ਬਟਾਲਾ ਜਿੱਲ੍ਹਾ ਬਣਾਉਣ ਦੀ ਮੰਗ ਚੁੱਕਣ ਲਈ ਹਰ ਕਿਸੇ ਸਾਥੀ ਦਾ ਸਹਿਯੋਗ ਦੇਣ ਲਈ ਧੰਨਵਾਦ : ਚੀਮਾ

ਬਟਾਲਾ ਜਿੱਲ੍ਹਾ ਬਣਾਉਣ ਦੀ ਮੰਗ ਚੁੱਕਣ ਲਈ ਹਰ ਕਿਸੇ ਸਾਥੀ ਦਾ ਸਹਿਯੋਗ ਦੇਣ ਲਈ ਧੰਨਵਾਦ, ਭਾਵੇਂ ਉਹ ਸਿਆਸਤ ਤੋਂ ਪ੍ਰੇਰਿਤ ਯਾਂ ਨਿਜ਼ੀ ਸਵਾਰਥ ਹੀ ਗਰਦਾਨਿਆ ਗਿਆ ਹੋਵੇ ਅਸੀਂ ਹਰ ਉਸ ਮੰਗ ਦਾ ਸਮਰਥਨ ਕਰਦੇ ਹਾਂ ਜੋ ਬਟਾਲਾ ਨੂੰ ਜਿੱਲ੍ਹਾ ਬਣਾਉਣ ਵਿਚ ਸਹਾਈ ਹੋਵੇ ਇਹ ਵਿਚਾਰ ਸਰਦਾਰ ਐੱਮ. ਐੱਮ. ਸਿੰਘ ਚੀਮਾ ਉਘੇ ਟ੍ਰੇਡ  ਯੂਨੀਅਨਨਿਸਟ ਤੇ ਸੀਨੀਅਰ ਕਾਂਗਰਸੀ ਆਗੂ ਨੇ ਪੱਤਰਕਾਰਾਂ ਨਾਲ ਸਾਂਝੇ ਕਰ ਦਿਆਂ ਪ੍ਰਗਟਾਏ ,ਉਹਨਾਂ ਕਿਹਾ ਕੇ  ਇਹ ਬੜੇ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਮੁੱਦਾ  ਹੈ ਜੋ ਸਮੇਂ ਦੀ ਪੁਕਾਰ ਵੀ ਹੈ ,ਇਤਿਹਾਸਿਕ ਸ਼ਹਿਰ ਬਟਾਲਾ ਤੇ ਇਲਾਕਾ ਨਿਵਾਸੀਆਂ ਦੀ ਚਿਰੋਕੜੀ ਆਸ ਨੂੰ ਇੱਕ ਵਾਰ ਫੇਰ ਬਲ ਮਿਲਿਆ ਹੈ ਜੱਦੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਜਨਤਕ ਤੌਰ ਤੇ ਇਸ ਮੰਗ ਤੇ ਗੰਭੀਰ ਵਿਚਾਰ ਕਰਨ ਦੀ ਕਾਰਵਾਈ ਨੂੰ ਜਨਤਕ ਤੌਰ ਤੇ ਸਾਂਝਾ ਕੀਤਾ ਹੈ।  

ਸਰਦਾਰ ਚੀਮਾ ਨੇ ਲਗਾਤਾਰ ਹੀ ਇਲਾਕਾ ਨਿਵਾਸੀਆਂ ਤੇ  ਮੁਲਾਜ਼ਮ ਜਥੇ ਬੰਦਿਆਂ ਰਾਹੀਂ  ਇਸ ਆਵਾਜ਼ ਨੂੰ ਹਮੇਸ਼ਾਂ ਬੁਲੰਦ ਕੀਤਾ ਹੈ ਭਾਵੇਂ ਧਰਨੇ ਹੋਣ ਮਾਰਚ ਹੋਵੇ ਵਫ਼ਦ ਦੇ ਰੂਪ ਵਿਚ ਕਿਸੇ ਵੀ ਸਿਆਸੀ ਪਾਰਟੀ ਦੀ ਰਹਿਨੁਮਾਈ ਹੇਠ ਮੌਕੇ ਦੀ ਸਰਕਾਰ ਕੋਲ ਮੰਗ ਉਠਾਉਣੀ ਹੋਵੇ ਹਰ ਇਲਾਕਾ ਨਿਵਾਸੀ ਨੇ ਹਰ ਸੰਭਵ ਤੇ ਯਥਾ ਸ਼ਕਤੀ ਮੁਤਾਬਿਕ ਯੋਗਦਾਨ ਪਾਇਆ ਹੈ 

