ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ਕਿਹੋ ਜਿਹੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਅਫਗਾਨਿਸਤਾਨ ਵਿਚ ਤਾਲਿਬਾਨ ਦੀ ਵਾਪਸੀ ਦਾ ਇੱਕ ਮਹੀਨਾ ਪੂਰਾ ਹੋਣ ਵਾਲਾ ਹੈ। ਇਸੇ ਦੇ ਨਾਲ ਉਥੇ ਜਨਜੀਵਨ ਬੇਪਟੜੀ ਹੋਣ ਲੱਗਾ ਹੈ। ਕਮਾਈ ਦਾ ਜ਼ਰੀਆ ਖਤਮ ਹੋਣ ਤੋਂ ਬਾਅਦ ਲੋਕ ਪਰਵਾਰ ਚਲਾਉਣ ਅਤੇ ਬੱਚਿਆਂ ਦਾ ਪੇਟ ਭਰਨ ਦੇ ਲਈ ਘਰ ਦਾ ਸਮਾਨ ਸੜਕਾਂ ‘ਤੇ ਵੇਚਣ ਲਈ ਮਜਬੂਰ ਹੋਣ ਲੱਗੇ ਹਨ।

ਕਾਬੁਲ ਦੇ ਚਮਨ ਏ ਹਜੂਰੀ ਦੀ ਸੜਕਾਂ ‘ਤੇ ਲੋਕ ਅਪਣੀ ਉਸ ਪੂੰਜੀ ਅਤੇ ਸੰਪਤੀ ਨੂੰ ਵੇਚ ਰਹੇ ਹਨ ਜਿਸ ਨੂੰ ਉਨ੍ਹਾਂ ਨੇ ਅਪਣੀ ਮਿਹਨਤ ਅਤੇ ਖੂਨ ਪਸੀਨੇ ਦੀ ਕਮਾਈ ਨਾਲ ਬੀਤੇ 20 ਸਾਲਾਂ ਵਿਚ ਖਰੀਦਿਆ ਸੀ। ਸੜਕ ‘ਤੇ ਪਲੰਗ, ਗੱਦੇ ਤਕੀਏ ਹੀ ਨਹੀਂ ਫਰਿੱਜ, ਟੀਵੀ, ਵਾਸ਼ਿੰਗ ਮਸ਼ੀਨ, ਪੱਖੇ, ਏਸੀ, ਕੂਲਰ ਅਤੇ ਰਸੋਈ ਦੇ ਸਮਾਨ ਦੇ ਨਾਲ ਰੋਜ਼ਾਨਾ ਦੇ ਜੀਵਨ ਨਾਲ ਜੁੜੀਆਂ ਚੀਜ਼ਾਂ ਕੌਡੀਆਂ ਦੇ ਭਾਅ ਵੇਚ ਰਹੇ ਹਨ।

ਵਿਸ਼ਵ ਬੈਂਕ, ਕੌਮਾਂਤਰੀ ਮੁਦਰਾ ਕੋਸ਼ ਅਤੇ ਅਮਰੀਕਾ ਦੇ ਕੇਂਦਰ ਬੈਂਕ ਦੁਆਰਾ ਜਾਰੀ ਹੋਣ ਵਾਲੇ ਫੰਡ ਵਿਚ ਕਟੌਤੀ ਜਾਂ ਬੰਦੀ ਦੇ ਕਾਰਨ ਹਾਲਾਤ ਭੁੱਖਮਰੀ ਦੇ ਹੋਣ ਲੱਗੇ ਹਨ। ਬੈਂਕ ਖੁਲ੍ਹੇ ਤਾਂ ਹਨ ਲੇਕਿਨ ਉਨ੍ਹਾਂ ਵਿਚ ਕੈਸ਼ ਨਹੀਂ ਹੈ। ਏਟੀਐਮ ਮਸ਼ੀਨ ਖਾਲੀ ਪਏ ਹਨ। ਲੋਕਾਂ ਨੇ ਔਖੇ ਸਮੇਂ ਲਈ ਬਚਾ ਕੇ ਜੋ ਪੈਸੇ ਰੱਖੇ ਹਨ ਉਹ ਬੁਰੇ ਹਾਲਾਤ ਵਿਚ ਨਹੀਂ ਮਿਲ ਰਹੇ। ਇਸ ਕਾਰਨ ਲੋਕ ਪੇਟ ਭਰਨ ਲਈ ਘਰ ਦਾ ਸਮਾਨ ਵੇਚ ਰਹੇ ਹਨ।

