ਇਕ ਸੜਕ ਹਾਦਸਾ, ਉਜਾੜ ਗਿਆ ਦਰਜਨਾਂ ਘਰ! (ਨਿਊਜ਼ਨੰਬਰ ਖਾਸ ਖ਼ਬਰ)

ਭਾਰਤ ਵਿੱਚ ਲਗਾਤਾਰ ਵਧ ਰਹੇ ਸੜਕ ਹਾਦਸਿਆਂ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਡਰਾਈਵਰਾਂ ਦੇ ਵੱਲੋਂ ਰਾਤ ਸਮੇਂ ਤੋਰੀਆਂ ਜਾਂਦੀਆਂ ਬੱਸਾਂ ਗੱਡੀਆਂ ਦੇ ਕਾਰਨ ਜ਼ਿਆਦਾਤਰ ਰਾਤ ਸਮੇਂ ਹਾਦਸੇ ਵਾਪਰ ਰਹੇ ਹਨ, ਜਿਸ ਦੇ ਕਾਰਨ ਅਣਗਿਣਤ ਲੋਕ ਹਾਦਸਿਆਂ ਵਿੱਚ ਮਾਰੇ ਜਾ ਰਹੇ ਹਨ। ਅਜਿਹੀ ਹੀ ਦੁਖਦਾਈ ਖਬਰ ਯੂ ਪੀ ਦੇ  ਬਾਰਾਬੰਕੀ ਤੋਂ ਸਾਹਮਣੇ ਆਈ ਹੈ। ਜਿੱਥੇ ਲੰਘੀ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਕਰੀਬ 19 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 25 ਦਰਜਨ ਦੇ ਕਰੀਬ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਯੂਪੀ ਦੇ ਬਾਰਾਂਬੰਕੀ ਵਿੱਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ 19 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ, ਜਦੋਂਕਿ 25 ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰਾਂ ਦੇ ਨਾਲ ਭਰੀ ਬੱਸ ਪੰਜਾਬ ਤੋਂ ਬਿਹਾਰ ਵੱਲ ਨੂੰ ਜਾ ਰਹੀ ਸੀ, ਪਰ ਬਾਰਾਂਬੰਕੀ ਕੋਲ ਰਸਤੇ ਵਿਚ ਬੱਸ ਖਰਾਬ ਹੋ ਗਈ।

ਬੱਸ ਡਰਾਈਵਰ ਨੇ ਬੱਸ ਨੂੰ ਸੜਕ ਕੰਡੇ ਖੜਾ ਕਰ ਦਿੱਤਾ ਅਤੇ ਬੱਸ ਵਿੱਚ ਬੈਠੇ ਮਜਦੂਰ ਬੱਸ ਦੇ ਆਸੇ ਪਾਸੇ ਸੌਂ ਗਏ। ਇਸੇ ਦੌਰਾਨ ਹੀ ਪਿੱਛੋਂ ਇਕ ਟਰੱਕ ਨੇ ਤੇਜ਼ ਰਫ਼ਤਾਰ ਨਾਲ ਖੜੀ ਬੱਸ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਟੱਕਰ ਨਾਲ ਸੁੱਤੇ ਪਏ 19 ਮਜ਼ਦੂਰਾਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ, ਜਦੋਂਕਿ 25 ਤੋਂ ਵੱਧ ਮਜ਼ਦੂਰ ਗੰਭੀਰ ਰੂਪ ਵਿਚ ਜਖਮੀ ਹੋ ਗਏ।

ਕੁੱਝ ਮਜ਼ਦੂਰਾਂ ਨੇ ਦੱਸਿਆ ਕਿ, ਸਾਨੂੰ ਕੀ ਪਤਾ ਸੀ ਕਿ ਸਾਡੇ ਸਾਥੀਆਂ ਦੀ ਮੌਤ ਇਸ ਤਰ੍ਹਾਂ ਹੋ ਜਾਵੇਗੀ। ਅਸੀਂ ਮਿਹਨਤ ਮਜ਼ਦੂਰੀ ਕਰਕੇ ਪੰਜਾਬ ਤੋਂ ਆਪਣੇ ਘਰਾਂ ਨੂੰ ਜਾ ਰਹੇ ਸਾਂ, ਪਰ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ। ਦੂਜੇ ਪਾਸੇ ਖ਼ਬਰ ਲਿਖੇ ਜਾਣ ਤੱਕ ਸਬੰਧਤ ਥਾਣੇ ਦੀ ਪੁਲਿਸ ਮੌਕੇ ਉੱਤੇ ਪੁੱਜ ਗਈ ਸੀ ਅਤੇ ਬਣਦੀ ਕਾਰਵਾਈ ਕਰ ਰਹੀ ਸੀ।