ਐੱਸ.ਡੀ.ਐੱਮ. ਕਰਨਾਲ ਨੂੰ ਤੁਰੰਤ ਬਰਖ਼ਾਸਤ ਕਰੇ ਸਰਕਾਰ :ਚੀਮਾ

ਚੰਡੀਗੜ੍ਹ (30 ਅਗਸਤ 2021 ) ਉਘੇ ਅਗਾਂਹ  ਵਧੂ  ਕਿਸਾਨ ਆਗੂ ਤੇ  ਨਹਿਰੂ ਯੁਵਾ ਕੇਂਦਰ ਸੰਗਠਨ ਦੇ ਕੌਮੀ ਵਾਈਸ ਚੇਅਰਮੈਨ  ਰਹੇ  ਸਰਦਾਰ ਅਮਰਦੀਪ ਸਿੰਘ ਚੀਮਾ ਨੇ ਬੀਤੇ ਕੱਲ  ਕਰਨਾਲ  ਟੋਲ ਪਲਾਜ਼ਾ  ਤੇ ਸ਼ਾਂਤੀ ਪੂਰਨ  ਧਰਨਾ  ਦੇ ਕੇ ਵਿਰੋਧ ਦਰਜ਼  ਕਰਵਾ  ਰਹੇ ਨਿਹੱਥੇ  ਕਿਸਾਨਾਂ  ਤੇ  ਕੀਤੇ  ਗਏ ਅਣ ਮਨੁੱਖੀ   ਤਸ਼ੱਦਦ  ਤੇ ਆਪਣਾ  ਸਖ਼ਤ ਰੋਸ  ਜਾਰੀ  ਕਰਦੇ ਹੋਏ ਤੁਰੰਤ ਪਰਭਾਵ  ਨਾਲ  ਐੱਸ ਡੀ.ਐੱਮ.  ਕਰਨਾਲ  ਆਯੂਸ਼  ਸਿਨਹਾ  ਨੂੰ ਨੌਕਰੀ ਤੋਂ ਬਰਖਾਸਤ  ਕਰਨ ਦੀ ਮੰਗ  ਕੇਂਦਰ ਸਰਕਾਰ ਤੇ ਹਰਿਆਣਾ  ਸਰਕਾਰ  ਕੋਲ ਕੀਤੀ ਹੈ ਕਿਉਂ ਜੋ  ਧਰਨੇ ਤੋਂ ਪਹਿਲਾਂ  ਹੀ ਇੱਕ ਗਿਣੀ  ਮਿਥੀ   ਯੋਜ਼ਨਾਂ  ਹੇਠ ਜਿਸ ਤਰ੍ਹਾਂ 2018  ਬੈਚ ਦੇ ਅਫ਼ਸਰ  ਪੁਲਿਸ  ਮੁਲਾਜ਼ਮਾਂ  ਨੂੰ ਸਖ਼ਤ ਨਿਰਦੇਸ਼ ਦਿੰਦੇ ਮੀਡੀਆ ਵਿਚ ਇਹ  ਕਹਿੰਦੇ  ਨਜ਼ਰ ਆ  ਰਹੇ ਹਨ ਕੇ   ਇਸ  ਨਾਕੇ  ਤੋਂ ਲੰਘਣ  ਵਾਲੇ ਹਰ ਕਿਸੇ ਦਾ ਸਿਰ ਫਾੜ  ਦਿਓ  ਇੱਕ  ਘਿਨੌਣੀ   ਮਾਨਸਿਕਤਾ ਦਾ ਅਸਰ  ਲੱਗ ਰਿਹਾ ਹੈ .

