ਪ੍ਰਧਾਨ ਵੀ ਬਦਲ ਲਿਆ, ਪਰ ਸੁਲਝੀ ਨਹੀਂ ਕਾਂਗਰਸ! (ਨਿਊਜ਼ਨੰਬਰ ਖ਼ਾਸ ਖ਼ਬਰ)

ਸੀਨੀਅਰ ਕਾਂਗਰਸ ਨੇਤਾ ਅਤੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਖੁਦ ਸਵੀਕਾਰ ਕੀਤਾ ਕਿ ਹਾਲੇ ਵੀ ਕੁਝ ਮੁੱਦੇ ਅਜਿਹੇ ਹਨ ਜਿਨ੍ਹਾਂ ਦਾ ਹੱਲ ਹੋਣਾ ਬਾਕੀ ਹੈ। ਰਾਵਤ ਉਸ ਤਿੰਨ ਮੈਂਬਰੀ ਟੀਮ ਦੀ ਅਗਵਾਈ ਕਰ ਹੇ ਹਨ ਜਿਨ੍ਹਾਂ ਨੇ ਸੋਨੀਆ ਗਾਂਧੀ ਨੇ ਕੈਪਟਨ-ਸਿੱਧੂ ਵਿਵਾਦ ਸੁਲਝਾਉਣ ਦੀ ਜ਼ਿੰਮੇਵਾਰੀ ਦਿੱਤੀ ਹੈ।

ਰਾਵਤ ਨੇ ਅੱਗੇ ਕਿਹਾ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਵਿਵਾਦ ਸੁਲਝ ਗਏ ਹਨ। ਕਾਂਗਰਸ ਇਕ ਗਤੀਸ਼ੀਲ ਪਾਰਟੀ ਹੈ। ਪੰਜਾਬ ਦੇ ਸੀਨੀਅਰ ਨੇਤਾ ਦੇ ਨਾਲ-ਨਾਲ ਕੈਪਟਨ ਅਤੇ ਸਿੱਧੂ ਖੁਦ ਇਸ ਗੱਲ ਨੂੰ ਜਾਣਦੇ ਹਨ ਕਿ 2022 ਦੀਆਂ ਚੋਣਾਂ ਦੇ ਲਈ ਸਭ ਨੂੰ ਇਕੱਠਿਆਂ ਮਿਲ ਕੇ ਚੱਲਣ ਦੀ ਲੋੜ ਹੈ।

ਇਸ ਚੋਣ ਨੂੰ ਜਿੱਤਣ ਲਈ ਇਤਿਹਾਸ ਨੇ ਸਾਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਰਾਵਤ ਵਿਵਾਦ ਨੂੰ ਘਟ ਕਰਨ ਦੇ ਲਈ ਕੈਪਟਨ-ਸਿੱਧੂ ਦੀ ਤਾਰੀਫ ਵੀ ਕਰਦੇ ਹਨ। ਉਨ੍ਹਾਂ ਨੇ ਕੈਪਟਨ ਦੀ ਉਦਾਰਤਾ ਅਤੇ ਸਿੱਧੂ ਨੂੰ ਅਸ਼ੀਰਵਾਦ ਵੀ ਦਿੱਤਾ ਹੈ, ਇਸ ਲਈ ਉਨ੍ਹਾਂ ਦਾ ਧੰਨਵਾਦ।

ਰਾਵਤ ਕਹਿੰਦੇ ਹਲਕਿ ਸਾਡੇ ਉਦੇਸ਼ 2022 ਦੀਆਂ ਪੰਜਾਬ ਚੋਣਾਂ ਵਿੱਚ ਫਰੰਟ ਤੋਂ ਕੋਈ ਲੀਡ ਕਰੇ ਜਿਸ ਵਿੱਚ ਸਿੱਧੂ ਦਾ ਹਮਲਾਵਰ ਰੁਖ ਜ਼ਰੂਰੀ ਹੈ। ਸਾਨੂੰ ਕੈਪਟਨ ਦੇ ਤਜਰਬੇ ਦੀ ਵੀ ਲੋੜ ਹੈ। ਸਿੱਧੂ ਦੇ ਸੀ ਐਮ ਕੈਂਡੀਡੇਟ ਦੇ ਸਵਾਲ ‘ਤੇ ਰਾਵਤ ਕਹਿੰਦੇ ਹਨ ਕਿ ਇਸ ਫੈਸਲੇ ਨੂੰ ਸਿੱਧਾ ਹਾਈਕਮਾਨ ਦੇ ਲਈ ਛੱਡ ਦਿੱਤਾ। ਰਾਵਤ ਨੇ ਕਿਹਾ ਇਸ ਉਤੇ ਹਾਈਕਮਾਨ ਫੈਸਲਾ ਕਰੇਗੀ। ਇਸ ਦੇ ਲਈ ਹੋਰ ਵੀ ਉਮੀਦਵਾਰ ਹੋ ਸਕਦੇ ਹਨ। ਚੋਣਾਂ ਦੇ ਬਾਅਦ ਮੁੱਖ ਮੰਤਰੀ ਉਤੇ ਫੈਸਲਾ ਲੈਣ ਦਾ ਸਿਸਟਮ ਹੈ।

ਹਾਈਕਮਾਨ ਇਸ ਉਤੇ ਤਹਿ ਕਰੇਗੀ ਅਤੇ ਉਹੀ ਸਾਨੂੰ ਸਾਰਿਆਂ ਨੂੰ ਸਵੀਕਾਰ ਹੋਵੇਗਾ। ਦੱਸ ਦੇਈਏ ਕਿ ਪੰਜਾਬ ਕਾਂਗਰਸ ਵਿੱਚ ਕੈਪਟਨ-ਸਿੱਧੂ ਵਿਵਾਦ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਸ਼ੁਰੂ ਹੋ ਗਿਆ ਸੀ। ਉਦੋਂ ਸਿੱਧੂ ਨੇ ਲੰਬੀ ਵਿਖੇ ਕੈਪਟਨ ਦੇ ਖਿਲਾਫ ਬਿਆਨਬਾਜ਼ੀ ਕੀਤੀ ਸੀ। ਇਸ ਤੋਂ ਬਾਅਦ ਕੈਪਟਨ ਨੇ ਸਿੱਧੂ ਦਾ ਮੰਤਰਾਲਾ ਬਦਲ ਦਿੱਤਾ ਸੀ।