ਸਰਕਾਰੀ ਬੱਸਾਂ ਨੂੰ ਬੰਦ ਕਿਸ ਨੇ ਕਰਵਾਇਆ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਰੋਡਵੇਜ਼ ਪਨਬੱਸ /ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸਾਰੇ ਡਿਪੂ ਅਚਨਚੇਤ ਬੰਦ ਹੋ ਗਏ ਜਿਸ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਸਵੇਰੇ ਮਹਿਕਮੇ ਦੇ ਉੱਚ ਅਧਿਕਾਰੀਆਂ ਵਲੋਂ ਪਨਬੱਸ ਮੁਲਾਜ਼ਮਾਂ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਕੀਤੇ ਗਏ ਫੈਸਲੇ ਨੁਕਸਾਨ ਸ਼ਰਾਰਤ ਅਤੇ ਕੋਝੀ ਸਾਜ਼ਿਸ਼ ਤਹਿਤ ਕੁੱਝ ਆਂਡਰ ਬਦਲ ਦਿੱਤੇ।

ਜਿਸ ਕਾਰਨ ਮੁਲਾਜ਼ਮਾਂ ਨੇ ਉਚ ਅਧਿਕਾਰੀਆਂ ਨਾਲ ਵਾਰ ਵਾਰ ਫੋਨ ਤੇ ਸੰਪਰਕ ਕੀਤਾ ਕਿ ਇਹ ਸਰਸਰ ਧੱਕੇਸ਼ਾਹੀ ਹੈ ਅਤੇ ਇਹ ਗੈਰ ਕਾਨੂੰਨੀ ਆਂਡਰ ਹਨ ਇਹਨਾਂ ਆਂਡਰਾ ਨੂੰ ਵਾਪਿਸ ਕੀਤਾ ਜਾਵੇ ਪਰ ਉੱਚ ਅਧਿਕਾਰੀਆਂ ਨੇ ਇੱਕ ਨਾ ਸੁਣੀ ਫੇਰ ਮਜਬੂਰੀ ਵਿੱਚ ਮੁਲਾਜ਼ਮਾਂ ਨੇ ਨੋਟਿਸ ਜਾਰੀ ਕਰਕੇ ਤਰੁੰਤ ਡਿਪੂ ਬੰਦ ਕਰ ਦਿੱਤੇ। ਮਹਿਕਮੇ ਦੇ ਨੇ ਇਹ ਡਿਪੂ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਬੰਦ ਕਰਵਾ ਕੇ ਪਨਬੱਸ ਮੁਲਾਜ਼ਮਾਂ ਨੂੰ ਬਦਨਾਮ ਕਰਨ ਅਤੇ ਪ੍ਰਾਈਵੇਟ ਬੱਸਾਂ ਨੂੰ ਮੁਨਾਫਾ ਦੇਣ ਦੀ ਚਾਲ ਚੱਲੀ ਸੀ ।

ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਉਹ ਅਧਿਕਾਰੀਆਂ ਦੀ ਚਾਲ ਸਮਝ ਗਏ ਸਨ ਜਿਸ ਕਰਕੇ ਉਹਨਾਂ ਨੇ ਕੈਪਟਨ ਸੰਦੀਪ ਸਿੰਘ ਸੰਧੂ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੂੰ ਇਸ ਬਾਰੇ ਜਾਣੂ ਕਰਵਾ ਦਿੱਤਾ ਸੀ ਸਾਰੇ ਡਿਪੂ ਬੰਦ ਹੋਣ ਤੇ ਸਾਰਾ ਪ੍ਰਸ਼ਾਸਨ ਹਰਕਤ ਵਿੱਚ ਅਤੇ ਕੀਤੇ ਗਏ ਆਂਡਰ ਵਾਪਿਸ ਲੈਣੇ ਸ਼ੁਰੂ ਹੋ ਗਏ। ਪਰ ਨਵਾਂ ਸ਼ਹਿਰ ਡਿਪੂ ਦੇ ਜਰਨਲ ਮੈਨੇਜਰ ਰਾਜੀਵ ਕੁਮਾਰ ਦੱਤਾ ਨੇ ਹੈੱਡ ਆਫਿਸ ਦੇ 3 ਵਜੇ ਦੇ ਆਏ ਆਂਡਰਾ ਨੂੰ 6 ਵਜੇ ਤੱਕ ਅੱਗੇ ਨਹੀਂ ਕੀਤਾ।