ਵਰਨਣਯੋਗ ਹੈ ਕੇ ਸਰਦਾਰ ਐੱਮ. ਐੱਮ. ਸਿੰਘ ਚੀਮਾ ਉਘੇ ਟ੍ਰੇਡ  ਯੂਨੀਅਨਨਿਸਟ ਤੇ ਸੀਨੀਅਰ ਕਾਂਗਰਸੀ ਆਗੂ ਨੇ 90ਵਿਆਂ ਦੇ ਦਹਾਕੇ ਵਿਚ ਗਵਰਨਰੀ ਰਾਜ ਸਮੇਂ ਮੌਕੇ ਦੇ ਗਵਰਨਰ ਤੇ ਬਾਅਦ ਵਿਚ ਮੁੱਖ ਮੰਤਰੀ ਬੇਅੰਤ ਸਿੰਘ ਸਮੇ ਬਟਾਲਾ ਦੇ ਪੁਲਿਸ ਜਿੱਲ੍ਹਾ ਬਣਾਉਣ ਸਮੇਂ ਇਸਨੂੰ ਪੂਰਨ ਰੈਵੀਨਿਊ ਜਿੱਲ੍ਹਾ ਬਣਾਉਣ ਲਈ ਆਖਿਆ ਸੀ ਤਾਂ ਜੋ ਇਲਾਕੇ ਦਾ ਸਰਵ  ਪੱਖੀ ਵਿਕਾਸ ਹੋ ਸਕੇ ਤੇ ਸਿਰਫ਼ ਕਾਨੂੰਨ ਵਿਵਸਥਾ ਲਈ ਹੀ ਇਹ ਕੋਸ਼ਿਸ਼ ਨਾ ਹੋਵੇ ਭਾਵੇਂ ਉਸ ਸਮੇਂ  ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਬਟਾਲਾ ਨੂੰ ਏ. ਡੀ. ਸੀ.  ਦੀ ਅਸਾਮੀ ਦੇ ਕੇ ਸ਼ੁਰੂਆਤ ਹੋਈ ਸੀ ਪ੍ਰੰਤੂ ਇਸ ਉਪਰੰਤ ਕੋਈ ਸੰਗਠਿਤ ਕਾਰਵਾਈ ਨਾ ਹੋ ਪਾਈ ਭਾਵੇਂ ਇੱਕ ਮੌਕੇ ਮੰਤਰੀਆਂ ਦੀ ਤੇ ਮੰਤਰੀ ਦਰਜ਼ਾਂ ਪ੍ਰਾਪਤ ਆਗੂਆਂ ਦੀ ਸਮਾਂ ਬਾ ਸਮਾਂ ਭਰਮਾਰ  ਰਹੀ ਹੋਵੇ । 

ਸਰਦਾਰ ਚੀਮਾ ਨੇ ਆਸ ਪ੍ਰਗਟਾਈ ਹੈ ਕੇ ਆਉਂਦੇ ਦਿਨਾਂ ਵਿਚ ਇਲਾਕਾ ਨਿਵਾਸੀਆਂ ਦੀ ਬਟਾਲਾ ਨੂੰ ਜਿੱਲ੍ਹਾ ਐਲਾਨਣ ਦੀ ਮੰਗ ਨੂੰ ਬੂਰ ਪੈਂਦਾ ਨਜ਼ਰ ਆਵੇਗਾ .

