ ਪ੍ਰਧਾਨ ਬਲਵਿੰਦਰ ਕੌਰ ਨੇ ਕਿਹਾ ਕਿ ਜਲਾਲਾਬਾਦ ਬਲਾਕ ਪਟਿਆਲਾ ਦੀ ਰੈਲੀ ਲਈ  ਪੂਰੀ ਤਿਆਰੀ ਵਿੱਚ ਹੈ ਤੇ ਅਸੀਂ ਵੱਡੀ ਗਿਣਤੀ ਵਿਚ ਪਟਿਆਲਾ ਪਹੁੰਚਾਂਗੇ। ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਹੋਰ ਤਿੱਖਾ ਸੰਘਰਸ਼ ਕਰਾਂਗੇ ਆਪਣੇ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਦੀ ਵਾਪਸੀ ਤਕ ਅਸੀਂ ਕਦੇ ਵੀ ਚੈਨ ਨਾਲ ਨਹੀਂ ਬੈਠਾਂਗੇ ਤੇ ਸਰਕਾਰ ਨੂੰ ਦਿਨੇ ਤਾਰੇ ਦਿਖਾ ਦਿਆਂਗੇ।