ਸਰਦਾਰ ਚੀਮਾ ਨੇ ਅੱਗੇ ਆਖਿਆ  ਕੇ ਅਜਿਹੇ  ਅਫ਼ਸਰ  ਮਾਣਮੱਤੀ  ਆਈ.ਏ.ਐੱਸ.  ਐਸੋਸੀਏਸ਼ਨ  ਦੇ ਨਾਮ  ਤੇ    ਧੱਬਾ    ਲਾ ਰਹੇ ਹਨ  ਤੇ ਐਸੋਸੀਏਸ਼ਨ ਦੀ  ਚੁੱਪ  ਕਿਸੇ   ਹੋਰ   ਅਣਸੁਖਾਵੀਂ   ਘਟਨਾ   ਨੂੰ ਅੰਜਾਮ  ਦੇਣ ਵੱਲ ਇਸ਼ਾਰਾ  ਕਰ ਰਹੀ ਹੈ , ਇਹ ਕਿਹੜੀ  ਨਵੀਂ   ਵਿਵਸਥਾ      ਆਈ.ਏ.ਐੱਸ. ਟ੍ਰੇਨਿੰਗ  ਵਿਚ ਆ ਗਈ ਹੈ ਜੋ  ਅਜਿਹੀ  ਪਨੀਰੀ   ਲੋਕ ਤੰਤਰਿਕ    ਦੇਸ਼ ਵਿਚ ਉਹਨਾਂ  ਲੋਕਾਂ  ਤੇ  ਰਾਜ   ਕਰਨ  ਲਈ ਭੇਜ ਰਹੀ  ਹੈ ਜਿਥੇ   ਇਤਿਹਾਸ   ਵਿਚ ਬੜੇ  ਕਾਬਿਲ  ਅਫ਼ਸਰ  ਦੇਸ਼ ਨੂੰ ਤੱਰੱਕੀ   ਦੀਆਂ ਲੀਹਾਂ ਤੇ    ਤੋਰਨ   ਲਈ  ਇਸੇ  ਸੰਸਥਾ    ਵਿਚੋਂ  ਆਏ ਸਨ 

ਸਰਦਾਰ ਚੀਮਾ ਨੇ ਬੜੀ ਦ੍ਰਿੜਤਾ ਨਾਲ ਆਖਿਆ ਕੇ ਬਤੌਰ  ਚੇਅਰਮੈਨ  ਮਾਰਕੀਟ    ਕਮੇਟੀ  ਤੇ ਮੈਂਬਰ ਜੀ.ਬੀ. ਇੰਡੀਅਨ ਕੌਂਸਲ ਆਫ ਐਗਰੀਕਲਚਰਲ  ਰਿਸਰਚ   ਉਹ  ਭਲੀ  ਭਾਂਤ  ਜਾਣਦੇ  ਸਨ  ਕੇ ਸਰਕਾਰੀ  ਮੰਡੀਆਂ  (ਏ.ਪੀ.ਐੱਮ.ਸੀ. ) ਦੀ 68%  ਤੋਂ  ਵੱਧ ਪੇਂਡੂ ਇਲਾਕੇ  ਵਾਲੇ ਦੇਸ਼ ਵਿਚ  ਕਿੰਨੀ   ਜ਼ਰੂਰਤ  ਹੈ ਤੇ ਮੋਦੀ   ਸਰਕਾਰ  ਵੱਲੋਂ  ਜੋ ਅਖੌਤੀ  ਕਿਸਾਨ  ਹਿਤੇਸ਼ੀ  3 ਖੇਤੀਬਾੜੀ  ਬਿੱਲ  ਧੱਕੇ  ਨਾਲ  ਪਾਸ  ਕਰਵਾਏ  ਹਨ ਉਹਨਾਂ ਵਿੱਚ  ਐੱਸ.ਡੀ.ਐੱਮ.  ਹੀ  ਕਿਸਾਨ ਤੇ  ਵਪਾਰੀ   ਦੇ     ਝਗੜੇ  ਦੌਰਾਨ ਫ਼ੈਸਲਾ  ਕਰਨ ਵਾਲਾ  ਅਧਿਕਾਰੀ  ਨਿਯੁਕਤ ਕੀਤਾ    ਗਿਆ   ਹੈ   ਤੇ  ਜੇ  ਐੱਸ.ਡੀ.ਐੱਮ.  ਕਰਨਾਲ  ਵਰਗੇ  ਅਫ਼ਸਰਾਂ  ਨੇ ਪ੍ਰੋਬੇਸ਼ਨ   ਪੀਰੀਅਡ   ਦੇ ਦੌਰਾਨ  ਹੀ ਅਜਿਹੀਆਂ   ਵਧੀਕੀਆਂ  ਤੇ  ਦਰਿੰਦਗੀ  ਕਰਨੀ  ਹੈ ਤੇ    ਵੱਡੇ   ਘਰਾਨਿਆਂ  ਦੇ ਮੋਢੇ  ਚੜ  ਕੇ ਭਾਜਪਾ  ਸਰਕਾਰ ਵੱਲੋਂ  ਪੇਸ਼ ਕੀਤੇ   ਬਿੱਲਾਂ  ਦੀ    ਹਕੀਕਤ   ਲੋਕਾਂ  ਸਾਹਮਣੇ  ਆ ਗਈ  ਹੈ .

