ਕਿਉਂ ਚੁੱਕ ਲਏ ਕੱਚੇ ਅਧਿਆਪਕ? (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਕੱਚੇ ਅਧਿਆਪਕਾਂ ਨੂੰ ਏਅਰਪੋਰਟ ਰੋਡ ਚੰਡੀਗੜ੍ਹ-ਮੋਹਾਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ। ਦੱਸਿਆ ਜਾਂਦਾ ਹੈ ਕਿ ਕੱਚੇ ਅਧਿਆਪਕ ਪੱਕੇ ਰੁਜ਼ਗਾਰ ਦੇ ਲਈ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਦਾ ਇਥੇ ਵਿਰੋਧ ਕਰਨ ਪੁੱਜੇ ਸਨ।

ਪਰ ਅਮਰਿੰਦਰ ਦੇ ਇਸ਼ਾਰੇ ਤੇ ਚੱਲਦੀ ਪੰਜਾਬ ਦੀ ਪੁਲਿਸ ਨੇ ਇਨਾਂ ਕੱਚੇ ਅਧਿਆਪਕਾਂ ਨੂੰ ਰੋਸ ਪ੍ਰਦਰਸ਼ਨ ਕਰਨ ਤੋਂ ਰੋਕਦਿਆਂ ਹੋਇਆ ਗ੍ਰਿਫਤਾਰ ਕਰ ਲਿਆ ਗਿਆ।

ਬੁੱਧੀਜੀਵੀ ਕਹਿੰਦੇ ਹਨ ਕਿ, ਜੇਕਰ ਸਿੱਧੂ ਅਤੇ ਕੈਪਟਨ ਲੋਕ ਹਮਾਇਤੀ ਨੇ ਤਾਂ, ਫਿਰ ਕੱਚੇ ਅਧਿਆਪਕਾਂ ਅਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਦਰਕਿਨਾਰ ਕਿਉਂ ਕਰ ਰਹੇ ਨੇ? ਕਿਰਤ ਦੀ ਲੁੱਟ ਕਰਕੇ ਇਹ ਸੱਤਾ ਤਾਂ ਹਾਸਲ ਕਰ ਲੈਣਗੇ, ਪਰ ਲੋਕ ਇਨ੍ਹਾਂ ਨੂੰ ਅਗਲੀਆਂ ਚੋਣਾਂ ਵਿੱਚ ਕਦੇ ਮਾਫ਼ ਨਹੀਂ ਕਰਨਗੇ।

ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਕਾਂਗਰਸ ਦਾ ਅਹੁਦਾ ਸੰਭਾਲਦਿਆਂ ਉਨ੍ਹਾਂ ਪੰਜਾਬ ਦੇ ਮਸਲਿਆਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਨਣਾ ਪੁਆਇਆ। ਸਿੱਧੂ ਨੇ ਆਪਣੇ ਸੰਬੋਧਨ ਦੇ ਦੌਰਾਨ ਈਟੀਟੀ ਟੈਟ ਪਾਸ ਅਧਿਆਪਕਾਂ ਦਾ ਮਸਲਾ ਚੁੱਕਦੇ ਹੋਏ ਕੈਪਟਨ ਅਮਰਿੰਦਰ ਨੂੰ ਜਲਦ ਤੋਂ ਜਲਦ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦੀ ਅਪੀਲ ਕੀਤੀ।