ਮੋਤੀਆਂ ਵਾਲੀ ਸਰਕਾਰ ਦੀਆਂ ਜੜ੍ਹਾਂ 'ਚ ਬਹਿਣਗੇ ਅਧਿਆਪਕ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਰਕਾਰ ਵਲੋਂ ਜਾਣ ਬੁੱਝ ਕੇ 7000 ਰੈਗੂਲਚ ਕੰਪਿਊਟਰ ਅਧਿਆਪਕਾਂ ਤੇ ਸੀ ਐਸ ਆਰ, ਇੰਟਰਮ ਰਿਲੀਫ, ਏ.ਸੀ.ਪੀ, ਤਰਸ ਦੇ ਅਧਾਰ ਤੇ ਨੋਕਰੀ,ਮੈਡੀਕਲ ਰੀਬਰਸਮੈਂਟ ਵਰਗੀਆਂ ਸਹੂਲਤਾਂ ਲਾਗੂ ਨਹੀ ਕੀਤੀਆਂ ਜਾ ਰਹੀਆਂ। ਜਿਸ ਦੇ ਕਾਰਨ ਕੰਪਿਊਟਰ ਅਧਿਆਪਕਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। 

ਨਿਊਜ਼ਨੰਬਰ ਨਾਲ ਗੱਲਬਾਤ ਕਰਦਿਆਂ ਹੋਇਆ ਕੰਪਿਊਟਰ ਅਧਿਆਪਕ ਯੂਨੀਅਨ ਜਿਲ੍ਹਾ ਫਿਰੋਜਪੁਰ ਦੇ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਲਗਭਗ 70 ਦੇ ਕਰੀਬ ਕੰਪਿਊਟਰ ਅਧਿਆਪਕਾਂ ਦੀ ਬੇਵਕਤੀ ਮੌਤ ਦੇ ਬਾਵਜੂਦ ਵੀ ਉਹਨਾਂ ਦੇ ਆਸ਼ਰਤਾ ਨੂੰ ਕੋਈ ਨੋਕਰੀ ਜਾਂ ਸਰਕਾਰ ਵਲੋਂ ਕੋਈ ਮਦਦ ਨਹੀ ਦਿੱਤੀ ਗਈ।

ਪਿਛਲੇ ਦਿਨੀ ਕਰੋਨਾ ਡਿਊਟੀ ਕਰਦੇ ਸਮੇ ਵੀ ਕੁਝ ਕੰਪਿਊਟਰ ਅਧਿਆਪਕ ਕਰੋਨਾ ਸੰਕਰਮਤ ਹੋਣ ਕਰਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਪਰ ਸਰਕਾਰ ਵਲੋ ਐਲਾਨੀ ਗਈ 50 ਲੱਖ ਦੀ ਬੀਮਾ ਰਾਸ਼ੀ ਦਾ ਲਾਭ ਵੀ ਕੰਪਿਊਟਰ ਅਧਿਆਪਕਾਂ ਨੁੰ ਨਹੀ ਦਿੱਤਾ ਜਾ ਰਿਹਾ ਇਸ ਸਬੰਧੀ ਪਿਛਲੇ ਲੰਮੇ ਸਮੇਂ ਜਥੇਬੰਦੀ ਦੀਆਂ ਸਰਕਾਰ ਪੱਧਰ ਕਈਆਂ ਮੀਟਿੰਗਾਂ ਹੋਈਆਂ ਹਨ।

ਪ੍ਰੰਤੂ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਨੂੰ ਵੋਕੇਸ਼ਨ ਗ੍ਰੇਡ ਨਾਲ ਪੂਰੀ ਤਨਖਾਹ ਤੇ ਸਿਖਿਆ ਵਿਭਾਗ ਵਿਚ ਮਰਜ ਕਰਨ ਦੀ ਬਜਾਏ ਟਾਲ ਮਟੋਲ ਦੀ ਨੀਤੀ ਅਪਣਾਈ ਹੋਈ ਹੈ ਜਿਸ ਤੇ ਸਮੂਹ ਕੰਪਿਊਟਰ ਅਧਿਆਪਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਯੂਨੀਅਨ ਆਗੂਆਂ ਨੇ ਦੱਸਿਆ ਕਿ ਸਰਕਾਰ ਦੀ ਇਸ ਟਾਲ ਮਟੌਲ ਦੀ ਨੀਤੀ ਤੋਂ ਦੁੱਖੀ ਹੋ ਕੇ ਇੱਕ ਵਾਰ ਫਿਰ ਕੰਪਿਊਟਰ ਅਧਿਆਪਕ ਸੰਘਰਸ ਵਿੱਢਣ ਲਈ ਮਜਬੂਰ ਹੋ ਗਏ ਹਨ। ਇਸੇ ਸੰਘਰਸ ਤਹਿਤ ਕੰਪਿਊਟਰ ਅਧਿਆਪਕ ਯੂਨੀਅਨ ਵਲੋਂ 1 ਅਗਸਤ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ ਅਤੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਉ ਕੀਤਾ ਜਾਵੇਗਾ, ਜਿਸ ਵਿੱਚ ਪੰਜਾਬ ਭਰ ਦੇ ਸਮੂਹ ਕੰਪਿਊਟਰ ਅਧਿਆਪਕ ਆਪਣੇ ਪਰਿਵਾਰਾ ਸਮੇਤ ਸਾਮਿਲ ਹੋਣਗੇ ।

ਜੇਕਰ ਫਿਰ ਵੀ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਨੂੰ ਵੋਕੇਸ਼ਨ ਗ੍ਰੇਡ ਨਾਲ ਪੂਰੀ ਤਨਖਾਹ ਤੇ ਸਿਖਿਆ ਵਿਭਾਗ ਵਿਚ ਮਰਜ ਕਰਨ ਵਿਚ ਦੇਰੀ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ ਹੋਰ ਤੇਜ ਕੀਤਾ ਜਾਵੇਗਾ ।