ਕੀ ਜਿੱਤੇਗਾ ਕੱਚੇ ਅਧਿਆਪਕਾਂ ਦਾ ਮੋਰਚਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਰਕਾਰ ਨੇ ਹੁਣ ਤੱਕ ਜੋ ਵੀ ਵਾਅਦੇ ਮੁਲਾਜ਼ਮ ਵਰਗ ਦੇ ਨਾਲ ਕੀਤੇ ਹਨ, ਉਨ੍ਹਾਂ ਨੂੰ ਪੂਰਾ ਹੀ ਨਹੀਂ ਕੀਤਾ ਗਿਆ। ਜਿਸ ਦੇ ਕਾਰਨ ਮੁਲਾਜ਼ਮਾਂ ਵਿੱਚ ਸਰਕਾਰ ਖਿਲਾਫ਼ ਭਾਰੀ ਰੋਹ ਵੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਦੇ ਮੁਤਾਬਿਕ ਅੱਜ ਪੰਜਾਬ ਦਾ ਹਰ ਮੁਲਾਜ਼ਮ ਸੜਕਾਂ ਤੇ ਹੈ ਅਤੇ ਮੰਗ ਕਰ ਰਿਹਾ ਹੈ ਕਿ, ਜੋ ਵਾਅਦੇ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇ। 

ਖ਼ੈਰ, ਲੰਘੇ ਕਈ ਦਿਨਾਂ ਤੋਂ ਕੱਚੇ ਅਧਿਆਪਕਾਂ ਦਾ ਅੰਦੋਲਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਿੱਖਿਆ ਵਿਭਾਗ ਦੇ ਦਫ਼ਤਰ ਅੱਗੇ ਜਾਰੀ ਹੈ। ਏਨਾ ਅਧਿਆਪਕਾਂ ਨੇ ਕੁਝ ਸਮਾਂ ਪਹਿਲਾਂ ਸਰਕਾਰ ਵਿਰੁੱਧ ਸੰਘਰਸ਼ ਕਰਦਿਆਂ ਇਹ ਐਲਾਨ ਕੀਤਾ ਸੀ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨੂੰ ਮੰਨਿਆ ਨਹੀਂ ਜਾਂਦਾ, ਉਦੋਂ ਤੱਕ ਸਕੂਲਾਂ ਦਾ ਬਾਈਕਾਟ ਰਹੇਗਾ।

ਇਸ ਐਲਾਨ ਨੇ ਸਰਕਾਰ ਦੀਆਂ ਜੜਾਂ ਤਾਂ ਜਿਥੇ ਹਿਲਾ ਕੇ ਰੱਖ ਹੀ ਦਿੱਤੀਆਂ, ਨਾਲ ਹੀ ਕੱਚੇ ਅਧਿਆਪਕਾਂ ਅੱਗੇ ਝੁਕਣ ਲਈ ਵੀ ਮਜਬੂਰ ਕਰ ਦਿੱਤਾ। ਸਕੂਲਾਂ ਦੇ ਬਾਈਕਾਟ ਦਾ ਜਿਹੜਾ ਐਲਾਨ ਅਧਿਆਪਕਾਂ ਨੇ ਕੀਤਾ ਸੀ, ਉਸ ਫੈਸਲੇ ਨੂੰ ਕੱਲ ਸਰਕਾਰ ਨਾਲ ਮੀਟਿੰਗ ਮਗਰੋਂ ਵਾਪਸ ਲੈ ਲਿਆ ਗਿਆ ਹੈ।

ਅਧਿਆਪਕ ਜਥੇਬੰਦੀ ਨੇ ਲਿਖਤੀ ਸੁਨੇਹਾ ਵਿੱਚ ਦੱਸਿਆ ਕਿ, “ਅਧਿਆਪਕ ਸਾਥੀਓ ਸਰਕਾਰ ਨਾਲ਼ ਸਟੇਟ ਯੂਨੀਅਨ ਦੀ ਮੀਟਿੰਗ ਦੌਰਾਨ ਚੱਲ ਰਹੀ ਗੱਲਬਾਤ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ, ਕਿ ਜੋ ਆਪਣੇ ਸਕੂਲਾਂ ਦਾ ਬਾਈਕਾਟ ਦਾ ਐਲਾਨ ਕੀਤਾ ਸੀ, ਉਹ ਵਾਪਿਸ ਲਿਆ ਜਾਂਦਾ ਹੈ। ਅਧਿਆਪਕ ਸਾਥੀ ਆਪਣੇ ਸਕੂਲ ਵਿੱਚ ਹਾਜ਼ਰੀ ਵੀ ਦੇਣਗੇ ਅਤੇ ਮੁਹਾਲੀ ਧਰਨੇ ਵਿੱਚ ਵੀ ਦਿੱਤੀ ਜਾਂਦੀ ਫੋਨ ਕਾਲ ‘ਤੇ ਪਹੁੰਚਣਗੇ।”