ਭਾਜਪਾਈਆਂ ਵੱਲੋਂ ਆਪਣੀ ਸਰਕਾਰ ਦੇ ਵਿਰੁੱਧ ਹੱਲਾ ਬੋਲ ਅਤੇ ਕਿਸੇ ਹੋਰ ਪਾਰਟੀ ਨਾਲ ਗੱਠਜੋੜ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ ਭਾਰਤ ਦੀ ਹਾਲਤ ਬੇਹੱਦ ਮਾੜੀ ਹੋਈ ਪਈ ਹੈ। ਪੰਜਾਬ ਭਾਜਪਾ ਦੇ ਲੀਡਰਾਂ ਹੁਣ ਆਪਣੇ ਕੇਂਦਰ ਵਿੱਚ ਬੈਠੇ ਅਕਾਵਾਂ ਨੂੰ ਕੋਸਣ 'ਤੇ ਜ਼ੋਰ ਦੇ ਰਹੇ ਹਨ। ਲਗਾਤਾਰ ਪੰਜਾਬ ਭਾਜਪਾ ਦੇ ਲੀਡਰਾਂ ਦੁਆਰਾ ਜਿਸ ਪ੍ਰਕਾਰ ਕਿਸਾਨਾਂ ਤੋਂ ਇਲਾਵਾ ਵਿਦਿਆਰਥੀਆਂ ਅਤੇ ਦਲਿਤਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਜਾ ਰਿਹਾ ਹੈ, ਉਹਦੇ ਤੋਂ ਇੱਕ ਗੱਲ ਸਾਫ਼ ਹੈ ਕਿ ਭਾਜਪਾ ਨੂੰ ਪੰਜਾਬ ਦੇ ਵਿੱਚ ਆਪਣੀ ਹਾਰ ਸਾਫ਼ ਤੌਰ 'ਤੇ ਵਿਖਾਈ ਦਿੱਸਦੀ ਹੈ ਤਾਂ ਹੀ ਇਹ ਕਿਸਾਨਾਂ ਨੂੰ ਗਲੇ ਲਗਾਉਣ ਦਾ ਨਾਟਕ ਕਰ ਰਹੀ ਹੈ। 

ਪੰਜਾਬ ਵਿੱਚ ਭਾਜਪਾ ਨੂੰ ਜਿਸ ਤਰ੍ਹਾਂ ਪਿਛਲੀਆਂ ਨਗਰ ਕੌਂਸਲ, ਨਗਰ ਨਿਗਮ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਦੇ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਉਹਦੇ ਤੋਂ ਜਾਪਦਾ ਹੈ ਕਿ ਅਗਲੀਆਂ ਚੋਣਾਂ ਦੇ ਵਿੱਚ ਭਾਜਪਾ ਦਾ ਇਹੋ ਹਾਲ ਹੀ ਬਰਕਰਾਰ ਰਹੇਗਾ। ਕਿਸਾਨਾਂ ਦੁਆਰਾ ਜਿਹੜਾ ਬੀੜਾ ਕੇਂਦਰੀ ਹਾਕਮਾਂ ਤਾਨਾਸ਼ਾਹੀ ਖ਼ਿਲਾਫ਼ ਚੁੱਕਿਆ ਹੋਇਆ ਹੈ, ਉਹ ਬੀੜਾ ਹੀ ਭਾਜਪਾ ਨੂੰ ਹਾਰ ਵੱਲ ਲਿਜਾ ਸਕਦਾ ਹੈ। ਇੱਥੇ ਇੱਕ ਗੱਲ ਦੱਸਣੀ ਬਣਦੀ ਹੈ ਕਿ, ਭਾਜਪਾ ਕਿਸੇ ਪੰਜਾਬ ਦੀ ਪਾਰਟੀ ਨਾਲ ਗੱਠਜੋੜ ਕਰ ਲਵੇ ਤਾਂ ਬਚ ਸਕਦੀ ਹੈ। 

ਦੱਸਦੇ ਚੱਲੀਏ ਕਿ ਕੱਲ੍ਹ ਸਾਬਕਾ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਲੀਡਰ ਅਨਿਲ ਜੋਸ਼ੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਬੋਲਦਿਆਂ ਹੋਇਆ ਆਪਣੀ ਹੀ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ, ਉਥੇ ਹੀ ਦੂਜੇ ਪਾਸੇ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਆਪਣੇ ਹੀ ਪੰਜਾਬ ਭਾਜਪਾ ਦੇ ਸੀਨੀਅਰ ਲੀਡਰਾਂ ਨੂੰ ਕੋਸਦਿਆਂ ਹੋਇਆ ਇੱਕ ਵੱਡਾ ਬਿਆਨ ਦਿੱਤਾ ਹੈ, ਜਿਸ ਤੋਂ ਬਾਅਦ ਇਹ ਲੱਗ ਰਿਹਾ ਹੈ ਕਿ ਮਾਸਟਰ ਮੋਹਨ ਲਾਲ ਵੀ ਥੋੜ੍ਹਾ ਸਮਾਂ ਹੀ ਭਾਜਪਾ ਵਿੱਚ ਰਹਿਣਗੇ। 

ਦਰਅਸਲ, ਮਾਸਟਰ ਮੋਹਨ ਲਾਲ ਦਾ ਬਿਆਨ ਅਨਿਲ ਜੋਸ਼ੀ ਤੋਂ ਇੱਕ ਦਿਨ ਬਾਅਦ ਆਇਆ ਹੈ। ਮੋਹਨ ਲਾਲ ਨੇ ਆਪਣੇ ਇੱਕ ਬਿਆਨ ਵਿੱਚ ਕੱਲ੍ਹ ਕਿਹਾ ਕਿ, ਪੰਜਾਬ ਭਾਜਪਾ ਦੀ ਇਕਾਈ ਦਿੱਲੀ ਦਰਬਾਰ ਵਿੱਚ ਕਿਸਾਨਾਂ ਦੇ ਦਰਦ ਨੂੰ ਸਮਝਾਉਣ ਵਿੱਚ ਨਾਕਾਮ ਰਹੀ ਹੈ। ਇਸ ਦਾ ਨੁਕਸਾਨ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿੱਚ ਹੋਣ ਲਗਭਗ ਤੈਅ ਹੈ।

ਇਸ ਲਈ ਸਿੱਧੇ ਤੌਰ 'ਤੇ ਪੰਜਾਬ ਭਾਜਪਾ ਦੇ ਪ੍ਰਧਾਨ ਵੀ ਜ਼ਿੰਮੇਵਾਰ ਹੈ। ਜਿਸ ਤਰ੍ਹਾਂ ਜੋਸ਼ੀ ਅਤੇ ਲਾਲ ਆਪਣੀ ਪਾਰਟੀ 'ਤੇ ਸਵਾਲ ਚੁੱਕ ਰਹੇ ਹਨ, ਕੀ ਇਸ ਤੋਂ ਲੱਗਦਾ ਨਹੀਂ ਕਿ ਪੰਜਾਬ ਭਾਜਪਾ ਦੇ ਲੀਡਰ ਕਰਨਗੇ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਕਰਕੇ ਪੰਜਾਬ ਦੇ ਅੰਦਰ ਆਪਣੀ ਪਕੜ ਮਜਬੂਤ ਬਣਾਉਣਗੇ?