ਰਾਮ ਰਹੀਮ ਜੇਲ੍ਹ 'ਚ ਨਹੀਂ! (ਨਿਊਜ਼ਨੰਬਰ ਖ਼ਾਸ ਖ਼ਬਰ)

ਆਪਣੀਆਂ ਭਗਤਣੀਆਂ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਦੀ ਸਜ਼ਾ ਭੁਗਤ ਰਿਹਾ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਇੰਨੀਂ ਦਿਨੀਂ ਜੇਲ੍ਹ ਵਿੱਚ ਨਹੀਂ ਹੈ। ਕਿਉਂਕਿ ਉਹਦਾ ਇਲਾਜ਼ ਚੱਲ ਰਿਹਾ ਹੈ ਅਤੇ ਉਹ ਗੁਰੂਗ੍ਰਾਮ ਦੇ ਇੱਕ ਹਸਪਤਾਲ ਵਿਖੇ ਦਾਖ਼ਲ ਹੈ। ਪਰ, ਇਹ ਕਿਹੋ ਜਿਹਾ ਵਕਤ ਆਇਆ ਹੋਇਆ ਹੈ ਕਿ ਸਾਧਵੀਆਂ ਦੇ ਨਾਲ ਬਲਾਤਾਕਰ ਅਤੇ ਪੱਤਰਕਾਰ ਦੇ ਕਤਲ ਕੇਸ ਦੇ ਵਿੱਚ 20-20 ਸਾਲ ਦੀ ਸਜ਼ਾ ਦੇ ਕੈਦੀ ਨੂੰ ਸਰਕਾਰ ਅਤੇ ਪ੍ਰਸਾਸ਼ਨ ਖੁੱਲ੍ਹੇ ਤੌਰ 'ਤੇ ਜੇਲ੍ਹ ਦੀ ਬਿਜਾਏ, ਹਸਪਤਾਲ ਦੀ ਸੈਰ ਕਰਵਾ ਰਿਹੈ। 

ਰਾਮ ਰਹੀਮ ਦੇ ਪੈਰੋਕਾਰ ਮੰਨਦੇ ਨੇ ਕਿ, ਰਾਮ ਰਹੀਮ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਹੈ, ਪਰ ਨੈਗਟਿਵ ਰਿਪੋਰਟ ਤੋਂ ਠੀਕ ਇੱਕੋ ਦਿਨ ਪਹਿਲੋਂ ਇਹ ਖ਼ਬਰ ਸਾਹਮਣੇ ਆਈ ਕਿ ਰਾਮ ਰਹੀਮ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ। ਭਲਾ ਕੁੱਝ ਘੰਟਿਆਂਵਿੱਚ ਹੀ ਰਾਮ ਰਹੀ ਦੀ ਰਿਪੋਰਟ ਕਿਵੇਂ ਬਦਲ ਗਈ? ਐਸ਼ ਪ੍ਰਸਤੀ ਦੀ ਜ਼ਿੰਦਗੀ ਦਾ ਆਨੰਦ ਮਾਣ ਰਿਹਾ ਬਲਾਤਕਾਰੀ ਰਾਮ ਰਹੀਮ 2021 ਤੋਂ ਜੇਲ੍ਹ ਦੇ ਅੰਦਰ ਘੱਟ ਅਤੇ ਬਾਹਰੀ ਫੇਰੀਆਂ 'ਤੇ ਜ਼ਿਆਦਾ ਰਿਹਾ ਹੈ। ਭਾਵੇਂ ਕਿਸੇ ਹਵਾਲਾਤੀ ਨੂੰ ਏਨੀ ਛੂਟ ਨਾ ਮਿਲਦੀ ਹੋਵੇ, ਜਿੰਨੀਂ ਰਾਮ ਰਹੀਮ ਨੂੰ ਮਿਲਦੀ ਹੈ। 

