ਕੀ ਕੋਰੋਨਾ ਮਰੀਜ਼ਾਂ ਦੇ ਅੰਕੜੇ ਛੁਪਾ ਰਹੀ ਹੈ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਪੀੜ੍ਹਤਾਂ ਅਤੇ ਮੌਤਾਂ ਦੀ ਲਗਾਤਾਰ ਦੇਸ਼ ਦੇ ਅੰਦਰ ਗਿਣਤੀ ਵੱਧਦੀ ਜਾ ਰਹੀ ਹੈ। ਕੋਰੋਨਾ ਦੀ ਦੂਜੀ ਲਹਿਰ ਵਿੱਚ ਪਿਛਲੀ ਲਹਿਰ ਦੇ ਨਾਲੋਂ ਜ਼ਿਆਦਾ ਮੌਤਾਂ ਹੋਣ ਦੇ ਸ਼ੰਕੇ ਪ੍ਰਗਟਾਏ ਜਾ ਰਹੇ ਹਨ, ਪਰ ਸਾਡੀ ਸਰਕਾਰ ਕੀ ਕਰ ਰਹੀ ਹੈ? ਸਾਰੇ ਲੋਕ ਪਿਛਲੇ ਸਾਲ ਮੰਨਦੇ ਸਨ ਕਿ ਸਰਕਾਰ ਨੂੰ ਨਹੀਂ ਸੀ ਪਤਾ ਕਿ, ਏਨੀ ਭਿਆਨਕ ਬਿਮਾਰੀ ਆ ਜਾਵੇਗੀ, ਜੋ ਸਾਰਾ ਤਾਨਾ-ਬਾਣਾ ਹੀ ਉਖਾੜ ਕੇ ਰੱਖ ਦੇਵੇਗੀ। ਪਰ ਇਸ ਸਾਲ ਤਾਂ ਸਰਕਾਰ ਨੂੰ ਸਭ ਕੁੱਝ ਪਤਾ ਹੀ ਸੀ। 

ਸਾਲ ਭਰ ਤਾਲਾਬੰਦੀ ਲਾਉਣ ਤੋਂ ਬਾਅਦ ਵੀ ਭਾਰਤ ਦੇ ਅੰਦਰੋਂ ਕੋਰੋਨਾ ਵਾਇਰਸ ਖ਼ਤਮ ਨਾ ਹੋਣਾ, ਜਿੱਥੇ ਸਿਹਤ ਸਿਸਟਮ 'ਤੇ ਸਵਾਲ ਖੜ੍ਹੇ ਕਰਦਾ ਹੈ, ਉਥੇ ਹੀ ਇਸ ਦੇ ਨਾਲ ਇਹ ਵੀ ਸਰਕਾਰ ਕੋਲੋਂ ਪੁੱਛਣਾ ਬਣਦਾ ਹੈ ਕਿ ਮਰੀਜ਼ਾਂ ਦੀ ਗਿਣਤੀ ਅਤੇ ਮੌਤਾਂ ਦਾ ਅੰਕੜਾ ਸਰਕਾਰ ਕਿਉਂ ਛੁਪਾ ਰਹੀ ਹੈ? ਕੋਰੋਨਾ ਨਾਲ ਪੀੜ੍ਹਤ ਹੋ ਕੇ ਜਿਨ੍ਹਾਂ ਪਰਿਵਾਰਾਂ ਦੇ ਲੋਕ ਮਰ ਰਹੇ ਹਨ, ਉਹ ਸਪੱਸ਼ਟ ਸ਼ਬਦਾਂ ਵਿੱਚ ਇਹ ਕਹਿ ਰਹੇ ਹਨ ਕਿ, ਉਨ੍ਹਾਂ ਦੇ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋਈ ਹੈ। 

ਜਦੋਂਕਿ, ਸਰਕਾਰੀ ਰਿਕਾਰਡ ਦੇ ਵਿੱਚ ਮੌਤ ਦੇ ਕਾਰਨ ਹੋਰ ਹੀ ਦੱਸੇ ਜਾ ਰਹੇ ਹਨ। ਖ਼ੈਰ, ਆਮ ਆਦਮੀ ਪਾਰਟੀ, ਕਾਂਗਰਸ ਅਤੇ ਹੋਰਨਾਂ ਵਿਰੋਧੀ ਦਲਾਂ ਲਗਾਤਾਰ ਕੋਰੋਨਾ ਮੌਤਾਂ ਅਤੇ ਕੋਰੋਨਾ ਪੀੜ੍ਹਤਾਂ ਦੇ ਅੰਕੜਿਆਂ 'ਤੇ ਕੇਂਦਰ ਸਰਕਾਰ ਨੂੰ ਘੇਰ ਰਹੀਆਂ ਹਨ। ਕਾਂਗਰਸ ਨੇ ਕੇਂਦਰ ਸਰਕਾਰ 'ਤੇ ਦੋਸ਼ ਲਗਾਇਆ ਹੈ ਕਿ ਕੇਂਦਰ ਸਰਕਾਰ ਕੋਰੋਨਾ ਪੀੜ੍ਹਤਾਂ ਦੇ ਅੰਕੜੇ ਛੁਪਾ ਕੇ ਜਨਤਾ ਨੂੰ ਗੁੰਮਰਾਹ ਕਰਨ 'ਤੇ ਲੱਗੀ ਹੋਈ ਹੈ।

ਸਰਕਾਰ ਅੰਕੜਿਆਂ ਨੂੰ ਆਪਣੀ ਅਕਸ ਬਚਾਉਣ ਦੇ ਮਾਧਿਅਮ ਦੀ ਤਰ੍ਹਾਂ ਕਿਉਂ ਪੇਸ਼ ਕਰ ਰਹੀ ਹੈ? ਦਰਅਸਲ, ਭਾਵੇਂ ਹੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਹੁਣ ਘੱਟ ਹੋ ਰਿਹਾ ਹੈ, ਪਰ ਸਰਕਾਰ 'ਤੇ ਸਵਾਲ ਤਾਂ ਖੜ੍ਹੇ ਹੁੰਦੇ ਹੀ ਹਨ ਕਿ, ਸਰਕਾਰ ਆਖ਼ਰ ਮੌਤਾਂ ਦਾ ਅੰਕੜ੍ਹਾਂ ਅਤੇ ਪੀੜ੍ਹਤਾਂ ਦੀ ਗਿਣਤੀ ਨੂੰ ਕਿਉਂ ਛੁਪਾ ਰਹੀ ਹੈ? ਬੇਸ਼ੱਕ ਦੂਰੀ ਲਹਿਰ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੀ ਜਾਨ ਗੁਆਈ ਹੈ, ਪਰ ਇਨ੍ਹਾਂ ਦੀ ਮੌਤ ਦਾ ਜ਼ਿੰਮੇਵਾਰ ਆਖ਼ਰ ਕੌਣ ਹੈ?