ਵਿਸ਼ਵ ਪ੍ਰਸਿੱਧ ਕਿਸਾਨ ਅੰਦੋਲਨ ਨੂੰ ਨੇੜਿਓ ਦੇਖਿਆ! (ਨਿਊਜ਼ਨੰਬਰ ਖ਼ਾਸ ਖ਼ਬਰ) (ਭਾਗ-1)

ਇਸ ਸਾਲ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲੇ ਤੇ ਸਾਜਿਸ਼ ਤਹਿਤ ਕਰਵਾਈਆਂ ਹੁੱਲੜਬਾਜ਼ੀ ਵਾਲੀਆਂ ਘਟਨਾਵਾਂ ਦੀ ਆੜ ਹੇਠ ਜਦੋਂ ਭਾਜਪਾ, ਸੰਘ ਪਰਿਵਾਰ ਅਤੇ ਗੋਦੀ ਮੀਡੀਆ ਦੇ ਲਾਮ ਲਸ਼ਕਰ ਨੇ ਕਿਸਾਨ ਸੰਘਰਸ਼ ਨੂੰ ਦੇਸ਼ ਵਿਰੋਧੀ ਦੱਸਦੇ ਹੋਏ ਜ਼ਬਰਦਸਤ ਕੂੜ ਪ੍ਰਚਾਰ ਵਿਢ ਦਿੱਤਾ ਤਾਂ ਉਸਦਾ ਸ਼ਿਕਾਰ ਹੋ ਕੇ ਵੱਡੀ ਗਿਣਤੀ ਕਿਸਾਨ ਆਪਣੇ ਘਰਾਂ ਨੂੰ ਮੁੜ ਗਏ।

27 ਜਨਵਰੀ ਨੂੰ ਗਾਜੀਪੁਰ ਬਾਰਡਰ ‘ਤੇ ਯੂਪੀ ਦੇ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਗਿਣਤੀ ਦੇ ਪੰਜ-ਛੇ ਸੌ ਕਿਸਾਨ ਹੀ ਰਹਿ ਗਏ ਸਨ ਜਿੰਨਾਂ ਵਿੱਚ ਬਹੁਤੇ ਯੂਪੀ ਅਤੇ ਉਤਰਾਖੰਡ ਦੇ ਸਿਖ ਕਿਸਾਨ ਸਨ। ਮੋਦੀ ਸਰਕਾਰ ਦੀਆਂ ਖੁਫ਼ੀਆ ਏਜੰਸੀਆਂ ਦੀ ਗਿਰਝ ਨਿਗਾਹ ਗਾਜੀਪੁਰ ਬਾਰਡਰ ਤੇ ਸੀ ਅਤੇ 26 ਨਵੰਬਰ ਤੋਂ ਜਾਰੀ ਇਹ ਮੋਰਚਾ ਮੋਦੀ ਸਰਕਾਰ ਹਰ ਹਾਲਤ ਵਿੱਚ ਚੁਕਵਾਉਣ ਦਾ ਫੈਸਲਾ ਕਰ ਚੁੱਕੀ ਸੀ।

ਉਸ ਤੋਂ ਬਾਅਦ ਸਿੰਘੂ ਅਤੇ ਟਿਕਰੀ ਬਾਰਡਰ ਵਾਲੇ ਮੋਰਚਿਆਂ ਦੀ ਵਾਰੀ ਆਉਣੀ ਤਹਿ ਸੀ। ਗਾਜੀਪੁਰ ਸੁਰੱਖਿਆ ਬਲਾਂ ਦਾ ਘੇਰਾ ਤੰਗ ਹੁੰਦਾ ਜਾ ਰਿਹਾ ਸੀ, ਅਫਸਰਾਂ ਨੇ ਸੜਕ ਖਾਲੀ ਕਰਨ ਲਈ ਦੋ ਕੁ ਘੰਟਿਆਂ ਦੀ ਮੋਹਲਤ ਦਿੱਤੀ ਸੀ ਅਤੇ ਟਿਕੈਤ ਸਾਹਿਬ ਨੇ ਗ੍ਰਿਫ਼ਤਾਰੀ ਦੇਣਾ ਕਬੂਲ ਕਰ ਲਿਆ ਸੀ।

ਵਿਕਾਊ ਚੈਨਲਾਂ ਦੇ ਐਂਕਰ ਬਾਘੀਆਂ ਪਾਉਂਦੇ ਕਿਸਾਨ ਅੰਦੋਲਨ ਦੇ ਖ਼ਤਮ ਹੋਣ ਦਾ ਐਲਾਨ ਕਰ ਰਹੇ ਸਨ। ਜਿਵੇੰ ਹੀ ਟਿਕੈਤ ਸਾਹਿਬ ਨੂੰ ਇਤਲਾਹ ਮਿਲੀ ਕਿ ਭਾਜਪਾ ਵਿਧਾਇਕ ਨੇੜੇ ਹੀ ਗੁੰਡੇ ਲੈ ਕੇ ਪਹੁੰਚ ਗਿਆ ਹੈ ਜੋ ਐਲਾਨੀਆ ਕਹਿ ਰਹੇ ਸਨ ਕਿ ਇਹ ਕਿਸਾਨ ਆਏ ਤਾਂ ਆਪਣੇ ਪੈਰਾਂ ਨਾਲ ਚੱਲ ਕੇ ਹਨ ਪਰ ਜਾਣਗੇ ਲੱਤਾਂ ਬਾਹਵਾਂ ਤੁੜਵਾ ਕੇ ਸਟਰੇਚਰਾਂ ‘ਤੇ ਲੰਮੇ ਪੈ ਕੇ। ਆਪਣੇ ਸਾਥੀ ਸਿੱਖ ਕਿਸਾਨਾਂ ਦੀ ਸੁਰੱਖਿਆ ਲਈ ਖਤਰਾ ਮਹਿਸੂਸ ਹੁੰਦੇ ਹੀ ਰਾਕੇਸ਼ ਟਿਕੈਤ ਨੇ ਆਪਣਾ ਫੈਸਲਾ ਪਲਟਦੇ ਹੋਏ ਗ੍ਰਿਫ਼ਤਾਰੀ ਦੇਣ ਤੋਂ ਇਨਕਾਰ ਕਰ ਦਿੱਤਾ। (ਬਾਕੀ ਕੱਲ੍ਹ)

ਵਿਸ਼ਵ ਪ੍ਰਸਿੱਧ ਕਿਸਾਨ ਅੰਦੋਲਨ ਨੂੰ ਨੇੜਿਓ ਦੇਖਿਆ! (ਨਿਊਜ਼ਨੰਬਰ ਖ਼ਾਸ ਖ਼ਬਰ)(ਭਾਗ-2)

ਦੇਸ਼ ਭਰ ਦੇ ਲੋਕਾਂ ਨੇ ਉਸ ਰਾਤ ਇਸ ਆਗੂ ਨੂੰ ਹੰਝੂਆਂ ਭਰੀਆਂ ਅੱਖਾਂ ਨਾਲ ਇਹ ਕਹਿੰਦੇ ਸੁਣਿਆ ਕਿ ਮਰ ਜਾਊਂਗਾ, ਪਰ ਆਪਣੇ ਸਾਥੀ ਕਿਸਾਨਾਂ ਨੂੰ ਤਤੀ ਵਾ ਨਹੀਂ ਲੱਗਣ ਦੇਵਾਂਗਾ। ਫਿਰ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਰਾਤੇ ਰਾਤ ...