ਸੁਖਬੀਰ ਬਾਦਲ ਕਿੰਝ ਬਚੇਗਾ ਕਿਸਾਨਾਂ ਕੋਲੋਂ? (ਨਿਊਜ਼ਨੰਬਰ ਖ਼ਾਸ ਖਬਰ)

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਵੇਲੇ ਪੂਰੇ ਪੰਜਾਬ ਵਿੱਚ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ, ਉਥੇ ਹੀ ਦੂਜੇ ਪਾਸੇ ਕੈਪਟਨ ਸਰਕਾਰ ਦੀ ਵੀਂ ਪੋਲ ਖੋਲੀ ਜਾ ਰਹੀ ਹੈ। ਪਰ ਸੁਖਬੀਰ ਬਾਦਲ ਦਾ ਜਿਥੇ ਆਮ ਲੋਕ ਵਿਰੋਧ ਕਰ ਰਹੇ ਹਨ, ਉਥੇ ਹੀ ਕਿਸਾਨਾਂ ਵਲੋਂ ਵੀ ਬਾਦਲ ਨੂੰ ਘੇਰ ਕੇ ਸਵਾਲ ਕੀਤੇ ਜਾ ਰਹੇ ਹਨ।

ਹੁਣ ਕਿਰਤੀ ਕਿਸਾਨ ਯੂਨੀਅਨ ਵਲੋਂ 27 ਅਗਸਤ ਨੂੰ ਸੁਖਬੀਰ ਬਾਦਲ ਦਾ ਬਾਘਾਪੁਰਾਣਾ ਆਉਣ 'ਤੇ ਤਿੱਖਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸੇ ਨੂੰ ਲੈ ਕੇ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਬਲਾਕ ਬਾਘਾਪੁਰਾਣਾ ਦੀ ਮੀਟਿੰਗ ਹੋਈ, ਇਹ ਮੀਟਿੰਗ ਬਲਾਕ ਮੀਤ ਪ੍ਰਧਾਨ ਮੋਹਲਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇ ,ਯੂਥ ਵਿੰਗ ਆਗੂ ਬਲਕਰਨ ਸਿੰਘ ਵੈਰੋਕੇ ਨੇ ਕਿਹਾ ਕਿ ਕਿਸਾਨੀ ਮੋਰਚੇ ਵੱਲੋਂ ਲੋਕਾਂ ਦਾ ਧਿਆਨ ਖਿੱਚਣ ਲਈ ਵੋਟ ਵਟੋਰੂ ਰਾਜਨੀਤਕ ਪਾਰਟੀਆਂ ਚੋਣਾ ਦੀਆਂ ਤਿਆਰੀਆਂ ਕਰ ਰਹੀਆ ਹਨ ਅਤੇ ਪਿੰਡਾ ਵਿੱਚ ਲੋਕਾਂ ਵਿੱਚ ਵੰਡੀਆਂ ਪਾ ਰਹੀਆ ਹਨ । ਉਹਨਾ ਕਿਹਾ ਕਿ ਇਹ ਉਹ ਸਰਕਾਰ ਹੈ।

ਜਿਸਨੇ 7 ਸਾਲ ਤੋ ਜਿਆਦਾ ਸਮਾ ਬੀ,ਜੇ,ਪੀ ਨਾਲ ਗੱਠਜੋੜ ਕਰਕੇ ਨਿੱਜੀ ਕਰਨ ਅਤੇ ਕਾਲੇ ਕਨੂੰਨਾਂ ਵਰਗੇ ਕਈ ਲੋਕ ਮਾਰੂ ਕਾਨੂੰਨ ਪਾਸ ਕੀਤੇ ਸਨ। ਅਕਾਲੀ ਦਲ ਦੇ ਰਾਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ ਨਸ਼ਾ ਸ਼ਰੇਆਮ ਵਿਕਿਆ ਗੈਂਗਵਾਰ , ਬੇਰੁਜ਼ਗਾਰੀ, ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ੇ ਦੀ ਦਲਦਲ ਵੱਲ ਧੱਕਿਆ ਗਿਆ। ਜਦੋਂ ਦੇ ਖੇਤੀ ਕਾਨੂੰਨ ਪਾਸ ਕੀਤੇ ਨੇ ਉਸ ਸਮੇਂ ਤੋ ਅਕਾਲੀ ਦਲ ਨੇ ਨਾ ਕੋਈ ਟੋਲ ਪਲਾਜ਼ਾ ਅਤੇ ਨਾ ਕੋਈ ਪਟਰੋਲ ਪੰਪ ਰੋਕਿਆ ਹੈ ਅਕਾਲੀ ਦਲ ਬਾਦਲ ਸੰਗਤ ਦਰਸ਼ਨ ਦੇ ਨਾਮ ਤੇ ਲੋਕਾਂ ਦਾ ਗੁੱਸਾ ਖ਼ਾਰਜ ਕਰਨ ਤੇ ਤੁਰੀ ਹੋਈ ਹੈ।