ਗੈਂਗਸਟਰਾਂ ਦੀਆਂ ਇੱਕ ਦੂਜੇ ਨੂੰ ਧਮਕੀਆਂ: ਕੀ ਇਹ ਕਾਨੂੰਨ ਰਾਜ ਹੈ ਪੰਜਾਬ ਚ? (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ ਦਿਨ ਮੋਹਾਲੀ ਵਿਖੇ ਨੌਜਵਾਨ ਅਕਾਲੀ ਲੀਡਰ ਵਿੱਕੀ ਮਿੱਡੂਖੇੜਾ ਦਾ ਚਿੱਟੇ ਦਿਨੇ ਕਤਲ ਕਰ ਦਿੱਤਾ ਗਿਆ। ਇਸ ਕਤਲ ਦੀ ਜਿੰਮੇਵਾਰੀ ਬੰਬੀਹਾ ਗੈਂਗ ਦੇ ਵਲੋਂ ਲੰਘੀ ਸ਼ਾਮ ਤੱਕ ਲੈ ਲਈ ਗਈ। ਬੰਬੀਹਾ ਗੈਂਗ ਨੇ ਫੇਸਬੁੱਕ ਤੇ ਪੋਸਟ ਪਾ ਕੇ ਅਕਾਲੀ ਨੇਤਾ ਵਿੱਕੀ ਦੇ ਗੈਂਗਸਟਰ ਲਾਰਿਸ ਬਿਸ਼ਨੋਈ ਦੇ ਨਾਲ ਸਬੰਧ ਦੱਸੇ ਸਨ ਅਤੇ ਮੁਖਬਰੀ ਕਰਨ ਦਾ ਵਿੱਕੀ ਤੇ ਦੋਸ਼ ਲਗਾਇਆ ਗਿਆ ਸੀ।

ਕੱਲ ਤੱਕ ਕੋਈ ਵੀ ਨਹੀਂ ਸੀ ਮੰਨ ਰਿਹਾ ਕਿ ਅਕਾਲੀ ਨੇਤਾ ਵਿੱਕੀ ਜੋ ਕਿ ਹੁਣ ਇਸ ਦੁਨੀਆ ਵਿਚ ਨਹੀਂ ਹੈ, ਦੇ ਸਬੰਧ ਗੈਂਗਸਟਰ ਨਾਲ ਹੋਣਗੇ। ਪਰ ਕੱਲ ਵਿੱਕੀ ਸਮਰਥਨ ਵਿੱਚ ਪੋਸਟ ਪਾਉਂਦੇ ਹੋਏ ਲਾਰਿਸ ਬਿਸ਼ਨੋਈ ਗੈਂਗ ਨੇ ਫੇਸਬੁੱਕ ਤੇ ਲਿਖਿਆ ਕਿ,”ਰਾਮ ਰਾਮ ਸਭ ਵੀਰਾਂ ਨੂੰ, ਕੱਲ ਆਪਣੇ ਵੀਰ ਵਿੱਕੀ ਮਿੱਡੂਖੇੜਾ ਸਾਨੂੰ ਸਭ ਨੂੰ ਛੱਡ ਕੇ ਚਲਾ ਗਿਆ, ਵੀਰ ਤੇਰੀ ਕਮੀ ਕਦੀ ਪੂਰੀ ਨਹੀਂ ਹੋਣੀ, ਇਸ ਵੀਰ ਦਾ ਸਾਡੇ ਅਪਰਾਧਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਜਿਸ ਨੇ ਵੀ ਇਸ ਵੀਰ ਬਾਰੇ ਸੁਣਿਆ ਹੋਵੇਗਾ, ਅੱਛਾ ਹੀ ਸੁਣਿਆ ਹੋਵੇਗਾ। ਹੁਣ ਜ਼ਿਆਦਾ ਕੁਝ ਨਹੀਂ ਬੋਲਾਗੇ ਕਰਕੇ ਵਿਖਾਵਾਂਗੇ। ਰਹੀ ਬਾਕੀ ਗੱਲ, ਜੋ ਵੀ ਇਸ ਵੀਰ ਦੀ ਮੌਤ ਦਾ ਜਿੰਮੇਵਾਰ ਹੈ, ਉਹ ਹੁਣ ਆਪਣੀ ਮੌਤ ਦੀ ਤਿਆਰੀ ਕਰੇ।”

ਦੱਸ ਦਈਏ ਕਿ ਪੰਜਾਬ ਦੇ ਅੰਦਰ ਗੈਂਗਸਟਰਾਂ ਦੁਆਰਾ ਖੁੱਲ੍ਹੇ ਰੂਪ ਵਿੱਚ ਇਕ ਦੂਜੇ ਨੂੰ ਚੈਲੰਜ ਕੀਤਾ ਜਾ ਰਿਹਾ ਹੈ। ਇਸ ਨਾਲ ਕਾਨੂੰਨ ਵਿਵਸਥਾ ਤੇ ਵੀ ਸਵਾਲ ਉਠ ਰਹੇ ਹਨ ਕਿ ਆਖਰ ਪੁਲਿਸ ਕਤਲ ਕਰਨ ਵਾਲਿਆਂ ਨੂੰ ਅਤੇ ਕਤਲ ਕਰਕੇ ਜਿੰਮੇਵਾਰੀ ਲੈਣ ਵਾਲਿਆਂ ਨੂੰ ਕਿਉਂ ਨਹੀਂ ਕਾਬੂ ਕਰ ਪਾ ਰਹੀ?

ਅੱਜ ਜਿਵੇਂ ਲਾਰਿਸ ਬਿਸ਼ਨੋਈ ਗੈਂਗ ਨੇ ਕਤਲ ਦੀ ਧਮਕੀ ਦੂਜੀ ਧਿਰ ਨੂੰ ਦਿੱਤੀ, ਇਹ ਧਮਕੀ ਸਿੱਧੇ ਤੌਰ ਤੇ ਕਾਨੂੰਨ ਵਿਵਸਥਾ ਤੇ ਸਵਾਲ ਖੜ੍ਹੇ ਕਰਨ ਵਾਲੀ ਹੈ। ਸਰਕਾਰ, ਪੁਲਿਸ ਅਤੇ ਕਾਨੂੰਨ ਕਿਉਂ ਖਾਮੋਸ਼ ਹੈ, ਕਿਉਂ ਗੈਂਗਵਾਰਾਂ ਨੂੰ ਸ਼ਹਿ ਦੇ ਰਿਹਾ? ਕੁਝ ਦਿਨ ਪਹਿਲਾਂ ਅਮ੍ਰਿਤਸਰ ਵਿੱਚ ਵੀ ਰਾਣਾ ਕੱਧੋਪੁਰੀਆ ਦਾ ਕਤਲ ਕਰ ਦਿੱਤਾ ਗਿਆ ਸੀ, ਪਰ ਕਾਤਲ ਹਾਲੇ ਵੀ ਪੁਲਿਸ ਦੀ ਗ੍ਰਿਫਤਾਰ ਵਿਚੋਂ ਬਾਹਰ ਹਨ, ਜਦੋਂਕਿ ਕਾਤਲਾਂ ਦਾ ਪਤਾ ਵੀ ਪੁਲਿਸ ਨੂੰ ਲੱਗ ਚੁੱਕਿਆ ਹੋਇਆ।