ਜਿਸ ਕਾਰਨ ਇੱਕ ਅਧਿਕਾਰੀ ਦੇ ਕਾਰਨ ਪਨਬੱਸ ਦੇ ਸਾਰੇ ਡਿਪੂ ਬੰਦ ਰਹੇ ਅਤੇ ਮਹਿਕਮੇ ਦਾ ਲੱਖਾਂ ਦਾ ਨੁਕਸਾਨ ਇੱਕ ਜਰਨਲ ਮੈਨੇਜਰ ਦੇ ਕਾਰਨ ਹੋਈਆਂ ਜ਼ੋ ਆਪਣੇ ਆਪ ਨੂੰ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ, ਟਰਾਂਸਪੋਰਟ ਮੰਤਰੀ ਪੰਜਾਬ, ਸੈਕਟਰੀ ਸਟੇਟ ਟਰਾਂਸਪੋਰਟ ਪੰਜਾਬ, ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਨਾਲੋਂ ਵੀ ਉੱਪਰ ਸਮਝਦਾ ਹੈ ਅਤੇ ਪ੍ਰਾਈਵੇਟ ਬੱਸਾਂ ਨੂੰ ਲਾਭ ਦੇਣ ਕਾਰਨ ਉਚ ਅਧਿਕਾਰੀਆਂ ਦੇ ਹੁਕਮਾਂ ਨੂੰ ਟਿੱਚ ਜਾਣਦਾ ਹੈ ।

ਡਿਪੂ ਪ੍ਰਧਾਨ ਜਤਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੱਕਾ ਕਰਨ ਦੇ ਦਿੱਤੇ ਭਰੋਸੇ ਕਿ 8 ਦਿਨਾਂ ਵਿੱਚ ਹੱਲ ਕੱਢਦੇ ਹਾਂ ਤੇ ਪਨਬੱਸ ਅਤੇ PRTC ਮੁਲਾਜ਼ਮਾਂ ਨੇ ਲੋਕਾਂ ਦੀ ਸੇਵਾ ਲਈ ਹੜਤਾਲ ਖੋਲ ਦਿੱਤੀ ਸੀ, ਪਰ ਅਧਿਕਾਰੀਆਂ ਇਸ ਅਦਾਰੇ ਨੂੰ ਬੰਦ ਕਰਨਾ ਚਾਹੁੰਦੇ ਹਨ ਜਿਸ ਤਹਿਤ ਨਿੱਤ ਵਰਕਰਾਂ ਨੂੰ ਤੰਗ ਪ੍ਰੇਸਾਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਕਰਕੇ ਕੁੱਝ ਅਫਸਰਾਂ ਨੂੰ ਇਸ ਅਦਾਰੇ ਨਾਲੋਂ ਪ੍ਰਾਈਵੇਟ ਦਾ ਵੱਧ ਫ਼ਿਕਰ ਹੈ ਅਫਸਰ ਵਿਹਲੇ ਬੈਠੇ ਹਨ। ਪ੍ਰਾਈਵੇਟ ਬੱਸਾਂ ਨੂੰ ਨੱਥ ਪਾਉਣ ਦੀ ਥਾਂ ਮਹਿਕਮਾ ਬੰਦ ਕਰਨ ਵਿੱਚ ਲੱਗੇ ਹਨ ਅਜਿਹੇ ਅਫਸਰਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।