ਕੀ ਹੁਣ ਹੋਰ ਭਾਜਪਾਈ ਵੀ ਛੱਡਣਗੇ ਪਾਰਟੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ ਦਿਨ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਭਾਜਪਾ ਦੇ ਉੱਚ ਆਗੂਆਂ ਨੇ ਪਾਰਟੀ ਵਿੱਚੋਂ 6 ਸਾਲਾਂ ਵਾਸਤੇ ਮੁਅੱਤਲ ਕਰ ਦਿੱਤਾ। ਅਨਿਲ ਜੋਸ਼ੀ ਨੂੰ ਪਾਰਟੀ ਵਿੱਚੋਂ ਕੱਢਣ ਦੀ ਖ਼ਬਰ ਜਿਵੇਂ ਹੀ ਸੂਝਵਾਨ ਅਤੇ ਪੁਰਾਣੇ ਭਾਜਪਾਈ ਲੀਡਰਾਂ ਤੱਕ ਪੁੱਜੀ, ਉਨ੍ਹਾਂ ਨੇ ਇਸ ਗੱਲ ਦੀ ਨਿਖੇਧੀ ਕੀਤੀ। ਜੋਸ਼ੀ ਨੂੰ ਤਾਂ ਭਾਜਪਾ ਨੇ ਪਾਰਟੀ ਵਿੱਚੋਂ ਕੱਢ ਦਿੱਤਾ ਹੈ।

ਪਰ ਹੁਣ ਕਈ ਹੋਰ ਭਾਜਪਾਈ ਲੀਡਰਾਂ ਵੱਲੋਂ ਵੀ ਪਾਰਟੀ ਨੂੰ ਅਲਵਿਦਾ ਆਖਣ ਦੀ ਤਿਆਰੀ ਖਿੱਚ ਲਈ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਉਕਤ ਭਾਜਪਾਈ ਲੀਡਰਾਂ ਦੇ ਨਾਂਅ ਸਾਹਮਣੇ ਆ ਜਾਣਗੇ, ਪਰ ਹੁਣ ਜੋ ਅਨਿਲ ਜੋਸ਼ੀ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ ਗਿਆ ਹੈ, ਉਹਦੇ ਬਾਰੇ ਵਿੱਚ ਭਾਜਪਾ ਦੇ ਸੀਨੀਅਰ ਲੀਡਰ ਅਤੇ ਪੰਜਾਬ ‘ਚ ਬੀਜੇਪੀ ਦੇ ਕਾਰਜਕਾਰੀ ਮੈਂਬਰ ਮੋਹਿਤ ਗੁਪਤਾ ਨੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਪਾਰਟੀ ਤੋਂ 6 ਸਾਲ ਲਈ ਮੁਅੱਤਲ ਕਰਨ ਦੀ ਨਿਖੇਧੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਅਨਿਲ ਜੋਸ਼ੀ ਨੂੰ ਪਾਰਟੀ ‘ਚੋਂ ਕੱਢਣ ਦਾ ਫੈਸਲਾ ਜਲਦਬਾਜ਼ੀ ‘ਚ ਲਿਆ ਗਿਆ ਫੈਸਲਾ ਹੈ। ਮੋਹਿਤ ਗੁਪਤਾ ਨੇ ਕਿਹਾ ਜੋਸ਼ੀ ਪਾਰਟੀ ਦੇ ਸੀਨੀਅਰ ਵਰਕਰ ਸਨ। ਜਿੰਨ੍ਹਾਂ ਦਾ ਸੂਬੇ ‘ਚ ਪਾਰਟੀ ਨੂੰ ਮਜਬੂਤ ਕਰਨ ‘ਚ ਵੱਡਾ ਯੋਗਦਾਨ ਸੀ। ਉਨ੍ਹਾਂ ਆਪਣੀ ਹੀ ਪਾਰਟੀ ‘ਤੇ ਬੋਲਦਿਆਂ ਕਿਹਾ ਕਿ ਕਿ ਸੂਬੇ ‘ਚ ਲੀਡਰਸ਼ਿਪ ਨੇ ਆਪਣੇ ਸਵਾਰਥੀ ਹਿੱਤਾਂ ਲਈ ਜਲਦਬਾਜ਼ੀ ‘ਚ ਜੋਸ਼ੀ ਨੂੰ ਪਾਰਟੀ ‘ਚੋਂ ਕੱਢਣ ਦਾ ਫੈਸਲਾ ਕੀਤਾ।

ਇਹ ਫੈਸਲਾ ਲੈਣ ਲੱਗਿਆਂ ਤੱਥਾਂ ਨੂੰ ਵੀ ਨਜ਼ਰ ਅੰਦਾਜ਼ ਕੀਤਾ ਗਿਆ। ਦੱਸ ਦੇਈਏ ਕਿ ਅਨਿਲ ਜੋਸ਼ੀ ਨੂੰ ਪਾਰਟੀ ‘ਚੋਂ ਛੇ ਸਾਲ ਲਈ ਬਾਹਰ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕਈ ਬੀਜੇਪੀ ਲੀਡਰ ਆਪਣੀ ਹੀ ਪਾਰਟੀ ਦੇ ਇਸ ਫੈਸਲੇ ਦੇ ਖਿਲਾਫ ਹਨ।