ਕੀ ਪੰਜਾਬ ਦਾ ਮੀਡੀਆ ਵੀ ਫਿਰਕੂ ਧੜੇ ਦੀ ਗੋਦੀ 'ਚ ਖੇਡ ਰਿਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਹਿਲਾਂ ਨੈਸ਼ਨਲ ਮੀਡੀਆ ਗ਼ਰੀਬਾਂ ਤੇ ਅਜਿਹੇ ਇਲਜ਼ਾਮ ਲਗਾਉਂਦਾ ਸੀ ਕਿ, ਪੁਲਿਸ ਉਨ੍ਹਾਂ ਨੂੰ ਅੱਤਵਾਦੀ ਅਤੇ ਟੁਕੜੇ ਟੁਕੜੇ ਗੈਗ ਕਹਿ ਕੇ ਸਲਾਖ਼ਾਂ ਪਿੱਛੇ ਸੁੱਟ ਦਿੰਦੀ ਸੀ, ਹੁਣ ਤਾਂ ਪੰਜਾਬ ਦਾ ਮੀਡੀਆ, ਜਿਸ ਤੇ ਸਾਨੂੰ ਵਿਸਵਾਸ਼ ...

ਪੰਜਾਬ 'ਚ ਹੁਣ ਸਕ੍ਰਬ ਟਾਈਪਸ ਦਾ ਖ਼ਤਰਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਵਿਚ ਕੋਰੋਨਾ ਦੇ ਚਲਦੇ ਲੋਕਾਂ ਨੂੰਅਨੇਕਾਂ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਕਿਉਂਕਿ ਇਹ ਖਰਤਨਾਕ ਵਾਇਰਸ ਕਈ ਮੌਤਾਂ ਦਾ ਕਾਰਨ ਬਣਿਆ ਹੈ। ਪਰ ਹੁਣ ਇਕ ਹੋਰ ਖਤਰਾ ਪੰਜਾਬ ਵਿਚ ਡੇਂਗੂ, ਸਵਾਈਨ ਫ਼ਲੂ ...

ਕੀ ਕੈਪਟਨ ਅਮਰਿੰਦਰ ਕਾਂਗਰਸ ਛੱਡੇਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸੱਤ ਟਵੀਟ ਕੀਤੇ ਗਏ, ਜਿਨ੍ਹਾਂ ਵਿਚ ਉਨ੍ਹਾਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਗੰਭੀਰ ਦੋਸ਼ ਮਡ਼੍ਹੇ। ਉਨ੍ਹਾਂ ਨੇ ਕਿਹਾ ਕਿ ਸਿੱਧੂ ਹੁਣ ...

ਪੰਜਾਬ 'ਚ ਕੀ ਡੇਰਾ ਸਿਰਸਾ ਕਰਵਾ ਰਿਹੈ ਬੇਅਦਬੀਆਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਸ੍ਰੀ ਕੇਸਗੜ੍ਹ ਸਾਹਿਬ 'ਚ ਹੋਈ ਬੇਅਦਬੀ ਦੀ ਘਟਨਾ 'ਚ ਗਿ੍ਰਫ਼ਤਾਰ ਮੁਲਜ਼ਮ ਦਾ ਡੇਰਾ ਸੱਚਾ ਸੌਦਾ ਨਾਲ ਕੋਈ ਲਿੰਕ ਸਾਹਮਣੇ ਨਹੀਂ ਆਇਆ ਹੈ ਇਸ ਮਾਮਲੇ 'ਚ ਅੱਗੇ ਦੀ ਜਾਂਚ ਪੁਲਿਸ ਕਰ ਰਹੀ ਹੈ, ਇਹ ਜਾਣਕਾਰੀ ਰੋਪੜ ਪੁਲਿਸ ਐਸਪੀ ਅਜਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ...

ਕੀ ਗ਼ਰੀਬਾਂ ਪੱਖੀ ਹੋਵੇਗੀ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ...

ਕਿਸਾਨਾਂ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਨੇ, ਅਮਰਿੰਦਰ ਦੇ ਬਿਆਨ ਨੂੰ ਕੀ ਸਮਝੀਏ? ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ਼ ਸੂਬਾ ਭਰ ਵਿਚ ਰੋਸ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕੀਤੀ। ...