ਪਰ, ਇਹੀ ਛੂਟ ਤਾਂ, ਰਾਮ ਰਹੀਮ ਨੂੰ ਵੀਵੀਆਈ ਸਹੂਲਤਾਂ ਪ੍ਰਦਾਨ ਕਰਵਾ ਰਹੀ ਹੈ ਸਰਕਾਰ ਪਾਸਿਓ! ਖ਼ਬਰਾਂ ਆਈਆਂ ਨੇ ਕਿ ਕਰੀਬ ਦੋ ਦਿਨ ਪਹਿਲੋਂ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਬਾਬੇ ਨੂੰ ਮਿਲਣ ਲਈ ਗੁਰੂਗ੍ਰਾਮ ਪਹੁੰਚੀ ਅਤੇ ਹਨੀਪ੍ਰੀਤ ਨੂੰ ਰਾਮ ਰਹੀਮ ਦਾ ਅਟੈਂਡੈਂਟ ਲਗਾ ਦਿੱਤਾ ਗਿਆ ਅਤੇ ਇਹਦੇ ਲਈ ਹਨੀਪ੍ਰੀਤ ਦਾ ਕਾਰਡ ਬਣ ਗਿਆ, ਪਰ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਸਾਧਵੀਆਂ ਦੇ ਨਾਲ ਬਲਾਤਾਕਰ ਕਰਨ ਦੇ ਦੋਸ਼ੀਅਤੇ ਖ਼ਤਰਨਾਕ ਕੈਦੀ ਨੂੰ ਕੋਈ ਬਾਹਰੀ ਅਟੈਂਡੈਂਟ ਕਿਵੇਂ ਬਣਾਇਆ ਜਾ ਸਕਦਾ ਹੈ? 

ਕਹਿੰਦੇ ਨੇ ਕਿ ਰਾਮ ਰਹੀਮ ਦੀ ਧੀ ਨੂੰ 15 ਜੂਨ ਤੱਕ ਹਸਪਤਾਲ ਵਿੱਚ ਰਹਿ ਕੇ ਰਾਮ ਰਹੀਮ ਦੀ ਦੇਖਭਾਲ ਕਰਨ ਦੀ ਪ੍ਰਵਾਨਗੀ ਮਿਲੀ ਹੈ ਅਤੇ ਉਹ ਰਾਮ ਰਹੀਮ ਨੂੰ ਮਿਲਣ ਲਈ ਹਰ ਰੋਜ ਕਮਰੇ ਵਿੱਚ ਜਾ ਸਕਦੀ ਹੈ। ਪਰ ਹਨੀਪ੍ਰੀਤ ਨੂੰ ਰਾਮ ਰਹੀਮ ਦਾ ਸੇਵਾਦਾਰ ਬਣਨ ਦੀ ਇਜਾਜਤ ਦੇਣ ਬਾਰੇ ਵੀ ਵਿਵਾਦ ਹੈ। ਵਿਰੋਧੀ ਧਿਰਾਂ ਨੇ ਇਸ ਬਾਰੇ ਹਰਿਆਣਾ ਸਰਕਾਰ 'ਤੇ ਸਵਾਲ ਖੜੇ ਕੀਤੇ ਹਨ। ਜਿਵੇਂ ਹੀ ਵਿਵਾਦ ਵਧਦਾ ਗਿਆ, ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਪੂਰੇ ਮਾਮਲੇ ਵਿਚ ਸਪਸ਼ਟੀਕਰਨ ਦੇ ਦਿੱਤਾ ਹੈ। 

ਉਨ੍ਹਾਂ ਕਿਹਾ ਕਿ ਹਨੀਪ੍ਰੀਤ ਨੂੰ ਕੇਵਲ ਰਾਮ ਰਹੀਮ ਦੀ ਦੇਖਭਾਲ ਲਈ ਨਿਯਮਾਂ ਤਹਿਤ ਸੇਵਾਦਾਰ ਬਣਾਉਣ ਦੀ ਆਗਿਆ ਦਿੱਤੀ ਗਈ ਹੈ। ਕੈਦੀ ਦੇ ਨੇੜੇ ਹੋਣ ਦਾ ਉਸ ਨੂੰ ਮਿਲਣ ਦਾ ਹੱਕ ਹੈ ਅਤੇ ਹਰ ਕੈਦੀ ਦਾ ਹੱਕ ਹੈ। ਇਸ ਲਈ, ਇਸ ਮਾਮਲੇ ਨੂੰ ਵਿਵਾਦ ਕਰਨਾ ਸਹੀ ਨਹੀਂ ਹੈ। ਰਾਮ ਰਹੀਮ ਦੀ ਸਿਹਤ ਵਿਗੜਨ ਤੋਂ ਬਾਅਦ ਐਤਵਾਰ ਨੂੰ ਉਸ ਨੂੰ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।