ਆਖ਼ਰ ਕਿਉਂ ਹੋਈ ਤਾਲਿਬਾਨ ਦੀ ਸ਼ਕਤੀ ਏਨੀ ਵੱਡੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਤਾਲਿਬਾਨ ਦੀ ਸ਼ਕਤੀ ਕਿਉਂ ਵੱਡੀ ਹੋਈ, ਤਾਲਿਬਾਨ ਸੱਤਾ ਲੁੱਟਣ ਦੇ ਨਜਦੀਕ ਕਿਉਂ ਪਹੁੰਚ ਗਏ? ਦਰਅਸਲ ਇਸ ਦੇ ਪਿੱਛੇ ਤਾਲਿਬਾਨ ਦੇ ਨਾਲ ਸ਼ਾਂਤੀ ਗੱਲਬਾਤ ਦਾ ਸਿਧਾਂਤ ਅਤੇ ਅਮਰੀਕਾ ਦੀ ਵਾਪਸੀ ਹੈ ਤਾਲਿਬਾਨ ਦੇ ਨਾਲ ਸ਼ਾਂਤੀ ਗੱਲਬਾਤ ਕੋਈ ਅੱਜ ਨਹੀਂ, ਸਗੋਂ 5 ਸਾਲ ਤੋਂ ਚੱਲ ਰਹੀ ਹੈ ਡੋਨਾਲਡ ਟਰੰਪ ਨੇ ਸ਼ਾਂਤੀ ਗੱਲਬਾਤ ਨੂੰ ਤੇਜ਼ੀ ਦਿੱਤੀ ਸੀ।

ਟਰੰਪ ਨੇ ਅਫ਼ਗਾਨਿਸਤਾਨ ਤੋਂ ਨਿਕਲਣ ਦੀ ਬਚਨਬੱਧਤਾ ਪ੍ਰਗਟਾਈ ਸੀ ਅਫ਼ਗਾਨਿਸਤਾਨ ਸਰਕਾਰ, ਅਮਰੀਕਾ, ਪਾਕਿਸਤਾਨ ਅਤੇ ਤਾਲਿਬਾਨ ਵਿਚਕਾਰ ਸ਼ਾਂਤੀ ਗੱਲਬਾਤ ਚੱਲੀ ਕਤਰ ‘ਚ ਤਾਲਿਬਾਨ ਦਾ ਸਿਆਸੀ ਦਫ਼ਤਰ ਖੁੱਲ੍ਹਿਆ ਕਤਰ ‘ਚ ਤਾਲਿਬਾਨ ਦਾ ਸਿਆਸੀ ਦਫ਼ਤਰ ਖੁੱਲ੍ਹਣ ਨਾਲ ਤਾਲਿਬਾਨ ਨੂੰ ਬਹੁਤ ਲਾਭ ਹੋਇਆ।

ਅੰਤਰਰਾਸ਼ਟਰੀ ਮਾਨਤਾਵਾਂ ਉਸ ਨੂੰ ਮਿਲ ਗਈਆਂ ਅਰਬ ਦੇ ਕੱਟੜਪੰਥੀਆਂ ਅਤੇ ਯੂਰਪ ਦੇ ਮੁਸਲਿਮ ਸੰਗਠਨਾਂ ਤੋਂ ਤਾਲਿਬਾਨ ਦੇ ਉਪਰ ਧਨ ਦੀ ਬਰਸਾਤ ਹੋਣ ਲੱਗੀ ਧਨ ਦੀ ਬਹੁਲਤਾ ਨਾਲ ਹਥਿਆਰਾਂ ਦੀ ਕਮੀ ਦੂਰ ਹੋਈ, ਨਵੇਂ ਹਥਿਆਰ ਮਿਲੇ ਸ਼ਾਂਤੀ ਗੱਲਬਾਤ ਕਾਰਨ ਅਮਰੀਕੀ ਅਤੇ ਅਫ਼ਗਾਨਿਸਤਾਨ ਫੌਜੀਆਂ ਨੂੰ ਕਮਜ਼ੋਰ ਕਰ ਦਿੱਤਾ ਗਿਆ, ਉਨ੍ਹਾਂ ਦੇ ਹੱਥ ਬੰਨ੍ਹ ਦਿੱਤੇ ਗਏ, ਇਸ ਦੌਰਾਨ ਤਾਲਿਬਾਨ ਨੇ ਆਪਣੇ ਆਪ ਨੂੰ ਮਜ਼ਬੂਤ ਅਤੇ ਹਥਿਆਰਾਂ ਨਾਲ ਲੈਸ ਕੀਤਾ।

ਅੰਤਰਰਾਸ਼ਟਰੀ ਜਗਤ ‘ਚ ਇਹ ਲੱਭਿਆ ਜਾ ਰਿਹਾ ਹੈ ਕਿ ਅਫ਼ਗਾਨਿਸਤਾਨ ‘ਚ ਅਮਰੀਕਾ ਨੇ ਅਫਗਾਨਿਤਸਾਨ ‘ਚ ਆਪਣਾ ਹੀ ਨੁਕਸਾਨ ਕੀਤਾ ਹੈ, ਅਮਰੀਕਾ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਕਿੰਨੇ ਦਿਨਾਂ ਅੰਦਰ ਸੱਤਾ ‘ਤੇ ਕਾਬਜ ਹੋਵੇਗਾ?