ਪੰਜਾਬ ਦੇ ਹਾਕਮਾਂ ਨੂੰ ਹੱਥਾਂ ਪੈਰਾਂ ਦੀ ਕਿਉਂ ਪੈ ਗਈ? (ਨਿਊਜ਼ਨੰਬਰ ਖ਼ਾਸ ਖ਼ਬਰ)

ਡਿਪਟੀ ਕਮਿਸ਼ਨਰ, ਐਸਡੀਐਮ ਅਤੇ ਤਹਿਸੀਲ ਦਫਤਰਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਅਤੇ ਸਰਕਾਰ ਦੇ ਵਿੱਚ ਮੰਗਾਂ ਦੀ ਪੂਰਤੀ ਲਈ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਸਰਕਾਰ ਦੇ ਭਰੋਸੇ ‘ਤੇ ਜੁਲਾਈ ਮਹੀਨੇ’ ਚ ...

ਪੰਜਾਬ ਦੀ ਦੀਆਂ ਸਿਆਸੀ ਪਾਰਟੀਆਂ ਨੇ ਕਿਸਾਨਾਂ ਮੂਹਰੇ ਟੇਕੇ ਗੋਡੇ, ਸਾਨੂੰ ਮਾਫ਼ ਕਰਿਓ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਲ੍ਹ ਕਿਸਾਨਾਂ ਮੂਹਰੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਗੋਡੇ ਟੇਕ ਗਈਆਂ। ਜਿਹੜੇ ਵੱਡੇ ਵੱਡੇ ਲੀਡਰਾਂ ਨੂੰ ਮਿਲਣ ਲਈ ਪੰਜਾਬ ਵਾਸੀ ਸਾਲਾਂ ਤੱਕ ਤਰਸਦੇ ਰਹੇ, ਉਹ ਕਿਸਾਨਾਂ ਮੂਹਰੇ ਝੁਕਦੇ ਹੋਏ, ਕਿਸਾਨਾਂ ਦੀ ਹਰ ਗੱਲ ਮੰਨਣ ...

ਕਿਸਾਨਾਂ ਨੇ ਕਰ ਦਿੱਤੀ ਪੰਜਾਬ ਦੇ ਸਿਆਸੀ ਲੀਡਰਾਂ ਦੀ ਝਾੜਝੰਬ! (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ 9 ਮਹੀਨਿਆਂ ਤੋਂ ਵੀ ਜਿਆਦਾ ਸਮੇ ਤੋਂ ਕਿਸਾਨ ਦਿੱਲੀ ਦੀਆ ਸਰਹੱਦਾਂ 'ਤੇ ਡਟੇ ਹੋਏ ਹਨ। ਕਿਸਾਨ ਕੇਂਦਰ ਸਰਕਾਰ ਵੱਲੋ ਪਾਸ ਕੀਤੇ ਗਏ 3 ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP 'ਤੇ ਪੱਕਾ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਅੱਜ ਚੰਡੀਗੜ੍ਹ ਵਿੱਚ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਇੱਕ ਕਚਹਿਰੀ ਲੱਗੀ। ...

ਪੰਜਾਬ 'ਚੋਂ ਆਊਟ ਹੋਇਆ ਅਡਾਨੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ ਜਿਵੇਂ ਭੱਜ ਭੱਜ ਕੇ ਕਾਰਪੋਰੇਟ ਘਰਾਣਿਆਂ ਨੇ ਪੈਰ ਪਸਾਰੇ ਸੀ, ਬਿਲਕੁਲ ਉਸੇ ਤਰ੍ਹਾ ਹੀ ਹੁਣ ਪੰਜਾਬ ਵਿੱਚੋਂ ਕਾਰਪੋਰੇਟ ਕੰਪਨੀਆਂ ਪੈਰ ਪੁੱਟ ਰਹੀਆਂ ਹਨ। ਕਿਸਾਨ ਅੰਦੋਲਨ ਨੂੰ ਵੇਖ ਵੱਡੇ ਕਾਰਪੋਰੇਟ ਪੰਜਾਬ ...