ਕੀ ਪੰਜਾਬ ਦਾ ਮੀਡੀਆ ਵੀ ਫਿਰਕੂ ਧੜੇ ਦੀ ਗੋਦੀ 'ਚ ਖੇਡ ਰਿਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਹਿਲਾਂ ਨੈਸ਼ਨਲ ਮੀਡੀਆ ਗ਼ਰੀਬਾਂ ਤੇ ਅਜਿਹੇ ਇਲਜ਼ਾਮ ਲਗਾਉਂਦਾ ਸੀ ਕਿ, ਪੁਲਿਸ ਉਨ੍ਹਾਂ ਨੂੰ ਅੱਤਵਾਦੀ ਅਤੇ ਟੁਕੜੇ ਟੁਕੜੇ ਗੈਗ ਕਹਿ ਕੇ ਸਲਾਖ਼ਾਂ ਪਿੱਛੇ ਸੁੱਟ ਦਿੰਦੀ ਸੀ, ਹੁਣ ਤਾਂ ਪੰਜਾਬ ਦਾ ਮੀਡੀਆ, ਜਿਸ ਤੇ ਸਾਨੂੰ ਵਿਸਵਾਸ਼ ...

ਪੰਜਾਬ 'ਚ ਹੁਣ ਸਕ੍ਰਬ ਟਾਈਪਸ ਦਾ ਖ਼ਤਰਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਵਿਚ ਕੋਰੋਨਾ ਦੇ ਚਲਦੇ ਲੋਕਾਂ ਨੂੰਅਨੇਕਾਂ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਕਿਉਂਕਿ ਇਹ ਖਰਤਨਾਕ ਵਾਇਰਸ ਕਈ ਮੌਤਾਂ ਦਾ ਕਾਰਨ ਬਣਿਆ ਹੈ। ਪਰ ਹੁਣ ਇਕ ਹੋਰ ਖਤਰਾ ਪੰਜਾਬ ਵਿਚ ਡੇਂਗੂ, ਸਵਾਈਨ ਫ਼ਲੂ ...

ਕੀ ਕੈਪਟਨ ਅਮਰਿੰਦਰ ਕਾਂਗਰਸ ਛੱਡੇਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸੱਤ ਟਵੀਟ ਕੀਤੇ ਗਏ, ਜਿਨ੍ਹਾਂ ਵਿਚ ਉਨ੍ਹਾਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਗੰਭੀਰ ਦੋਸ਼ ਮਡ਼੍ਹੇ। ਉਨ੍ਹਾਂ ਨੇ ਕਿਹਾ ਕਿ ਸਿੱਧੂ ਹੁਣ ...

ਪੰਜਾਬ 'ਚ ਕੀ ਡੇਰਾ ਸਿਰਸਾ ਕਰਵਾ ਰਿਹੈ ਬੇਅਦਬੀਆਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਸ੍ਰੀ ਕੇਸਗੜ੍ਹ ਸਾਹਿਬ 'ਚ ਹੋਈ ਬੇਅਦਬੀ ਦੀ ਘਟਨਾ 'ਚ ਗਿ੍ਰਫ਼ਤਾਰ ਮੁਲਜ਼ਮ ਦਾ ਡੇਰਾ ਸੱਚਾ ਸੌਦਾ ਨਾਲ ਕੋਈ ਲਿੰਕ ਸਾਹਮਣੇ ਨਹੀਂ ਆਇਆ ਹੈ ਇਸ ਮਾਮਲੇ 'ਚ ਅੱਗੇ ਦੀ ਜਾਂਚ ਪੁਲਿਸ ਕਰ ਰਹੀ ਹੈ, ਇਹ ਜਾਣਕਾਰੀ ਰੋਪੜ ਪੁਲਿਸ ਐਸਪੀ ਅਜਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ...

ਕੀ ਗ਼ਰੀਬਾਂ ਪੱਖੀ ਹੋਵੇਗੀ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ...

