ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਾਬ ਕਾਂਗਰਸ ‘ਚ ਕਾਟੋ ਕਲੇਸ਼ ਜਾਰੀ ਹੈ। ਇਹ ਕਾਟੋ ਕਲੇਸ਼ ਕੁੱਕੜਾਂ ਦੀ ਲੜਾਈ ਨਾਲੋਂ ਵੀ ਭੈੜਾ ਹੈ। ਲੀਡਰਾਂ ਦੀ ਗੰਦੀ ਸੋਚ ਅਤੇ ਕੁਰਸੀ ਦੀ ਭੁੱਖ ਨੇ ਮੁਰਦਿਆਂ ਨੂੰ ਵੀ ਬੋਲਣ ਲਾ ਦਿੱਤਾ ਹੈ।

ਗੱਲ ਕੋਈ ਬਹੁਤੀ ਪੁਰਾਣੀ ਨਹੀਂ। ਇਹ ਪਿਛਲੇ 5-6 ਮਹੀਨਿਆਂ ਤੋਂ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਵਿਚਾਲੇ ਅਜਿਹੀ ਤੂੰ-ਤੂੰ ਮੈਂ-ਮੈਂ ਹੋਈ ਹੈ ਕਿ ਦੱਸਣ ਲੱਗਿਆਂ ਵੀ ਸ਼ਰਮ ਆਉਂਦੀ ਹੈ ਕਿ ਸਿਆਣੇ ਬਿਆਣੇ ਲੀਡਰ ਕੁੱਕੜਾਂ ਵਾਂਗ ਲੜਾਈ ਲੜ ਰਹੇ ਨੇ।

ਕੈਪਟਨ ਅਮਰਿੰਦਰ ਨੇ ਪਹਿਲਾਂ ਤਾਂ ਦੋ ਸਾਲ ਨਵਜੋਤ ਸਿੱਧੂ ਨੂੰ ਖੁੱਡੇ ਲਾਈਨ ਲਾਈ ਰੱਖਿਆ। ਹੁਣ ਜਦੋਂ ਉਹ ਆਪਣੀ ਹੀ ਪਾਰਟੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਕਟਿਹਰੇ ਵਿੱਚ ਖੜਾ ਕਰ ਰਿਹਾ ਹੈ ਤਾਂ ਅਮਰਿੰਦਰ ਨੂੰ ਪਿੱਸੂ ਪੈਣੇ ਸ਼ੁਰੂ ਹੋ ਗਏ ਹਨ।

ਦੱਸਣਾ ਬਣਦਾ ਹੈ ਕਿ ਪਾਸ਼ ਦੀ ਕਵਿਤਾ ਸਭ ਤੋਂ ਖਤਰਨਾਕ ਦੀਆਂ ਕੁੱਝ ਸਤਰਾਂ ਹਨ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ।

ਪਾਸ਼ ਦੀ ਕਵਿਤਾ ਸਭ ਤੋਂ ਖਤਰਨਾਕ ਦੀਆਂ ਇਹ ਸਤਰਾਂ ਨਵਜੋਤ ਸਿੱਧੂ ਤੇ ਅਹਿਮ ਢੁੱਕਦੀਆਂ ਹਨ ਕਿ ਸ਼ਾਂਤੀ ਜਾਂ ਚੁੱਪੀ ਸਭ ਤੋਂ ਖਤਰਨਾਕ ਹੁੰਦੀ ਹੈ। ਸਿੱਧੂ ਦੀ ਦੋ ਸਾਲਾਂ ਚੁੱਪੀ ਨੇ ਕਾਂਗਰਸ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ। ਜਿਸ ਤੋਂ ਅਮਰਿੰਦਰ ਦੀ ਬੋਲਤੀ ਬੰਦ ਤਾਂ ਹੋ ਗਈ ਹੈ।

ਲੱਗਦਾ ਹੈ ਕਿ ਪਾਸ਼ ਦੀ ਕਵਿਤਾ ਦੇ ਦੱਸੇ ਰਾਹ ਤੇ ਚੱਲਦਿਆਂ ਨਵਜੋਤ ਸਿੱਧੂ ਨੇ ਝੰਡੀ ਗੱਡ ਕੇ ਵਿਰੋਧੀਆਂ ਨੂੰ ਖੁੱਡੇ ਵਿੱਚ ਤਾੜ ਦਿੱਤਾ ਹੈ।