ਵੋਟ ਕੌਣ ਪਾਊ, ਏਨਾਂ ਰੌਲੇ ਦੀਆਂ ਪੰਡਾਂ ਨੂੰ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਜਿਹੜੇ ਲੜ੍ਹਾਈ ਚੱਲ ਰਹੀ ਹੈ, ਇਹਦੇ ਤੋਂ ਪੰਜਾਬ ਵਾਸੀ ਬੇਹੱਦ ਦੁਖੀ ਹਨ। ਦੋਵਾਂ ਵਿਚਕਾਰ ਏਨਾ ਜਿਆਦਾ ਰੌਲਾ ਪੈ ਰਿਹਾ ਹੈ ਕਿ, ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕੀ ਕਰਨ? ਕਿਉਂਕਿ ਲੋਕਾਂ ਦੇ ਮੁੱਦਿਆਂ ਤੋਂ ਹੱਟ ਕੇ ਇਸ ਵੇਲੇ ਪ੍ਰਧਾਨਗੀ ਦਾ ਰੌਲਾ ਜਿਆਦਾ ਪੈ ਰਿਹਾ ਹੈ।

ਸਵਾਲ ਇਹ ਹੈ ਕਿ ਏਨਾ ਰੌਲੇ ਦੀਆਂ ਪੰਡਾਂ ਨੂੰ ਲੋਕ ਵੋਟਾਂ ਪਾ ਕੇ ਸੱਤਾ ਵਿੱਚ ਦੁਬਾਰਾ ਲਿਆਉਣਗੇ? ਖ਼ੈਰ, ਕੱਲ ਵੀ ਮੀਟਿੰਗਾਂ ਦਾ ਦੌਰ ਜਾਰੀ ਰਿਹਾ, ਪਰ ਕੋਈ ਹੱਲ ਨਹੀਂ ਨਿਕਲਿਆ। ਹੁਣ ਖ਼ਬਰ ਆ ਰਹੀਆਂ ਹਨ ਕਿ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਕਪਤਾਨ ਬਣਾਇਆ ਜਾ ਰਿਹਾ ਹੈ। ਇਸ ਦਾ ਅੰਤਮ ਫੈਸਲਾ ਅੱਜ ਲਿਆ ਜਾ ਸਕਦਾ ਹੈ।

ਮੰਨਿਆ ਜਾ ਰਿਹਾ ਹੈ ਕਿ ਹੁਣ ਕਾਂਗਰਸ ਹਾਈਕਮਾਨ ਦਾ ਹੱਥ ਸਿੱਧੂ ਨਾਲ ਹੈ। ਸਿੱਧੂ ਨੂੰ ਪੰਜਾਬ ਕਾਂਗਰਸ ਦਾ ਕਪਤਾਨ ਬਣਾਉਣ ਨੂੰ ਹਾਈਕਮਾਨ ਵੀ ਕਾਹਲੀ ਹੈ। ਸਿੱਧੂ ਦੇ ਨਾਮ ‘ਤੇ ਪਹਿਲਾਂ ਹੀ ਮੋਹਰ ਲੱਗ ਗਈ ਸੀ, ਪਰ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਕਾਰਨ ਅਧਿਕਾਰਤ ਐਲਾਨ ਨਹੀਂ ਹੋਇਆ ਸੀ। ਕੱਲ੍ਹ ਹਰੀਸ਼ ਰਾਵਤ ਦੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਇਹ ਰਸਮ ਅੱਜ ਵੀ ਨਿਭਾਈ ਜਾ ਸਕਦੀ ਹੈ।

ਸੂਤਰਾਂ ਅਨੁਸਾਰ, ਅੱਜ ਐਲਾਨ ਕੀਤਾ ਜਾ ਸਕਦਾ ਹੈ ਕਿ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਅਤੇ ਚਾਰ ਕਾਰਜਕਾਰੀ ਪ੍ਰਧਾਨ ਬਣਾਏ ਜਾਣਗੇ। ਡਿਪਟੀ ਮੁੱਖ ਮੰਤਰੀ ਦਾ ਅਹੁਦਾ ਵੀ ਪੰਜਾਬ ਵਿਚ ਪ੍ਰਸਤਾਵ ਸੀ ਪਰ ਅਜਿਹਾ ਹੋ ਵੀ ਸਕਦਾ ਹੈ ਅਤੇ ਨਹੀਂ ਵੀ, ਭਾਵ ਅੰਤਮ ਫੈਸਲਾ ਲੈਣਾ ਅਜੇ ਬਾਕੀ ਹੈ।