ਕਿਸਾਨਾਂ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਨੇ, ਅਮਰਿੰਦਰ ਦੇ ਬਿਆਨ ਨੂੰ ਕੀ ਸਮਝੀਏ? ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ਼ ਸੂਬਾ ਭਰ ਵਿਚ ਰੋਸ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕੀਤੀ। ...

ਪੰਜਾਬ ਦੇ ਹਾਕਮਾਂ ਨੂੰ ਹੱਥਾਂ ਪੈਰਾਂ ਦੀ ਕਿਉਂ ਪੈ ਗਈ? (ਨਿਊਜ਼ਨੰਬਰ ਖ਼ਾਸ ਖ਼ਬਰ)

ਡਿਪਟੀ ਕਮਿਸ਼ਨਰ, ਐਸਡੀਐਮ ਅਤੇ ਤਹਿਸੀਲ ਦਫਤਰਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਅਤੇ ਸਰਕਾਰ ਦੇ ਵਿੱਚ ਮੰਗਾਂ ਦੀ ਪੂਰਤੀ ਲਈ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਸਰਕਾਰ ਦੇ ਭਰੋਸੇ ‘ਤੇ ਜੁਲਾਈ ਮਹੀਨੇ’ ਚ ...

ਪੰਜਾਬ ਦੀ ਦੀਆਂ ਸਿਆਸੀ ਪਾਰਟੀਆਂ ਨੇ ਕਿਸਾਨਾਂ ਮੂਹਰੇ ਟੇਕੇ ਗੋਡੇ, ਸਾਨੂੰ ਮਾਫ਼ ਕਰਿਓ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਲ੍ਹ ਕਿਸਾਨਾਂ ਮੂਹਰੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਗੋਡੇ ਟੇਕ ਗਈਆਂ। ਜਿਹੜੇ ਵੱਡੇ ਵੱਡੇ ਲੀਡਰਾਂ ਨੂੰ ਮਿਲਣ ਲਈ ਪੰਜਾਬ ਵਾਸੀ ਸਾਲਾਂ ਤੱਕ ਤਰਸਦੇ ਰਹੇ, ਉਹ ਕਿਸਾਨਾਂ ਮੂਹਰੇ ਝੁਕਦੇ ਹੋਏ, ਕਿਸਾਨਾਂ ਦੀ ਹਰ ਗੱਲ ਮੰਨਣ ...

ਕਿਸਾਨਾਂ ਨੇ ਕਰ ਦਿੱਤੀ ਪੰਜਾਬ ਦੇ ਸਿਆਸੀ ਲੀਡਰਾਂ ਦੀ ਝਾੜਝੰਬ! (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ 9 ਮਹੀਨਿਆਂ ਤੋਂ ਵੀ ਜਿਆਦਾ ਸਮੇ ਤੋਂ ਕਿਸਾਨ ਦਿੱਲੀ ਦੀਆ ਸਰਹੱਦਾਂ 'ਤੇ ਡਟੇ ਹੋਏ ਹਨ। ਕਿਸਾਨ ਕੇਂਦਰ ਸਰਕਾਰ ਵੱਲੋ ਪਾਸ ਕੀਤੇ ਗਏ 3 ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP 'ਤੇ ਪੱਕਾ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਅੱਜ ਚੰਡੀਗੜ੍ਹ ਵਿੱਚ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਇੱਕ ਕਚਹਿਰੀ ਲੱਗੀ। ...

ਪੰਜਾਬ 'ਚੋਂ ਆਊਟ ਹੋਇਆ ਅਡਾਨੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ ਜਿਵੇਂ ਭੱਜ ਭੱਜ ਕੇ ਕਾਰਪੋਰੇਟ ਘਰਾਣਿਆਂ ਨੇ ਪੈਰ ਪਸਾਰੇ ਸੀ, ਬਿਲਕੁਲ ਉਸੇ ਤਰ੍ਹਾ ਹੀ ਹੁਣ ਪੰਜਾਬ ਵਿੱਚੋਂ ਕਾਰਪੋਰੇਟ ਕੰਪਨੀਆਂ ਪੈਰ ਪੁੱਟ ਰਹੀਆਂ ਹਨ। ਕਿਸਾਨ ਅੰਦੋਲਨ ਨੂੰ ਵੇਖ ਵੱਡੇ ਕਾਰਪੋਰੇਟ ਪੰਜਾਬ ...