ਕਾਬੁਲ ਦੀ ਸੜਕਾਂ ‘ਤੇ ਅਪਣੇ ਘਰ ਦਾ ਸਮਾਨ ਵੇਚ ਰਹੇ ਸ਼ੁਕਰੁੱਲਾ ਦਾ ਕਹਿਣਾ ਹੈ ਕਿ ਪਰਵਾਰ ਵਿਚ 33 ਲੋਕ ਹਨ। ਬੈਂਕ ਵਿਚ ਪੈਸਾ ਜਮ੍ਹਾ ਹੈ ਲੇਕਿਨ ਮਿਲ ਨਹੀਂ ਰਿਹਾ। ਆਟਾ, ਦਾਲ, ਚੌਲ ਦੀ ਕੀਮਤਾਂ ਕਈ ਗੁਣਾ ਵੱਧ ਗਈਆਂ ਹਨ। ਅਜਿਹੇ ਵਿਚ 33 ਲੋਕਾਂ ਦਾ ਪੇਟ ਭਰਨ ਦੇ ਲਈ ਘਰ ਦਾ ਸਮਾਨ ਵੇਚਣ ਤੋਂ ਇਲਾਵਾ ਕੋਈ ਹੋਰ ਦੂਜਾ ਵਿਕਲਪ ਨਹੀਂ ਦਿਖ ਰਿਹਾ।

ਬੈਂਕਾਂ ਤੋਂ ਸੱਤ ਦਿਨ ਵਿਚ ਇੱਕ ਬੈਂਕ ਖਾਤੇ ਤੋਂ ਸਿਰਫ 16 ਹਜ਼ਾਰ ਰੁਪਏ ਹੀ ਕੱਢੇ ਜਾ ਸਕਦੇ ਹਨ। ਪੈਸਾ ਕੱਢਣ ਦੇ ਲਈ ਅਫਗਾਨਿਸਤਾਨ ਦੇ ਕੌਮੀ ਬੈਂਕ ਦੇ ਬਾਹਰ ਸੈਂਕੜੇ ਮਹਿਲਾਵਾਂ ਅਤੇ ਪੁਰਸ਼ ਲਾਈਨਾਂ ਵਿਚ ਲੱਗੇ ਹਨ। ਲੋਕਾ ਦਾ ਕਹਿਣਾ ਹੈ ਕਿ ਉਨ੍ਹਾਂ ਇਲਾਜ ਦੇ ਲਈ ਮੋਟੀ ਰਕਮ ਦੀ ਜ਼ਰੂਰਤ ਹੁੰਦੀ ਹੈ। ਲੇਕਿਨ ਬੈਂਕ ਤੈਅ ਰਾਸ਼ੀ ਤੋਂ ਜ਼ਿਆਦਾ ਨਹੀਂ ਦੇ ਰਹੇ ਹਨ।

ਅਫਗਾਨ ਸੈਨਾ ਦੇ ਜਵਾਨ ਅਬਦੁੱਲਾ ਘਰ ਪਰਵਾਰ ਦਾ ਖ਼ਰਚ ਚਲਾਉਣ ਲਈ ਠੇਲਾ ਚਲਾਉਣ ਲਈ ਮਜਬੂਰ ਹਨ। ਉਹ ਦੱਸਦੇ ਹਨ ਕਿ ਮੈਂ ਜੋ ਕੁਝ ਕਰ ਰਿਹਾ, ਉਸ ਦੀ ਮੈਨੂੰ ਕਦੇ ਉਮੀਦ ਨਹੀਂ ਸੀ। ਮੈਂ ਅਪਣੇ ਦੇਸ਼ ਦੇ ਲਈ ਕੰਮ ਕਰਨਾ ਚਾਹੁੰਦਾ ਸੀ ਲੇਕਿਨ ਹੁਣ ਸੜਕ ‘ਤੇ ਧੂੜ ਅਤੇ ਗੰਦਗੀ ਦੇ ਵਿਚ ਠੇਲਾ ਚਲਾ ਰਿਹਾ ਹਾਂ ਤਾਕਿ ਅੱਠ ਬੱਚਿਆਂ ਅਤੇ ਪਰਵਾਰ ਦੇ ਦੂਜੇ ਮੈਂਬਰਾਂ ਦਾ ਢਿੱਡ ਭਰ ਸਕਾਂ।

 

ਅਫ਼ਗਾਨਿਸਤਾਨ 'ਚ ਮੌਜ਼ੂਦਾ ਹਾਲਾਤ ਕਿਹੋ ਜਿਹੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਅਮਰੀਕਾ ਦੇ ਵੱਲੋਂ ਤਾਲੀਬਾਨੀਆਂ ਤੇ ਉਦੋਂ ਤੋਂ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ, ਜਦੋਂ ਅਫ਼ਗਾਨਿਸਤਾਨ ਤੇ ਤਾਲੀਬਾਨ ਨੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ। ...