ਭਾਰਤ ਅਮਰੀਕਾ ਦਾ ਗ਼ੁਲਾਮ ਹੋਵੇਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਭਾਰਤ 1947 ਦੇ ਵਿੱਚ ਆਜ਼ਾਦ ਹੋ ਗਿਆ, ਪਰ ਭਾਰਤ ਦੇ ਅੰਦਰ ਲਾਗੂ ਹੋਏ ਬਹੁਤ ਸਾਰੇ ਕਾਨੂੰਨ ਅੰਗਰੇਜ਼ਾਂ ਵੇਲੇ ਦੇ ਬਣਾਏ ਹੋਏ ਹੀ ਚੱਲ ਰਹੇ ਹਨ। ਅੰਗਰੇਜ਼ਾਂ ਦੇ ਕਾਨੂੰਨਾਂ ਨੂੰ ਖ਼ਤਮ ਕਰਨ ਦੀ ਬਿਜਾਏ, ਜਾਂ ਫਿਰ ਸੋਧਾਂ ਕਰਨ ਦੀ ਬਿਜਾਏ, ਉਹਨੂੰ ਹੋਰ ਪ੍ਰਫੁੱਲਤ ਸਮੇਂ ਦੇ ਹੁਕਮਰਾਨ ਕਰ ਰਹੇ ਹਨ। ਮੁੱਕਦੀ ਗੱਲ, ਇਹ ਕਿਹਾ ਜਾ ਸਕਦਾ ਹੈ ਕਿ, ਭਾਰਤ ਆਜ਼ਾਦੀ ਤੋਂ ਬਾਅਦ ਵੀ ਕਾਨੂੰਨਾਂ ਜ਼ਰੀਏ ਬ੍ਰਿਟੇਨ ਦਾ ਗ਼ੁਲਾਮ ਹੈ। 

1947 ਵੇਲੇ ਆਜ਼ਾਦ ਹੋਏ, ਭਾਰਤ 'ਤੇ ਹੁਣ ਕਰੀਬ 75 ਸਾਲਾਂ ਬਾਅਦ ਹੁਣ ਅਮਰੀਕਾ ਨੇ ਭਾਰਤ ਨੂੰ ਆਪਣੇ ਕਬਜ਼ੇ ਵਿੱਚ ਕਰਨ ਦੀ ਨੀਤੀ ਤਿਆਰ ਕਰ ਲਈ ਹੈ। ਜਿਹੜੇ ਰਸਤੇ ਬ੍ਰਿਟੇਨ ਨੇ ਭਾਰਤ ਨੂੰ ਆਪਣੇ ਕਬਜ਼ੇ ਰਾਹੀਂ ਅਪਣਾਏ ਸਨ, ਉਹੀ ਰਸਤਿਆਂ ਰਾਹੀਂ ਹੁਣ ਅਮਰੀਕਾ ਵੀ ਭਾਰਤ ਨੂੰ ਕਬਜ਼ੇ ਵਿੱਚ ਕਰਨ ਜਾ ਰਿਹਾ ਹੈ। ਇਹ ਗੱਲ ਦਾਅਵੇ ਨਾਲ ਨਹੀਂ ਆਖੀ ਜਾ ਸਕਦੀ ਕਿ, ਕਿੰਨੇ ਸਾਲਾਂ ਤੱਕ ਪੂਰਾ ਭਾਰਤ ਅਮਰੀਕਾ ਦੇ ਕਬਜ਼ੇ ਵਿੱਚ ਹੋਵੇਗਾ। 

ਪਰ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਭਾਰਤ 'ਤੇ ਅਮਰੀਕਾ ਨੇ ਕਬਜ਼ਾ ਕਰਨ ਦਾ ਸਮੁੰਦਰੀ ਰਸਤਾ ਲੱਭ ਲਿਆ ਹੋਇਆ ਹੈ। ਚੀਨ ਨਾਲ ਸਿੱਧਾ ਮੱਥਾ ਲਾਉਣ ਦੀ ਬਿਜਾਏ, ਅਮਰੀਕਾ ਭਾਰਤ ਦੇ ਅੰਦਰੋਂ ਚੀਨ 'ਤੇ ਹਮਲੇ ਕਰਨ ਦੀ ਸੋਚ ਰਿਹਾ ਹੈ ਅਤੇ ਅਜਿਹੀ ਸ਼ੁਰੂ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੇਲੇ ਤੋਂ ਸ਼ੁਰੂ ਹੋ ਗਈ ਸੀ। 

ਜਦੋਂ, ਭਾਰਤ-ਚੀਨ ਦੇ ਵਿਚਾਲੇ ਜੰਗ ਵਰਗੇ ਪਿਛਲੇ ਸਾਲ ਹਾਲਾਤ ਬਣੇ ਸਨ ਤਾਂ, ਉਸ ਵੇਲੇ ਭਾਰਤੀ ਦੀ ਪਿੱਠ ਥਾਪੜਦੇ ਹੋਏ ਉਸ ਵੇਲੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤ ਨੂੰ ਚੀਨ ਦਾ ਡੱਟ ਕੇ ਮੁਕਾਬਲਾ ਕਰਨ ਲਈ ਕਿਹਾ ਸੀ ਅਤੇ ਇਹ ਵੀ ਆਖਿਆ ਸੀ ਕਿ ਜੇਕਰ ਹਥਿਆਰਾਂ ਜਾਂ ਫਿਰ ਫ਼ੌਜ ਦੀ ਲੋੜ ਹੈ ਤਾਂ, ਅਮਰੀਕਾ ਭਾਰਤ ਨੂੰ ਫ਼ੌਜ ਦੇ ਦਿੰਦਾ ਹੈ ਅਤੇ ਚੀਨ ਨੂੰ ਮਜ਼ਾ ਚਖਾਇਆ ਜਾਵੇ।

ਟਰੰਪ ਦੀ ਇਸ ਸ਼ਹਿ ਜਾਂ ਫਿਰ ਛੁਰਲੀ ਨੇ ਭਾਰਤੀ ਪ੍ਰਧਾਨ ਮੰਤਰੀ ਨੂੰ ਮੂੰਹ ਵਿਖਾਉਣਾ ਦਾ ਮੌਕਾ ਦੇ ਦਿੱਤਾ। ਪਰ ਕੋਈ ਨਹੀਂ ਜਾਣਦਾ ਕਿ, ਟਰੰਪ ਅਤੇ ਮੌਜੂਦਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਭਾਰਤ ਨੂੰ ਕਿਸ ਪ੍ਰਕਾਰ ਆਪਣੇ ਕਬਜ਼ੇ ਵਿੱਚ ਕਰ ਰਹੇ ਹਨ?