ਗ਼ੱਦਾਰੀ ਕਰਨ ਵਾਲਿਆਂ ਨੂੰ ਕੈਪਟਨ ਇੰਝ ਸੁੱਕਾ ਨਹੀਂ ਛੱਡਦਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ ਕੱਲ੍ਹ ਅੰਮ੍ਰਿਤਸਰ ਵਿਚ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਸ਼ਕਤੀ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿਧਾਇਕਾਂ ਨੇ ਸ਼ਮੂਲੀਅਤ ਕੀਤੀ। ਇਸ ਸ਼ਕਤੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੇ ਵਿਧਾਇਕ ਹੁਣ ਸੀਆਈਡੀ ਦੇ ਨਿਸ਼ਾਨੇ ਉਤੇ ਹਨ।

ਇਕ ਨੈਸ਼ਨਲ ਚੈਨਲ ਦੁਆਰਾ ਕੀਤੇ ਗਏ ਖ਼ੁਲਾਸੇ ਮੁਤਾਬਿਕ, ਇਨ੍ਹਾਂ ਵਿਧਾਇਕਾਂ ਉਤੇ ਗੈਰਕਾਨੂੰਨੀ ਗਤੀਵਿਧੀਆਂ ਜਿਨ੍ਹਾਂ ’ਚ ਨਜਾਇਜ਼ ਖਨਨ ਤੇ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਦੇ ਦੋਸ਼ ਲੱਗੇ ਹੋਏ ਹਨ। 

ਕੁਝ ਵਿਧਾਇਕ ਅਜਿਹੇ ਵੀ ਹਨ ਜਿਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮਦਦ ਵੀ ਮੰਗੀ ਸੀ, ਪ੍ਰੰਤੂ ਮੁੱਖ ਮੰਤਰੀ ਵੱਲੋਂ ਕੋਈ ਪ੍ਰਕਿਰਿਆ ਨਹੀਂ ਮਿਲੀ ਸੀ। ਅੰਮ੍ਰਿਤਸਰ ਵਿਖੇ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਸਾਦੇ ਕੱਪੜਿਆਂ ਵਿੱਚ ਸੀਆਈਡੀ ਦੇ ਮੁਲਾਜ਼ਮ ਮੌਜੂਦ ਸਨ। ਜਿਨ੍ਹਾਂ ਦੀ ਨਜ਼ਰ ਸਿੱਧੂ ਦੇ ਘਰ ਪਹੁੰਚਣ ਵਾਲੇ ਵਿਧਾਇਕਾਂ ਉਤੇ ਸੀ।

ਮੁਲਾਜ਼ਾਮਾ ਵੱਲੋਂ ਦੱਸਿਆ ਗਿਆ ਹੈ ਕਿ ਉਹ ਸਿਰਫ ਆਪਣੀ ਡਿਊਟੀ ਕਰ ਰਹੇ ਹਨ। ਸੂਤਰਾਂ ਮੁਤਾਬਕ ਦੱਸਿਆ ਗਿਆ ਹੈ ਕਿ ਕੁਝ ਵਿਧਾਇਕਾਂ ਉਤੇ ਅਤੇ ਉਨ੍ਹਾਂ ਦੇ ਸਹਿਯੋਗੀਆਂ ਜੋ ਕਿ ਸਿੱਧੂ ਦੇ ਨਾਲ ਸਨ, ਉਪਰ ਗੰਭੀਰ ਦੋਸ਼ ਹਨ। ਉਹ ਦਾ ਨਜਾਇਜ਼ ਕੰਮਾਂ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਉਤੇ ਸ਼ਾਮਲ ਰਹੇ ਹਨ। ਇਸ ਵਿੱਚ ਨਜਾਇਜ਼ ਖਨਨ ਅਤੇ ਸ਼ਰਾਬ ਦਾ ਧੰਦਾ ਸ਼ਾਮਲ ਹੈ।